Tuesday, 11 May 2021

ਜਿਲ੍ਹਾ ਮੈਜਿਸਟਰੇਟ ਵੱਲੋਂ ਹੁਕਮਾਂ ਚ ਸੋਧ, ਸਟਾਫ ਨੂੰ ਹਾਜ਼ਰ ਹੋਣ ਲਈ ਨਵੇਂ ਹੁਕਮ ਜਾਰੀ

ਨਵੇਂ ਕਾਲਜ ਖੋਲ੍ਹਣ ਲਈ ਪੁਰਾਣੇ ਕਾਲਜਾਂ ਤੋਂ ਪੰਜਾਬ ਸਰਕਾਰ ਨੇ ਮੰਗੇ ਫੰਡ

ਭਵਿੱਖ ਵਿੱਚ ਹੜਤਾਲ ਨਹੀਂ ਕਰਨਗੇ ਸਿਹਤ ਵਿਭਾਗ ਦੇ ਮੁਲਾਜ਼ਮ

How to apply for E-curfew-passes in PUNJAB

 How to apply for E-curfew-passes in Ludhiana 


The procedure is very simple.


just click the link below in your mobile


https://epasscovid19.pais.net.in/


Fill the form online and submit.

Select pass type as local and select pass categories 


your pass will be sent to you online by sms after approval, which you can download and show at naka points.
Transfer order PES OFFICER AND BPEOs

 ਜਿਲ੍ਹਾ ਫਿਰੋਜ਼ਪੁਰ : ਕੋਰੋਨਾ ਨਾਲ 10 ਮੌਤਾਂ

ਸਿਰਫ਼ 3 ਘੰਟੇ ਖੁੱਲਣਗੇ ਸਕੂਲ: ਜ਼ਿਲ੍ਹਾ ਮੈਜਿਸਟਰੇਟ

 


Corona update in PUNJAB , click here

DAILY CORONA UPDATE DISTT LUDHIANA 11 MAY 2021

 

COVID 19: Bed Report distt Hoshiarpur

 

HOSHIARPUR: District Magistrate Apneet Riyait has declared three villages as Micro Containment Zones.

 

HOSHIARPUR: District Magistrate Apneet Riyait has declared three villages namely Khalwana, Kakkon and Paddi Sura Singh as Micro Containment Zones.

ਹੁਣ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆਂ ਤੇ ਉੱਚ ਜ਼ੋਖਮ ਵਾਲੇ ਲੋਕਾਂ ਨੂੰ ਵੀ ਦਿੱਤੀ ਜਾਏਗੀ ਕੋਵਿਡ ਰੋਕੂ ਵੈਕਸੀਨ : ਡਾ ਗੁਰਦੀਪ ਸਿੰਘ ਕਪੂਰ

 ਹੁਣ 18 ਤੋਂ 44 ਸਾਲ ਉਮਰ ਦੇ ਉਸਾਰੀ ਕਾਮਿਆਂ ਤੇ ਉੱਚ ਜ਼ੋਖਮ ਵਾਲੇ ਲੋਕਾਂ ਨੂੰ ਵੀ ਦਿੱਤੀ ਜਾਏਗੀ ਕੋਵਿਡ ਰੋਕੂ ਵੈਕਸੀਨ : ਡਾ ਗੁਰਦੀਪ ਸਿੰਘ ਕਪੂਰ


- ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪ੍ਰਬੰਧਾਂ ਦਾ ਲਿਆ ਜਾਇਜ਼ਾ

- ਜ਼ਿਲ੍ਹੇ ਅੰਦਰ ਕੋਵਿਡ-19 ਕੇਸਾਂ ਦੀ ਗਿਣਤੀ ਵਧਣ 'ਤੇ ਲੋਕਾਂ ਨੂੰ ਕੀਤਾ ਸੁਚੇਤ

- ਜ਼ਿਲਾ ਵਾਸੀ ਮਾਸਕ ਲਾਜ਼ਮੀ ਤੌਰ ’ਤੇ ਪਾ ਕੇ ਰੱਖਣ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ


ਨਵਾਂਸ਼ਹਿਰ, 10 ਮਈ 2021 : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਕੋਵਿਡ ਰੋਕੂ ਟੀਕਾਕਰਨ ਦੇ ਤੀਜੇ ਪੜਾਅ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕਰਨ ਜਾ ਰਿਹਾ ਹੈ। ਇਸ ਪੜਾਅ ਵਿਚ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਉੱਤੇ ਟੀਕਾ ਲਗਾਇਆ ਜਾਵੇਗਾ। ਇਸ ਲਈ ਜ਼ਿਲ੍ਹੇ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

 

ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਸਿਵਲ ਹਸਪਤਾਲ ਨਵਾਂਸਹਿਰ ਵਿਖੇ ਪਹੁੰਚ ਕੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸੰਵੇਦਨਸ਼ੀਲ ਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਦੇ ਟੀਕਾਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਟੀਕਾਕਰਨ ਅਫਸਰ ਜਵਿੰਦਰਵੰਤ ਸਿੰਘ ਬੈਂਸ, ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ, ਡਾ ਸਤਵਿੰਦਰ ਸਿੰਘ, ਨੋਡਲ ਅਫ਼ਸਰ ਡਾ ਹਰਪਿੰਦਰ ਸਿੰਘ, ਡਾ ਹਰਿਤੇਸ਼ ਪਾਹਵਾ , ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਤਰਸੇਮ ਲਾਲ, ਪੀਏ ਅਜੇ ਕੁਮਾਰ, ਐਲ ਐੱਚ ਵੀ ਬਲਵਿੰਦਰ ਕੌਰ, ਮਨਦੀਪ ਕੌਰ, ਕੰਪਿਊਟਰ ਟੀਚਰ ਰਾਜੇਸ਼ ਕੁਮਾਰ ਅਤੇ ਸੁਨੀਲ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

 

 ਇਸ ਮੌਕੇ ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਸਰਕਾਰ ਨੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਦੇ ਟੀਕਾਕਰਨ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ ਅਤੇ ਉਪਰੋਕਤ ਵਰਗਾਂ ਦੇ ਸਾਰੇ ਲਾਭਪਾਤਰੀ ਟੀਕਾਕਰਨ ਕੇਂਦਰਾਂ ਉੱਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕਰਵਾ ਕੇ ਕੋਵਿਡ ਰੋਕੁ ਟੀਕਾ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਉਪਰੋਕਤ ਵਰਗਾਂ ਦੇ ਲਾਭਪਾਤਰੀਆਂ ਦੇ ਟੀਕੇ ਲਗਾਏ ਜਾਣਗੇ, ਇਸ ਤੋਂ ਬਾਅਦ ਜ਼ਰੂਰਤ ਦੇ ਹਿਸਾਬ ਨਾਲ ਟੀਕਾਕਰਨ ਕੇਂਦਰਾਂ ਦਾ ਵਿਸਥਾਰ ਕਰ ਦਿੱਤਾ ਜਾਵੇਗਾ। ਮੁਫਤ ਟੀਕਾਕਰਨ ਮੁਹਿੰਮ ਅਧੀਨ ਹੁਣ 18 ਸਾਲ ਤੋਂ 44 ਸਾਲ ਉਮਰ ਦੇ ਸਾਰੇ ਉਸਾਰੀ ਕਾਮਿਆਂ ਤੇ ਸੰਵੇਦਨਸ਼ੀਲ ਅਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਨੂੰ ਕੋਵਿਡ ਰੋਕੂ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੀਕਾਕਰਨ ਦੀਆਂ ਯੋਗ ਸ੍ਰੇਣੀਆਂ ਬਾਰੇ ਸਮੇਂ-ਸਮੇਂ ਉੱਤੇ ਸੂਚਿਤ ਕੀਤਾ ਜਾਂਦਾ ਰਿਹਾ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਉਲਝਣ ਨਾ ਰਹੇ ਅਤੇ ਟੀਕਾਕਰਨ ਕੇਂਦਰਾਂ ਉੱਤੇ ਭੀੜ ਨਾ ਪਵੇ।  

 

ਕੋਵਿਡ-19 ਦੇ ਦਿਨੋ-ਦਿਨ ਵਧ ਰਹੇ ਕੇਸਾਂ ਉੱਤੇ ਚਿੰਤਾ ਜ਼ਾਹਰ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਅਤੇ ਮਾਸਕ ਲਾਜ਼ਮੀ ਤੌਰ 'ਤੇ ਪਹਿਨਣ ਤੋਂ ਇਲਾਵਾ ਦੂਸਰੀਆਂ ਸਾਵਧਾਨੀਆਂ ਅਪਣਾਉਣ ਦੀ ਜਰੂਰਤ ਹੈ।


ਡਾ ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਵਿਡ-19 ਕੇਸਾਂ ਅਤੇ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਇਸ ਲਈ ਜ਼ਰੂਰਤ ਹੈ ਕਿ ਅਸੀਂ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰੀਏ। ਡਾ ਕਪੂਰ ਨੇ ਅੱਗੇ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਨੇ ਮਾਸਕ ਦੀ ਵਰਤੋਂ ਬਿਲਕੁੱਲ ਤਿਆਗ ਦਿੱਤੀ ਹੈ, ਜੋ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਬਣ ਰਹੀ ਹੈ।


ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪਹਿਲਾਂ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਸੀ ਤੇ ਜ਼ਿਲ੍ਹੇ ਅੰਦਰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਪਾਇਆ ਸੀ, ਉਸੇ ਤਰ੍ਹਾਂ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਤੋਂ ਬਚਾਅ ਲਈ ਪੂਰਨ ਸਹਿਯੋਗ ਕਰਨ। ਮਾਸਕ ਲਾਜ਼ਮੀ ਤੌਰ ਉੱਤੇ ਪਹਿਿਨਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਤਾ ਜਾਵੇ।


ਇਸ ਤੋਂ ਪਹਿਲਾਂ 45 ਸਾਲ ਤੋਂ ਵੱਧ ਉਮਰ ਵਿਅਕਤੀਆਂ ਨੂੰ ਹੀ ਮੁਫ਼ਤ ਵੈਕਸੀਨ ਦਿੱਤੀ ਜਾ ਰਹੀ ਸੀ ਜੋ ਕਿ ਜਿਉਂ ਦੀ ਤਿਉਂ ਜਾਰੀ ਰਹੇਗੀ।

ਅਧਿਆਪਕਾਂ ਦੀਆਂ ਆਰਜੀ ਡਿਊਟੀਆਂ ਤੁਰੰਤ ਪ੍ਰਭਾਵ ਤੋਂ ਰੱਦ : ਡੀਈਉ

 


ਜ਼ਿਲ੍ਹਾ ਪ੍ਰਸ਼ਾਸਨ ਨੇ 10 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ  


ਜ਼ਿਲ੍ਹਾ ਪ੍ਰਸ਼ਾਸਨ ਨੇ 10 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ  


ਰੂਪਨਗਰ 10 ਮਈ :


ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਨਸ਼ਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ l 


ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ 10 ਮਈ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ ਨਾਮਜ਼ਦ 55 ਬੈੱਡਾਂ ਵਿੱਚੋਂ 50 ਬੈੱਡ ਭਰੇ ਹੋਏ ਹਨ ਜਦਕਿ 5 ਬੈੱਡ ਖਾਲੀ ਹਨ l ਇਸੇ ਤਰ੍ਹਾਂ ਸਬ ਡਿਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ਵਿੱਚੋਂ 24 ਬੈੱਡ ਭਰੇ ਹੋਏ ਹਨ ਜਦਕਿ 11 ਬੈੱਡ ਖਾਲੀ ਹਨl ਇਸੇ ਤਰ੍ਹਾਂ ਬੀਬੀਐਮਬੀ ਹਸਪਤਾਲ ਨੰਗਲ ਵਿੱਚ ਕੁੱਲ 65 ਬੈੱਡਾਂ ਵਿਚੋਂ 25 ਭਰੇ ਹੋਏ ਹਨ ਜਦਕਿ 40 ਬੈੱਡ ਖਾਲੀ ਹਨ ,ਜਦਕਿ ਸਾਂਘਾ ਹਸਪਤਾਲ ਰੋਪਡ਼ ਵਿਖੇ10 ਬੈੱਡਾਂ ਵਿੱਚੋਂ ਸਾਰੇ 10 ਬੈੱਡ ਭਰੇ ਹੋਏ ਹਨ l ਪਰਮਾਰ ਹਸਪਤਾਲ ਰੋਪਡ਼ ਵਿਖੇ ਵਿਖੇ15 ਬੈੱਡਾਂ ਵਿੱਚੋਂ ਸਾਰੇ 15 ਬੈੱਡ ਭਰੇ ਹੋਏ ਹਨ l ਇਸੇ ਤਰ੍ਹਾਂ ਬਲਜਿੰਦਰਾ ਹਸਪਤਾਲ ਰੋਪੜ ਦੇ 10 ਬੈੱਡਾਂ ਵਿੱਚੋਂ 10 ਬੈੱਡ ਭਰੇ ਹੋਏ ਹਨ l


ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿਖੇ 8 ਬੈੱਡਾਂ ਵਿੱਚੋਂ ਸਾਰੇ 8 ਬੈੱਡ ਭਰੇ ਹਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ 8 ਬੈੱਡਾਂ ਵਿੱਚੋਂ 6 ਬੈੱਡ ਭਰੇ ਹੋਏ ਹਨ ਜਦਕਿ 2 ਬੈੱਡ ਖਾਲੀ ਹਨ l  


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਰੂਪਨਗਰ ਹਸਪਤਾਲ ਵਿਖੇ ਬਣੇ ਕੋਵਿਡ ਵਾਰਡ ਦੇ ਇੰਚਾਰਜ ਡਾਕਟਰ ਨਾਲ 01881227241 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l

STATION ALLOTMENT TO NEWLY PROMOTED BPEOS

 

DOWNLOAD FULL LIST HERE

ਕੋਵਿਡ 19 ਲਈ ਇਸਤੇਮਾਲ ਹੋਣ ਵਾਲਿਆਂ ਦਵਾਈਆਂ ਦੀਆਂ ਕੀਮਤਾਂ ਦੀ ਸੂਚੀ

 

RECENT UPDATES

Today's Highlight