Monday, 11 October 2021

ਮਿੱਥੇ ਸਮੇਂ ਵਿੱਚ ਪਰਮੋਸ਼ਨਾਂ ਤੇ ਅਧਿਆਪਕਾਂ ਮਸਲਿਆਂ ਦਾ ਜਲਦ ਹੱਲ-ਸਿੱਖਿਆ ਮੰਤਰੀ

 ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜ਼ਿ),ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਸਰਦਾਰ ਪਰਗਟ ਸਿੰਘ ਨਾਲ ਮੀਟਿੰਗ


ਮਿੱਥੇ ਸਮੇਂ ਵਿੱਚ ਪਰਮੋਸ਼ਨਾਂ ਤੇ ਅਧਿਆਪਕਾਂ ਮਸਲਿਆਂ ਦਾ ਜਲਦ ਹੱਲ-ਸਿੱਖਿਆ ਮੰਤਰੀ ਐਲੀਮੈਂਟਰੀ ਟੀਚਰਜ਼ ਯੂਨੀਅਨ, ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਸਰਦਾਰ ਪਰਗਟ ਸਿੰਘ ਨਾਲ ਮੀਟਿੰਗ ਹੋਈ।ਜਿਸ ਵਿੱਚ ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਤੇ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਾਇਮਰੀ ਅਧਿਆਪਕਾਂ ਦੀਆਂ ਹਰੇਕ ਤਰ੍ਹਾਂ ਦੀਆਂ ਹੈੱਡਟੀਚਰ ਤੇ ਸੈਂਟਰ ਹੈੱਡਟੀਚਰ,ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਦੀ ਚੱਲ ਰਹੀ ਪ੍ਰਕਿਰਿਆ ਤਹਿਤ ਮਿੱਥੇ ਸਮੇਂ ਵਿੱਚ ਆਰਡਰ ਕਰਕੇ ਜੁਆਇਨ ਕਰਵਾਉਣ,ਰਹਿੰਦੇ ਜਿਲਿਆਂ ਦੇ ਰੋਸਟਰ ਪੇਰੇ ਕਰਵਾਉਣ,ਜ਼ਿਲ੍ਹਾ ਪ੍ਰੀਸ਼ਦ ਸਮੇਂ ਦੇ ਅਧਿਆਪਕਾਂ ਦੇ ਬਕਾਏ,1904 ਹੈੱਡ ਟੀਚਰਾਂ ਦੀਆਂ ਪੋਸਟਾਂ ਦੀ ਬਹਾਲੀ,ਬਦਲੀ ਹੋਏ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ ਕਰਨ ਸਬੰਧੀ,ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਤੇ ਈਟੀਟੀ ਅਧਿਆਪਕਾਂ ਦੀ ਭਰਤੀ ਚਾਲੂ ਕਰਨ ਸਬੰਧੀ ਮਸਲਿਆਂ ਤੇ ਵਿਚਾਰ ਚਰਚਾ ਕੀਤਾ ਗਿਆ।ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਕਿਹਾ ਆਪ ਜੀ ਦੇ ਆਦੇਸ਼ਾਂ ਮੁਤਾਬਕ ਅੱਜ ਡੀਪੀਆਈ ਐਲੀਮੈਂਟਰੀ ਪੰਜਾਬ ਨਾਲ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਹੈ।ਉਪਰੋਕਤ ਸਾਰੇ ਮਸਲਿਆਂ ਤੇ ਵਿਚਾਰ ਕੀਤਾ ਗਿਆ।ਇਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਤੋਂ ਯੂਨੀਅਨ ਨੇ ਪੁਰਜ਼ੋਰ ਮੰਗ ਕੀਤੀ ਕਿ ਮਿੱਥੇ ਸਮੇਂ ਦੇ ਅੰਦਰ ਅੰਦਰ ਪ੍ਰਮੋਸ਼ਨਾਂ ਦਾ ਸਾਰਾ ਕੰਮ ਮੁਕੰਮਲ ਕੀਤਾ ਜਾਵੇ।


FCI RECRUITMENT  : ਅਠਵੀਂ ਜਮਾਤ ਪਾਸ ਨੌਜਵਾਨਾਂ ਲਈ ਨੌਕਰੀਆਂ ,860 ਅਸਾਮੀਆਂ ਤੇ ਭਰਤੀ

    ਅਪਲਾਈ ਕਰਨ ਲਈ ਆਨਲਾਈਨ ਲਿੰਕ  ਇਥੇ ਕਲਿੱਕ ਕਰੋ

ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।


Also read: 

PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 


ਦਫਤਰ ਨਗਰ ਕੌਂਸਲ, ਬਰੇਟਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ਦਫਤਰ ਨਗਰ ਕੌਂਸਲ, ਭਾਈ ਰੂਪਾ, ਵੱਲੋਂ ਕਲਾਸ 4 ਕਰਮਚਾਰੀਆਂ ਦੀ ਭਰਤੀ

ਦਫਤਰ ਨਗਰ ਕੌਂਸਲ, ਨਰੋਟ ਜੈਮਲ ਸਿੰਘ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ   

  
ਇਸ ਤੋਂ ਇਲਾਵਾ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕੀ ਸਿੱਖਿਆ ਵਿਭਾਗ ਵੱਲੋਂ ਹੈੱਡ ਟੀਚਰ ਦੀਆਂ 1904 ਪੋਸਟਾਂ ਦੀ ਬਹਾਲੀ ਲਈ ਵਿੱਤ ਵਿਭਾਗ ਨੂੰ ਭਿਜਵਾਈ ਫਾਇਲ ਨੂੰ ਪਹਿਲ ਦੇ ਆਧਾਰ ਤੇ ਪਾਸ ਕਰਵਾ ਕੇ ਉਨ੍ਹਾਂ ਪੋਸਟਾਂ ਤੇ ਵੀ ਪ੍ਰਮੋਸ਼ਨਾਂ ਕਰਾਈਆਂ ਜਾਵੇ।ਜਿਸ ਸੰਬੰਧੀ ਸਿੱਖਿਆ ਪੰਜਾਬ ਜੀ ਨੇ ਪੂਰਨ ਵਿਸ਼ਵਾਸ ਦਿਵਾਇਆਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮਿੱਥੇ ਸਮੇਂ ਅੰਦਰ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।ਸੈਂਟਰ ਹੈੱਡ ਟੀਚਰਜ਼ ਦੀਆਂ ਮੁਸ਼ਕਿਲ ਨੂੰ ਦੂਰ ਕਰਨ ਤੇ ਡਾਟਾ ਐਂਟਰੀ ਉਪਰੇਟਰ ਦੇਣ ਤੇ ਵੀ ਵਿਚਾਰ ਵਟਾਂਦਰਾ ਕੀਤਾ।ਪੇਅ-ਕਮਿਸ਼ਨ ਵੱਲੋਂ ਅਧਿਆਪਕਾਂ ਨੂੰ ਸਿਫਾਰਸ਼ ਕੀਤੇ ਵੱਧ ਗੁਣਾਂਕ ਦੇਣ ਅਤੇ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਜ਼ ਨੂੰ ਵੱਧ ਪੇਅ ਸਕੂਲ ਅਤੇ ਪ੍ਰਬੰਧਕੀ ਭੱਤੇ ਦੇਣ ਅਤੇ ਹੈੱਡ ਟੀਚਰ ਨੂੰ ਪ੍ਰਬੰਧਕੀ ਪੋਸਟ ਦੇਣ ਲਈ, ਸਫਾਈ ਕਰਮਚਾਰੀ ਦੇਣ ਲਈ ਮੰਗ ਪੱਤਰ ਪੇਸ਼ ਕੀਤਾ ਗਿਆ। ਜਿਸ ਸੰਬੰਧੀ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ,ਹੋਰ ਵਿਚਾਰਾਂ ਲਈ ਜਲਦ ਪੈੱਨਲ ਮੀਟਿੰਗ ਬੁਲਾਈ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਸਤਵੀਰ ਸਿੰਘ ਰੌਣੀ,ਸੁਖਪਾਲ ਸਿੰਘ ਧਰੋੜ,ਦੀਦਾਰ ਸਿੰਘ ਪਟਿਆਲਾ ਹਾਜ਼ਰ ਸਨ।ਨਗਰ ਕੌਂਸਲ, ਰਾਮਦਾਸ-ਅਮ੍ਰਿਤਸਰ ਸਾਹਿਬ, ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 


ਨਗਰ ਕੌਂਸਲ ਮਲੋਟ, ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

GHAR GHAR ROJGAR: ਇਸ ਨਗਰ ਕੌਂਸਲ ਵਿਖੇ 322 ਕਰਮਚਾਰੀਆਂ ਦੀ ਭਰਤੀ, ਜਲਦੀ ਕਰੋ ਅਪਲਾਈ 


ਨਗਰ ਕੌਂਸਲ ਘੱਗਾ ਪਟਿਆਲਾ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

ਨਗਰ ਕੌਂਸਲ ਮੋਰਿੰਡਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 

RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...