ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਨਿੱਤ ਦਿਨ ਤਨਖਾਹਾਂ ਅਤੇ ਭੱਤਿਆਂ ਦੀਆਂ ਹੋ ਰਹੀਆਂ ਕਟੌਤੀਆਂ ਅਤੇ ਪੁਲਸੀਆ ਜਬਰ ਦੇ ਖਿਲਾਫ਼, ਅੱਜ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਅਗਵਾਈ ਵਿੱਚ ਸਥਾਨਕ ਆਰਮੀ ਗਰਾਉਂਡ ਵਿਖੇ ਵਿਸ਼ਾਲ ਵੰਗਾਰ ਰੈਲੀ ਕੀਤੀ ਗਈ ।
ਰੈਲੀ ਵਿੱਚ ਪੁੱਜੇ ਵਿਸ਼ਾਲ ਇਕੱਠ ਨੂੰ ਵੇਖਦੇ ਹੋਏ ਸਥਾਨਕ ਪ੍ਰਸਾਸ਼ਨ ਵੱਲੋਂ 19 ਦਸੰਬਰ ਨੂੰ ਸਾ਼ਮ 6 ਵਜੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਤੈਅ ਕਰਵਾਉਣ ਤੇ ਇਸ ਰੈਲੀ ਦੀ ਸਮਾਪਤੀ ਕੀਤੀ ਗਈ।
ਖਰੜ ਰੈਲੀ ਤੋਂ ਬਾਅਦ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਹੋਈ ਜਿਸ ਵਿੱਚ ਹੇਠ ਲਿਖੇ ਫੈਸਲੇ ਲਏ ਗਏ ।
ਪੰਜਵੀਂ/ ਅਠਵੀਂ ਦੀਆਂ ਪ੍ਰੀਖਿਆਵਾਂ 20 ਦਸੰਬਰ ਤੋਂ , ਡਾਊਨਲੋਡ ਕਰੋ ਮਾਡਲ ਟੈਸਟ ਪੇਪਰ, ਡੇਟ ਸੀਟ
10 ਵੀਂ / 12 ਵੀਂ ਪ੍ਰੀਖਿਆ ਦੀਆਂ ਵਿਸ਼ਾ ਵਾਇਜ਼ ਆਂਸਰ ਕੀ ਦੇਖੋ ਇਥੇ
ਮੁਲਾਜਮਾਂ ਦੇ ਕੱਟੇ ਹੋਏ ਸਾਰੇ ਭੱਤੇ ਬਹਾਲ ਕਰਨ ਦਾ ਪੱਤਰ ਇਸੇ ਹਫਤੇ ਜਾਰੀ ਹੋਵੇਗਾ। 20 ਦਸੰਬਰ ਨੂੰ ਹੀ ਰੈਡੀ ਕਮੇਟੀ ਰਿਪੋਰਟ ਜਮ੍ਹਾਂ ਕਰਾਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਲਾਗੂ ਕਰਨ ਬਾਰੇ ਪੰਜਾਬ ਸਰਕਾਰ ਫੈਸਲਾ ਲਵੇਗੀ।ਪੇ ਕਮਿਸ਼ਨ ਲਈ ਡੀ.ਏ.113ਤੋਂ 119 ਦੀ ਦਰ ਦਾ ਪੱਤਰ ਵੀ ਜਲਦੀ ਜਾਰੀ ਕੀਤਾ ਜਾਵੇਗਾ, ਇਸ ਸਬੰਧੀ ਵੀ ਸਹਿਮਤੀ ਬਣ ਗਈ ਹੈ।
ਮੀਟਿੰਗ ਵਿੱਚ ਆਊਟਸੋਰਸਿੰਗ ਨੂੰ ਕੰਟਰੈਕਟ ਉੱਪਰ ਅਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੰਨਿਆ ਗਿਆ ਹੈ। ਪੇ ਕਮਿਸ਼ਨ ਦੇ ਸਾਰੇ ਲਾਭ ਪੈਨਸ਼ਨਰਾਂ ਤੇ ਵੀ ਲਾਗੂ ਹੋਣਗੇ।ਮਾਣ ਭੱਤੇ ਵਾਲੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨੇ ਕੁਝ ਵੀ ਦੇਣ ਤੋਂ ਸਾਫ ਮਨ੍ਹਾ ਕੀਤਾ ਗਿਆ ਹੈ।