Monday, July 05, 2021

ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਨਾਲ ਅਧਿਆਪਕਾਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ, ਫੇਸਬੁੱਕ ਲਾਇਕ ਕਰਨ ਦੀ ਡੇਟ ਸੀਟ ਜਾਰੀ

 

ਪੰਜਾਬ ਦਾ ਸਕੂਲ ਸਿੱਖਿਆ ਵਿਭਾਗ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਵਾਲੀਆਂ ਵੀਡੀਓਜ਼ ਆਪਣੇ ਫੇਸਬੁੱਕ ਪੇਜ ਤੇ ਸਾਂਝੀਆਂ ਕਰਦਾ ਰਹਿੰਦਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਸਕੂਲ ਪ੍ਰਾਪਤੀਆਂ ਦਰਸਾਉਣ ਦਾ ਪਹਿਲਾ ਗੇੜ ਖ਼ਤਮ ਹੋਣ ਤੋਂ ਬਾਅਦ ਦੂਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਗੇੜ ਦੌਰਾਨ ਸਿੱਖਿਆ ਮੰਤਰੀ, ਸਕੱਤਰ ਤੇ ਮੁੱਖ ਮੰਤਰੀ ਨੇ ਪੰਜਾਬ ਦੇ ਸਕੂਲਾਂ ਦੇ ਬਦਲਦੇ ਡਿਜੀਟਲ ਰੂਪ ਬਾਰੇ ਸਿੱਖਿਆ ਵਿਭਾਗ ਦੀ ਪਿੱਠ ਥਾਪੜੀ ਸੀ, ਇਸ ਸਬੰਧੀ ਜਾਰੀ ਵੀਡੀਓ ਤੇ ਲਾਈਕ ਨਾਲੋਂ ਜ਼ਿਆਦਾ ਡਿਸਲਾਈਕ ਮਿਲਣ ਕਾਰਨ ਸਿੱਖਿਆ ਵਿਭਾਗ ਵਿੱਚ ਹਲਚਲ ਸ਼ੁਰੂ ਹੋ ਗਈ ਸੀ। 

ਪਹਿਲੇੇ ਗੇੜ ਵਿੱਚ 21ਵੇਂ ਸਥਾਨ ਤੇ ਰਹਿਣ ਕਾਰਨ ਬਠਿੰਡਾ ਦਾ ਸਿੱਖਿਆ ਵਿਭਾਗ ਦੂਜੇ ਗੇੜ ਵਿਚ ਸਕੂਲ ਸਿੱਖਿਆ ਵਿਭਾਗ ਦੇ ਪੇਜ ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਵਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਬਠਿੰਡਾ ਨੂੰ ਪਹਿਲਾ ਸਥਾਨ ਦਿਵਾਉਣ ਲਈ ਸਿੱਖਿਆ ਅਫ਼ਸਰਾਂ ਵੱਲੋਂ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਇਸ ਵਾਰ ਬਠਿੰਡਾ ਜ਼ਿਲ੍ਹਾ ਫਾਡੀ ਨਹੀਂ ਰਹਿਣਾ ਚਾਹੀਦਾ।
 ਜ਼ਿਲਿਆਂ ਦੇ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਬਠਿੰਡਾ ਦੀ ਵਾਰੀ ਛੇ ਜੁਲਾਈ ਤੈਅ ਕੀਤੀ ਗਈ ਹੈ। ਇਸ ਤਹਿਤ ਉਨ੍ਹਾਂ ਅਧਿਆਪਕਾਂ ਨੂੰ ਛੇ ਜੁਲਾਈ ਦੀ ਰਾਤ 10 ਵਜੇ ਤੋਂ ਸੱਤ ਜੁਲਾਈ ਰਾਤ 10 ਵਜੇ ਤੱਕ ਸਿੱਖਿਆ ਵਿਭਾਗ ਦੇ ਪੇਜ ਤੇ ਵੱਧ ਤੋਂ ਵੱਧ ਲਾਈਕ ਕਰਨ ਲਈ ਕਿਹਾ ਗਿਆ ਹੈ।  ਸਕੂਲ ਅਧਿਆਪਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਜ਼ੂਮ ਮੀਟਿੰਗ ਰਾਹੀਂ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਅਧਿਆਪਕ ਕਿਲ੍ਹਾ ਮੁਬਾਰਕ, ਜੌਗਰਜ਼ ਪਾਰਕ, ਜਿਨਾਂ ਧਾਰਮਿਕ ਸਥਾਨਾਂ ਤੇ ਜਾ ਕੇ ਸਿੱਖਿਆ ਵਿਭਾਗ ਦਾ ਪੇਜ ਲਾਈਕ ਕਰਨ ਲਈ ਕਹਿਣਗੇ। ਇਸੇ ਤਰ੍ਹਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨ ਅਤੇ ਜਨਤਕ ਸਥਾਨਾਂ ਤੇ ਅਜਿਹੀ ਮੁਹਿੰਮ ਵਿੱਢੀ ਜਾਵੇਗੀ। 


JOIN US ON TELEGRAM

JOIN US ON TELEGRAM
PUNJAB NEWS ONLINE

Today's Highlight