ਫਾਜ਼ਿਲਕਾ: 31 ਮਈ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਵੇਗਾ ,ਜਾਣੋ ਤੰਬਾਕੂ ਦੇ ਦੁਸ਼ਪ੍ਰਭਾਵਾਂ ਨੂੰ

 ਵਿਸ਼ਵ ਤੰਬਾਕੂ ਵਿਰੋਧੀ ਦਿਵਸ ਤੇ ਵਿਸ਼ੇਸ਼

31 ਮਈ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ

ਫਾਜ਼ਿਲਕਾ 30 ਮਈ

  ਜਿਲਾ ਮਾਸ ਮੀਡੀਆ ਅਫਸਰ ਫਾਜ਼ਿਲਕਾ ਸ੍ਰੀ ਅਨਿਲ ਧਾਮੂ ਨੇ ਦੱਸਿਆ ਕਿ 31 ਮਈ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਥੀਮ ਹੈ "ਤੰਬਾਕੂ ਛੱਡਣ ਦਾ ਵਾਅਦਾ" 1988 ਵਿਚ ਵਿਸ਼ਵ ਸਿਹਤ ਸੰਸਥਾ ਨੇ ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ ਦੁਨੀਆਂ ਵਿੱਚ ਤੰਬਾਕੂ ਦੇ ਸਿਹਤ ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਿਹਤ ਮੰਦ ਜੀਵਨ ਜਾਚ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ। ਕਿਉਂਕਿ ਜਿਸ ਤਰਾਂ ਹਵਾ ਦੇ ਪ੍ਰਦੂਸ਼ਣ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਇਸੇ ਤਰ੍ਹਾਂ ਤੰਬਾਕੂ ਦੇ ਸੇਵਨ ਨਾਲ ਫੇਫੜਿਆਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। 2019 ਵਿਚ ਲਗਭਗ 80 ਲੱਖ ਲੋਕਾਂ ਦੀ ਮੌਤ ਸਿਰਫ ਤੰਬਾਕੂ ਨੋਸ਼ੀ ਨਾਲ ਹੋ ਗਈ। ਇਕ ਰਿਸਰਚ ਤੋ ਪਤਾ ਲੱਗਿਆ ਹੈ ਕਿ ਨੋਜਵਾਨ ਪੀੜੀ ਸਭ ਤੋ ਜਿਆਦਾ ਤੰਬਾਕੂ ਨੋਸ਼ੀ ਦਾ ਸ਼ਿਕਾਰ ਹੋ ਰਹੀ ਹੈ। ਨਵੇਂ ਤੰਬਾਕੂ ਸੇਵਨ ਕਰਨ ਵਾਲਿਆਂ ਵਿਚ 89% 25 ਸਾਲ ਤੱਕ ਦੇ ਨੌਜਵਾਨ ਹੁੰਦੇ ਹਨ।



  ਸ੍ਰੀ ਧਾਮੂ ਨੇ ਕਿਹਾ ਕਿ ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਦੁਨੀਆ ਵਿਚ 2019 ਵਿਚ 1.7 ਮਿਲੀਅਨ ਮੌਤਾਂ ਦਿਲ ਦੇ ਰੋਗਾਂ ਨਾਲ ਅਤੇ 1.3 ਮਿਲੀਅਨ ਮੌਤਾਂ ਫੇਫੜਿਆਂ ਦੇ ਕੈਂਸਰ ਨਾਲ ਹੋਈਆਂ। ਜਿਨਾਂ ਵਿਚ ਮੁੱਖ ਤੌਰ ਤੇ ਤੰਬਾਕੂ ਨੋਸ਼ੀ ਜ਼ਿੰਮੇਵਾਰ ਸੀ। ਅੱਜ ਕਰੋਨਾ ਮਹਾਮਾਰੀ ਦੇ ਦੌਰ ਵਿਚ ਤੰਬਾਕੂ ਨੋਸ਼ੀ ਹੋਰ ਵੀ ਘਾਤਕ ਸਿੱਧ ਹੋ ਰਹੀ ਹੈ। ਕਿਉ ਕਿ ਤੰਬਾਕੂ ਦਾ ਸਿੱਧਾ ਅਸਰ ਫੇਫੜਿਆਂ ਤੇ ਦਿਲ ਤੇ ਹੁੰਦਾ ਹੈ ਤੇ ਕਰੋਨਾ ਵਿਚ ਵੀ ਫੇਫੜਿਆਂ ਤੇ ਅਸਰ ਹੁੰਦਾ ਹੈ ਤੇ ਵਿਅਕਤੀ ਦੀ ਰੋਗਾਂ ਖਿਲਾਫ ਲੜਨ ਦੀ ਤਾਕਤ ਘਟ ਜਾਂਦੀ ਹੈ ਤੇ ਇਹੀ ਓਸ ਲਈ ਘਾਤਕ ਹੋ ਨਿਬੜ ਦੀ ਹੈ। ਇਸ ਲਈ ਜ਼ਰੂਰੀ ਹੈ ਨੋਜਵਾਨਾਂ ਨੂੰ ਤੰਬਾਕੂ ਨੋਸ਼ੀ ਤੋ ਬਚਾਇਆ ਜਾਵੇ। ਇਸ ਲਈ ਉਹਨਾਂ ਨੂੰ ਇਕ ਨਿਸ਼ਚਿਤ ਦਿਨ ਮਿਤੀ ਤੇ ਪਾਬੰਦ ਕੀਤਾ ਜਾ ਸਕਦਾ ਹੈ। ਦੋਸਤਾਂ ਰਿਸ਼ਤੇ ਦਾਰਾ ਦਾ ਸਹਿਯੋਗ ਬਹੁਤ ਜਰੂਰੀ ਹੈ ਉਹ ਲਿਆ ਜਾ ਸਕਦਾ ਹੈ। ਤੰਬਾਕੂ ਛੱਡਣ ਤੇ ਆਉਣ ਵਾਲੀਆਂ ਮੁਸ਼ਕਿਲਾਂ ਲਈ ਮਾਨਸਿਕ ਤੌਰ ਤੇ ਤਿਆਰ ਹੋਣਾ ਅਤੇ ਤੰਬਾਕੂ ਪਦਾਰਥਾਂ ਨੂੰ ਅਪਣੇ ਆਸ ਪਾਸ ਤੋ ਹਟਾ ਦੇਣਾ ਚਾਹੀਦਾ ਹੈ। ਤਾਂ ਹੀ ਤੰਬਾਕੂ ਨੂੰ ਛੱਡਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। 2018 ਦੇ ਇਕ ਸਰਵੇ ਮੁਤਾਬਕ ਭਾਰਤ ਸੱਭ ਤੋ ਜਿਆਦਾ ਤੰਬਾਕੂ ਵਰਤਣ ਵਾਲੇ ਦੇਸ਼ਾਂ ਵਿੱਚੋਂ ਦੂਸਰੇ ਨੰਬਰ ਤੇ ਹੈ। ਤੰਬਾਕੂ ਨਾਲ ਸਿਰਫ ਦਿਲ ਦੇ ਰੋਗ ਜਾ ਫੇਫੜਿਆਂ ਦੇ ਕੈਂਸਰ ਹੀ ਨਹੀਂ ਬਲਕਿ ਸਾਰੇ ਸ਼ਰੀਰ ਵਿੱਚ ਖੂਨ, ਲੀਵਰ, ਮੂੰਹ, ਗਲੇ ਆਦਿ ਕਈ ਅੰਗ ਕੈਂਸਰ ਨਾਲ ਪ੍ਰਭਾਵਿਤ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ ਵਧਣ ਦਾ ਵੀ ਇਕ ਬਹੁਤ ਵੱਡਾ ਕਾਰਣ ਤੰਬਾਕੂ ਨੋਸ਼ੀ ਹੀ ਹੈ। ਜਿਸਨੂੰ ਖਾਮੋਸ਼ ਮੌਤ ਜਾ ਵੀ ਕਿਹਾ ਜਾਂਦਾ ਹੈ। ਆਓ ਅੱਜ ਆਪਾਂ ਪ੍ਰਣ ਕਰੀਏ ਕਿ ਨਾ ਤਾਂ ਆਪ ਤੰਬਾਕੂ ਨੋਸ਼ੀ ਕਰਾਂਗੇ ਤੇ ਜੋ ਵੀ ਅਪਣੇ ਦੋਸਤ ਰਿਸ਼ਤੇਦਾਰ ਜਾ ਜਾਣਕਾਰ ਕਰਦੇ ਹਨ ਉਹਨਾਂ ਨੂੰ ਵੀ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਾਂਗੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends