PSSSB JAIL WARDER SOLVED QUESTION PAPER 2026

PSSSB Jail Warder Solved MCQs

ਭਾਗ - ਉ (ਪੰਜਾਬੀ ਭਾਸ਼ਾ)

1. ਹੇਠ ਲਿਖਿਆਂ ਵਿੱਚੋਂ 'ਲੋਭ' ਸ਼ਬਦ ਦਾ ਸਮਾਨਾਰਥਕ ਸ਼ਬਦ ਹੈ:
(A) ਸਵੱਲਾ (B) ਕਾਇਆ (C) ਹਿਰਸ (D) ਮਖੱਟੂ
ਸਹੀ ਉੱਤਰ: (C) ਹਿਰਸ

2. ਹੇਠ ਲਿਖਿਆਂ ਵਿੱਚੋਂ 'ਆਰੰਭ' ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ?
(A) ਸੱਖਣਾ (B) ਮੂਲ (C) ਰੰਜ (D) ਸਰੂਰ
ਸਹੀ ਉੱਤਰ: (B) ਮੂਲ

3. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਇਕਰਾਰ' ਦਾ ਸਮਾਨਾਰਥਕ ਸ਼ਬਦ ਹੈ ?
(A) ਠਰੰਮਾ (B) ਸਬਰ (C) ਪ੍ਰਣ (D) ਸਰੂਰ
ਸਹੀ ਉੱਤਰ: (C) ਪ੍ਰਣ

4. ਹੇਠ ਲਿਖਿਆਂ ਵਿੱਚੋਂ 'ਸਾਕਾਰ' ਦਾ ਵਿਰੋਧੀ ਸ਼ਬਦ ਹੈ :
(A) ਆਕਾਰ (B) ਨਿਰਾਕਾਰ (C) ਬੇਜਾਰ (D) ਹਾਰ
ਸਹੀ ਉੱਤਰ: (B) ਨਿਰਾਕਾਰ

5. 'Suspension' ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ:
(A) ਮੁਅੱਤਲੀ (B) ਮਿਆਦ ਪੁੱਗਣੀ (C) ਰਾਖਵੀਂ (D) ਨਾਮਜ਼ਦ
ਸਹੀ ਉੱਤਰ: (A) ਮੁਅੱਤਲੀ

6. ‘Appendix' ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ :
(A) ਬੀਚਕ (B) ਮਿਸਲ (C) ਅਨੁਲੱਗ (D) ਨਾਮਜ਼ਦ
ਸਹੀ ਉੱਤਰ: (C) ਅਨੁਲੱਗ

7. 'Modification' ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਪੰਜਾਬੀ ਅਨੁਵਾਦ ਹੈ :
(A) ਰੋਜ਼ਨਾਮਚਾ (B) ਤਰਮੀਮ (C) ਮਹਿੰਗਾਈ ਭੱਤਾ (D) ਅਗੇਤ
ਸਹੀ ਉੱਤਰ: (B) ਤਰਮੀਮ

8. 'Notification' ਸ਼ਬਦ ਦਾ ਹੇਠ ਲਿਖਿਆ ਵਿੱਚੋਂ ਪੰਜਾਬੀ ਅਨੁਵਾਦ ਹੈ :
(A) ਮੁਲਾਂਕਣ (B) ਅੰਕੜੇ (C) ਅਨੁਦਾਨ (D) ਅਧਿਸੂਚਨਾ
ਸਹੀ ਉੱਤਰ: (D) ਅਧਿਸੂਚਨਾ

9. ਪੰਜਾਬੀ ਭਾਸ਼ਾ ਵਿਚ ਅਰਧ ਸਵਰ ਕਿਹੜੇ ਹਨ ?
(A) ਯ, ਵ (B) ਲ, ਹ (C) ਰ, ੜ (D) ਸ, ਸ਼
ਸਹੀ ਉੱਤਰ: (A) ਯ, ਵ

10. ਗੁਰਮੁਖੀ ਲਿਪੀ ਵਿਚ ਕਿੰਨੇ ਸਵਰ ਵਾਹਕ ਹਨ ?
(A) ਤਿੰਨ (B) ਪੰਜ (C) ਸੱਠ (D) ਦਸ
ਸਹੀ ਉੱਤਰ: (A) ਤਿੰਨ

11. ਹੇਠ ਲਿਖਿਆਂ ਵਿੱਚੋਂ ਮਲਵਈ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ ?
(A) ਮਾਲਯ (B) ਮਾਲ (C) ਮਾਲਵ (D) ਮੱਲ
ਸਹੀ ਉੱਤਰ: (C) ਮਾਲਵ

12. ਪੁਆਧੀ ਉਪ-ਭਾਸ਼ਾ ਪੰਜਾਬ ਦੇ ਕਿਹੜੇ ਭਾਗ ਵਿਚ ਬੋਲੀ ਜਾਂਦੀ ਹੈ ?
(A) ਪੂਰਬੀ ਭਾਗ (B) ਪੱਛਮੀ ਭਾਗ (C) ਕੇਂਦਰੀ ਭਾਗ (D) ਦੱਖਣੀ ਭਾਗ
ਸਹੀ ਉੱਤਰ: (A) ਪੂਰਬੀ ਭਾਗ

13. 'ਉਜਾੜੂ' ਸ਼ਬਦ ਵਿਚ ਪਿਛੇਤਰ ਹੈ :
(A) ੜੂ (B) ਜਾੜੂ (C) ਊ (D) ਉਜਾੜ
ਸਹੀ ਉੱਤਰ: (C) ਊ

14. ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਵਿਚ 'ਨੀ' ਪਿਛੇਤਰ ਦੀ ਵਰਤੋਂ ਕੀਤੀ ਗਈ ਹੈ ?
(A) ਭਵਾਨੀ (B) ਜਾਦੂਗਰਨੀ (C) ਜਨਾਨੀ (D) ਕਿਸਾਨੀ
ਸਹੀ ਉੱਤਰ: (B) ਜਾਦੂਗਰਨੀ

15. ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ?
(A) ਭਾਈ ਜੇਠਾ (B) ਭਾਈ ਲਹਿਣਾ (C) ਭਾਈ ਮੋਹਨ (D) ਭਾਈ ਭੱਲਾ
ਸਹੀ ਉੱਤਰ: (B) ਭਾਈ ਲਹਿਣਾ

16. ਹੇਠ ਲਿਖਿਆ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਨਹੀਂ ਰਚੀ ਗਈ ?
(A) ਸਿਧ ਗੋਸਟਿ (B) ਬਾਰਹ ਮਾਹਾ ਤੁਖਾਰੀ (C) ਮਲਾਰ ਦੀ ਵਾਰ (D) ਅਕਾਲ ਉਸਤਤਿ
ਸਹੀ ਉੱਤਰ: (D) ਅਕਾਲ ਉਸਤਤਿ

17. ਪੰਜਾਬ ਦੇ ਪ੍ਰਾਚੀਨ ਇਤਿਹਾਸ ਵਿਚ ਪੰਜਾਬ ਲਈ ਯੂਨਾਨੀ ਭਾਸ਼ਾ ਵਿਚ ਕਿਸ ਨਾਂ ਦੀ ਵਰਤੋਂ ਹੋਈ ਹੈ ?
(A) ਸਪਤ ਸਿੰਧੂ (B) ਪੈਂਟਾਪੋਟਾਮੀਆ (C) ਬ੍ਰਹਮ ਵਰਤ (D) ਸੇਕੀਆ
ਸਹੀ ਉੱਤਰ: (B) ਪੈਂਟਾਪੋਟਾਮੀਆ

18. ਗੁਰੂ ਰਾਮਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(A) ਤਿੰਨ (B) ਪੰਜ (C) ਅੱਠ (D) ਦਸ
ਸਹੀ ਉੱਤਰ: (C) ਅੱਠ

19. "ਸ੍ਰੀ ਗੁਰੂ ਗ੍ਰੰਥ ਸਾਹਿਬ" ਵਿਚ ਗੁਰੂ ਤੇਗ਼ ਬਹਾਦਰ ਜੀ ਕਿੰਨੀ ਬਾਣੀ ਦਰਜ ਹੈ ?
(A) 57 ਸ਼ਬਦ ਅਤੇ 59 ਸਲੋਕ (B) 59 ਸ਼ਬਦ ਅਤੇ 57 ਸਲੋਕ (C) 56 ਸ਼ਬਦ ਅਤੇ 58 ਸਲੋਕ (D) 55 ਸ਼ਬਦ ਅਤੇ 54 ਸਲੋਕ
ਸਹੀ ਉੱਤਰ: (B) 59 ਸ਼ਬਦ ਅਤੇ 57 ਸਲੋਕ

20. ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ "ਸੁਖਮਨੀ ਸਾਹਿਬ" ਕਿਹੜੇ ਰਾਗ ਵਿਚ ਹੈ ?
(A) ਆਸਾ (B) ਸੋਰਠ (C) ਮਾਝ (D) ਗਉੜੀ
ਸਹੀ ਉੱਤਰ: (D) ਗਉੜੀ

21. ਹੇਠ ਲਿਖਿਆਂ ਵਿੱਚੋਂ ਕਿਹੜੀ ਲੜਾਈ ਦਾ ਸਬੰਧ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਨਾਲ ਨਹੀਂ ਹੈ ?
(A) ਮੁਦਕੀ ਦੀ ਲੜਾਈ (B) ਸਭਰਾਓਂ ਦੀ ਲੜਾਈ (C) ਬੱਦੋਵਾਲ ਦੀ ਲੜਾਈ (D) ਭੰਗਾਣੀ ਦੀ ਲੜਾਈ
ਸਹੀ ਉੱਤਰ: (D) ਭੰਗਾਣੀ ਦੀ ਲੜਾਈ

22. “ਜਾਪੁ ਸਾਹਿਬ" ਕਿਸ ਦੀ ਰਚਨਾ ਹੈ ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅੰਗਦ ਦੇਵ ਜੀ (C) ਗੁਰੂ ਅਰਜਨ ਦੇਵ ਜੀ (D) ਗੁਰੂ ਗੋਬਿੰਦ ਸਿੰਘ ਜੀ
ਸਹੀ ਉੱਤਰ: (D) ਗੁਰੂ ਗੋਬਿੰਦ ਸਿੰਘ ਜੀ

23. “ਕਮਰੇ ਦੀ ਚਾਬੀ ਲੱਭੋ।” ਉਪਰੋਕਤ ਵਾਕ ਦੀ ਵਚਨ-ਬਦਲੀ ਦੇ ਪੱਖ ਤੋਂ ਹੇਠ ਲਿਖਿਆਂ ਵਿੱਚੋਂ ਠੀਕ ਵਾਕ ਚੁਣੋ:
(A) ਕਮਰੇ ਦੀਆਂ ਚਾਬੀਆਂ ਲੱਭੋ । (B) ਕਮਰਿਆਂ ਦੀਆਂ ਚਾਬੀਆਂ ਲੱਭੋ । (C) ਕਮਰਿਆਂ ਦੀਆਂ ਚਾਬੀ ਲੱਭੋ । (D) ਕਮਰੇ ਦੀ ਚਾਬੀਆਂ ਲੱਭੋ ।
ਸਹੀ ਉੱਤਰ: (B) ਕਮਰਿਆਂ ਦੀਆਂ ਚਾਬੀਆਂ ਲੱਭੋ ।

24. ਹੇਠ ਲਿਖਿਆਂ ਵਿੱਚੋਂ ਮਾਘੀ ਦਾ ਮੇਲਾ ਕਿੱਥੋਂ ਦਾ ਮਸ਼ਹੂਰ ਹੈ ?
(A) ਮੁਕਤਸਰ (B) ਫ਼ਰੀਦਕੋਟ (C) ਅੰਮ੍ਰਿਤਸਰ (D) ਮੋਗਾ
ਸਹੀ ਉੱਤਰ: (A) ਮੁਕਤਸਰ

25. ਪਾਕਿਸਤਾਨ ਦੇ ਜਿਹਲਮ ਇਲਾਕੇ ਵਿਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ?
(A) ਮੁਲਤਾਨੀ (B) ਪੋਠੋਹਾਰੀ (C) ਮਾਝੀ (D) ਡੋਗਰੀ
ਸਹੀ ਉੱਤਰ: (B) ਪੋਠੋਹਾਰੀ

26. ਡੋਗਰੀ ਦਾ ਮੁੱਖ ਕੇਂਦਰ ਕਿਹੜਾ ਹੈ ?
(A) ਰੂਪਨਗਰ (B) ਲਾਹੌਰ (C) ਜੰਮੂ (D) ਕਾਂਗੜਾ
ਸਹੀ ਉੱਤਰ: (C) ਜੰਮੂ

27. "ਤੁਸੀਂ ਆਪ ਸ਼ਹਿਰ ਜਾਣਾ ਸੀ” ਇਸ ਵਾਕ ਵਿਚ 'ਆਪ' ਸ਼ਬਦ ਪੜਨਾਂਵ ਦੀ ਕਿਹੜੀ ਕਿਸਮ ਨਾਲ ਸੰਬੰਧਿਤ ਹੈ ?
(A) ਸੰਬੰਧਵਾਚਕ ਪੜਨਾਂਵ (B) ਅਨਿਸ਼ਚੇਵਾਚਕ ਪੜਨਾਂਵ (C) ਨਿਸ਼ਚੇਵਾਚਕ ਪੜਨਾਂਵ (D) ਨਿੱਜਵਾਚਕ ਪੜਨਾਂਵ
ਸਹੀ ਉੱਤਰ: (D) ਨਿੱਜਵਾਚਕ ਪੜਨਾਂਵ

28. "ਕਈ ਪੜ੍ਹਾਈ ਵਿਚ ਵੀ ਓਨੀ ਹੀ ਦਿਲਚਸਪੀ ਰੱਖਦੇ ਹਨ, ਜਿੰਨੀ ਖੇਡਾਂ ਵਿਚ" ਇਸ ਵਾਕ ਵਿਚ 'ਕਈ' ਸ਼ਬਦ ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹੈ ?
(A) ਪੜਨਾਂਵ (B) ਕਿਰਿਆ (C) ਵਿਸ਼ੇਸ਼ਣ (D) ਯੋਜਕ
ਸਹੀ ਉੱਤਰ: (A) ਪੜਨਾਂਵ (ਅਨਿਸ਼ਚੇਵਾਚਕ)

29. ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ ?
(A) ਸੰਸਰਗੀ ਕਿਰਿਆ (B) ਅਕਰਮਕ ਕਿਰਿਆ (C) ਪੂਰਨ ਸਕਰਮਕ ਕਿਰਿਆ (D) ਪ੍ਰੇਰਨਾਰਥਕ ਕਿਰਿਆ
ਸਹੀ ਉੱਤਰ: (D) ਪ੍ਰੇਰਨਾਰਥਕ ਕਿਰਿਆ

30. ਹੇਠ ਲਿਖਿਆਂ ਵਿੱਚੋਂ ਨਿਰਨਾ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ :
(A) ਹੌਲੀ (B) ਬਹੁਤਾ (C) ਜੀ ਹਾਂ (D) ਪੂਰਾ
ਸਹੀ ਉੱਤਰ: (C) ਜੀ ਹਾਂ

31. "ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।” ਇਸ ਵਾਕ ਵਿਚ 'ਜਾਂ' ਕਿਹੜੀ ਸ਼੍ਰੇਣੀ ਦਾ ਯੋਜਕ ਹੈ ?
(A) ਅਧੀਨ ਯੋਜਕ (B) ਸਮਾਨ ਯੋਜਕ (C) ਸੰਜੁਗਤ ਯੋਜਕ (D) ਸਹਿ-ਸੰਬੰਧਕੀ ਯੋਜਕ
ਸਹੀ ਉੱਤਰ: (B) ਸਮਾਨ ਯੋਜਕ

32. ਜਿਨ੍ਹਾਂ ਸਬੰਧਕਾਂ ਦਾ ਰੂਪ ਸਥਿਰ ਰਹਿੰਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ?
(A) ਵਿਕਾਰੀ ਸਬੰਧਕ (B) ਅਵਿਕਾਰੀ ਸਬੰਧਕ (C) ਕਾਰਕੀ ਸਬੰਧਕ (D) ਵਿਭਕਤੀ ਸਬੰਧਕ
ਸਹੀ ਉੱਤਰ: (B) ਅਵਿਕਾਰੀ ਸਬੰਧਕ

33. "ਇਹ ਮੇਰਾ ਕਮਰਾ ਹੈ।” ਇਸ ਵਾਕ ਵਿੱਚੋਂ ਨਿਸ਼ਚੇਵਾਚਕ ਵਿਸ਼ੇਸ਼ਣ ਚੁਣੋ :
(A) ਇਹ (B) ਮੇਰਾ (C) ਕਮਰਾ (D) ਹੈ
ਸਹੀ ਉੱਤਰ: (A) ਇਹ

34. ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
(A) ਚਾਰ (B) ਛੇ (C) ਸੱਤ (D) ਨੌ
ਸਹੀ ਉੱਤਰ: (D) ਨੌ

35. "ਕੰਡ ਲਾਉਣਾ" ਮੁਹਾਵਰੇ ਦਾ ਅਰਥ ਹੈ :
(A) ਦੌੜ ਜਾਣਾ (B) ਲੁੱਟੇ ਜਾਣਾ (C) ਹਰਾ ਦੇਣਾ (D) ਵਿਕ ਜਾਣਾ
ਸਹੀ ਉੱਤਰ: (C) ਹਰਾ ਦੇਣਾ

36. ਹੇਠ ਲਿਖਿਆਂ ਵਿੱਚੋਂ ਭਾਵਵਾਚਕ ਨਾਂਵ ਚੁਣੋ :
(A) ਸੱਚ (B) ਜੱਥਾ (C) ਕਿਤਾਬ (D) ਤੇਲ
ਸਹੀ ਉੱਤਰ: (A) ਸੱਚ

37. ਪੁਰਖਵਾਚਕ ਪੜਨਾਂਵ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
(A) ਦੋ (B) ਤਿੰਨ (C) ਚਾਰ (D) ਪੰਜ
ਸਹੀ ਉੱਤਰ: (B) ਤਿੰਨ

38. "ਠੂਹ ਮਾਸੀ..." ਖ਼ਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ :
(A) ਮਰ ਗਈ (B) ਸਲਾਮ (C) ਆਦਾਬ (D) ਰੇਸ਼ਮ ਦਾ ਬਖ਼ੀਆ
ਸਹੀ ਉੱਤਰ: (D) ਰੇਸ਼ਮ ਦਾ ਬਖ਼ੀਆ

39. ਪੂਰਨ-ਵਿਸਰਾਮ ਤੋਂ ਅੱਧੇ ਠਹਿਰਾਅ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਰਾਮ-ਚਿੰਨ੍ਹ ਵਰਤਿਆ ਜਾਂਦਾ ਹੈ ?
(A) ਬਿੰਦੀ-ਕਾਮਾ (B) ਕਾਮਾ (C) ਪੁੱਠੇ ਕਾਮੇ (D) ਛੁੱਟ ਮਰੋੜੀ
ਸਹੀ ਉੱਤਰ: (A) ਬਿੰਦੀ-ਕਾਮਾ

40. "ਖ਼ਿਤਾਬਾਂ ਅਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿੱਚ ਲਿਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸਰਾਮ-ਚਿੰਨ੍ਹ ਵਰਤਿਆ ਜਾਂਦਾ ਹੈ ?
(A) ਜੋੜਨੀ (B) ਛੁੱਟ ਮਰੋੜੀ (C) ਕਾਮਾ (D) ਬਿੰਦੀ
ਸਹੀ ਉੱਤਰ: (D) ਬਿੰਦੀ

41. ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸਰਾਮ-ਚਿੰਨ੍ਹ ਨੂੰ ਪੂਰਨ ਵਿਸਰਾਮ-ਚਿੰਨ੍ਹ ਵੀ ਕਿਹਾ ਜਾਂਦਾ ਹੈ ?
(A) ਬਿੰਦੀ ਕਾਮਾ (B) ਡੰਡੀ (C) ਜੋੜਨੀ (D) ਬਿੰਦੀ
ਸਹੀ ਉੱਤਰ: (B) ਡੰਡੀ

42. ਕਿਸੇ ਸ਼ਬਦ ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਕਿਹੜਾ ਵਿਸਰਾਮ ਚਿੰਨ੍ਹ ਲਗਾਇਆ ਜਾਂਦਾ ਹੈ ?
(A) ਛੁੱਟ ਮਰੋੜੀ (B) ਦੁਬਿੰਦੀ (C) ਜੋੜਨੀ (D) ਬਿੰਦੀ ਕਾਮਾ
ਸਹੀ ਉੱਤਰ: (B) ਦੁਬਿੰਦੀ

43. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਹੈ ?
(A) ਮਧਾਣੀ (B) ਕਚਿਹਰੀ (C) ਗੁਆਂਢੀ (D) ਗੰਢ
ਸਹੀ ਉੱਤਰ: (B) ਕਚਿਹਰੀ

44. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਨਹੀਂ ਹੈ ?
(A) ਦੁਪਿਹਰ (B) ਯੋਧਾ (C) ਮੁਧਾ (D) ਜ਼ਹਾਜ
ਸਹੀ ਉੱਤਰ: (D) ਜ਼ਹਾਜ (ਸਹੀ ਸ਼ਬਦ 'ਜਹਾਜ਼' ਹੈ)

45. ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਸ਼ਬਦ-ਜੋੜਾਂ ਦੇ ਪੱਖ ਤੋਂ ਠੀਕ ਹੈ ?
(A) ਮੈਂ ਸਵਰੈ ਜਲੰਧਰ ਜਾਣਾ ਹੈ। (B) ਮੈਂ ਸਵੇਰੇ ਜਲੰਦਰ ਜਾਣਾ ਹੈ। (C) ਮੈਂ ਸਵੇਰੇ ਜਲੰਧਰ ਜਾਨਾ ਹੈ (D) ਮੈਂ ਸਵੇਰੇ ਜਲੰਧਰ ਜਾਣਾ ਹੈ।
ਸਹੀ ਉੱਤਰ: (D) ਮੈਂ ਸਵੇਰੇ ਜਲੰਧਰ ਜਾਣਾ ਹੈ।

46. 'ਕੁਕਰਮ' ਸ਼ਬਦ ਵਿਚ ਅਗੇਤਰ ਹੈ:
(A) ਕੁਕਰ (B) ਕੁ (C) ਕੁਕ (D) ਕ
ਸਹੀ ਉੱਤਰ: (B) ਕੁ

47. 'ਬਾਕਮਾਲ' ਸ਼ਬਦ ਵਿਚ ਅਗੇਤਰ ਹੈ:
(A) ਬਾ (B) ਬਾਕ (C) ਬਾਕਮ (D) ਬਾਕਮਾ
ਸਹੀ ਉੱਤਰ: (A) ਬਾ

48. 'ਸੁਣਾਈ' ਸ਼ਬਦ ਵਿਚ ਪਿਛੇਤਰ ਹੈ:
(A) ਈ (B) ਆਈ (C) ਣਾਈ (D) ਸੁਣ
ਸਹੀ ਉੱਤਰ: (B) ਆਈ

49. "ਠੁੱਠ ਵਿਖਾਉਣਾ" ਮੁਹਾਵਰੇ ਦਾ ਅਰਥ ਹੈ:
(A) ਸੁੱਖ ਮਾਣਨਾ (B) ਮੂੰਹ-ਫੱਟ ਹੋਣਾ (C) ਚੌਕਸ ਕਰਨਾ (D) ਸਾਫ ਨਾਂਹ ਕਰਨੀ
ਸਹੀ ਉੱਤਰ: (D) ਸਾਫ ਨਾਂਹ ਕਰਨੀ

50. "ਸਹੇ ਦੀ ਨਹੀਂ..." ਖ਼ਾਲੀ ਸਥਾਨ ਭਰ ਕੇ ਅਖਾਣ ਪੂਰਾ ਕਰੋ :
(A) ਗਏ ਦੀ ਪਈ ਏ (B) ਮਰੇ ਦੀ ਪਈ ਏ (C) ਪਹੇ ਦੀ ਪਈ ਏ (D) ਰਲੇ ਦੀ ਪਈ ਏ
ਸਹੀ ਉੱਤਰ: (C) ਪਹੇ ਦੀ ਪਈ ਏ

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends