ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ‘ਚ ਕੋਵਿਡ ਐਂਬੂਲੈਂਸ ਅਤੇ ਘਰ-ਘਰ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

 ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ‘ਚ ਕੋਵਿਡ ਐਂਬੂਲੈਂਸ ਅਤੇ ਘਰ-ਘਰ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ 


 ਸੰਗਰੂਰ, 30 ਮਈ:


 ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿੱਚ ਕੋਵਿਡ ਐਂਬੂਲੈਂਸ ਸੇਵਾ ਅਤੇ ਘਰ-ਘਰ ਕੋਵਿਡ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਅੱਜ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਤਹਿਤ ਦੋ ਆਕਸੀਜਨ ਕੰਸਟ੍ਰੇਟਰਜ਼ ਵਾਲੇ ਵਾਹਨ ਚਲਾਏ ਜਾਣਗੇ।


ਸਿੰਗਲਾ ਨੇ ਸੰਗਰੂਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘’ਵਲੰਟੀਅਰਾਂ ਦੀ ਇੱਕ ਸਮਰਪਿਤ ਟੀਮ, ਲੋਕਾਂ ਨੂੰ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਮਹਾਂਮਾਰੀ ਬਾਰੇ ਉਨ੍ਹਾਂ ਦੇ ਭੁਲੇਖੇ ਦੂਰ ਕਰਨ ਲਈ ਜਾਗਰੂਕ ਕਰੇਗੀ। ਸਾਡੀ ਟੀਮ ਲੋਕਾਂ ਨੂੰ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕੋਵਿਡ ਜ਼ਰੂਰੀ ਵਸਤਾਂ ਵਾਲੀਆਂ ‘ਜ਼ਿੰਮੇਵਾਰ ਕਿੱਟਾਂ’ ਵੰਡੇਗੀ।”



 ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, “ਐਮਰਜੈਂਸੀ ਜਾਂ ਸਖ਼ਤ ਜ਼ਰੂਰਤ ਦੀ ਸਥਿਤੀ ਵਿੱਚ ਲੋਕਾਂ ਦੀ ਸੇਵਾ ਅਤੇ ਸਹਾਇਤਾ ਲਈ ਐਂਬੂਲੈਂਸ ਸੇਵਾ ਮਹੱਤਵਪੂਰਨ ਹੈ। ਹੈਲਪਲਾਈਨ ਨੰਬਰ, 88981-00004 ‘ਤੇ ਕਾਲ ਕਰਕੇ, ਐਂਬੂਲੈਂਸ ਬੁਲਾਈ ਜਾ ਸਕੇਗੀ।”

 ਉਨ੍ਹਾਂ ਟੀਕਾ ਲਗਵਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸਰਕਾਰ ਹੋਰ ਟੀਕੇ ਖਰੀਦਣ ਦੀ ਸੰਭਾਵਨਾ ਵੱਲ ਕੰਮ ਕਰ ਰਹੀ ਹੈ ਤਾਂ ਜੋ ਹਰ ਘਰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕੇ। ਵਿਜੈ ਇੰਦਰ ਸਿੰਗਲਾ ਨੇ ਕਿਹਾ, “ਸਾਨੂੰ ਕੋਵਿਡ ਵਿਰੁੱਧ ਆਪਣੀ ਲੜਾਈ ਵਿਚ ਇਕੱਠੇ ਖੜੇ ਹੋਣ ਦੀ ਲੋੜ ਹੈ।’

ਉਨ੍ਹਾਂ ਕਿਹਾ ਕਿ ਕੋਵਿਡ ਵਾਰ ਰੂਮ ਅਤੇ ਇੱਕ ਹੈਲਪਲਾਈਨ ਨੰਬਰ 24 ਘੰਟੇ ਪਹਿਲਾਂ ਹੀ ‘ਜ਼ਿੰਮੇਵਾਰ ਸੰਗਰੂਰ’ ਤਹਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਹੈਲਪਲਾਈਨ ਨੰਬਰ ‘ਤੇ ਬਿਸਤਰੇ, ਆਕਸੀਜਨ, ਵੈਕਸੀਨ ਅਤੇ ਦਵਾਈ ਦੀ ਉਪਲੱਬਧਤਾ ਸੰਬੰਧੀ ਦੋ ਸੌ ਤੋਂ ਵੱਧ ਫ਼ੋਨ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਦਾ ਹੱਲ ਕੀਤਾ ਵੀ ਜਾ ਚੁੱਕਾ ਹੈ। ਡਿਜੀਟਲ ਖੇਤਰ ਦਾ ਇਸਤੇਮਾਲ ਕਰਦਿਆਂ, ਸਵਾਲਾਂ ਦਾ ਤੁਰੰਤ ਜਵਾਬ ਦੇਣ ਲਈ ਇੱਕ ਚੈਟਬੌਟ ਲੋਕਾਂ ਦੀ ਸਹਾਇਤਾ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ

 ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਪਹਿਲਕਦਮੀਆਂ ਕੋਵਿਡ -19 ਵਿਰੁੱਧ ਲੜਾਈ ਲੜਨ ਲਈ ਇੱਕ ਮਜਬੂਤ ਤੰਤਰ ਪ੍ਰਦਾਨ ਕਰ ਰਹੀਆਂ ਹਨ।


READ MORE ; ਹਰ ਜ਼ਿਲ੍ਹੇ ਦੀ ਕਰੋਨਾ ਅਪਡੇਟ

ਘਰ-ਘਰ ਰੋਜ਼ਗਾਰ ਪੰਜਾਬ ਸਰਕਾਰ ਕਿਥੇ ਕਰ ਰਹੀ ਸਰਕਾਰੀ ਭਰਤੀ ਜਾਨਣ ਲਈ ਕਲਿਕ ਕਰੋ


 ਕੋਵਿਡ -19 ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਜੁੜੀਆਂ ਹੋਈਆਂ ਹਨ, ਇਸ ਲਈ, ਜਨਤਕ ਖੇਤਰ ਵਿਚ ਪੈਦਾ ਹੋ ਰਹੇ ਖਦਸ਼ਿਆਂ ਅਤੇ ਸਵਾਲਾਂ ਦੇ ਹੱਲ ਅਤੇ ਸਹੀ ਜਾਣਕਾਰੀ ਦੇ ਮੱਦੇਨਜ਼ਰ, ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ "ਆਸਕ ਦ ਕੋਵਿਡ ਐਕਸਪਰਟ" ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਸੀਰੀਜ਼ ਵਿਚ ਸ੍ਰੀ ਸਿੰਗਲਾ ਅਤੇ ਇਕ ਡਾਕਟਰ ਗੱਲਬਾਤ ਕਰਦੇ ਹਨ, ਜਿੱਥੇ ਡਾਕਟਰ ਕੋਵਿਡ ਸੰਬੰਧੀ ਧਾਰਨਾਵਾਂ ਦਾ ਖੰਡਨ ਕਰਨ ਦੇ ਨਾਲ-ਨਾਲ ਅਸਲ ਤੱਥਾਂ ਨੂੰ ਸਾਹਮਣੇ ਲੈ ਕੇ ਆਉਂਦਾ ਹੈ। ਇਸ ਤੋਂ ਇਲਾਵਾ, ਕੈਨੋਪੀਜ਼ ਦੀ ਸਥਾਪਨਾ ਵੀ ਸ਼ੁਰੂ ਕੀਤੀ ਗਈ ਹੈ, ਇਸ ਨੂੰ ਲੋਕਾਂ ਦੀ ਅਸਾਨ ਪਹੁੰਚ ਦੇ ਮੱਦੇਨਜ਼ਰ ਬਾਜ਼ਾਰ ਵਿੱਚ ਰੱਖਿਆ ਜਾਵੇਗਾ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਸਹੀ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ।

 ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਦੁਆਰਾ ਜ਼ਿੰਮੇਵਾਰ ਸੰਗਰੂਰ ਮੁਹਿੰਮ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਗਈ ਹੈ। 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends