Tuesday, 6 July 2021

ਬਠਿੰਡਾ ਵਾਲਿਆਂ ਨੇ ਫੇਸਬੁੱਕ ਲਾਈਕ ਕਰਵਾਉਣ ਦੀ ਦੂਸਰੀ ਪਾਰੀ ਦੀ ਕੀਤੀ ਧੂਮ ਧੜੱਕੇ ਨਾਲ ਸ਼ੁਰੂਆਤ

 ਬਠਿੰਡਾ ਵਾਲਿਆਂ ਨੇ ਫੇਸਬੁੱਕ ਲਾਈਕ ਕਰਵਾਉਣ ਦੀ ਦੂਸਰੀ ਪਾਰੀ ਦੀ ਕੀਤੀ ਧੂਮ ਧੜੱਕੇ ਨਾਲ ਸ਼ੁਰੂਆਤ


ਪਹਿਲਾ ਗੁਰੂ ਘਰ ਨਾਮ ਧਿਆਇਆ, ਫਿਰ ਫੇਸਬੁੱਕ ਲਾਈਕ ਕਰਨ ਦਾ ਕੰਮ ਸ਼ੁਰੂ ਕਰਵਾਇਆਚੰਡੀਗੜ੍ਹ 6 ਜੁਲਾਈ (ਹਰਦੀਪ ਸਿੰਘ ਸਿੱਧੂ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ 'ਤੇ ਹੁਣ ਬਠਿੰਡਾ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਰੰਗ ਭਾਗ ਲੱਗਣਗੇ। ਅਧਿਆਪਕਾਂ ਦੀ ਮਿਹਨਤ ਦੀ ਦੇਸ਼ ਵਿਦੇਸ਼ ਵਿੱਚ ਹੋਵੇਗੀ ਚਰਚਾ। ਸਿੱਖਿਆ ਵਿਭਾਗ ਜ਼ਿਲ੍ਹਾ ਬਠਿੰਡਾ ਦੀ ਸਮੁੱਚੀ ਟੀਮ ਨੇ

ਮੁਹਿੰਮ ਸ਼ੁਰੂ ਹੋਣ ਸਮੇਂ ਰਾਤ ਨੂੰ 10 ਵਜੇ ਗੁਰੁਦੁਆਰਾ ਸ੍ਰੀ ਕਿਲਾ ਮੁਬਾਰਕ ਬਠਿੰਡਾ ਅਤੇ ਸ੍ਰੀ ਹਨੂਮਾਨ ਮੰਦਿਰ ਧੋਬੀ ਬਜ਼ਾਰ ਬਠਿੰਡਾ ਵਿਖੇ ਅਸ਼ੀਰਵਾਦ ਵਿਖੇ ਮੱਥਾ ਟੇਕਿਆ ਅਤੇ ਸਰਕਾਰੀ ਸਕੂਲਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਮਾਣ ਮਹਿਸੂਸ ਕੀਤਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ,ਹੁਣ ਇਸ ਨੂੰ ਪਹਿਲੇ ਨੰਬਰ 'ਤੇ ਬਰਕਰਾਰ ਰੱਖਣ ਲਈ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਕੋਈ ਕਸਰ ਨਹੀਂ ਰਹਿਣ ਦੇਣਗੇ। ਹੁਣ 24 ਘੰਟੇ ਬਠਿੰਡਾ ਜ਼ਿਲੇ ਦੀ ਵਾਰੀ ਤਹਿਤ 6 ਜੁਲਾਈ ਰਾਤ 10 ਵਜੇ ਤੋ ਲੈ ਕੇ 7 ਜੁਲਾਈ ਰਾਤ 10 ਵਜੇ ਤੱਕ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਝਲਕ ਦੇਸ਼ ਵਿਦੇਸ਼ ਵਿੱਚ ਵਸਦੇ ਲੋਕੀ ਦੇਖ ਸਕਣਗੇ ਅਤੇ ਐਕਟੀਵਿਟੀ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਣਗੇ।

RECENT UPDATES

Today's Highlight

PSEB TERM 01 RESULT: ਪਹਿਲੀ ਟਰਮ ਪ੍ਰੀਖਿਆ ਦੇ ਨਤੀਜੇ ਕਦੋਂ ਹੋਣਗੇ ਘੋਸ਼ਿਤ @pseb.ac.in

  PSEB TERM 01 RESULT( ਬੋਰਡ ਪ੍ਰੀਖਿਆਵਾਂ ਦੇ ਨਤੀਜੇ) : LINK FOR PSEB BOARD EXAM RESULT SEE HERE ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ...