*ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਨਣ ਤੇ ਵੀ ਦਫਤਰੀ ਕਾਮਿਆਂ ਦਾ ਭਵਿੱਖ ਅੰਧੇਰੇ ਵਿੱਚ, ਜਾਗੀਆ ਉਮੀਦਾਂ ਮੱਧਮ ਪੈਣ ਲੱਗੀਆ*
*ਸਿੱਖਿਆ ਮੰਤਰੀ ਨੂੰ ਜਗਾਉਣ ਤੇ ਮਨਾਉਣ ਲਈ ਦਫਤਰੀ ਕਾਮਿਆਂ ਨੰਗੇ ਪੈਰੀਂ ਕੀਤਾ ਸਿੱਖਿਆ ਮੰਤਰੀ ਦੇ ਘਰ ਤੱਕ ਮਾਰਚ*
*ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ 3 ਦਸੰਬਰ ਦੀ 10 ਵਜੇ ਮੀਟਿੰਗ ਤੈਅ ਕਰਵਾਈ*
*15 ਸਾਲ ਕੰਮ ਕਰਨ ਦਾ ਬਾਵਜੂਦ ਰੈਗੂਲਰ ਨਾ ਕਰਨ ਤੋਂ ਖਫਾ ਨੇ ਮੁਲਾਜ਼ਮ*
*ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 6 ਦਸੰਬਰ ਸੋਮਵਾਰ ਤੋਂ ਸਿੱਖਿਆ ਮਹਿਕਮੇ ਦਾ ਮੁਕੰਮਲ ਕੰਮ ਬੰਦ ਕਰਨ ਦਾ ਐਲਾਨ*
*ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਾਮਿਆ ਵੱਲੋਂ ਰੈਗੁਲਰ ਹੋਣ ਤੱਕ ਸਿੱਖਿਆ ਭਵਨ ਦੇ ਬਾਹਰ ਪੱਕਾ ਧਰਨਾ ਨੋਵੇਂ ਦਿਨ ਵੀ ਜਾਰੀ*
ਮਿਤੀ 1-12-2021 (ਜਲੰਧਰ) ਸਿੱਖਿਆ ਮਹਿਕਮੇ ਨੂੰ ਸਭ ਤੋਂ ਅਹਿਮ ਮੰਨਿਆ ਜਾਦਾ ਹੈ ਕਿਉਂਕਿ ਨਵੀ ਪੀੜੀ ਨੂੰ ਸੇਧ ਦੇਣਾ ਤੇ ਬੱਚੇ ਤੇ ਸਮਾਜ ਦੇ ਭਵਿੱਖ ਨੂੰ ਤੈਅ ਕਰਨ ਦੀ ਸਿੱਖਿਆ ਮਹਿਕਮੇ ਤੇ ਸਿੱਖਿਆ ਮੰਤਰੀ ਤੇ ਬੜੀ ਵੱਡੀ ਜਿੰਮੇਵਾਰੀ ਹੁੰਦੀ ਹੈ । ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਨਣ ਤੇ ਬਹੁਤ ਸਾਰੀਆ ਉਮੀਦਾਂ ਬਣੀਆ ਸਨ ਪਰ ਉਹ ਵੀ ਧਰੀਆ ਧਰਾਈਆ ਰਹਿ ਗਈਆ। ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਾਮਿਆ ਨਾਲ ਸਿੱਖਿਆ ਮੰਤਰੀ ਦੀਆ 6-7 ਮੀਟਿੰਗ ਤੋਂ ਬਾਅਦ ਵੀ ਕੁਝ ਪੱਲੇ ਨਹੀ ਪਿਆ ਤੇ ਸਿੱਖਿਆ ਮੰਤਰੀ ਕੋਈ ਹੁੰਗਾਰਾ ਨਹੀ ਭਰ ਰਹੇ ਇਸ ਲਈ ਅੱਜ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਦੇ ਘਰ ਵੱਲ ਚਾਲੇ ਪਾਏ। ਆਗੂਆ ਨੇ ਕਿਹਾ ਕਿ ਅਸੀ ਕਿਸੇ ਵੀ ਧਾਰਮਿਕ ਅਸਥਾਨ ਤੇ ਨੰਗੇ ਪੈਰ ਆਪਣੀਆ ਮਨੋਕਾਮਨਾ ਪੂਰੀਆ ਕਰਵਾਉਣ ਲਈ ਜਾਦੇ ਹੈ ਉਸੇ ਤਰਾ ਅੱਜ ਅਸੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਨੰਗੇ ਪੈਰ ਚੱਲ ਕੇ ਆਏ ਹਾਂ ਤਾਂ ਜੋ ਸਾਡੀ ਹੱਕੀ ਰੈਗੂਲਰ ਦੀ ਮੰਗ ਸਿੱਖਿਆ ਮੰਤਰੀ ਸਾਡੀ ਝੋਲੀ ਪਾਉਣ।
ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਤੱਕ ਨੰਗੇ ਪੈਰ ਮਾਰਚ ਕਰਨ ਉਪਰੰਤ ਪ੍ਰਸਾਸ਼ਨ ਵੱਲੋਂ ਸਿੱਖਿਆ ਮੰਤਰੀ ਨਾਲ ਰਾਬਤਾ ਕਰਕੇ 3 ਦਸੰਬਰ ਨੂੰ 10 ਵਜੇ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ।
ਆਗੂਆ ਨੇ ਐਲਾਨ ਕੀਤਾ ਕਿ ਜੇਕਰ 3 ਦਸੰਬਰ ਦੀ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 6 ਦਸੰਬਰ ਤੋਂ ਸਿੱਖਿਆ ਵਿਭਾਗ ਦਾ ਮੁਕੰਮਲ ਕੰਮ ਠੱਪ ਕਰ ਦਿੱਤਾ ਜਾਵੇਗਾ।
ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਲਾਨ ਬਹੁਤ ਕੀਤੇ ਹਨ ਪਰ ਅਮਲੀ ਜਾਮਾ ਕਿਸੇ ਵੀ ਐਲਾਨ ਨੂੰ ਨਹੀਂ ਪਹੁੰਚਿਆ ਜਾ ਰਿਹਾ। ਸਰਕਾਰ ਦੇ ਐਲਾਨ ਬੋਰਡ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਇਹਨਾਂ ਐਲਾਨਾਂ ਵਿੱਚ ਹੀ ਇੱਕ ਐਲਾਨ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵੀ ਕੀਤਾ ਗਿਆ ਹੈ। ਕੈਪਟਨ ਦੀ ਤਰਾਂ ਮੁੱਖ ਮੰਤਰੀ ਚੰਨੀ ਵੀ ਕੈਬਿਨਟ ਕਮੇਟੀਆ ਬਣਾ ਕੇ ਸਮਾਂ ਟਪਾਉਣ ਲੱਗ ਪਏ ਹਨ। ਚੰਨੀ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਦੀ ਸੋਮਵਾਰ ਨੂੰ ਮੀਟਿੰਗ ਤਾਂ ਹੋਈ ਪਰ ਕੋਈ ਵੀ ਮੰਤਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਮੁੱਖ ਮੰਤਰੀ ਚੰਨੀ ਵੱਲੋਂ 11 ਨਵੰਬਰ ਨੂੰ ਵਿਧਾਨ ਸਭਾ ਵਿਚ ਨਵਾਂ ਐਕਟ ਪਾਸ ਕਰਦੇ ਹੋਏ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ 19 ਦਿਨ ਬੀਤਣ ਤੇ ਵੀ ਐਕਟ ਵਿਭਾਗਾਂ ਨੂੰ ਨਹੀ ਭੇਜਿਆ ਗਿਆ। ਮੁਲਾਜ਼ਮ ਜਦੋਂ ਵੀ ਵਿਭਾਗੀ ਅਧਿਕਾਰੀਆ ਨੂੰ ਮਿਲਦੇ ਹਨ ਉੱਚ ਅਧਿਕਾਰੀਆ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਸਾਡੇ ਕੋਲ ਸਰਕਾਰ ਦਾ ਨੋਟੀਫਿਕੇਸ਼ਨ ਆਵੇਗਾ ਤਾਂ ਹੀ ਕਾਰਵਾਈ ਆਰੰਭੀ ਜਾ ਸਕਦੀ ਹੈ। ਆਗੂਆ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ਅਤੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਸਿੱਖਿਆ ਭਵਨ ਦੇ ਬਾਹਰ 9 ਵੇੰ ਦਿਨ ਵੀ ਪੱਕਾ ਧਰਨਾ ਜਾਰੀ ਹੈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਵਿਕਾਸ ਕੁਮਾਰ, ਹਰਪ੍ਰੀਤ ਸਿੰਘ ਅਸ਼ੀਸ਼ ਜੁਲਾਹਾ, ਚਮਕੌਰ ਸਿੰਘ, ਦਵਿੰਦਰਜੀਤ ਸਿੰਘ, ਸਰਬਜੀਤ ਸਿੰਘ ਰਜਿੰਦਰ ਸਿੰਘ ਸ਼ੋਭਿਤ ਭਗਤ ਨੇ ਕਿਹਾ ਕਿ ਜਿਵੇਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣ ਲਈ ਹਰ ਘਰ ਹਰ ਬਜਾਰ,ਜਾਇਆ ਜਾਵੇਗਾ।
MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ
ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ