PSEB CLASS 11 GENERAL PUNJABI GUESS PAPER MARCH 2026 SET 2

 


ਜਮਾਤ – 10+1
ਪੇਪਰ : ਜਨਰਲ ਪੰਜਾਬੀ (GUESS PAPER – SET 2)
ਸਮਾਂ : 3 ਘੰਟੇ ਕੁੱਲ ਅੰਕ : 80

(I) ਵਸਤੂਨਿਸ਼ਠ ਪ੍ਰਸ਼ਨ

1. ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ। 5×1=5

(i) ‘ਨਿੱਕੀ ਜਿਹੀ ਸੁਈ ਵੱਟਾਂ ਧਾਗਾ’ ਸੁਹਾਗ ਵਿੱਚ ਧੀ ਕੀ ਕੱਢ ਰਹੀ ਹੈ?

(ii) ਹਿਰਣਾਕਸ਼ ਦਾ ਅੰਤ ਕਿਸ ਨੇ ਕੀਤਾ?

(iii) ‘Suspension’ ਦਾ ਪੰਜਾਬੀ ਅਰਥ ਲਿਖੋ।

(iv) ਮਿਰਜ਼ਾ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ?

(v) ‘File’ ਦਾ ਪੰਜਾਬੀ ਰੂਪ ਕੀ ਹੈ?


2. ਬਹੁ ਵਿਕਲਪੀ ਪ੍ਰਸ਼ਨ। 5×1=5

(i) ‘ਸਬਜ਼-ਪਰੀ’ ਕਿਹੜੀ ਕਿਸਮ ਦੀ ਕਥਾ ਹੈ?
(a) ਦੰਤ ਕਥਾ
(b) ਪ੍ਰੀ ਕਥਾ
(c) ਨੀਤੀ ਕਥਾ
(d) ਮਿਥ ਕਥਾ

(ii) ‘ਨਲ ਦਮਯੰਤੀ’ ਕਥਾ ਵਿੱਚ ਨਲ ਨੇ ਆਪਣਾ ਰਾਜ-ਭਾਗ ਕਿਸ ਨੂੰ ਹਾਰਿਆ?
(a) ਵਿਰਸੈਨ
(b) ਪੁਸ਼ਕਰ
(c) ਰਿਤੁਪਰਣ
(d) ਭੀਮ

(iii) ‘ਹਿਰਿਆ ਨੀ ਮਾਲਣ’ ਘੋੜੀ ਵਿੱਚ ਸਿਹਰਾ ਕਿੰਨੇ ਫੁੱਲਾਂ ਨਾਲ ਗੁੰਧਿਆ ਹੋਇਆ ਹੈ?
(a) ਇੱਕ ਲੱਖ
(b) ਦੋ ਲੱਖ
(c) ਡੇਢ ਲੱਖ
(d) ਤਿੰਨ ਲੱਖ

(iv) ‘ਕਲਮ ਦੇ ਧਨੀ ਹੋਣਾ’ ਮੁਹਾਵਰੇ ਦਾ ਅਰਥ ਕੀ ਹੈ?
(a) ਬਹੁਤ ਰੁੱਝੇ ਹੋਣਾ
(b) ਵੱਡਾ ਲੇਖਕ ਹੋਣਾ
(c) ਡਰ ਜਾਣਾ
(d) ਅਣਪੜ੍ਹ ਹੋਣਾ

(v) ‘Document’ ਦਾ ਸਹੀ ਪੰਜਾਬੀ ਰੂਪ ਕਿਹੜਾ ਹੈ?
(a) ਇੰਦਰਾਜ
(b) ਦਸਤਾਵੇਜ਼
(c) ਮੁਲਾਂਕਣ
(d) ਮਿਸਲ




3. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗਲਤ? 5×1=5

(i) ਪ੍ਰਹਲਾਦ ਭਗਤ ਕਥਾ ਮਿਥ ਕਥਾ ਹੈ।

(ii) ‘ਸਿੱਠਣੀਆਂ’ ਵਿਆਹ ਦੇ ਮੌਕੇ ਤੇ ਔਰਤਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ।

(iii) ਨਲ ਨੂੰ ਸ਼ਰਾਬ ਪੀਣ ਦੀ ਲਤ ਸੀ।

(iv) ‘Honorarium’ ਦਾ ਪੰਜਾਬੀ ਅਰਥ ਮਾਣ-ਭੇਟ ਹੈ।

(v) ‘ਤਿਲ ਧਰਨ ਨੂੰ ਥਾਂ ਨਾ ਹੋਣਾ’ ਦਾ ਅਰਥ ਹੈ ਬਹੁਤ ਭੀੜ ਹੋਣਾ।


4. ਖਾਲੀ ਥਾਵਾਂ ਭਰੋ। 5×1=5

(i) ‘ਸਾਡਾ ਚਿੜੀਆਂ ਦਾ ਚੰਬਾ’ ਇੱਕ __________ ਗੀਤ ਹੈ।

(ii) ਮਿਰਜ਼ਾ ਸਾਹਿਬਾਂ ਇੱਕ __________ ਕਿਸਮ ਦੀ ਕਥਾ ਹੈ।

(iii) ‘ਆਪਣੇ ਅੱਗੇ ਕੰਡੇ ਬੀਜਣਾ’ ਦਾ ਅਰਥ __________ ਹੈ।

(iv) ‘Employee’ ਦਾ ਪੰਜਾਬੀ ਅਰਥ __________ ਹੈ।

(v) ਹਿਰਣਾਕਸ਼ ਨੇ ਵਰ ਪ੍ਰਾਪਤ ਕਰਨ ਲਈ __________ ਤੇ ਤਪੱਸਿਆ ਕੀਤੀ।


(II) ਲੋਕ ਕਥਾਵਾਂ ਭਾਗ ਵਿੱਚੋਂ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।

3×2=6

ਨਲ ਇੱਕ ਸੁੰਦਰ ਅਤੇ ਧਰਮਾਤਮਾ ਰਾਜਾ ਸੀ। ਦਮਯੰਤੀ ਵਿਦਰਭ ਦੀ ਰਾਜਕੁਮਾਰੀ ਸੀ। ਦੋਹਾਂ ਨੇ ਇਕ ਦੂਜੇ ਨੂੰ ਬਿਨਾਂ ਵੇਖੇ ਹੀ ਪਸੰਦ ਕਰ ਲਿਆ ਸੀ। ਦਮਯੰਤੀ ਦੇ ਸਵੰਬਰ ਵਿੱਚ ਦੇਵਤੇ ਵੀ ਆਏ। ਦੇਵਤਿਆਂ ਨੇ ਨਲ ਦਾ ਰੂਪ ਧਾਰ ਲਿਆ, ਪਰ ਦਮਯੰਤੀ ਨੇ ਅਸਲੀ ਨਲ ਨੂੰ ਪਛਾਣ ਲਿਆ ਅਤੇ ਉਸ ਨਾਲ ਵਿਆਹ ਕਰ ਲਿਆ।

ਪ੍ਰਸ਼ਨ:

  1. ਇਹ ਪੈਰਾ ਕਿਹੜੀ ਕਥਾ ਵਿੱਚੋਂ ਲਿਆ ਗਿਆ ਹੈ?

  2. ਦਮਯੰਤੀ ਨੇ ਨਲ ਨੂੰ ਕਿਵੇਂ ਪਛਾਣਿਆ?

  3. ਸਵੰਬਰ ਵਿੱਚ ਕੌਣ-ਕੌਣ ਸ਼ਾਮਲ ਹੋਏ?


(III) ਲੋਕ-ਗੀਤ ਅਤੇ ਕਥਾਵਾਂ ਭਾਗ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਦਿਓ।

4×3=12

  1. ‘ਨਿੱਕੀ-ਨਿੱਕੀ ਬੂੰਦੀ’ ਘੋੜੀ ਵਿੱਚ ਮਾਂ ਕਦੋਂ ਪਾਣੀ ਵਾਰ ਕੇ ਪੀਂਦੀ ਹੈ?

  2. ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕੀ ਤਰਲਾ ਕਰਦੀ ਹੈ?

  3. ਪ੍ਰਹਲਾਦ ਭਗਤ ਕਥਾ ਵਿੱਚ ਹੋਲਿਕਾ ਨੂੰ ਕਿਹੜਾ ਵਰ ਮਿਲਿਆ ਸੀ?

  4. ਸਿੱਠਣੀਆਂ ਵਿੱਚ ਮਜ਼ਾਕ ਦਾ ਪਾਤਰ ਕੌਣ ਬਣਦਾ ਹੈ?


(IV) ਹੇਠ ਲਿਖੀਆਂ ਲੋਕ ਕਥਾਵਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖੋ।

6

(a) ਪ੍ਰਹਲਾਦ ਭਗਤ
(b) ਸਬਜ਼-ਪਰੀ


(V)

1. ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕਰੋ (ਕੋਈ 8 ਕਰੋ)।

8×½ =4

Additional
Capital
Confidential
Irregularity
Memorandum
Nominated
Probation
Reminder
Suspension
Urgent


2. ਹੇਠ ਲਿਖੇ ਅੰਗਰੇਜ਼ੀ ਵਾਕਾਂ ਵਿੱਚੋਂ ਕਿਸੇ ਛੇ ਦਾ ਪੰਜਾਬੀ ਵਿੱਚ ਅਨੁਵਾਦ ਕਰੋ।

6×1=6

  1. It is for office use only.

  2. Smoking is injurious to health.

  3. Always keep your passport safely.

  4. A proper queue helps early disposal.

  5. In case of emergency pull the chain.

  6. The address must be legible.

  7. Super computer is a very powerful computer.

  8. Beware of pick-pockets.


(VI) ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਵਧ ਰਹੀ ਮਹਿੰਗਾਈ ਬਾਰੇ ਪੱਤਰ ਲਿਖੋ।

2+4+1=7

ਜਾਂ

ਆਪਣੇ ਇਲਾਕੇ ਵਿੱਚ ਸਫ਼ਾਈ ਦੀ ਸਮੱਸਿਆ ਬਾਰੇ ਪੱਤਰ ਲਿਖੋ।


(VII) ‘ਨਾਂ ਦੀ ਬਦਲੀ’ ਬਾਰੇ ਅਖ਼ਬਾਰ ਵਿੱਚ ਦੇਣ ਲਈ ਇੱਕ ਇਸ਼ਤਿਹਾਰ ਲਿਖੋ।

5

ਜਾਂ

ਵਿਆਹ ਦਾ ਸੱਦਾ ਪੱਤਰ ਲਿਖੋ।


(VIII) ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਤੇ ਪੈਰਾ ਰਚਨਾ ਲਿਖੋ।

6

(a) ਰੁੱਖਾਂ ਦੀ ਮਹੱਤਤਾ
(b) ਖੂਨ ਦਾਨ
(c) ਅਨੁਸ਼ਾਸਨ ਦਾ ਮਹੱਤਵ


(IX) ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਚਾਰ ਦੀ ਵਾਕਾਂ ਵਿੱਚ ਵਰਤੋਂ ਕਰੋ।

4×2=8

  1. ਤੱਸ ਤੋਂ ਮੱਸ ਨਾ ਹੋਣਾ

  2. ਪਾਣੀ ਸਿਰੋਂ ਲੰਘਣਾ

  3. ਕਲਮ ਦੇ ਧਨੀ ਹੋਣਾ

  4. ਫੁੱਲੇ ਨਾ ਸਮਾਉਣਾ

  5. ਸਿਰ ਖੁਰਕਣ ਦੀ ਵੀਹਲ ਨਾ ਹੋਣੀ

  6. ਕੱਖ ਭੰਨ ਕੇ ਦਹਰਾ ਨਾ ਕਰਨਾ

  7. ਤਿਲ ਧਰਨ ਨੂੰ ਥਾਂ ਨਾ ਹੋਣਾ



💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends