ਰੋਪੜ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ

 


ਰੋਪੜ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ 


ਰੂਪਨਗਰ, 23 ਫਰਵਰੀ: ਕਾਰਜਕਾਰੀ ਇੰਜੀਨੀਅਰ ਰੂਪਨਗਰ, ਨੈਸ਼ਨਲ ਹਾਈਵੇ ਮੰਡਲ ਦਵਿੰਦਰ ਬਜਾਜ ਦੁਆਰਾ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਪੜ ਸ਼ਹਿਰ ਵਿੱਚ ਫਗਵਾੜਾ by-ਬੰਗਾ-ਨਵਾਂ ਸ਼ਹਿਰ-ਰੋਪੜ ਸੜਕ ਐਨ.ਐਚ.344ਏ ਤੇ ਨਵੇਂ ਬੱਸ ਸਟੈਂਡ ਦੇ ਨੇੜੇ ਤੇ ਨਹਿਰੂ ਸਟੇਡੀਅਮ ਦੇ ਨਾਲ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪ੍ਰੋਜੈਕਟ ਦਾ ਕੰਮ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਲਈ ਅਤੇ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਪੁੱਲ ਦੀ ਟਰੈਫਿਕ ਨੂੰ ਮਿਤੀ 25.02 2022 ਤੋਂ ਅਗਲੇ ਹੁਕਮਾ ਤੱਕ ਡਾਈਵਰਟ ਕੀਤਾ ਜਾਵੇਗਾ। 


ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਸਰਹਿੰਦ ਨਹਿਰ ਪੁੱਲ ਰਾਹੀਂ ਰੋਪੜ ਸ਼ਹਿਰ ਤੋਂ ਬਲਾਚੌਰ ਜਾਣ ਵਾਲੀ ਲਾਈਟ ਟਰੈਫਿਕ ਗਿਆਨੀ ਜੈਲ ਸਿੰਘ ਨਗਰ ਸਟੀਲ ਬਿੱਜ - ਸਰਹਿੰਦ ਨਹਿਰ ਦੇ ਨਾਲ-ਨਾਲ ਅੰਬੇਦਕਰ ਚੌਕ - ਆਈ.ਆਈ.ਟੀ. ਰੋਡ (ਸਾਹਮਣੇ ਡਿਪਟੀ ਕਮਿਸ਼ਨਰ ਦਫਤਰ) - ਰੋਪੜ ਬਾਈਪਾਸ ਰਾਹੀਂ ਹੁੰਦੀ ਹੋਈ ਬਲਾਚੌਰ ਜਾਵੇਗੀ। ਇਸੇ ਤਰਾਂ ਹੀ ਇਹ ਟਰੈਫਿਕ ਬਲਾਚੌਰ ਤੋਂ ਰੋਪੜ ਆਵੇਗੀ। ਇਸ ਪੁੱਲ ਤੋਂ ਜਾਣ ਵਾਲੀ ਹੈਵੀ ਟਰੈਫਿਕ ਪੁਲਿਸ ਲਾਈਨ ਰੋਪੜ ਤੋਂ ਰੋਪੜ ਬਾਈਪਾਸ ਰਾਹੀਂ ਆਵੇਗੀ ਅਤੇ ਇਸੇ ਤਰਾਂ ਹੀ ਵਾਪਿਸ ਜਾਵੇਗੀ। ਇਸ ਤੋਂ ਇਲਾਵਾ ਨੂਰਪੁਰਬੇਦੀ ਤੇ ਰੋਪੜ ਆਉਣ ਵਾਲੀ ਟ੍ਰੈਫਿਕ ਰੋਪੜ ਹੈੱਡ ਵਰਕਸ ਪੁੱਲ - ਆਈ.ਆਈ.ਟੀ. ਰੋਡ - ਰੋਪੜ ਬਾਈਪਾਸ ਤੋਂ ਹੁੰਦੀ ਹੋਈ ਰੋਪੜ ਆਵੇਗੀ।

ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਨਿੱਜੀਕਰਨ ਵਿਰੋਧੀ ਸੰਘਰਸ਼ ਨੂੰ ਐਸਮਾ ਕਾਲੇ ਕਾਨੂੰਨ ਰਾਹੀਂ ਦਬਾਉਣ ਦੀ ਨਿਖੇਧੀ

 ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਨਿੱਜੀਕਰਨ ਵਿਰੋਧੀ ਸੰਘਰਸ਼ ਨੂੰ ਐਸਮਾ ਕਾਲੇ ਕਾਨੂੰਨ ਰਾਹੀਂ ਦਬਾਉਣ ਦੀ ਨਿਖੇਧੀ


ਦਲਜੀਤ ਕੌਰ ਭਵਾਨੀਗੜ੍ਹ


ਚੰਡੀਗੜ੍ਹ, 23 ਫਰਵਰੀ, 2022: ਇਨਕਲਾਬੀ ਕੇਂਦਰ, ਪੰਜਾਬ ਨੇ ਚੰਡੀਗੜ੍ਹ ਯੂ ਟੀ ਦੇ ਪ੍ਰਸਾਸ਼ਕ ਗਵਰਨਰ ਪੁਰੋਹਿਤ ਵੱਲੋਂ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਬੀਤੀ ਰਾਤ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ਹੜਤਾਲ ਵਿਰੁੱਧ ਐਸਮਾ ਨਾਂ ਦਾ ਕਾਲਾ ਕਨੂੰਨ ਥੋਪਣ ਦੇ ਫ਼ੈਸਲੇ ਦੀ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਦੀ ਜੋਰਦਾਰ ਮੰਗ ਕੀਤੀ ਹੈ। 





ਜਥੇਬੰਦੀ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਚੰਡੀਗੜ੍ਹ ਯੂ ਟੀ ਦਾ ਬਿਜਲੀ ਬੋਰਡ ਕਲਕੱਤਾ ਦੀ ਇੱਕ ਨਿੱਜੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਮੁਨਾਫ਼ੇ 'ਚ ਚੱਲ ਰਹੇ ਪਬਲਿਕ ਅਦਾਰਿਆਂ ਨੂੰ ਵੇਚ ਕੇ ਅਸਲ 'ਚ ਚੰਡੀਗੜ੍ਹ ਤੇ ਕਾਬਜ ਕੇਂਦਰ ਦੀ ਮੋਦੀ ਹਕੂਮਤ ਖੋਜ ਖੋਜ ਕੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾਂ ਨੂੰ ਲੁੱਟਣ ਤੇ ਚੂੰਡਣ ਲਈ ਪੂਰੀ ਬੇਸ਼ਰਮੀ ਨਾਲ ਤੁਰੀ ਹੋਈ ਹੈ। 


ਉਨਾਂ ਕਿਹਾ ਕਿ ਚੰਡੀਗੜ੍ਹ ਬਿਜਲੀ ਅਦਾਰੇ ਦੇ ਨਿੱਜੀਕਰਨ ਨਾਲ ਜਿੱਥੇ ਠੇਕੇਦਾਰਾਂ ਵੱਲੋਂ ਕੱਚੇ ਕਾਮੇ ਰੱਖ ਕੇ ਪੱਕੇ ਕਾਮਿਆਂ ਨੂੰ ਜਬਰੀ ਰਿਟਾਇਰ ਕੀਤਾ ਜਾਵੇਗਾ ਨਾਲ ਹੀ ਸੇਵਾ ਨਿਯਮ ਤੇ ਸ਼ਰਤਾਂ ਬਦਲ ਕੇ ਮੁਲਾਜਮਾਂ ਨੂੰ ਮਿਲਦੀਆਂ ਸਾਰੀਆਂ ਰਾਹਤਾਂ ਤੇ ਸਹੂਲਤਾਂ ਖੋਹ ਲਈਆਂ ਜਾਣਗੀਆਂ। ਉਥੇ ਨਿੱਜੀ ਕੰਪਨੀ ਬਿਜਲੀ ਰੇਟਾਂ ਚ ਵਾਧਾ ਕਰਕੇ ਆਮ ਲੋਕਾਂ ਦੀ ਲੁੱਟ ਤਿੱਖੀ ਕਰੇਗੀ। 


ਉਨ੍ਹਾਂ ਕਿਹਾ ਕਿ ਇਸ ਨਾਲ ਕਾਰੋਬਾਰ, ਪੈਦਾਵਾਰ ਤੇ ਮਾੜਾ ਅਸਰ ਪਵੇਗਾ। ਮੋਦੀ ਹਕੂਮਤ ਦੇ ਨਿੱਜੀਕਰਨ ਅਤੇ ਠੇਕੇਦਾਰੀਕਰਨ ਦੇ ਇਸ ਦੇਸ਼ ਤੇ ਲੋਕ ਵਿਰੋਧੀ ਅਮਲ ਨਾਲ ਕਾਰਪੋਰੇਟ ਮਾਲਾਮਾਲ ਹੋਣਗੇ ਅਤੇ ਮੁਲਾਜਮਾਂ ਅਤੇ ਲੋਕਾਂ ਦਾ ਕਚੂਮਰ ਨਿਕਲੇਗਾ। ਉਨਾਂ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਇਸ ਹੱਕੀ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ।

ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਪੰਜਾਬ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰਨ ਵਾਲੀ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ

 

ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਪੰਜਾਬ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰਨ ਵਾਲੀ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ


ਜ਼ਿਲੇ ਗੁਰਦਾਸਪੁਰ ਅੰਦਰ ਕੋਈ ਅਧਿਕਾਰੀ/ਕਰਮਚਾਰੀ ਸਸਪੈਂਡ ਨਹੀਂ ਕੀਤੀ ਗਿਆ


ਗਲਤ ਤੇ ਬੇਬੁਨਿਆਦ ਖਬਰ ਛਾਪਣ ਵਾਲੇ ਵਿਰੁੱਧ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ



ਗੁਰਦਾਸਪੁਰ, 23 ਫਰਵਰੀ  (       )  ਸ਼ੋਸਲ ਮੀਡੀਆਂ ’ਤੇ ਇੱਕ ਖਬਰ ਵਾਇਰਲ ਹੋਈ ਹੈ, ਜਿਸ ਵਿਚ ਦੱਸਿਆ ਕਿ ਗਿਆ ਹੈ ਕਿ ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰ ਦਿੱਤੇ ਗਏ ਹਨ, ਜੋ ਕਿ ਇਹ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ ਹੈ।


ਇਸ ਸਬੰਧੀ ਜਾਣਕਾਰੀ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਕੰਮ ਨੂੰ ਨੇਪਰੇ ਚਾੜ੍ਹਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਪੋਲਿੰਗ ਸਟਾਫ ਵਜੋਂ ਡਿਊਟੀ ਲਗਾਈ ਸੀ , ਪ੍ਰੰਤੂ ਚੋਣ ਡਿਊਟੀ ਤੋਂ ਬਹੁਤ ਸਾਰੇ ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਰਹੇ ਸਨ। ਜਿਸ ਕਾਰਨ ਚੋਣਾਂ ਸਬੰਧੀ ਕੰਮ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।


ਜਿਸ ਤਹਿਤ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਸੀ ਕਿ ਗੈਰ ਹਾਜਰ ਰਹਿਣ ਵਾਲੇ ਅਧਿਕਾਰੀਆਂ /ਕਰਮਚਾਰੀਆਂ ਦੀ ਜੁਆਬ ਤਲਬੀ ਕਰਕੇ, ਉਨਾਂ ਦਾ ਜਵਾਬ ਲੈਣ ਉਪੰਰਤ ਆਪਣੀ ਟਿੱਪਣੀ ਸਹਿਤ ਮਿਤੀ 25 ਫਰਵਰੀ 2022 ਨੂੰ ਸ਼ਾਮ 5 ਵਜੇ ਤਕ ਦਫਤਰ ਡਿਪਟੀ ਕਮਿਸ਼ਨਰ ਦੇ ਸੁਪਰਡੈਂਟ ਨੂੰ ਭੇਜੇ ਜਾਣ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਡਿਊਟੀ ਦੋਹਰੀ ਲੱਗੀ ਹੋਵੇਗੀ ਤਾਂ ਸਬੰਧਤ ਦਫਤਰ ਦੇ ਮੁਖੀ ਵਲੋਂ ਦੱਸਣ ਉਪਰੰਤ ਉਸਦੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪਰ ਜੇਕਰ ਕੋਈ ਅਧਿਕਾਰੀ /ਕਰਮਚਾਰੀ ਨੇ ਚੋਣ ਡਿਊਟੀ ਨਹੀਂ ਨਿਭਾਈ ਤਾਂ ਉਸ ਵਿਰੁੱਧ ਚੋਣ ਕਮਿਸ਼ਨ ਦੀਅ ਹਦਾਇਤਾਂ ਤਹਿਤ ਕਾਰਵਾਈ ਹੋਵੇਗੀ।


ਉਨਾਂ ਦੁਬਾਰਾ ਸਪੱਸ਼ਟ ਕੀਤਾ ਕਿ ਜ਼ਿਲੇ ਗੁਰਦਾਸਪੁਰ ਅੰਦਰ ਕੋਈ ਅਧਿਕਾਰੀ/ਕਰਮਚਾਰੀ ਸਸਪੈਂਡ ਨਹੀਂ ਕੀਤੀ ਗਿਆ ਹੈ। ਉਪਰੋਕਤ ਖਬਰ ਗਲਤ ਤੇ ਤੱਥਾਂ ਤੋਂ ਕੋਹਾਂ ਦੂਰ ਹੈ। ਉਨਾਂ ਅੱਗੇ ਸਖ਼ਤ ਸਬਦਾਂ ਵਿਚ ਕਿਹਾ ਕਿ ਇਹ ਗਲਤ ਖਬਰ ਛਾਪਣ ਵਾਲੇ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


--------------------

OLD PENSION SCHEME: ਰਾਜਸਥਾਨ ਦਾ ਫੈਸਲਾ, 2004 ਤੋਂ ਭਰਤੀ ਮੁਲਾਜ਼ਮਾਂ ਨੂੰ ਮਿਲੇਗੀ ਪੁਰਾਣੀ ਪੈਨਸ਼ਨ, ਕੀਤੇ ਵੱਡੇ ਐਲਾਨ

 ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਸ਼ਹਿਰਾਂ ਵਿੱਚ ਰੁਜ਼ਗਾਰ ਲਈ ਇੰਦਰਾ ਗਾਂਧੀ ਸ਼ਹਿਰੀ ਰੁਜ਼ਗਾਰ ਗਾਰੰਟੀ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅਗਲੇ ਸਾਲ ਤੋਂ ਮਨਰੇਗਾ ਦੀ ਤਰਜ਼ 'ਤੇ ਮੰਗ ਕਰਨ 'ਤੇ ਸ਼ਹਿਰੀ ਖੇਤਰਾਂ 'ਚ 100 ਦਿਨ ਦਾ ਰੁਜ਼ਗਾਰ ਦਿੱਤਾ ਜਾਵੇਗਾ। ਇਸ 'ਤੇ 800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ 1 ਕਰੋੜ 33 ਲੱਖ ਔਰਤਾਂ ਨੂੰ ਸਮਾਰਟ ਫ਼ੋਨ ਦੇਣ ਅਤੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 2022-23 ਵਿੱਚ ਜ਼ਿਲ੍ਹਾ ਪੱਧਰੀ ਕਮੇਟੀ (ਡੀ.ਐਲ.ਸੀ.) ਦੀ ਦਰ ਵਿੱਚ 10 ਫੀਸਦੀ ਦੀ ਬਜਾਏ ਸਿਰਫ 5 ਫੀਸਦੀ ਦਾ ਵਾਧਾ ਹੋਵੇਗਾ। ਗਹਿਲੋਤ ਨੇ ਆਨਲਾਈਨ ਗੇਮਾਂ ਨੂੰ ਨਿਯਮਤ ਕਰਨ ਲਈ ਕਾਨੂੰਨ ਲਿਆਉਣ ਦਾ ਵੀ ਐਲਾਨ ਕੀਤਾ ਹੈ।



ਜੈਪੁਰ ਮੈਟਰੋ ਦਾ ਵਿਸਤਾਰ ਹੋਵੇਗਾ

ਮੈਟਰੋ ਦਾ ਫੇਜ਼-1 ਮਾੜੀ ਚੌਪਰ ਤੋਂ ਜੈਪੁਰ ਦੇ ਟਰਾਂਸਪੋਰਟ ਨਗਰ ਤੱਕ ਅਤੇ ਮਾਨਸਰੋਵਰ ਤੋਂ 200 ਫੁੱਟ ਬਾਈਪਾਸ ਤੱਕ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਅਬਾਦੀ ਤੋਂ ਸੀਤਾਪੁਰਾ ਤੱਕ ਫੇਜ਼-2 ਮੈਟਰੋ ਟ੍ਰੈਕ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੈਪੁਰ ਵਿੱਚ ਇੱਕ ਵੇਸਟ ਰੀਸਾਈਕਲਿੰਗ ਪਾਰਕ ਵੀ ਬਣਾਇਆ ਜਾਵੇਗਾ।


ਰਾਜਸਥਾਨ ਵਿੱਚ ਲੋਕਾਂ ਦੇ ਸਮੇਂ ਸਿਰ ਕੰਮ ਕਰਨ ਲਈ ਰਾਜਸਥਾਨ ਗਾਰੰਟੀਡ ਸਰਵਿਸ ਡਿਲੀਵਰੀ ਅਤੇ ਜਵਾਬਦੇਹੀ ਐਕਟ ਵੀ ਲਿਆਂਦਾ ਜਾਵੇਗਾ। ਇਸ ਐਕਟ ਤਹਿਤ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਉਪਲਬਧ ਕਰਵਾਉਣ ਦੀ ਵਿਵਸਥਾ ਹੋਵੇਗੀ। ਸੀਐਮ ਗਹਿਲੋਤ ਨੇ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿੱਖਿਆ ਕਰਜ਼ੇ ਦੇ ਦਸਤਾਵੇਜ਼ ਦਿਖਾਉਣ 'ਤੇ ਸਟੈਂਪ ਡਿਊਟੀ 'ਚ 100 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਨੌਜਵਾਨ-ਰੁਜ਼ਗਾਰ:


ਦਿੱਲੀ ਦੇ ਉਦੈਪੁਰ ਹਾਊਸ ਵਿਖੇ 500 ਨੌਜਵਾਨਾਂ ਲਈ 300 ਕਰੋੜ ਦੀ ਲਾਗਤ ਨਾਲ ਨਹਿਰੂ ਯੂਥ ਟਰਾਂਜ਼ਿਟ ਹੋਸਟਲ ਅਤੇ ਸੁਵਿਧਾ ਕੇਂਦਰ ਬਣਾਇਆ ਜਾਵੇਗਾ। ਦਿੱਲੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨ ਇਸ ਕੇਂਦਰ ਵਿੱਚ ਰਹਿ ਸਕਣਗੇ।


ਰੀਟ ਪ੍ਰੀਖਿਆ ਜੁਲਾਈ 2022 'ਚ ਹੋਵੇਗੀ, ਪੁਰਾਣੇ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪਵੇਗੀ। ਪਹਿਲਾਂ ਵਾਂਗ ਮੁਫਤ ਯਾਤਰਾ ਅਤੇ ਸਹੂਲਤਾਂ ਮਿਲਣਗੀਆਂ।


- ਅਗਲੇ ਸਾਲ ਸਰਕਾਰੀ ਵਿਭਾਗਾਂ 'ਚ 1 ਲੱਖ ਅਸਾਮੀਆਂ 'ਤੇ ਹੋਵੇਗੀ ਭਰਤੀ। ਮੁੱਖ ਮੰਤਰੀ ਘਰ ਘਰ ਯੋਜਨਾ ਲਾਗੂ ਕੀਤੀ ਜਾਵੇਗੀ, ਇਸ ਤਹਿਤ 20 ਹਜ਼ਾਰ ਔਰਤਾਂ ਨੂੰ ਘਰ ਬੈਠੇ ਰੁਜ਼ਗਾਰ ਦਿੱਤਾ ਜਾਵੇਗਾ।


CISF ਦੀ ਤਰਜ਼ 'ਤੇ RISF ਦੇ ਗਠਨ ਦਾ ਐਲਾਨ। ਇਸ ਤਹਿਤ 2000 ਹਜ਼ਾਰ ਸੁਰੱਖਿਆ ਕਰਮਚਾਰੀ ਭਰਤੀ ਕੀਤੇ ਜਾਣਗੇ। ਇਨ੍ਹਾਂ ਨੂੰ ਰਿਕੋ ਵਰਗੇ ਉਦਯੋਗਿਕ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ।


ਰਾਜਸਥਾਨ ਦਲਿਤ ਆਦਿਵਾਸੀ ਉੱਦਮ ਪ੍ਰੋਤਸਾਹਨ ਯੋਜਨਾ 2022 ਸ਼ੁਰੂ ਕਰਨ ਦਾ ਐਲਾਨ। ਇਸ ਵਿੱਚ 100 ਕਰੋੜ ਦੀ ਲਾਗਤ ਨਾਲ ਇਨਕਿਊਬੇਸ਼ਨ ਸੈਂਟਰ ਖੋਲ੍ਹੇ ਜਾਣਗੇ। ਵਾਂਝੇ ਵਰਗ ਦੇ ਲੋਕਾਂ ਨੂੰ ਉਦਯੋਗ ਸ਼ੁਰੂ ਕਰਨ ਲਈ 25 ਲੱਖ ਤੱਕ ਦੀ ਸਬਸਿਡੀ ਮਿਲੇਗੀ। ਪਛੜੇ ਵਰਗਾਂ ਨੂੰ ਉਦਯੋਗ ਸ਼ੁਰੂ ਕਰਨ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।



ਸਟਾਫ:


- 1 ਜਨਵਰੀ 2004 ਨੂੰ ਅਤੇ ਉਸ ਤੋਂ ਬਾਅਦ ਨਿਯੁਕਤ ਕੀਤੇ ਗਏ ਸਾਰੇ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਦੀ ਬਜਾਏ ਪੁਰਾਣੀ ਪੈਨਸ਼ਨ ਮਿਲੇਗੀ।


ਮੁਲਾਜ਼ਮਾਂ ਨੂੰ ਹੁਣ ਸੇਵਾਮੁਕਤੀ 'ਤੇ ਪੂਰੀ ਪੈਨਸ਼ਨ ਮਿਲੇਗੀ। ਕੰਟਰੀਬਿਊਟਰੀ ਪੈਨਸ਼ਨ ਸਕੀਮ ਖਤਮ ਹੋ ਗਈ ਹੈ। 2004 ਤੋਂ ਪਹਿਲਾਂ ਵਾਲੀ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕੀਤਾ ਜਾਵੇਗਾ। ਤਨਖਾਹ ਦਾ ਅੱਧਾ ਹਿੱਸਾ ਪੈਨਸ਼ਨ ਵਜੋਂ ਦਿੱਤਾ ਜਾਵੇਗਾ। ਨਵੀਂ ਪੈਨਸ਼ਨ ਪ੍ਰਣਾਲੀ 'ਚ ਮੁਲਾਜ਼ਮ ਨੂੰ ਖੁਦ ਪੈਸੇ ਕੱਟਣੇ ਪੈਂਦੇ ਸਨ। ਹੁਣ ਪੁਰਾਣੀ ਪੈਨਸ਼ਨ ਬਹਾਲ ਹੋ ਗਈ ਹੈ।


1 ਅਪ੍ਰੈਲ 2022 ਤੋਂ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ 'ਚ 20 ਫੀਸਦੀ ਵਾਧਾ ਹੋਵੇਗਾ।


ਬਿਜਲੀ


- 50 ਯੂਨਿਟ ਮੁਫਤ ਬਿਜਲੀ।


150 ਯੂਨਿਟ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਲਈ 3 ਰੁਪਏ ਅਤੇ 150 ਤੋਂ 300 ਯੂਨਿਟਾਂ ਲਈ 2 ਰੁਪਏ।


ਇਸ ਤੋਂ ਉੱਪਰਲੇ ਖਪਤਕਾਰਾਂ ਨੂੰ ਵੀ ਸਲੈਬ ਦੇ ਹਿਸਾਬ ਨਾਲ ਫਾਇਦਾ ਹੁੰਦਾ ਹੈ। ਇਸ 'ਤੇ 4000 ਕਰੋੜ ਰੁਪਏ ਖਰਚ ਕੀਤੇ ਜਾਣਗੇ।

SCHOOL GRADING : ਸਮੂਹ ਸਕੂਲਾਂ ਦੀ ਹੋਵੇਗੀ ਗਰੇਡਿੰਗ, ਵਿਭਾਗ ਵੱਲੋਂ ਤਿਆਰ ਕੀਤੇ ਗਰੇਡਿੰਗ ਲਈ ਪੈਮਾਨੇ

 

ਆਨਲਾਈਨ ਸਿੱਖਿਆ ਦੋਰਾਨ ਵਿਦਿਆਰਥੀਆਂ ਨੂੰ ਸਾਇਬਰ ਅਟੈਕ ਤੋਂ ਬਚਣ ਲਈ ਸਕੂਲ ਮੁਖੀ ਦੇਣਗੇ ਟ੍ਰੇਨਿੰਗ

 

Download complete letter here

NSQF TEACHER JOB : NO ADMISSION IN SCHOOL ,GOVT ISSUES INSTRUCTIONS

 

BREAKING NEWS: 7 ਸਾਲਾਂ ਤੋਂ ਨੌਕਰੀ ਕਰ ਰਹੇ ਵੋਕੇਸ਼ਨਲ ਅਧਿਆਪਕਾਂ ਦੀ ਨੌਕਰੀ ਹੋਵੇਗੀ ਖਤਮ! ਸਰਕਾਰ ਵੱਲੋਂ ਦਾਖਲੇ ਕਰਨ ਤੋਂ ਮਨਾਹੀ

 

ਸਾਲ 2022-23 ਦੌਰਾਨ ਐਨ.ਐਸ.ਕਿਊ.ਐਫ ਤਹਿਤ ਹੈਲਥ ਕੇਅਰ ਟਰੇਡ ਵਿੱਚ ਕੋਈ ਨਵਾਂਦਾਖਲਾ ਨਾ ਕਰਨ ਸਬੰਧੀ ਸਹਾਇਕ ਡਾਇਰੈਕਟਰ ਸੱਮਗਰ ਸਿੱਖਿਆ ਅਭਿਆਨ ਵਲੋਂ ਸਮੂਹ ਸਕੂਲ ਮੁਖੀਆਂ ਨੂੰ   ਪੱਤਰ ਜਾਰੀ ਕੀਤਾ ਗਿਆ ਹੈ।



ਪੰਜਾਬ ਰਾਜ ਵਿੱਚ ਸਾਲ 2014-15 ਤੋਂ ਸਰਕਾਰੀ ਸਕੂਲਾਂ ਵਿੱਚ ਐਨ.ਐਸ.ਕਿਊ.ਐਫ.ਸ਼ੁਰੂ ਕੀਤੀ ਗਈ ਸੀ ਜਿਸ ਤਹਿਤ 352 ਸਰਕਾਰੀ ਸਕੂਲਾਂ ਵਿੱਚ ਹੈਲਥ ਕੇਅਰ ਟਰੇਡ ਚੱਲ ਰਹੀ ਹੈ। 
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਾਲ 2022-23 ਵਿੱਚ ਹੈਲਥ ਕੇਅਰ ਟਰੇਡ ਦੀ 9ਵੀਂ ਅਤੇ 11ਵੀਂ ਜਮਾਤ ਵਿੱਚ ਕੋਈ ਨਵਾਂ ਦਾਖਲਾ ਨਾ ਕਰਨ ਦੇ ਆਦੇਸ਼ ਪ੍ਰਾਪਤ ਹੋਏ ਹਨ। ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਕਿਹਾ ਗਿਆ ਹੈ।

Also read:


ਜੇਕਰ ਇਹਨਾਂ ਸਕੂਲਾਂ ਵਿੱਚ ਹੈਲਥ ਕੇਅਰ ਟਰੇਡ ਵਿੱਚ ਕੋਈ ਦਾਖ਼ਲ ਨਹੀਂ ਕੀਤਾ ਗਿਆ ਤਾਂ ਸੈਂਕੜੇ ਅਧਿਆਪਕ ਜਿਹੜੇ ਕਿ 2014-15 ਤੋਂ ਨੌਕਰੀਆਂ ਕਰ ਰਹੇ ਹਨ, ਉਹਨਾਂ ਦੀਆਂ ਨੌਕਰੀਆਂ ਤੇ ਖ਼ਤਰਾ ਪੈਦਾ ਹੋ ਗਿਆ ਹੈ।

SUSPENSION: ਚੋਣਾਂ ਦੌਰਾਨ 19 ਅਤੇ 20 ਫਰਵਰੀ ਨੂੰ ਗੈਰ ਹਾਜ਼ਰ ਪਾਏ ਮੁਲਾਜ਼ਮਾਂ ਹੋਣਗੇ ਮੁਅੱਤਲ

 

PSEB EXAM 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਾਧੂ ਵਿਸ਼ਾ ਪ੍ਰੀਖਿਆਵਾਂ ਦੀ ਡੇਟਸੀ਼ਟ ਜਾਰੀ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਵਾਧੂ ਵਿਸ਼ਾ ਪ੍ਰੀਖਿਆ ਜਨਵਰੀ 2022 ਜੋ ਕਿ ਮਿਤੀ 27/01/2022 ਅਤੇ 28/01/2022 ਨੂੰ ਕਰਵਾਈ ਜਾਣੀ ਸੀ ਪਰੰਤੂ ਕੋਵਿਡ-19 ਦੀ ਮਹਾਂਮਾਰੀ ਕਾਰਨ ਇਹ ਪ੍ਰੀਖਿਆ ਮੁੱਲਤਵੀ ਕਰ ਦਿੱਤੀ ਗਈ ਸੀ। ਕੋਵਿੰਡ-19 ਦੇ ਸੁਧਰੇ ਹੋਏ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੀਖਿਆ ਹੁਣ ਮਿਤੀ 04/03/2022 ਅਤੇ 05/03/202ਟ ਨੂੰ ਲੈਣ ਦਾ ਨਿਰਣਾ ਲਿਆ ਗਿਆ ਹੈ।


 ਇਸ ਲਈ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੀਖਿਆ ਸਬੰਧੀ ਰੋਲ ਨੰਬਰ ਮਿਤੀ 28/02/2022 ਨੂੰ ਬੋਰਡ ਦੀ ਵੈਬ ਸਾਈਟ www.pseb.ac.in ਤੇ ਅਪਲੋਡ ਕਰ ਦਿੱਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਸ ਦੀ ਸੂਚਨਾ email ਅਤੇ SMS ਰਾਹੀਂ ਭੇਜ ਦਿੱਤੀ ਜਾਵੇਗੀ। 



ਜੇਕਰ ਕੋਈ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਦੀ ਨਿੱਜੀ ਜਿੰਮੇਵਾਰੀ ਹੋਵੇਗੀ ਅਤੇ ਅਜਿਹੇ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਲੈਣ ਸਬੰਧੀ ਦਫਤਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0172- 5227291 ਤੇ ਸੰਪਰਕ ਕੀਤਾ ਜਾ ਸਕਦਾ ਹੈ। 


BLO HONARARIUM 1800: CEO LETTER REGARDING BLO HONARARIUM

 

VS ELECTION 2022: ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਲਈ ਬੀ ਐਲ ਓ ਨੂੰ ਮਿਲੇਗਾ 1800 ਰੁਪਏ ਮਾਣਭੱਤਾ, ਜਲਦ ਮੰਗੀ ਸੂਚਨਾ

ਵਿਧਾਨ ਸਭਾ ਚੋਣਾਂ 2022 : ਪੋਲ ਡੇ ਲਈ  ਬੀ ਐਲ ਓ ਨੂੰ ਮਿਲੇਗਾ 1800 ਰੁਪਏ   ਮਾਣਭੱਤਾ, 

ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਦੇ ਰਹੇ ਬੀ ਐਲ ਓ ਲਈ ਖੁਸ਼ਖਬਰੀ ਹੈ, ਚੋਣ ਕਮਿਸ਼ਨ ਵੱਲੋਂ ਇਹਨਾਂ ਬੀ ਐਲ ਓ ਨੂੰ ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਲਈ  ਮਾਣਭੱਤਾ ਮਿਲੇਗਾ।

PSEB BOARD EXAM DATE SHEET DOWNLOAD FREE

ਜ਼ਿਲ੍ਹਾ ਚੋਣ ਅਫਸਰ ਰੂਪਨਗਰ ਵਲੋਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ

"ਵਿਧਾਨ ਸਭਾ ਚੋਣਾਂ 2022 ਸਬੰਧੀ ਜਿਹਨਾਂ ਪੋਲਿੰਗ ਬੂਥਾਂ ਉੱਤੇ M/s VMUKTI ਕੰਪਨੀ ਦੇ ਆਪਰੇਂਟਰਾਂ ਵੱਲੋਂ ਮਿਤੀ 20/02/2022 ਪੋਲ ਡੇਅ ਵਾਲੇ ਦਿਨ ਵੈੱਬਕਾਸਟਿੰਗ ਕਰਵਾਉਣ ਲਈ ਰਿਪੋਰਟ ਨਹੀਂ ਕੀਤੀ ਗਈ ਅਤੇ ਪੋਲਿੰਗ ਸਟੇਸ਼ਨ ਤੇ ਮੌਜੂਦ ਬੀ ਐਲ ਓਜ਼ ਵੱਲੋਂ ਹੀ ਵੈੱਬਕਾਸਟਿੰਗ ਕਰਵਾਈ ਗਈ ਹੋਵੇ ਅਤੇ ਉਸ ਬੀ ਐਲ ਓਜ਼ ਵੱਲੋਂ ਹੀ ਵੋਟਾਂ ਵਾਲੇ ਦਿਨ ਹੀ ਵੋਟਾਂ ਖਤਮ ਹੋਣ ਉਪਰੰਤ ਵੈੱਬਕਾਸਟਿੰਗ ਲਈ ਲਗਾਏ ਗਏ ।


PUNJAB WEATHER ALERT : ਮੌਸਮ ਵਿਭਾਗ ਵਲੋਂ 2 ਦਿਨਾਂ ਲਈ ਕੀਤਾ ਅਲਰਟ 

 ਉਹਨਾਂ ਬੀ ਐਲ ਓਜ਼ ਦਾ ਵੇਰਵਾ ਨਿਮਨਅਨੁਸਾਰ ਦਰਜ ਪ੍ਰੋਫਾਰਮੇ ਵਿੱਚ ਪੂਰੇ ਕਰਕੇ ਮਿਤੀ 24/02/2022 ਤੱਕ     ਚੋਣ ਅਫਸਰਾਂ   ਵਲੋਂ ਮੰਗਿਆ ਗਿਆ ਹੈ  ।  ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ  ਦੀਆਂ ਹਦਾਇਤਾਂ ਅਨੁਸਾਰਉਹਨਾਂ ਬੀ.ਐਲ.ਓਜ਼ ਨੂੰ ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਦੀ ਇਵਜ਼ ਵੱਜੋਂ ਮਾਣਭੱਤਾ  ਅਲੱਗ ਤੌਰ ਤੇ ਦਿਤਾ ਜਾਵੇਗਾ।


READ OFFICIAL LETTER HERE




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends