*ਜੀ ਟੀ ਯੂ ਵੱਲੋਂ ਹੱਕ ਮੰਗਦੇ ਕੱਚੇ ਅਧਿਆਪਕਾਂ ਤੇ ਕੀਤੇ ਪੁਲਿਸ ਤਸ਼ੱਦਦ ਦੀ ਨਿਖੇਧੀ*
.... 6 ਜੁਲਾਈ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ, ਬਲਵਿੰਦਰ ਸਿੰਘ ਸੰਧੂ, ਨੀਰਜ ਯਾਦਵ, ਰਾਜੀਵ ਹਾਂਡਾ ,ਜਸਵਿੰਦਰ ਸਿੰਘ ਮਮਦੋਟ ਨੇ ਕੱਚੇ ਅਧਿਆਪਕਾਂ ਤੇ ਮੋਹਾਲੀ ਵਿੱਖੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਦੇ ਕੱਚੇ ਅਧਿਆਪਕ ਆਪਣੀ ਜਵਾਨੀ ਦੇ ਸੁਨਹਿਰੇ ਤਕਰੀਬਨ 20 ਸਾਲ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਦੇ ਬਾਵਜੂਦ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਵੱਲੋਂ ਇਹਨਾਂ ਕੱਚੇ ਅਧਿਆਪਕਾਂ ਦੇ ਸੰਘਰਸ਼ੀ ਕੈਂਪ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਵਿੱਚ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਰੈਗੂਲਰ ਰੁਜਗਾਰ ਦੇਣ ਦੀ ਬਜਾਇ ਧੜਾ-ਧੜ ਹਜਾਰਾਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲੋਕਤੰਤਰੀ ਦੇਸ਼ ਵਿੱਚ ਹੱਕ ਮੰਗਦੇ ਲੋਕਾਂ ਦੀ ਅਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵਾਅਦਾ ਪੂਰਾ ਨਾ ਹੁੰਦਾ ਦੇਖ ਕੱਚੇ ਅਧਿਆਪਕ ਸਾਂਤਮਈ ਸੰਘਰਸ਼ ਕਰ ਰਹੇ ਹਨ।ਅੱਜ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਦੱੁਖ ਦੱਸਣ ਅਤੇ ਕੀਤਾ ਵਾਅਦਾ ਯਾਦ ਕਰਾਉਣ ਲਈ ਚੰਡੀਗੜ ਵੱਲ ਸ਼ਾਤਮਈ ਤਰੀਕੇ ਨਾਲ ਵੱਧ ਰਹੇ ਕੱਚੇ ਅਧਿਆਪਕਾਂ ਤੇ ਪੁਲਿਸ ਵੱਲੋਂ ਅੰਧਾਧੁੰਦ ਲਾਠੀਚਾਰਜ ਕੀਤਾ, ਘੋੜਿਆਂ ਵਾਲੀ ਪੁਲਿਸ ਵੱਲੋਂ ਲੜਕੀਆਂ ਨੂੰ ਭਜਾ-ਭਜਾ ਕੇ ਕੁੱਟਿਆਂ ਅਤੇ ਬਹੁਤ ਸਾਰੇ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ। ਆਗੂਆਂ ਨੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਹੈ ਕਿ ਪੁਲਿਸ ਬੇਰੁਜਗਾਰਾਂ ਤੇ ਤਸ਼ੱਦਦ ਢਾਉਣਾ ਬੰਦ ਕਰੇ, ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕੱਚੇ ਅਧਿਆਪਕਾਂ ਲਈ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ।