PSEB CLASS 11 POLITICAL SCIENCE GUESS PAPER MARCH 2026

ਜਮਾਤ 11 ਵਿਸ਼ਾ – ਰਾਜਨੀਤੀ ਸ਼ਾਸਤਰ Guess  ਪ੍ਰਸ਼ਨ ਪੱਤਰ 2026

ਕੁੱਲ ਅੰਕ 80
ਕੁੱਲ ਸਮਾਂ 3 ਘੰਟੇ

ਭਾਗ A
10×1=10
ਬਹੁ-ਵਿਕਲਪੀ ਪ੍ਰਸ਼ਨ

  1. ਰਾਜਨੀਤੀ ਵਿਗਿਆਨ ਦਾ ਪਿਤਾਮਾ ਕੌਣ ਮੰਨਿਆ ਜਾਂਦਾ ਹੈ?
    a) ਅਰਸਤੂ
    b) ਪਲੇਟੋ
    c) ਰੂਸੋ
    d) ਕਾਰਲ ਮਾਰਕਸ

  2. “ਲੋਕਤੰਤਰ” ਸ਼ਬਦ ਕਿਸ ਭਾਸ਼ਾ ਤੋਂ ਆਇਆ ਹੈ?
    a) ਲਾਤੀਨੀ
    b) ਫਰਾਂਸੀਸੀ
    c) ਯੂਨਾਨੀ
    d) ਅੰਗਰੇਜ਼ੀ

  3. ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜਾ ਸ਼ਬਦ ਨਹੀਂ ਹੈ?
    a) ਸਰਵਭੌਮ
    b) ਸਮਾਜਵਾਦੀ
    c) ਰਾਜਸ਼ਾਹੀ
    d) ਧਰਮਨਿਰਪੇਖ

  4. ਸੰਵਿਧਾਨ ਦੀ ਵਿਆਖਿਆ ਕਰਨ ਦਾ ਅਧਿਕਾਰ ਕਿਸ ਅੰਗ ਕੋਲ ਹੁੰਦਾ ਹੈ?
    a) ਵਿਧਾਨ ਮੰਡਲ
    b) ਕਾਰਜਪਾਲਿਕਾ
    c) ਨਿਆਪਾਲਿਕਾ
    d) ਚੋਣ ਕਮਿਸ਼ਨ

  5. ਭਾਰਤ ਦੇ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਹਨ?
    a) ਚਾਰ
    b) ਪੰਜ
    c) ਛੇ
    d) ਅੱਠ

  6. ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?
    a) 21 ਸਾਲ
    b) 25 ਸਾਲ
    c) 30 ਸਾਲ
    d) 35 ਸਾਲ

  7. ਰਾਜ ਸਭਾ ਦਾ ਅਧਿਕਸ਼ ਕੌਣ ਹੁੰਦਾ ਹੈ?
    a) ਪ੍ਰਧਾਨ ਮੰਤਰੀ
    b) ਰਾਸ਼ਟਰਪਤੀ
    c) ਉਪ ਰਾਸ਼ਟਰਪਤੀ
    d) ਲੋਕ ਸਭਾ ਸਪੀਕਰ

  8. ਸੰਵਿਧਾਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਧਾਰਾ ਵਿੱਚ ਦਿੱਤੀ ਗਈ ਹੈ?
    a) ਧਾਰਾ 32
    b) ਧਾਰਾ 356
    c) ਧਾਰਾ 368
    d) ਧਾਰਾ 370

  9. ਐਮਰਜੈਂਸੀ ਦੀ ਘੋਸ਼ਣਾ ਕੌਣ ਕਰਦਾ ਹੈ?
    a) ਪ੍ਰਧਾਨ ਮੰਤਰੀ
    b) ਗ੍ਰਹਿ ਮੰਤਰੀ
    c) ਰਾਸ਼ਟਰਪਤੀ
    d) ਸੁਪਰੀਮ ਕੋਰਟ

  10. ਸੁਪਰੀਮ ਕੋਰਟ ਦੇ ਜੱਜ ਰਿਟਾਇਰਮੈਂਟ ਤੱਕ ਕਿੰਨੀ ਉਮਰ ਤੱਕ ਸੇਵਾ ਕਰ ਸਕਦੇ ਹਨ?
    a) 60 ਸਾਲ
    b) 62 ਸਾਲ
    c) 65 ਸਾਲ
    d) 70 ਸਾਲ



ਭਾਗ B 10×1=10
ਅਤਿ ਛੋਟੇ ਉੱਤਰ ਵਾਲੇ ਪ੍ਰਸ਼ਨ

  1. ਕਾਨੂੰਨ ਦਾ ਸਧਾਰਨ ਅਰਥ ਕੀ ਹੈ?

  2. ਰਾਜ ਦੇ ਚਾਰ ਤੱਤਾਂ ਦੇ ਨਾਮ ਲਿਖੋ।

  3. ਲੋਕਤੰਤਰ ਦੀ ਅਬਰਾਹਮ ਲਿੰਕਨ ਵੱਲੋਂ ਦਿੱਤੀ ਪਰਿਭਾਸ਼ਾ ਲਿਖੋ।

  4. ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਿੱਤੇ ਕਿਸੇ ਦੋ ਉਦੇਸ਼ਾਂ ਦੇ ਨਾਮ ਲਿਖੋ।

  5. ਨਾਗਰਿਕ ਅਤੇ ਵਿਦੇਸੀ ਵਿੱਚ ਇੱਕ ਅੰਤਰ ਲਿਖੋ।

  6. ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕਿਹੜੀ ਅਦਾਲਤ ਕੋਲ ਜਾਇਆ ਜਾਂਦਾ ਹੈ?

  7. ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ?

  8. ਸੰਸਦ ਦੇ ਦੋ ਸਦਨਾਂ ਦੇ ਨਾਮ ਲਿਖੋ।

  9. ਧਾਰਾ 19 ਅਧੀਨ ਦਿੱਤੀਆਂ ਕਿਸੇ ਦੋ ਸੁਤੰਤਰਤਾਵਾਂ ਦੇ ਨਾਮ ਲਿਖੋ।

  10. ਸੰਸਦੀ ਪ੍ਰਣਾਲੀ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੁੰਦੀ ਹੈ?

ਭਾਗ C 6×4=24

ਨੋਟ: ਕੋਈ ਛੇ ਪ੍ਰਸ਼ਨ ਕਰੋ। ਹਰ ਪ੍ਰਸ਼ਨ ਦੇ 4 ਅੰਕ ਹਨ। ਉੱਤਰ 60–70 ਸ਼ਬਦਾਂ ਵਿੱਚ ਦਿਓ।

  1. ਰਾਜ ਅਤੇ ਸਰਕਾਰ ਵਿੱਚ ਚਾਰ ਅੰਤਰ ਲਿਖੋ।

  2. ਰਾਜਨੀਤਿਕ ਸੁਤੰਤਰਤਾ ਤੋਂ ਕੀ ਭਾਵ ਹੈ?

  3. ਕਾਨੂੰਨ ਦੇ ਸ਼ਾਸਨ (Rule of Law) ਦੀ ਵਿਆਖਿਆ ਕਰੋ।

  4. ਲੋਕ ਸਭਾ ਦਾ ਮੈਂਬਰ ਬਣਨ ਲਈ ਲੋੜੀਂਦੀਆਂ ਯੋਗਤਾਵਾਂ ਲਿਖੋ।

  5. ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਮਹੱਤਵ ਦੱਸੋ।

  6. ਧਾਰਾ 19 ਅਧੀਨ ਦਿੱਤੀਆਂ ਸੁਤੰਤਰਤਾਵਾਂ ਦਾ ਵਰਣਨ ਕਰੋ।

  7. ਰਾਸ਼ਟਰਪਤੀ ਦੀਆਂ ਕਾਰਜਪਾਲਕ ਸ਼ਕਤੀਆਂ ਲਿਖੋ।

  8. ਸੁਪਰੀਮ ਕੋਰਟ ਦੀਆਂ ਮੁੱਖ ਸ਼ਕਤੀਆਂ ਦਾ ਸੰਖੇਪ ਵਰਣਨ ਕਰੋ।

  9. ਸੰਸਦੀ ਅਤੇ ਰਾਸ਼ਟਰਪਤੀ ਸ਼ਾਸਨ ਪ੍ਰਣਾਲੀ ਵਿੱਚ ਅੰਤਰ ਲਿਖੋ।

ਭਾਗ D ਅੰਕ 6+6 = 12

ਪ੍ਰਸ਼ਨ 30. ਸਰੋਤ ਆਧਾਰਿਤ ਪ੍ਰਸ਼ਨ

ਹੇਠਾਂ ਦਿੱਤਾ ਸਰੋਤ ਧਿਆਨ ਨਾਲ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ —

ਕਿਸੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਉਸ ਦੇਸ਼ ਦੇ ਨਾਗਰਿਕ ਨਹੀਂ ਹੁੰਦੇ। ਕੁਝ ਲੋਕ ਰੋਜ਼ਗਾਰ, ਸਿੱਖਿਆ ਜਾਂ ਸੈਰ-ਸਪਾਟੇ ਲਈ ਆਰਜ਼ੀ ਤੌਰ ‘ਤੇ ਦੂਜੇ ਦੇਸ਼ ਵਿੱਚ ਰਹਿੰਦੇ ਹਨ। ਨਾਗਰਿਕਾਂ ਨੂੰ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਹਨ, ਜਿਵੇਂ ਵੋਟ ਦਾ ਅਧਿਕਾਰ ਅਤੇ ਚੋਣ ਲੜਨ ਦਾ ਅਧਿਕਾਰ। ਵਿਦੇਸੀ ਨੂੰ ਉਸ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿੱਥੇ ਉਹ ਰਹਿ ਰਿਹਾ ਹੈ, ਪਰ ਉਸ ਨੂੰ ਰਾਜਨੀਤਿਕ ਅਧਿਕਾਰ ਨਹੀਂ ਮਿਲਦੇ। ਕਿਸੇ ਹੋਰ ਦੇਸ਼ ਵਿੱਚ ਜਾਣ ਲਈ ਕਾਨੂੰਨੀ ਆਗਿਆ ਲੈਣੀ ਪੈਂਦੀ ਹੈ ਜਿਸ ਨੂੰ ਵੀਜ਼ਾ ਕਿਹਾ ਜਾਂਦਾ ਹੈ।

ਪ੍ਰਸ਼ਨ:

  1. ਕੀ ਹਰ ਵਿਅਕਤੀ ਜੋ ਦੇਸ਼ ਵਿੱਚ ਰਹਿੰਦਾ ਹੈ, ਨਾਗਰਿਕ ਹੁੰਦਾ ਹੈ? (ਸਹੀ/ਗਲਤ)

  2. ਲੋਕ ਦੂਜੇ ਦੇਸ਼ਾਂ ਵਿੱਚ ਕਿਹੜੇ ਕਾਰਨਾਂ ਕਰਕੇ ਜਾਂਦੇ ਹਨ?

  3. ਨਾਗਰਿਕ ਅਤੇ ਵਿਦੇਸੀ ਵਿੱਚ ਮੁੱਖ ਅੰਤਰ ਕਿਸ ਆਧਾਰ ‘ਤੇ ਹੁੰਦਾ ਹੈ?

  4. ਵਿਦੇਸੀ ਨੂੰ ਕਿਸ ਦੀ ਪਾਲਣਾ ਕਰਨੀ ਪੈਂਦੀ ਹੈ?

  5. ਦੂਜੇ ਦੇਸ਼ ਵਿੱਚ ਜਾਣ ਲਈ ਕਿਹੜੀ ਕਾਨੂੰਨੀ ਆਗਿਆ ਲੈਣੀ ਪੈਂਦੀ ਹੈ?

  6. ਵੀਜ਼ਾ ਕੀ ਹੁੰਦਾ ਹੈ?

ਪ੍ਰਸ਼ਨ 31. ਕੇਸ ਸਟਡੀ ਪ੍ਰਸ਼ਨ

ਹੇਠਾਂ ਦਿੱਤਾ ਕੇਸ ਧਿਆਨ ਨਾਲ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ —

ਸਾਲ 2026 ਵਿੱਚ ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਸੀ। ਵਿੱਤ ਮੰਤਰੀ ਨੇ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ। ਵਿਰੋਧੀ ਪੱਖ ਦੇ ਨੇਤਾ ਨੇ ਬਜਟ ਵਿੱਚ ਕਮੀਆਂ ਦਰਸਾਈਆਂ। ਪ੍ਰਧਾਨ ਮੰਤਰੀ ਨੇ ਬਜਟ ਦੀ ਸਰਾਹਨਾ ਕੀਤੀ। ਲੋਕ ਸਭਾ ਵਿੱਚ ਬਜਟ ਪਾਸ ਹੋਣ ਤੋਂ ਬਾਅਦ ਉਸ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ। ਦੋਵੇਂ ਸਦਨਾਂ ਤੋਂ ਪਾਸ ਹੋਣ ਮਗਰੋਂ ਬਜਟ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਗਿਆ।

ਪ੍ਰਸ਼ਨ:

  1. ਬਜਟ ਕਿਸ ਨੇ ਪੇਸ਼ ਕੀਤਾ?

  2. ਬਜਟ ਸਭ ਤੋਂ ਪਹਿਲਾਂ ਕਿਸ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ?

  3. ਵਿਰੋਧੀ ਪੱਖ ਦਾ ਕੀ ਭੂਮਿਕਾ ਹੁੰਦੀ ਹੈ?

  4. ਬਜਟ ਦੂਜੇ ਸਦਨ ਦਾ ਨਾਮ ਲਿਖੋ।

  5. ਦੋਵੇਂ ਸਦਨਾਂ ਤੋਂ ਪਾਸ ਹੋਣ ਮਗਰੋਂ ਬਜਟ ਕਿਸ ਕੋਲ ਜਾਂਦਾ ਹੈ?

  6. ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਬਜਟ ਕੀ ਬਣ ਜਾਂਦਾ ਹੈ?


ਭਾਗ E 8×3 = 24

ਨੋਟ: ਅੰਦਰੂਨੀ ਵਿਕਲਪ ਵਿੱਚੋਂ ਕੋਈ ਇੱਕ ਪ੍ਰਸ਼ਨ ਕਰੋ। ਹਰ ਪ੍ਰਸ਼ਨ 10–15 ਵਾਕਾਂ ਵਿੱਚ ਹੋਵੇ। ਹਰ ਪ੍ਰਸ਼ਨ ਦੇ 8 ਅੰਕ ਹਨ।

  1. ਰਾਜਨੀਤੀ ਵਿਗਿਆਨ ਦੇ ਅਰਥ, ਖੇਤਰ ਅਤੇ ਮਹੱਤਤਾ ਦਾ ਵਿਸਥਾਰ ਨਾਲ ਵਰਣਨ ਕਰੋ।
    ਜਾਂ
    ਇੱਕ ਆਦਰਸ਼ ਨਾਗਰਿਕ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ? ਵਿਸਥਾਰ ਨਾਲ ਲਿਖੋ।

  2. ਲੋਕਤੰਤਰ ਤੋਂ ਕੀ ਭਾਵ ਹੈ? ਇਸ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਲਿਖੋ।
    ਜਾਂ
    ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਮੌਲਿਕ ਅਧਿਕਾਰਾਂ ਦਾ ਵਿਸਥਾਰ ਪੂਰਵਕ ਵਰਣਨ ਕਰੋ।

  3. ਪ੍ਰਧਾਨ ਮੰਤਰੀ ਦੇ ਕੰਮ ਅਤੇ ਸ਼ਕਤੀਆਂ ਦਾ ਵਰਣਨ ਕਰੋ।
    ਜਾਂ
    ਸਰਬ ਉੱਚ ਅਦਾਲਤ (ਸੁਪਰੀਮ ਕੋਰਟ) ਦੀਆਂ ਸ਼ਕਤੀਆਂ ਅਤੇ ਕਾਰਜਾਂ ਬਾਰੇ ਵਿਸਥਾਰ ਨਾਲ ਲਿਖੋ।


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends