ਪੰਜਾਬ ਸਿਖਿਆ
ਬੋਰਡ ਵਲੋਂ ਅੱਠਵੀਂ ਅਤੇ ਦਸਵੀਂ
ਸ਼੍ਰੇਣੀਆਂ ਦੇ ਰੈਗੂਲਰ ਰਜਿਸਟਰਡ
ਪ੍ਰੀਖਿਆਰਥੀਆਂ ਦੇ 17 ਮਈ ਨੂੰ ਨਤੀਜੇ ਐਲਾਨੇ ਗਏ ਸਨ । ਅਪਣੇ ਨਤੀਜੇ
ਤੋਂ ਅਸੰਤੁਸ਼ਟ ਪ੍ਰੀਖਿਆਰਥੀ, ਜਿਨ੍ਹਾਂ
ਦੀ ਪ੍ਰੀਖਿਆ ਬਾਅਦ ਵਿਚ ਕੰਡਕਟ
ਕਰਵਾਏ ਜਾਣ ਦਾ ਫੈਸਲਾ ਪੰਜਾਬ ਸਕੂਲ ਸਿੱਖਿਆ ਬੋੋਰਡ ਵਲੋਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ, ਲਈ
ਅਪਣੀ ਪ੍ਰੀਖਿਆ ਦੁਬਾਰਾ ਦੇਣ ਦੀ
ਆਪਸ਼ਨ ਭੇਜਣ ਦੀਆਂ ਮਿਤੀਆਂ
ਵਿਚ ਵਾਧਾ ਕੀਤਾ ਗਿਆ ਹੈ।
ਸਿੱਖਿਆ ਬੋਰਡ ਦੇ ਕੰਟਰੋਲਰ
ਪ੍ਰੀਖਿਆਵਾਂ ਜੇਆਰ ਮਹਿਰੋਕ ਵਲੋਂ
ਜਾਰੀ ਜਾਣਕਾਰੀ ਅਨੁਸਾਰ ਸੂਬੇ ਦੀਆਂ
ਪੰਜਾਬ ਸਕੂਲ ਸਿਖਿਆ ਬੋਰਡ ਨਾਲ
ਸਬੰਧਤ ਸੰਸਥਾਵਾਂ ਦੇ ਮੁਖੀਆਂ ਨੂੰ
ਅਪਣੀਆਂ ਸੰਸਥਾਵਾਂ ਦੇ ਅਪਣੇ
ਨਤੀਜੇ ਤੋਂ ਅਸੰਤੁਸ਼ਟ ਪ੍ਰੀਖਿਆਰਥੀਆਂ
ਦੇ ਵੇਰਵੇ ਸੰਸਥਾ ਦੀ ਲਾਗਇਨ
ਆਈ ਡੀ. ਰਾਹੀਂ ਸਿਖਿਆ ਬੋਰਡ ਨੂੰ
ਭੇਜਣਾ ਯਕੀਨੀ ਬਣਾਉਣ ਦੀ
ਹਦਾਇਤ ਕੀਤੀ ਗਈ ਸੀ।
ਇਸ ਤੋਂ
ਇਲਾਵਾ ਨਤੀਜੇ ਤੋਂ ਅਸੰਤੁਸ਼ਟ
ਪ੍ਰੀਖਿਆਰਥੀਆਂ ਨੂੰ ਆਪਣੇ ਪੱਧਰ ਤੇ
ਵੀ ਦੋਬਾਰਾ ਇਮਤਿਹਾਨ ਦੇਣ ਦੀ
ਇੱਛਾਆਪਸ਼ਨ, ਪ੍ਰੀਖਿਆ ਦੇ ਵੇਰਵੇ
ਦਰਜ ਕਰਦੇ ਹੋਏ ਅਪਣੇ ਹਸਤਾਖ਼ਰਾਂ
ਸਹਿਤ ਆਨ-ਲਾਈਨ ਅੱਪਲੋਡ ਕਰਨ
ਦਾ ਮੌਕਾ ਪ੍ਰਦਾਨ ਕੀਤਾ ਗਿਆ ਸੀ।
ਸੰਸਥਾਵਾਂ ਅਤੇ ਪ੍ਰੀਖਿਆਰਥੀਆਂ ਵਲੋਂ
ਸਵੈ-ਘੋਸ਼ਣਾ ਪੱਤਰ ਆਨਲਾਈਨ
ਅਪਲੋਡ ਕਰਨ ਦੀ ਆਖਰੀ ਮਿਤੀ 10
ਜੁਲਾਈ 21 ਨਿਰਧਾਰਤ ਸੀ। ਕੰਟਰਲਰ
ਪ੍ਰੀਖਿਆਵਾਂ ਵਲੋਂ ਦਿਤੀ ਹੋਰ
ਜਾਣਕਾਰੀ ਅਨੁਸਾਰ ਹੁਣ ਸੰਸਥਾਵਾਂ
ਦੀ ਲਾਗ-ਇਨ ਆਈ ਡੀ. ਅਤੇ
ਪੰਜਾਬ ਸਕੂਲ ਸਿਖਿਆ ਬੋਰਡ ਦੀ
ਵੈੱਬ-ਸਾਈਟ ਤੇ ਆਨਲਾਈਨ ਫ਼ਾਰਮ
ਅਧੀਨ ਸੈਲਫ਼ ਡੈਕਲੇਰੇਸ਼ਨ ਲਿੰਕ ਤੇ
ਉਪਲਬਧ ਘੋਸ਼ਣਾ ਪੱਤਰ 21 ਜੁਲਾਈ
21 ਤਕ ਆਨਲਾਈਨ ਅਪਲੋਡ ਕੀਤੇ
ਜਾ ਸਕਣਗੇ। ।