Monday, 11 October 2021

BREAKING :ਸਿੱਖਿਆ ਵਿਭਾਗ ਵੱਲੋਂ 15 ਅਤੇ 16 ਅਕਤੂਬਰ ਨੂੰ ਅਧਿਆਪਕਾਂ ਅਤੇ ਹੋਰ ਅਮਲੇ ਨੂੰ ਛੁੱਟੀ ਤੇ ਲਗਾਈ ਪਾਬੰਦੀ

 

ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਈ.ਟੀ.ਟੀ ਭਰਤੀ ਪ੍ਰੀਖਿਆ ਜੋ ਕਿ ਮਿਤੀ 16-10-2021 ਦਿਨ ਸ਼ਨੀਵਾਰ ਨੂੰੰ ਹੋਣ  ਜਾ ਰਹੀ ਹੈ।

 ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ  ਵਲੋਂ ਹਦਾਇਤ ਕੀਤੀ ਗਈ ਹੈ ਕਿ ਸਕੂਲ ਮੁੱਖੀਆਂ ਦੇ ਅਧੀਨ ਕੰਮ ਕਰ ਰਹੋ ਹਰ ਕਾਡਰ ਨੂੰ ਕਿਸੇ ਪ੍ਰਕਾਰ ਦੀ ਛੁੱਟੀ ਅਤੇ ਸਟੇਸ਼ਨ ਛੱਡਣ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ, ਕਿਉਂਕਿ ਇਸ ਪ੍ਰੀਖਿਆ ਲਈ ਪ੍ਰਿੰਸੀਪਲ, ਲੈਕਚਰਾਰ, ਮਾਸਟਰ/ਮਿਸਟ੍ਰੈਸ, ਨਾਨ-ਟੀਚਿੰਗ ਅਤੇ ਦਰਜਾ - ਚਾਰ ਸਟਾਫ ਦੀਆਂ ਡਿਊਟੀਆਂ ਸਿੱਖਿਆ ਵਿਭਾਗ ਵਲੋਂ ਲਗਾਈਆਂ ਜਾਂਣੀਆਂ ਹਨ।
 ਡਿਊਟੀ ਸਟਾਫ ਪ੍ਰੀਖਿਆ ਕੇਂਦਰ ਵਿਚ ਮਿਤੀ 15-10-2021 ਨੂੰ ਸਵੇਰੋ ਹਾਜ਼ਰ ਹੋਣ ਲਈ ਪਾਬੰਦ ਹੋਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਇਕ ਮਹੱਤਵਪੂਰਨ ਡਿਊਟੀ ਹੈ। ਇਸ ਲਈ ਕਿਸੇ ਕਿਸਮ ਦੀ ਅਣਹਿਲੀ ਨਾ ਕੀਤੀ ਜਾਵੇ। ਕਿਸੇ ਵੀ ਕਿਸਮ ਦੀ ਅਣਗਹਿਲੀ ਦੀ ਸੂਰਤ ਵਿਚ ਨਿਰੋਲ ਜ਼ਿੰਮੇਵਾਰੀ ਸਕੂਲ ਮੁੱਖੀ ਹੋਵੇਗੀ।


RECENT UPDATES

Today's Highlight

ETT 6635 RECRUITMENT 2021 RESULT LINK

  ETT 6635 RECRUITMENT 2021 RESULT    "ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ. (ਡਿਸਐਡਵਾਂਟੇਜ ਏਰੀਏ) ਅਤੇ 22 ...