BIG BREAKING: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁਲਾਜ਼ਮਾਂ ਲਈ ਵੱਡੇ ਐਲਾਨ

 ਚਮਕੌਰ ਸਾਹਿਬ 30 ਦਸੰਬਰ : 

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚਮਕੌਰ ਸਾਹਿਬ ਵਿਖੇ ਮਿਡ-ਡੇ-ਮੀਲ ਤੇ ਆਸ਼ਾ ਵਰਕਰਾਂ ਨੂੰ ਤੋਹਫ਼ਾ ਦੇਣ ਪੁੱਜੇ। ਇੱਥੇ ਸੀਐਮ ਚੰਨੀ ਨੇ ਰੌਲੀ ਨੂੰ ਸੰਬੋਧਨ ਕਰਦਿਆਂ ਕਈ ਵੱਡੇ ਐਲਾਨ ਕੀਤੇ। ਆਸ਼ਾ ਵਰਕਰਾਂ ਦਾ ਤਨਖ਼ਾਹ ਭੱਤਾ ਵਧਾ ਕੇ 2500 ਰੁਪਏ ਕੀਤਾ ਗਿਆ, ਉਨ੍ਹਾਂ ਨੂੰ 5 ਲੱਖ ਦਾ ਕੈਸ਼ਲੈਸ ਬੀਮਾ ਦਿੱਤਾ ਗਿਆ, ਜਦਕਿ ਸੀਐਮ ਚੰਨੀ ਨੇ ਬੀਮਾ ਅਤੇ ਜਣੇਪਾ ਛੁੱਟੀ ਦਾ ਐਲਾਨ ਵੀ ਕੀਤਾ।



Also read:

ਇਸ ਦੇ ਨਾਲ ਹੀ ਮਿਡ ਡੇ ਮੀਲ ਵਰਕਰਾਂ ਦਾ ਤਨਖ਼ਾਹ ਭੱਤਾ ਵੀ 2200 ਰੁਪਏ ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਨੂੰ 12 ਮਹੀਨਿਆਂ ਦਾ ਭੱਤਾ ਦਿੱਤਾ ਜਾਵੇਗਾ। 

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

IMPORTANT LETTERS: ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਪੱਤਰ ਡਾਊਨਲੋਡ ਕਰੋ ਇਥੇ

ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਚੰਨੀ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇ 'ਜੁਮਲੇ' ਦਿੱਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ।

ਡਾ. ਸੁਖਵੀਰ ਸਿੰਘ ਬੱਲ ਨੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਦਾ ਵਾਧੂ ਚਾਰਜ ਸੰਭਾਲਿਆ

 ਡਾ. ਸੁਖਵੀਰ ਸਿੰਘ ਬੱਲ ਨੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਦਾ ਵਾਧੂ ਚਾਰਜ ਸੰਭਾਲਿਆ 

ਫਾਜ਼ਿਲਕਾ, 30 ਦਸੰਬਰ; 

ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਅੱਜ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਵਾਧੂ ਚਾਰਜ ਸੰਭਾਲਿਆ ਗਿਆ। ਜਿਕਰਯੋਗ ਹੈ ਕਿ ਡਾ ਸੁਖਵੀਰ ਸਿੰਘ ਬੱਲ ਵੱਲੋ ਪਿਛਲੇ ਲੰਬੇ ਸਮੇਂ ਤੋਂ ਜਿਲ੍ਹਾ ਫਾਜਿਲਕਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਤੌਰ ਤੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। 




Also read:

ਉਹਨਾਂ ਦੇ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਲੱਗਣ ਤੋ ਬਾਅਦ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਖਾਲੀ ਹੋਏ ਆਹੁਦੇ ਦਾ ਅੱਜ ਵਾਧੂ ਚਾਰਜ ਸੰਭਾਲਿਆ ਗਿਆ। ਡਾ ਬੱਲ ਨੇ ਕਿਹਾ ਕਿ ਵਿਭਾਗ ਵੱਲੋਂ ਸੌਪੀ ਗਈ ਹਰ ਜੁੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਜਿਲ੍ਹਾ ਫਾਜਿਲਕਾ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਵੱਲ ਲੈ ਕੇ ਜਾਣਾ ਉਹਨਾਂ ਦੀ ਪ੍ਰਮੁੱਖਤਾ ਰਹੇਗੀ। ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਨੂੰ ਪੂਰੀ ਸਮੱਰਪਿਤ ਭਾਵਨਾ ਨਾਲ ਪੂਰਾ ਕੀਤਾ ਜਾਵੇਗਾ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਉਹ ਸਮੂਹ ਬੀਪੀਓਜ, ਸੀਐਚਟੀਜ, ਸਮਾਰਟ ਸਕੂਲ ਟੀਮ, ਪੜੋ ਪੰਜਾਬ ਪੜਾਓ ਪੰਜਾਬ ਟੀਮ, ਸਿੱਖਿਆ ਸੁਧਾਰ ਟੀਮ, ਸਮੂਹ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੂੰ ਨਾਲ ਲੈ ਕੇ ਕੰਮ ਕਰਨਗੇ।ਇਸ ਮੌਕੇ ਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਰਾਜਿੰਦਰ ਕੁਮਾਰ, ਸਿੱਖਿਆ ਸੁਧਾਰ ਟੀਮ ਮੈਂਬਰ ਅਮਨ ਸੇਠੀ, ਸੁਪਰਡੈਂਟ ਰਾਜੇਸ਼ ਕੁਮਾਰ ਅਤੇ ਦਫਤਰੀ ਅਮਲਾ ਮੌਜੂਦ ਸੀ।

Drugs case : ਸੁਣਵਾਈ 5 ਜਨਵਰੀ ਤੱਕ ਮੁਲਤਵੀ, ਜ਼ਮਾਨਤ ਦਾ ਫੈਸਲਾ ਟਾਲਿਆ

ਚੰਡੀਗੜ੍ਹ 30 ਦਸੰਬਰ,; ਡਰੱਗ ਮਾਮਲੇ 'ਚ ਫਸੇ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ 'ਤੇ ਫੈਸਲਾ ਟਾਲ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 5 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂਪੀ.ਚਿਦੰਬਰਮ   ਅਤੇ ਮਜੀਠੀਆ ਦੇ ਹੱਕ ਵਿੱਚ ਐਡਵੋਕੇਟ ਮੁਕੁਲ ਰੋਹਤਗੀ ਬਹਿਸ ਕਰਨੀ ਸੀ।



ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕਰਨ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਸਰੀਰਕ ਸੁਣਵਾਈ ਲਈ ਕਿਹਾ। ਜਿਸ ਵਿੱਚ ਦੋਵਾਂ ਧਿਰਾਂ ਦੇ ਸੀਨੀਅਰ ਵਕੀਲ ਪੇਸ਼ ਨਹੀਂ ਹੋ ਸਕੇ। ਇਸ ਕਾਰਨ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਮਜੀਠੀਆ ਖ਼ਿਲਾਫ਼ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਮੁਹਾਲੀ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ।

PROMOTION FROM MASTER TO LECTURER, COUNSELING SCHEDULE

 

Download complete schedule here

[LIVE]: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 70000+ ਕਰਮਚਾਰੀਆਂ ਦੇ ਮਸਲੇ ਹੱਲ, ਦੇਖੋ ਲਾਈਵ

 ਚੰਡੀਗੜ੍ਹ 30 ਦਸੰਬਰ; ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਕ ਵਾਰ ਫਿਰ ਇਤਿਹਾਸਕ ਐਲਾਨ ਕੀਤਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਤਿਹਾਸਕ ਐਲਾਨ ਲਾਈਵ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।


Facebook te live ਦੇਖਣ ਲਈ ਇਥੇ ਕਲਿੱਕ ਕਰੋ




ਪੰਜਾਬ ਸਰਕਾਰ ਵੱਲੋਂ ਡਾ. ਨਵਜੋਤ ਦਹੀਆ ਨੂੰ ਲਗਾਇਆ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਪਰਸਨ

 

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਸ਼ਨਾਖ਼ਤੀ ਕਾਰਡ ਤੁਰੰਤ ਪ੍ਰਭਾਵ ਤੋਂ ਰੱਦ,

 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 70000+ ਵਰਕਰਾਂ ਦਾ ਮਸਲਾ ਹੱਲ, ਐਲਾਨ ਅੱਜ

 


ਚੰਡੀਗੜ੍ਹ 30 ਦਸੰਬਰ; ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਕ ਵਾਰ ਫਿਰ ਇਤਿਹਾਸਕ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 2 ਵਾਰ ਵੱਡੇ ਐਲਾਨ ਕੀਤੇ ਜਾ ਚੁੱਕੇ ਹਨ। ਹੁਣ ਤੀਜੀ ਵਾਰ ਮੁੱਖ ਮੰਤਰੀ 30 ਦਸੰਬਰ ਨੂੰ 70000+ ਵਰਕਰਾਂ ਦੇ ਮਸਲੇ ਦੇ ਹੱਲ ਦਾ ਐਲਾਨ ਕਰਨਗੇ। 

ਕੱਚੇ ਅਧਿਆਪਕਾਂ, ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਵਿੱਚ ਹੋਇਆ ਵਾਧਾ, ਪੜ੍ਹੋ ਇਥੇ

ਆਪਣੇ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਉਨ੍ਹਾਂ ਕਿਹਾ "30 ਦਸੰਬਰ, 2021 ਨੂੰ ਸਵੇਰੇ 11 ਵਜੇ ਸ੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿਖੇ 70,000 ਤੋਂ ਵੱਧ ਵਰਕਰਾਂ ਦਾ ਵੱਡਾ ਮਸਲਾ ਹੱਲ ਕੀਤਾ ਜਾਵੇਗਾ। " ਇਸ ਮੌਕੇ ਹੇਠਾਂ ਦਿੱਤਾ ਪੋਸਟਰ ਵੀ ਸੇ਼ਅਰ ਕੀਤਾ।

Also read:





PSTET 2021 ANSWER KEY: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ANSWER KEY ਸਬੰਧੀ Greivances ਮੰਗੇਂ

ਪੰਜਾਬ ਸਕੂਲ ਸਿੱਖਿਆ ਬੋਰਡ ਵਿਸ਼ਾ- PSTET-2021 ਅਧੀਨ Greivances  ਮੰਗੇ  ਗਏ ਹਨ। ਇਸ ਸਬੰਧੀ ਹਦਾਇਤਾਂ ਦਾ ਵੇਰਵਾ ਹੇਠ ਅਨੁਸਾਰ ਹੈ :- 



  Greivances ਆਨ-ਲਾਈਨ ਭੇਜਣ ਲਈ ਮਿਤੀ: ਮਿਤੀ:30/12/2021 ਤੋਂ 02/01/2022 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। 
 PSTET-2021ਅਧੀਨ Answer Key ਤੇ ਆਧਾਰਿਤ Greivances ਦੇਣ ਲਈ ਜਨਰਲ ਕੈਟਾਗਰੀ ਦੇ ਉਮੀਦਵਾਰ ਲਈ 450/- ਰੁ (ਪ੍ਰਤੀ ਪ੍ਰਸ਼ਨ) ਨਿਰਧਾਰਿਤ ਫੀਸ ਲਈ ਜਾਵੇਗੀ 

 PSTET-2021ਅਧੀਨ Answer Key ਤੇ ਆਧਾਰਿਤ Greivances ਦੇਣ ਲਈ ਰਿਜ਼ਰਵਡ ਕੈਟਾਗਰੀ ਦੇ ਉਮੀਦਵਾਰ ਲਈ 300/- ਰੂ (ਪ੍ਰਤੀ ਪ੍ਰਸ਼ਨ) ਨਿਰਧਾਰਿਤ ਫੀਸ ਲਈ ਜਾਵੇਗੀ ।

Important links:
 Ex-Serviceman (Self Only) ਲਈ ਬਿਨਾਂ ਫੀਸ ਅਪਲਾਈ ਕਰ ਸਕਦਾ ਹੈ। 


ਪ੍ਰਮੋਸ਼ਨਾਂ ਉਪਰੰਤ ਸਟੇਸ਼ਨ ਜੁਆਇੰਨ ਨਾਂ ਕਰਨ ਵਾਲੇ 59 ਐਚ ਟੀ 2 ਸਾਲਾਂ ਲਈ ਡੀਬਾਰ




ਜਿਲਾ ਸਿੱਖਿਆਅਫਸਰ (ਐ:ਸਿ:) ਲੁਧਿਆਣਾ ਵਲੋਂ   ਈ.ਟੀ.ਟੀ  ਟੀਚਰਾਂ ਨੂੰ ਬਤੌਰ ਹੈਡ ਟੀਚਰ ਪਦ-ਉੱਨਤ ਕੀਤਾ ਗਿਆ ਸੀ। ਪ੍ਰੰਤੂ ਕਰਮਚਾਰੀ ਆਪਣੇ ਨਵੇਂ ਸਟੇਸ਼ਨ ਹਾਜਰ ਹੀਂ ਹੋਏ। ਇਸ ਲਈ ਇਹਨਾਂ ਕਰਮਚਾਰੀਆਂ ਨੂੰ ਹੈਡ ਟੀਚਰ ਦੀ ਪਦ-ਉਨਤੀ ਤੋਂ ਦੋ ਸਾਲ ਲਈ ਡੀਬਾਰ ਕਰ ਦਿੱਤਾ ਗਿਆ ਹੈ।

(6635+22)ETT RECRUITMENT: ਸਕਰੂਟਨੀ ਲਈ ਉਮੀਦਵਾਰਾਂ ਨੂੰ ਕੋਵਿਡ ਟੀਕਾਕਰਨ ਸਰਟੀਫ਼ਿਕੇਟ ( ਦੋਵੇਂ ਡੋਜਾਂ) ਲਿਆਉਣ ਦੀ ਹਦਾਇਤ

 

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends