ਵਲੰਟੀਅਰ ਅਧਿਆਪਕਾਂ ਦੇ ਰੋਹ ਅੱਗੇ ਝੁਕਦਿਆਂ ਬਿਜਲੀ ਪ੍ਰਬੰਧ ਬਹਾਲ ਕੀਤੇ
ਚੰਡੀਗੜ੍ਹ 6 ਜੁਲਾਈ (ਪੱਤਰ ਪ੍ਰੇਰਕ) ਪੁਲੀਸ ਦੇ ਅੰਨ੍ਹੇ ਤਸ਼ੱਦਦ ਅਤੇ ਲਾਠੀਚਾਰਜ ਤੋ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਵੱਲ੍ਹੋਂ ਕੱਚੇ ਅਧਿਆਪਕਾਂ ਨੂੰ ਪਰੇਸ਼ਾਨ ਕਰਨ ਲਈ ਧਰਨੇ ਵਾਲੀ ਥਾਂ ਦੀ ਬਿਜਲੀ ਸਪਲਾਈ ਕੱਟ ਦਿੱਤੇ ਜਾਣ ਤੋਂ ਬਾਅਦ ਪੰਜਾਬ ਭਰ ਚ ਕਾਂਗਰਸ ਹਕੂਮਤ ਵਿਰੁੱਧ ਹੋਰ ਰੋਹ ਵਧਣ ਲੱਗਿਆ ਹੈ।ਕੱਚੇ ਅਧਿਆਪਕਾਂ ਦੇ ਇਕ ਬੁਲਾਰੇ ਇੰਦਰਜੀਤ ਡੇਲੂਆਣਾ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਤਸ਼ਦੱਦ ਅਤੇ ਕਾਰਨਾਮੇ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਹੋਰ ਬਲ ਦੇਣਗੇ।ਉਧਰ ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਸੀਰ ਸਿੰਘ ਸਹੋਤਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਗੁਰਦਾਸ ਸਿੰਘ ਰਾਏਪੁਰ ਨੇ ਸਰਕਾਰ ਦੇ ਮਾੜੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ ਕਰਨਗੇ। ਕੱਚੇ ਅਧਿਆਪਕਾਂ ਦੇ ਸੰਘਰਸ਼ ਦੌਰਾਨ ਸਿੱਖਿਆ ਵਿਭਾਗ ਦੀ ਛੱਤ ਤੇ ਚੜ੍ਹਨ ਵਾਲੇ ਮਾਨਸਾ ਦੇ ਵਲੰਟੀਅਰ ਆਗੂ ਸਮਰਜੀਤ ਸਿੰਘ ਸਮਰਾ ਨੇ ਦੱਸਿਆ ਕਿ ਬੇਸ਼ੱਕ ਇਕ ਵਾਰ ਬਿਜਲੀ ਕੱਟ ਦਿੱਤੀ ਸੀ,ਪਰ ਵਲੰਟੀਅਰ ਅਧਿਆਪਕਾਂ ਦੇ ਰੋਹ ਅੱਗੇ ਬਿਜਲੀ ਸਿਸਟਮ ਬਹਾਲ ਕਰ ਦਿੱਤਾ। ਆਗੂਆਂ ਨੇ ਇਸ ਤੋ ਪਹਿਲਾ ਕੁਝ ਮੰਤਰੀਆਂ ਦੀਆਂ ਕੋਠੀਆਂ ਘੇਰਨ ਦੀ ਧਮਕੀ ਦੇ ਦਿੱਤੀ ਸੀ,ਜਿਸ ਤੋ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ।