10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਵਿਚ ਲੱਗੇ ਵਿਦਿਆਰਥੀਆਂ ਨੂੰ ਹੁਣ ਆਪਣੀਆਂ ਸਮੈਸਟਰ ਤੇ ਪ੍ਰੀ-ਬੋਰਡ ਪ੍ਰੀਖਿਆਵਾਂ ਨੂੰ ਹਲਕੇ ਵਿਚ ਲੈਣਾ ਭਾਰੀ ਪੈ ਸਕਦਾ ਹੈ। ਇਹ ਇਸ ਲਈ ਅਹਿਮ ਹੈ। ਕਿਉਂਕਿ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਜਿਸ ਤਰ੍ਹਾਂ ਬਣਿਆ ਹੋਇਆ ਹੈ, ਉਸ ਵਿਚ ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਪ੍ਰੀਖਿਆਵਾਂ ਹੋ ਸਕਣ।
ਸਿੱਖਿਆ ਮੰਤਰਾਲੇ ਨੇ ਸੀਬੀਐੱਸਈ
ਨਾਲ ਮਿਲ ਕੇ ਬਦਲ ’ਤੇ ਹੁਣ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿਚ ਵਿਦਿਆਰਥੀਆਂ
ਦੀਆਂ ਸਮੈਸਟਰ ਤੇ ਪ੍ਰੀ-ਬੋਰਡ ਪ੍ਰੀਖਿਆਵਾਂ ਹੁਣ ਬੋਰਡ ਦੀ ਦੇਖ-ਰੇਖ ਵਿਚ ਹੋਣਗੀਆਂ।
ਸਕੂਲਾਂ ਨੂੰ ਇਹ ਪ੍ਰੀਖਿਆਵਾਂ ਕਰਵਾਉਣ ਤੋਂ
ਬਾਅਦ ਤੁਰੰਤ ਇਸ ਦੇ ਅੰਕਾਂ ਨੂੰ ਬੋਰਡ ਦੇ
ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ।
ਬੋਰਡ
ਪ੍ਰੀਖਿਆਵਾਂ ਨਾ ਹੋਣ ਦੀ ਸਥਿਤੀ ਵਿਚ ਇਨ੍ਹਾਂ
ਅੰਕਾਂ ਦੇ ਆਧਾਰ ਤੇ ਨਤੀਜਾ ਐਲਾਨਿਆ
ਜਾਵੇਗਾ। ਕੋਰੋਨਾ ਕਾਰਨ ਪਿਛਲੇ ਡੇਢ ਸਾਲ
ਵਿਚ ਵਿਦਿਆਰਥੀਆਂ ਦਾ ਵੱਡਾ ਨੁਕਸਾਨ
ਹੋਇਆ ਹੈ। ਬੋਰਡ ਦੇ ਨਾਲ-ਨਾਲ ਦੂਜੀਆਂ
ਪ੍ਰੀਖਿਆਵਾਂ ਵੀ ਮੁਲਤਵੀ ਹੋਈਆਂ।ਨਤੀਜੇ
ਤੋਂ ਲੈ ਕੇ ਦਾਖ਼ਲੇ ਤੁਕ ਵਿਚ ਕਾਫੀ ਦੇਰੀ
ਹੋਈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜੇਕਰ
ਜ਼ਰੂਰਤ ਹੋਵੇ ਤਾਂ ਭਵਿੱਖ ਨੂੰ ਲੈ ਕੇ ਹੁਣ ਤੋਂ
ਤਿਆਰੀ ਰਹੇ ਤਾਂ ਕਿ ਵਿਦਿਆਰਥੀਆਂ ਦੀ
ਪੜ੍ਹਾਈ ਤੇ ਕਰੀਅਰ ਵਿਚ ਹੁਣ ਦੇਰਨਾ ਹੋਵੇ।
ਅਧਿਕਾਰੀਆਂਂ ਦੀ ਮੰਨੀਏ ਤਾਂ ਨਵੇਂ
ਪੈਟਰਨ ਦੇ ਸਬੰਧ ਵਿਚ ਜਲਦ ਹੀ ਸਾਰੇ
ਸੀਬੀਐੱਸਈ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰ
ਦਿੱਤੇ ਜਾਣਗੇ। ਵੈਸੇ ਵੀ 2022 ਵਿਚ 10
ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇਣ
ਵਾਲੇ ਸਾਰੇ ਵਿਦਿਆਰਥੀਆਂ ਦੀ ਹਾਲੇ ਕੋਈ
ਸਮੈਸਟਰ ਪ੍ਰੀਖਿਆ ਨਹੀਂ ਹੋਈ ਹੈ।