ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਕਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਬਣ ਚੁੱਕਾ ਹੈ । ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਟੈਸਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ । ਸੰਭਾਵਿਤ ਹੈ ਇਹਨਾਂ ਟੈਸਟਾਂ ਵਿਚ ਬਹੁਤੇ ਵਿਦਿਆਰਥੀ ਪਾਜ਼ਿਟਿਵ ਪਾਏ ਜਾ ਸਕਦੇ ਹਨ। ਸਕੂਲਾਂ ਦੇ ਵਿੱਚ ਕਰੋਨਾ ਦੇ ਨਾਲ ਵਿਦਿਆਰਥੀਆਂ ਦੇ ਪਾਜ਼ਿਟਿਵ ਪਾਏ ਜਾਣ ਦੇ ਨਾਲ ਸਕੂਲ਼ਾਂ ਦੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
ਪਿਛਲੇ ਦਿਨੀਂ ਜਿਲਾ ਮੁਕਤਸਰ ਦੇ ਇੱਕ ਸਰਕਾਰੀ ਸਕੂਲ ਵਿਚ ਟੈਸਟਿੰਗ ਦੌਰਾਨ 14 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਜਿਸ ਕਾਰਨ ਸਕੂਲ ਨੂੰ ਬੰਦ ਕਰਨਾ ਪਿਆ ਇਸਦੇ ਨਾਲ ਹੀ ਜ਼ਿਲ੍ਹਾ ਕਪੂਰਥਲਾ 33 ਵਿਦਿਆਰਥੀ ਕੋਰੋਨਾ ਪੋਜਟਿਵ ਪਾਏ ਜਾਣ ਤੇ ਸਕੂਲ ਨੂੰ ਬੰਦ ਕਰਨਾ ਪਿਆ ।
ਜ਼ਿਲ੍ਹਾ ਰੂਪਨਗਰ ਦੇ ਨੰਗਲ ਤਹਿਸੀਲ ਵਿਖੇ ਇਕ ਪ੍ਰਾਈਵੇਟ ਸਕੂਲ ਵਿੱਚ 3 ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਦੀ ਖਬਰ ਹੈ ਇਹ ਸਕੂਲ ਵੀ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
PUNJAB CABINET DECISION: ਪੰਜਾਬ ਮੰਤਰੀ ਮੰਡਲ ਦੇ ਫੈਸਲੇ,(official) , ਪੜ੍ਹੋ
ਮਾਸਟਰ ਕੇਡਰ ਦੀਆਂ 10880 ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ-
ਇਸਦੇ ਨਾਲ ਹੀ ਅੱਜ ਜ਼ਿਲਾ ਫਾਜ਼ਿਲਕਾ ਵਿਚ ਕੋਰੋਨਾ ਟੈਸਟ ਕੀਤੇ ਗਏ ਅਤੇ ਉੱਥੇ ਦੇ ਸਕੂਲ ਵਿੱਚ 7 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਵਿਦਿਆਰਥੀਆਂ ਦੇ ਪਾਜ਼ਿਟਿਵ ਪਾਏ ਜਾਣ ਦਾ ਖਤਰਾ ਵੱਧ ਹੈ ਕਿਉਂਕਿ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਵੈਕਸੀਨ ਨਹੀਂ ਲੱਗੀ ਹੈ।
ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਕਰੋਨਾ ਦੇ ਸਾਹਮਣੇ ਆ ਸਕਦੇ ਹਨ ਅਤੇ ਬੱਚਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਬੰਦ ਕਰਨੇ ਪੈ ਸਕਦੇ ਹਨ।
MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ
ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ