PSEB CLASS 12 PUNJABI GENERAL TRUE FALSE AND FILL IN THE BLANKS

PSEB Class 12 Punjabi - True/False & Fill in the Blanks

PSEB 12ਵੀਂ ਲਾਜ਼ਮੀ ਪੰਜਾਬੀ (ਭਾਗ ੲ ਅਤੇ ਸ)

ਸਹੀ ਉੱਤਰ ਜਾਣਨ ਲਈ ਪ੍ਰਸ਼ਨ ਉੱਪਰ ਕਲਿੱਕ ਕਰੋ। (Click on the question to reveal the answer)

✔️ ਭਾਗ ੲ: ਹੇਠ ਲਿਖੇ ਕਥਨਾਂ ਵਿੱਚੋਂ ਠੀਕ/ਗ਼ਲਤ ਚੁਣੋ

ਅਗਨੀ ਚਾਨਣ ਦਾ ਚਿੰਨ੍ਹ ਹੈ।

ਸਹੀ

ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।

ਸਹੀ

ਲੋਕ-ਕਲਾ ਦੇ ਨਿਯਮ ਬਹੁਤ ਸਖ਼ਤ ਹੁੰਦੇ ਹਨ।

ਗ਼ਲਤ (ਲੋਕ-ਕਲਾ ਦੇ ਨਿਯਮ ਲਚਕੀਲੇ ਹੁੰਦੇ ਹਨ)

ਹੋਲੇ-ਮਹੱਲੇ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਹੈ।

ਗ਼ਲਤ (ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਲੱਗਦਾ ਹੈ)

ਸੌਂਚੀ ਪੱਕੀ ਹਾਕੀ ਨਾਲ ਮਿਲਦੀ-ਜੁਲਦੀ ਖੇਡ ਹੈ।

ਗ਼ਲਤ (ਇਹ ਬਾਕਸਿੰਗ/ਮੁੱਕੇਬਾਜ਼ੀ ਨਾਲ ਮਿਲਦੀ ਹੈ)

ਹਰੀ ਘਾਹ ਨੂੰ ‘ਦੱਭ’ ਵੀ ਕਹਿੰਦੇ ਹਨ।

ਸਹੀ

ਤਿਲਪੱਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ।

ਗ਼ਲਤ (ਸ਼ੀਸ਼ੇ ਵਾਲੀ ਫੁਲਕਾਰੀ ਛਮਾਸ ਹੁੰਦੀ ਹੈ)

ਪੈਦਾਵਾਰੀ ਸਾਧਨਾਂ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ।

ਸਹੀ

ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ।

ਸਹੀ

ਨਰਾਤਿਆਂ ਵਿੱਚ ਸੀਤਲਾ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।

ਗ਼ਲਤ (ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ)

‘ਆਰਸੀ’ ਉਂਗਲਾਂ ’ਤੇ ਪਹਿਨਿਆ ਜਾਣ ਵਾਲਾ ਗਹਿਣਾ ਹੈ।

ਸਹੀ

ਪੂਰਬੀ ਪੰਜਾਬ ਦੇ ਮਾਲਵਾ ਭੂ-ਖੰਡ ਵਿੱਚ ‘ਮਰਦਾਂ ਦਾ ਗਿੱਧਾ’ ਪ੍ਰਚਲਿਤ ਹੈ।

ਸਹੀ

ਖੇਤੀ-ਬਾੜੀ ਆਧਾਰਿਤ ਜਗੀਰਦਾਰੀ ਪ੍ਰਬੰਧ ਵਿੱਚ ਕੁੜੀਆਂ ਦੀ ਬਹੁਤ ਕਦਰ ਸੀ।

ਗ਼ਲਤ

ਗੁੱਗੇ ਦੀ ਪੂਜਾ ਅਸਲ ਵਿੱਚ ਧਰਤ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ।

ਗ਼ਲਤ (ਇਹ ਨਾਗ ਪੂਜਾ ਦਾ ਰੂਪ ਹੈ)

‘ਮਾੜਾ ਬੰਦਾ’ ਕਹਾਣੀ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਹੈ।

ਸਹੀ

ਨਿਰੰਜਨ ਸਿੰਘ ਅਮਰੀਕਾ ਤੋਂ ਆਪਣੇ ਵਤਨ ਪਰਤਿਆ ਸੀ।

ਗ਼ਲਤ (ਕੈਨੇਡਾ ਤੋਂ)

‘ਘਰ ਜਾਹ ਆਪਣੇ’ ਕਹਾਣੀ ਦੀ ਪਾਤਰ ਜੀਤੋ ਦੀ ਉਮਰ ਵਿਆਹ ਸਮੇਂ ਅਠਾਰਾਂ ਸਾਲ ਸੀ।

ਸਹੀ

‘ਸਾਂਝ’ ਕਹਾਣੀ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਹੈ।

ਗ਼ਲਤ (ਸੁਜਾਨ ਸਿੰਘ ਦੀ)

‘ਮਾੜਾ ਬੰਦਾ’ ਕਹਾਣੀ ਦਾ ਮੈਂ-ਪਾਤਰ ਰੋਜ਼ਾਨਾ ਢਾਈ-ਤਿੰਨ ਰੁਪਏ ਦੀਆਂ ਸਿਗਰਟਾਂ ਪੀ ਜਾਂਦਾ ਸੀ।

ਗ਼ਲਤ

ਨੀਲੀ ਦੀਆਂ ਪਹਿਲੀਆਂ ਵੱਛੀਆਂ ਹੁਣ ਸੋਹਣੀਆਂ ਗਾਵਾਂ ਬਣ ਚੁੱਕੀਆਂ ਸਨ।

ਸਹੀ

ਜੀਤੋ ਆਪਣੇ ਭਰਾ ਤੋਂ ਅੱਠ-ਦਸ ਵਰ੍ਹੇ ਛੋਟੀ ਸੀ।

ਸਹੀ

ਨੀਲੀ ਰੋਜ਼ ਆ ਕੇ ਨਿੰਮ ਹੇਠ ਖੜ੍ਹੀ ਹੋ ਜਾਂਦੀ ਸੀ।

ਗ਼ਲਤ (ਉਹ ਮਸਾਲੇ ਦੀ ਟੇਕਰੀ ਕੋਲ ਖੜ੍ਹਦੀ ਸੀ)

‘ਡੰਡਾ ਡੁੱਕ’ ਜਾਂ ‘ਪੀਲ-ਪਲੀਂਘਣ’ ਨਾਂ ਦੀ ਖੇਡ ਸਰਦੀਆਂ ਦੀ ਰੁੱਤ ਵਿੱਚ ਦੁਪਹਿਰ ਸਮੇਂ ਖੇਡੀ ਜਾਂਦੀ ਹੈ।

ਗ਼ਲਤ (ਗਰਮੀਆਂ ਵਿੱਚ)

ਲੋਕ-ਕਲਾ ਅਤੇ ਸ਼ਾਸਤਰੀ-ਕਲਾ ਦੋਵਾਂ ਦੇ ਹੀ ਬੱਝਵੇਂ ਨਿਯਮ ਹੁੰਦੇ ਹਨ।

ਗ਼ਲਤ

ਲੁੱਡੀ ਮੂਲ ਰੂਪ ਵਿੱਚ ਜਿੱਤ ਜਾਂ ਖੁਸ਼ੀ ਦਾ ਨਾਚ ਹੈ।

ਸਹੀ

'ਮਾੜਾ ਬੰਦਾ' ਕਹਾਣੀ ਦਾ 'ਮੈਂ-ਪਾਤਰ' ਆਪਣੀ ਮਾਸੀ ਦੇ ਪੁੱਤਰ ਨੂੰ ਫਰਨੀਚਰ ਲਈ ਪੱਤਰ ਲਿਖ ਰਿਹਾ ਸੀ।

ਗ਼ਲਤ (ਭੂਆ ਦੇ ਪੁੱਤਰ ਨੂੰ)

ਭਾਈਚਾਰੇ ਵਿੱਚ ਸਾਂਝ ਅਤੇ ਬਰਾਬਰੀ ਦੀ ਗੱਲ ਕਰਦੇ ਸਮੇਂ 'ਮਾਂਹਾਂ-ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ' ਅਖਾਉਤ ਢੁਕਵੀਂ ਹੈ।

ਸਹੀ

ਛਪਾਰ ਦਾ ਮੇਲਾ ਭਾਦੋਂ ਸੁਦੀ ਚੌਦਾਂ ਨੂੰ ਲੱਗਦਾ ਹੈ।

ਸਹੀ

ਤਰਨ ਤਾਰਨ ਵਿਖੇ ਹਰੇਕ ਸੰਗਰਾਂਦ ਨੂੰ ਮੇਲਾ ਭਰਦਾ ਹੈ।

ਗ਼ਲਤ (ਮੱਸਿਆ ਨੂੰ)

ਗਿੱਧੇ ਨੂੰ ਪੰਜਾਬ ਦਾ ਸਰਤਾਜ ਲੋਕ-ਨਾਚ ਮੰਨਿਆ ਗਿਆ ਹੈ।

ਸਹੀ

✏️ ਭਾਗ ਸ: ਖਾਲੀ ਥਾਂਵਾਂ ਭਰੋ

ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦਾ ਵਰਤਿਆ ਜਾਂਦਾ ਹੈ।

ਪਿੜ

ਪੰਜਾਬ ਵਿੱਚ ਨਵਾਂ ਸੰਮਤ ਦੀ ਏਕਮ ਨੂੰ ਮਨਾਇਆ ਜਾਂਦਾ ਹੈ।

ਚੇਤਰ

ਜਰਗ ਦੇ ਮੇਲੇ ਵਿੱਚ ਗੁਲਗੁਲੇ ਨੂੰ ਖੁਆਏ ਜਾਂਦੇ ਹਨ।

ਖੋਤੇ

‘ਢੋਕਲਾ’ ਪ੍ਰਾਂਤ ਨਾਲ ਸੰਬੰਧਿਤ ਹੈ।

ਗੁਜਰਾਤ

ਰਸਗੁੱਲਾ ਪ੍ਰਾਂਤ ਤੋਂ ਪੰਜਾਬ ਆਇਆ।

ਬੰਗਾਲ

ਦਾ ਨਿਯਮਬੱਧ ਵਿਆਕਰਨ-ਗ੍ਰੰਥ ਪੰਜਾਬ ਦੀ ਧਰਤੀ ਉੱਪਰ ਹੀ ਲਿਖਿਆ ਗਿਆ।

ਪਾਣਿਨੀ

ਗੁਰੂ ਹਰਿਗੋਬਿੰਦ ਜੀ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਬੰਦੀ ਤੋਂ ਛੁਡਾ ਕੇ ਅੰਮ੍ਰਿਤਸਰ ਪੁੱਜੇ ਸਨ।

ਗਵਾਲੀਅਰ

ਜਨਮ ਤੋਂ ਪਿੱਛੋਂ ਦੀ ਰਸਮ ਮਹੱਤਵਪੂਰਨ ਮੰਨੀ ਜਾਂਦੀ ਸੀ।

ਗੁੜ੍ਹਤੀ

ਦੀ ਥਾਂ ਹੁਣ ਹਾਕੀ ਨੇ ਮੱਲ ਲਈ ਹੈ।

ਖਿੱਦੋ-ਖੂੰਡੀ

ਨੀਲੇ ਰੰਗ ਦੀ ਭਾਹ ਮਾਰਨ ਕਰਕੇ ਹੀ ਇਸ ਫੁਲਕਾਰੀ ਨੂੰ ਕਹਿੰਦੇ ਹਨ।

ਨੀਲਕ

ਨਵੀਂ ਪੀੜ੍ਹੀ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ।

ਸੰਚਾਰ

ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਲਈ ਖਿੱਚ-ਭਰਪੂਰ ਰਹੀਆਂ ਹਨ।

ਪੰਜਾਬੀਆਂ

ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਵਾਹੁੰਦਿਆਂ ਦੇ।

ਖੇਤ

ਰਿਗਵੈਦਿਕ ਕਾਲ ਵਿੱਚ ਪੰਜਾਬ ਅੰਦਰ ਦਰਿਆ ਵਗਦੇ ਸਨ।

ਸੱਤ

1 ਨਵੰਬਰ, 1966 ਨੂੰ ’ਤੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ।

ਭਾਸ਼ਾ ਦੇ ਆਧਾਰ

ਹਰ ਪੰਜਾਬੀ ਨੂੰ ਆਪਣੇ ਉੱਪਰ ਅਭਿਮਾਨ ਨਹੀਂ ਸਗੋਂ ਮਾਣ ਕਰਨਾ ਚਾਹੀਦਾ ਹੈ।

ਸੱਭਿਆਚਾਰ

ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ।

ਕਬੱਡੀ

ਢਿੱਡ ਭਰਿਆ

ਕੰਮ ਸਰਿਆ

ਅਖਾਉਤ ਪੂਰੀ ਕਰੋ: ਰਾਣੀ ਆਪਣੇ ਪੈਰ ਧੋਂਦੀ ਨਹੀਂ ਕਹਾਉਂਦੀ।

ਗੋਲੀ

ਅਖਾਉਤ ਪੂਰੀ ਕਰੋ: ਕੋਹ ਨਾ ਚੱਲੀ

ਬਾਬਾ ਤਿਹਾਈ

ਅਖਾਉਤ ਪੂਰੀ ਕਰੋ: ਆਪਣਾ ਮਾਰੇਗਾ ਤਾਂ

ਛਾਵੇਂ ਹੀ ਸੁੱਟੇਗਾ

ਅਖਾਉਤ ਪੂਰੀ ਕਰੋ: ਸਾਰਾ ਟੱਬਰ ਤਿਹਾਇਆ।

ਘੜੇ ਨੂੰ ਹੱਥ ਲਾਇਆ

ਅਖਾਉਤ ਪੂਰੀ ਕਰੋ: ਆਦਰ ਤੇਰੀ ਚਾਦਰ ਨੂੰ,

ਬਹਿਣਾ ਤੇਰੇ ਗਹਿਣੇ ਨੂੰ

ਅਖਾਉਤ ਪੂਰੀ ਕਰੋ: ਲੰਗੋਟੀ ਹੀ ਸਹੀ।

ਜਾਂਦੇ ਚੋਰ ਦੀ

ਕਾਵਿ-ਸਤਰ ਪੂਰੀ ਕਰੋ: ਹੁਸਨ-ਮੰਡਲ ਵਿੱਚ ਖੜ੍ਹੀ ਖੇਡਦੀ, ਛਹਿਬਰ ਲਾਈ।

ਖੁਸ਼ੀਆਂ

ਕਾਵਿ-ਸਤਰ ਪੂਰੀ ਕਰੋ: ਹੈ ਧਰਤੀ ਪਰ , ਸੁੰਦਰਤਾ ਵਿੱਚ ਲਿਸ਼ਕੇ।

ਛੋਹ ਅਸਮਾਨੀ

ਕਾਵਿ-ਸਤਰ ਪੂਰੀ ਕਰੋ: ਕਿ ਤੁਰਿਆਂ ਵਧਦਾ ਹਾਂ, ਖਲੋਇਆਂ ਹਾਂ ਕਿ ਹਾਂ, ਮੈਂ ਤੁਰਦਾ ਹੀ ਰਹਾਂ।

ਘਟਦਾ

ਕਾਵਿ-ਸਤਰ ਪੂਰੀ ਕਰੋ: ਖੜੋਂਦੇ ਬੁਸਦੇ ਨੇ, ਕਿ ਪਾਣੀ ਹੀ ਰਹਿਣ।

ਵਗਦੇ

```

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends