ਭਾਗ - ਅ (General Knowledge & Current Affairs)
51. ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ (ਐੱਨ.ਸੀ.ਪੀ.ਓ.ਆਰ.), ਅੰਟਾਰਕਟਿਕਾ ਅਤੇ ਆਰਕਟਿਕ ਲਈ ਭਾਰਤ ਦੇ ਮਿਸ਼ਨਾਂ ਲਈ ਨੋਡਲ ਏਜੰਸੀ, ਕਿਸ ਰਾਜ ਵਿੱਚ ਸਥਿਤ ਹੈ ?
(A) ਕੇਰਲ (B) ਗੋਆ (C) ਮਹਾਂਰਾਸ਼ਟਰ (D) ਤਾਮਿਲਨਾਡੂ
ਸਹੀ ਉੱਤਰ: (B) ਗੋਆ
52. ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ, 2025 ਆਸਟ੍ਰੇਲੀਅਨ ਓਪਨ ਵਿੱਚ ਪੁਰਸ਼ ਸਿੰਗਲਜ਼ ਸ਼੍ਰੇਣੀ ਵਿੱਚ ਕੌਣ ਚੈਂਪੀਅਨ ਬਣ ਕੇ ਉੱਭਰਿਆ ?
(A) ਨੋਵਾਕ ਜੋਕੋਵਿਚ (ਸਰਬੀਆ) (B) ਅਲੈਗਜ਼ੈਂਡਰ ਜ਼ਵੇਰੇਵ (ਜਰਮਨੀ) (C) ਜੈਨਿਕ ਸਿਨਰ (ਇਟਲੀ) (D) ਕਾਰਲੋਸ ਅਲਕਾਰਾਜ਼ (ਸਪੇਨ)
ਸਹੀ ਉੱਤਰ: (C) ਜੈਨਿਕ ਸਿਨਰ (ਇਟਲੀ)
53. ਡਬਲਯੂ.ਐੱਚ.ਓ. ਦੁਆਰਾ ਹਾਲ ਹੀ (2025) ਵਿੱਚ ਕਿਸ ਭਾਰਤੀ ਖਾਂਸੀ ਦੀ ਦਵਾਈ ਨੂੰ 'ਘਟੀਆ ਮਿਆਰ' ਵਜੋਂ ਫਲੈਗ ਕੀਤਾ ਗਿਆ ਸੀ ?
(A) ਕੋਲਡਰੈਕਸ (B) ਕੋਲਡ੍ਰਿਫ (C) ਕਫਨਿਲ (D) ਕਫਸੇਫ
ਸਹੀ ਉੱਤਰ: (B) ਕੋਲਡ੍ਰਿਫ
54. ਇਹਨਾਂ ਵਿੱਚੋਂ ਕਿਹੜੀ ਬੁਨਿਆਦੀ ਇਕਾਈ ਹੈ ਜੋ ਸਾਰੀਆਂ ਜੀਵਨ ਪ੍ਰਕਿਰਿਆਵਾਂ ਨੂੰ ਸੁਤੰਤਰ ਤੌਰ 'ਤੇ ਪੂਰਾ ਕਰ ਸਕਦੀ ਹੈ ?
(A) ਐਟਮ (B) ਅਣੂ (C) ਸੈੱਲ (D) ਟਿਸ਼ੂ
ਸਹੀ ਉੱਤਰ: (C) ਸੈੱਲ
55. ਹਾਲ ਹੀ ਵਿਚ IRENA RE ਦੇ ਅੰਕੜਿਆਂ, 2025 ਦੇ ਅਨੁਸਾਰ, ਕੁੱਲ ਸਥਾਪਿਤ ਨਵਿਆਉਣਯੋਗ ਊਰਜਾ (ਸੂਰਜੀ, ਹਵਾ, ਪਣ-ਬਿਜਲੀ ਸਮੇਤ) ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦਾ ਵਿਸ਼ਵ ਵਿਆਪੀ ਦਰਜਾ ਕੀ ਹੈ ?
(A) ਦੂਜਾ (B) ਤੀਜਾ (C) ਪੰਜਵਾਂ (D) ਚੌਥਾ
ਸਹੀ ਉੱਤਰ: (D) ਚੌਥਾ
56. ਨੇਪਾਲ ਵਿੱਚ ਹਾਲ ਹੀ ਵਿੱਚ (ਸਤੰਬਰ 2025) ਹੋਏ “ਜੈੱਨ ਜ਼ੀ" ਵਿਰੋਧ ਪ੍ਰਦਰਸ਼ਨ ਮੁੱਖ ਤੌਰ 'ਤੇ ਇਹਨਾਂ ਕਰਕੇ ਸ਼ੁਰੂ ਹੋਏ ਸਨ:
(A) ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੇਸ਼ ਵਿਆਪੀ ਪਾਬੰਦੀ (B) ਯੂਨੀਵਰਸਿਟੀ ਟਿਊਸ਼ਨ ਫੀਸਾਂ ਵਿੱਚ ਪ੍ਰਸਤਾਵਿਤ ਵਾਧਾ (C) ਨੌਜਵਾਨਾਂ ਲਈ ਲਾਜ਼ਮੀ ਫੌਜੀ ਸੇਵਾ ਦੀ ਸ਼ੁਰੂਆਤ (D) ਵਿਦੇਸ਼ੀ ਨਿਵੇਸ਼ਕਾਂ ਦੇ ਪੱਖ ਵਿੱਚ ਇੱਕ ਨਵਾਂ ਜ਼ਮੀਨ-ਮਾਲਕੀ ਕਾਨੂੰਨ
ਸਹੀ ਉੱਤਰ: (A) ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੇਸ਼ ਵਿਆਪੀ ਪਾਬੰਦੀ
57. ਕਿਸ ਧਾਰਾ ਨੂੰ ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਜਾਂਦਾ ਹੈ ?
(A) ਧਾਰਾ 12 (B) ਧਾਰਾ 28 (C) ਧਾਰਾ 32 (D) ਧਾਰਾ 42
ਸਹੀ ਉੱਤਰ: (C) ਧਾਰਾ 32
58. “ਧਰਤੀ ਦੇ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਸੁਰੱਖਿਆਤਮਕ ਓਜ਼ੋਨ, ਜਿਸਨੂੰ ਆਮ ਤੌਰ 'ਤੇ 'ਚੰਗਾ ਓਜ਼ੋਨ' ਕਿਹਾ ਜਾਂਦਾ ਹੈ, ਮੁੱਖ ਤੌਰ ਤੇ ਕੇਂਦ੍ਰਿਤ ਹੈ ?”
(A) ਆਇਨੋਸਫੀਅਰ (B) ਸਟ੍ਰੈਟੋਸਫੀਅਰ (C) ਲਿਥੋਸਫੀਅਰ (D) ਹਾਈਡ੍ਰੋਸਫੀਅਰ
ਸਹੀ ਉੱਤਰ: (B) ਸਟ੍ਰੈਟੋਸਫੀਅਰ
59. ਨਵੀਨ ਅਤੇ ਨਵੀਨੀਕਰਨ ਊਰਜਾ ਮੰਤਰਾਲਾ (ਐਮ.ਐਨ.ਆਰ.ਈ.) 2025 ਵਿੱਚ ਨਵੀਂ ਦਿੱਲੀ ਵਿਖੇ ਕਿਸ ਅੰਤਰਰਾਸ਼ਟਰੀ ਕਾਨਫਰੰਸ ਦੇ ਤੀਜੇ ਸੰਸਕਰਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ?
(A) ਅੰਤਰਰਾਸ਼ਟਰੀ ਸੂਰਜੀ ਊਰਜਾ ਕਾਨਫਰੰਸ (ISEC) (B) ਗ੍ਰੀਨ ਹਾਈਡ੍ਰੋਜਨ ਤੇ ਅੰਤਰਰਾਸ਼ਟਰੀ ਕਾਨਫਰੰਸ (ICGH) (C) ਵਿਸ਼ਵੀ ਜੀਵ ਊਰਜਾ ਸੰਮੇਲਨ (GBS) (D) ਅੰਤਰਰਾਸ਼ਟਰੀ ਬਿਜਲਈ ਵਾਹਨ ਕਾਨਫਰੰਸ (IEVC)
ਸਹੀ ਉੱਤਰ: (B) ਗ੍ਰੀਨ ਹਾਈਡ੍ਰੋਜਨ ਤੇ ਅੰਤਰਰਾਸ਼ਟਰੀ ਕਾਨਫਰੰਸ (ICGH)
60. ਕ੍ਰਿਸਮਸ ਟਾਪੂ, ਇੱਕ ਆਸਟ੍ਰੇਲੀਆਈ ਖੇਤਰ, ਕਿਸ ਮਹਾਂਸਾਗਰ ਵਿੱਚ ਸਥਿਤ ਹੈ ?
(A) ਅੰਧ ਮਹਾਂਸਾਗਰ (B) ਹਿੰਦ ਮਹਾਂਸਾਗਰ (C) ਪ੍ਰਸ਼ਾਂਤ ਮਹਾਂਸਾਗਰ (D) ਦੱਖਣੀ ਮਹਾਂਸਾਗਰ
ਸਹੀ ਉੱਤਰ: (B) ਹਿੰਦ ਮਹਾਂਸਾਗਰ
61. ਭਾਰਤੀ ਸੰਸਦ ਵਿੱਚ, “ਪ੍ਰਸ਼ਨ ਕਾਲ” ਕਿਸ ਲਈ ਰੱਖਿਆ ਜਾਂਦਾ ਹੈ ?
(A) ਬਜਟ ਪ੍ਰਸਤਾਵਾਂ 'ਤੇ ਵਿਸਤ੍ਰਿਤ ਚਰਚਾ ਕਰਨ ਲਈ (B) ਮੰਤਰੀਆਂ ਨੂੰ ਉਨ੍ਹਾਂ ਦੇ ਮੰਤਰਾਲਿਆਂ ਬਾਰੇ ਸਵਾਲ ਪੁੱਛਣ ਲਈ ਸੰਸਦ ਮੈਂਬਰਾਂ ਨੂੰ ਆਗਿਆ ਦੇਣ ਲਈ (C) ਬਿਨਾਂ ਚਰਚਾ ਦੇ ਬਿੱਲ ਪਾਸ ਕਰਨ ਲਈ (D) ਅਵਿਸ਼ਵਾਸ ਦੇ ਮਤੇ 'ਤੇ ਬਹਿਸ ਕਰਨ ਲਈ
ਸਹੀ ਉੱਤਰ: (B) ਮੰਤਰੀਆਂ ਨੂੰ ਉਨ੍ਹਾਂ ਦੇ ਮੰਤਰਾਲਿਆਂ ਬਾਰੇ ਸਵਾਲ ਪੁੱਛਣ ਲਈ ਸੰਸਦ ਮੈਂਬਰਾਂ ਨੂੰ ਆਗਿਆ ਦੇਣ ਲਈ
62. ਭਾਰਤੀ ਸੰਵਿਧਾਨ ਦੀ ਧਾਰਾ 21A, ਜੋ 6-14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਹੁਕਮ ਦਿੰਦੀ ਹੈ, ਨੂੰ ਕਿਸ ਕਾਨੂੰਨ ਰਾਹੀਂ ਲਾਗੂ ਕੀਤਾ ਗਿਆ ਸੀ ?
(A) ਸਿੱਖਿਆ ਦਾ ਅਧਿਕਾਰ ਐਕਟ, 2009 (B) ਰਾਸ਼ਟਰੀ ਸਿੱਖਿਆ ਨੀਤੀ, 2020 (C) ਬਾਲ ਮਜ਼ਦੂਰੀ (ਮਨਾਹੀ ਅਤੇ ਨਿਯਮ) ਐਕਟ, 1986 (D) ਸਰਵ ਸਿੱਖਿਆ ਅਭਿਆਨ, 2001
ਸਹੀ ਉੱਤਰ: (A) ਸਿੱਖਿਆ ਦਾ ਅਧਿਕਾਰ ਐਕਟ, 2009
63. ਕਿਸ ਮੰਤਰਾਲੇ ਨੇ ਰਾਸ਼ਟਰੀ ਯੁਵਾ ਸੰਸਦ ਯੋਜਨਾ (NYPS 2.0) ਸ਼ੁਰੂ ਕੀਤੀ ?
(A) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (B) ਸੰਸਦੀ ਮਾਮਲਿਆਂ ਦਾ ਮੰਤਰਾਲਾ (C) ਸਿੱਖਿਆ ਮੰਤਰਾਲਾ (D) ਕਾਨੂੰਨ ਅਤੇ ਨਿਆਂ ਮੰਤਰਾਲਾ
ਸਹੀ ਉੱਤਰ: (B) ਸੰਸਦੀ ਮਾਮਲਿਆਂ ਦਾ ਮੰਤਰਾਲਾ
64. ਮੈਗਿਨੋਟ ਲਾਈਨ ਕਿਹੜੇ ਦੇਸ਼ਾਂ ਦੀ ਸਰਹੱਦ 'ਤੇ ਬਣਾਈ ਗਈ ਸੀ ?
(A) ਜਰਮਨੀ ਅਤੇ ਪੋਲੈਂਡ (B) ਫਰਾਂਸ ਅਤੇ ਜਰਮਨੀ (C) ਫਰਾਂਸ ਅਤੇ ਸਪੇਨ (D) ਜਰਮਨੀ ਅਤੇ ਬੈਲਜੀਅਮ
ਸਹੀ ਉੱਤਰ: (B) ਫਰਾਂਸ ਅਤੇ ਜਰਮਨੀ
65. ਇਹਨਾਂ ਵਿੱਚੋਂ ਕਿਸ ਰਚਨਾ ਨੇ 2025 ਵਿੱਚ ਅੰਗਰੇਜ਼ੀ ਭਾਸ਼ਾ ਸ਼੍ਰੇਣੀ ਵਿੱਚ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜਿੱਤਿਆ ?
(A) ਹੋਮਲੈਸ: ਗ੍ਰੋਇੰਗ ਅਪ ਲੈਸਬੀਅਨ ਐਂਡ ਡਿਸਲੈਕਸਿਕ ਇਨ ਇੰਡੀਆ (B) ਦਕਸ਼ਿਣ ਸਾਊਥ ਇੰਡੀਅਨ ਮਿੱਥਸ ਐਂਡ ਫੇਬਲਜ਼ ਰੀਟੋਲਡ (C) ਦ ਬਲੂ ਹੌਰਸ ਐਂਡ ਅਦਰ ਅਮੇਜ਼ਿੰਗ ਐਨੀਮਲਜ਼ ਫਰਾਮ ਇੰਡੀਅਨ ਹਿਸਟਰੀ (D) ਸਿਧਾਰਥ - ਦ ਬੌਏ ਹੂ ਬਿਕੇਮ ਦ ਬੁੱਧਾ
ਸਹੀ ਉੱਤਰ: (A) ਹੋਮਲੈਸ: ਗ੍ਰੋਇੰਗ ਅਪ ਲੈਸਬੀਅਨ ਐਂਡ ਡਿਸਲੈਕਸਿਕ ਇਨ ਇੰਡੀਆ
66. ਦਾਦਾ ਸਾਹਿਬ ਫਾਲਕੇ ਪੁਰਸਕਾਰ 2025 ਪ੍ਰਾਪਤ ਕਰਤਾ ਮੋਹਨ ਲਾਲ ਮੁੱਖ ਤੌਰ 'ਤੇ ਕਿਸ ਖੇਤਰੀ ਫਿਲਮ ਉਦਯੋਗ ਨਾਲ ਜੁੜਿਆ ਹੋਇਆ ਹੈ?
(A) ਤਾਮਿਲ ਸਿਨੇਮਾ (B) ਮਲਿਆਲਮ ਸਿਨੇਮਾ (C) ਤੇਲਗੂ ਸਿਨੇਮਾ (D) ਕੰਨੜ ਸਿਨੇਮਾ
ਸਹੀ ਉੱਤਰ: (B) ਮਲਿਆਲਮ ਸਿਨੇਮਾ
67. ਪੰਜਾਬ ਭਾਰਤ ਦਾ ਲਗਭਗ ਕਿੰਨਾ ਭੂਗੋਲਿਕ ਖੇਤਰ ਘੇਰਦਾ ਹੈ ?
(A) 40,182 ਵਰਗ ਕਿਲੋਮੀਟਰ (B) 50,362 ਵਰਗ ਕਿਲੋਮੀਟਰ (C) 55,673 ਵਰਗ ਕਿਲੋਮੀਟਰ (D) 60,124 ਵਰਗ ਕਿਲੋਮੀਟਰ
ਸਹੀ ਉੱਤਰ: (B) 50,362 ਵਰਗ ਕਿਲੋਮੀਟਰ
68. ਕਿਹੜੇ ਭਾਰਤੀ ਰਾਜ ਕੋਲ ਸਭ ਤੋਂ ਲੰਬਾ ਤੱਟੀ ਖੇਤਰ ਹੈ ?
(A) ਤਾਮਿਲਨਾਡੂ (B) ਆਂਧਰਾ ਪ੍ਰਦੇਸ਼ (C) ਗੁਜਰਾਤ (D) ਮਹਾਂਰਾਸ਼ਟਰ
ਸਹੀ ਉੱਤਰ: (C) ਗੁਜਰਾਤ
69. ਪ੍ਰਸਤਾਵਿਤ ਸ਼੍ਰਮ ਸ਼ਕਤੀ ਨੀਤੀ 2025 ਭਾਰਤ ਦੇ ਕਿਰਤ ਸ਼ਾਸਨ ਢਾਂਚੇ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹਨਾਂ ਵਿੱਚੋਂ ਕਿਹੜਾ ਬਿਆਨ ਇਸਦੇ ਰਣਨੀਤਕ ਨਵੀਨਤਾ ਫੋਕਸ ਨੂੰ ਸਭ ਤੋਂ ਵਧੀਆ ਢੰਗ ਨਾਲ ਦਰਸਾਉਂਦਾ ਹੈ?
(A) ਇਹ ਮੁੱਖ ਤੌਰ 'ਤੇ ਪਾਲਣਾ ਨੂੰ ਸਰਲ ਬਣਾਉਣ ਲਈ ਸਾਰੇ ਚਾਰ ਲੇਬਰ ਕੋਡਾਂ ਨੂੰ ਇੱਕ ਏਕੀਕ੍ਰਿਤ ਲੇਬਰ ਐਕਟ ਵਿੱਚ ਮਿਲਾਉਣ ਦਾ ਉਦੇਸ਼ ਰੱਖਦਾ ਹੈ। (B) ਇਹ ਹੁਨਰ ਵਿਕਾਸ ਮੰਤਰਾਲੇ ਦੇ ਅਧੀਨ ਇੱਕ ਏ.ਆਈ.ਅਧਾਰਤ ਉਜਰਤ ਨਿਰਧਾਰਨ ਪ੍ਰਣਾਲੀ ਨਾਲ ਘੱਟੋ-ਘੱਟ ਉਜਰਤ ਕਾਨੂੰਨਾਂ ਦੀ ਥਾਂ ਲੈਂਦਾ ਹੈ। (C) ਇਹ ਯਥਾਰਥਕ ਸਮਾਂ ਕਾਰਜ-ਬਲ ਵਿਸ਼ਲੇਸ਼ਣ ਲਈ ਆਧਾਰ, ਈ-ਸ਼੍ਰਮ, ਅਤੇ ਈ.ਪੀ.ਐਫ.ਓ-ਈ.ਏਸ.ਆਈ.ਸੀ. ਡਾਟਾਬੇਸ ਨੂੰ ਏਕੀਕ੍ਰਿਤ ਕਰਨ ਵਾਲੀ ਇੱਕ ਰਾਸ਼ਟਰੀ ਕਿਰਤ ਬਾਜ਼ਾਰ ਸੂਚਨਾ ਪ੍ਰਣਾਲੀ (NLMIS 2.0) ਬਣਾਉਣ ਦਾ ਪ੍ਰਸਤਾਵ ਰੱਖਦਾ ਹੈ। (D) ਇਹ 2030 ਤੱਕ ਸਾਰੇ ਨਿਰਮਾਣ ਖੇਤਰਾਂ ਵਿੱਚ ਠੇਕੇ 'ਤੇ ਰੁਜ਼ਗਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸਹੀ ਉੱਤਰ: (C) ਇਹ ਰਾਸ਼ਟਰੀ ਕਿਰਤ ਬਾਜ਼ਾਰ ਸੂਚਨਾ ਪ੍ਰਣਾਲੀ (NLMIS 2.0) ਬਣਾਉਣ ਦਾ ਪ੍ਰਸਤਾਵ ਰੱਖਦਾ ਹੈ।
70. ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ ਕਿਸ ਸਾਲ ਸਥਾਪਤ ਕੀਤਾ ਗਿਆ ਸੀ ?
(A) 1968 (B) 1978 (C) 1859 (D) 1876
ਸਹੀ ਉੱਤਰ: (A) 1968
71. ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦੇ ਤਹਿਤ, ਹੇਠ ਲਿਖਿਆਂ ਵਿੱਚੋਂ ਕਿਹੜਾ ਭਾਗ ਕਿਸਾਨਾਂ ਨੂੰ ਵਿਅਕਤੀਗਤ ਤੌਰ 'ਤੇ ਸਿੰਚਾਈ ਦੇ ਉਦੇਸ਼ਾਂ ਲਈ ਆਤਮਨਿਰਭਰ ਸੂਰਜੀ ਪੰਪ ਲਗਾਉਣ ਦੇ ਯੋਗ ਬਣਾਉਦਾ ਹੈ ?
(A) ਭਾਗ-A – ਵਿਕੇਂਦਰੀਕ੍ਰਿਤ ਗਰਿੱਡ ਕਨੈਕਟਡ ਨਵਿਆਉਣਯੋਗ ਪਾਵਰ-ਪਲਾਂਟ (B) ਭਾਗ-B-ਆਤਮਨਿਰਭਰ ਸੂਰਜੀ ਪੰਪ-ਸੰਚਾਲਿਤ ਖੇਤੀਬਾੜੀ ਪੰਪ (C) ਭਾਗ-C- ਗਰਿੱਡ-ਕਨੈਕਟਡ ਖੇਤੀਬਾੜੀ ਪੰਪਾਂ ਦਾ ਸੂਰਜੀਕਰਨ (D) ਭਾਗ-D – ਪੇਂਡੂ ਘਰਾਂ ਲਈ ਛੱਤਾਂ 'ਤੇ ਸੂਰਜੀ ਸਥਾਪਨਾਵਾਂ
ਸਹੀ ਉੱਤਰ: (B) ਭਾਗ-B-ਆਤਮਨਿਰਭਰ ਸੂਰਜੀ ਪੰਪ-ਸੰਚਾਲਿਤ ਖੇਤੀਬਾੜੀ ਪੰਪ
72. ਭਾਰਤ ਵਿੱਚ ਹੋਮ ਰੂਲ ਅੰਦੋਲਨ 1916 ਵਿੱਚ ਕਿਹੜੇ ਪ੍ਰਮੁੱਖ ਨੇਤਾਵਾਂ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ ?
(A) ਬਾਲ ਗੰਗਾਧਰ ਤਿਲਕ, ਐਨੀ ਬੇਸੈਂਟ ਅਤੇ ਐਸ. ਸੁਬਰਾਮਨਿਯਾ ਐੱਯਰ (B) ਮਹਾਤਮਾ ਗਾਂਧੀ ਅਤੇ ਗੋਪਾਲ ਕ੍ਰਿਸ਼ਨ ਗੋਖਲੇ (C) ਦਾਦਾਭਾਈ ਨਾਰੋਜੀ ਅਤੇ ਬਿਪਿਨ ਚੰਦਰ ਪਾਲ (D) ਲਾਲਾ ਲਾਜਪਤ ਰਾਏ ਅਤੇ ਮੋਤੀਲਾਲ ਨਹਿਰੂ
ਸਹੀ ਉੱਤਰ: (A) ਬਾਲ ਗੰਗਾਧਰ ਤਿਲਕ, ਐਨੀ ਬੇਸੈਂਟ ਅਤੇ ਐਸ. ਸੁਬਰਾਮਨਿਯਾ ਐੱਯਰ
73. ਈ-ਤਰੰਗ ਪ੍ਰਣਾਲੀ ਵਿਕਸਤ ਕਰਨ ਲਈ ਕਿਸ ਸੰਗਠਨ ਨੇ ਰੱਖਿਆ ਮੰਤਰਾਲੇ ਨਾਲ ਸਹਿਯੋਗ ਕੀਤਾ ?
(A) ਆਈ.ਐੱਸ.ਆਰ.ਓ. (B) ਡੀ.ਆਰ.ਡੀ.ਓ. (C) ਬੀ.ਆਈ.ਐੱਸ.ਏ.ਜੀ.-ਐੱਨ (BISAG-N) (D) ਸੀ-ਡੈਕ (CDAC)
ਸਹੀ ਉੱਤਰ: (C) ਬੀ.ਆਈ.ਐੱਸ.ਏ.ਜੀ.-ਐੱਨ (BISAG-N)
74. ਬੰਗਾਲ ਦੀ ਵੰਡ (1905) ਦਾ ਐਲਾਨ ਭਾਰਤ ਦੇ ਕਿਸ ਬਰਤਾਨਵੀ ਵਾਇਸਰਾਏ ਨੇ ਕੀਤਾ ਸੀ ?
(A) ਲਾਰਡ ਕਰਜ਼ਨ (B) ਲਾਰਡ ਮਿੰਟੋ (C) ਲਾਰਡ ਹਾਰਡਿੰਗ (D) ਲਾਰਡ ਚੈਮਸਫੋਰਡ
ਸਹੀ ਉੱਤਰ: (A) ਲਾਰਡ ਕਰਜ਼ਨ
- PSSSB JAIL WARDER SOLVED QUESTION PAPER 2026 (Part 1)
- PSSSB Jail Warder Solved Question Paper 2026 (51-117)
- PSSSB Jail Warder Solved Question Paper 2026 MCQs (118-150)
75. ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਿਸ ਸਾਲ ਹੋਈ ਸੀ ?
(A) 1905 (B) 1909 (C) 1907 (D) 1906
ਸਹੀ ਉੱਤਰ: (D) 1906
ਭਾਗ - ਸ (Punjab History and Culture)
76. 'ਪਗੜੀ ਸੰਭਾਲ ਜੱਟਾ' ਇਨ੍ਹਾਂ ਵਿੱਚੋਂ ਕਿਸ ਨੇ ਲਿਖਿਆ ?
(A) ਅਜੀਤ ਸਿੰਘ (B) ਭਗਤ ਸਿੰਘ (C) ਬਾਂਕੇ ਦਿਆਲ (D) ਉਪਰੋਕਤ ਵਿੱਚੋਂ ਕੋਈ ਨਹੀਂ
ਸਹੀ ਉੱਤਰ: (C) ਬਾਂਕੇ ਦਿਆਲ
77. 8 ਅਪ੍ਰੈਲ, 1929 ਨੂੰ ਜਦੋਂ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਤਾਂ ਇਹਨਾਂ ਵਿੱਚੋਂ ਕੌਣ ਉਸਦੇ ਨਾਲ ਸੀ ?
(A) ਸੁਖਦੇਵ (B) ਭਗਵਤੀ ਚਰਨ ਵੋਹਰਾ (C) ਬੀ.ਕੇ. ਦੱਤ (D) ਰਾਜਗੁਰੂ
ਸਹੀ ਉੱਤਰ: (C) ਬੀ.ਕੇ. ਦੱਤ
78. ਪੰਜਾਬ ਵਿੱਚ ਆਜ਼ਾਦੀ ਸੰਗਰਾਮ ਨੂੰ ਸਮਰਪਿਤ ਯਾਦਗਾਰ ______ ਵਿਖੇ ਹੈ ।
(A) ਅੰਮ੍ਰਿਤਸਰ (B) ਕਰਤਾਰਪੁਰ (C) ਲੁਧਿਆਣਾ (D) ਜਾਲੰਧਰ
ਸਹੀ ਉੱਤਰ: (B) ਕਰਤਾਰਪੁਰ (ਜੰਗ-ਏ-ਆਜ਼ਾਦੀ ਮੈਮੋਰੀਅਲ)
79. ਪਹਿਲੀ ਸਿੰਘ ਸਭਾ ਦੀ ਸਥਾਪਨਾ ਕਦੋਂ ਹੋਈ ?
(A) ਅੰਮ੍ਰਿਤਸਰ 1873 (B) ਅੰਮ੍ਰਿਤਸਰ 1877 (C) ਲਾਹੌਰ 1877 (D) ਲਾਹੌਰ 1873
ਸਹੀ ਉੱਤਰ: (A) ਅੰਮ੍ਰਿਤਸਰ 1873
80. ਹਿੰਦੁਸਤਾਨੀ ਐਸੋਸੀਏਸ਼ਨ ਆਫ਼ ਦ ਪੈਸੀਫਿਕ ਕੋਸਟ (ਗਦਰ ਪਾਰਟੀ) ਦਾ ਪ੍ਰਧਾਨ ਕੌਣ ਸੀ ?
(A) ਸੋਹਣ ਸਿੰਘ ਭਕਨਾ (B) ਲਾਲਾ ਹਰਦਿਆਲ (C) ਹਰਨਾਮ ਸਿੰਘ ਟੁੰਡੀਲਾਟ (D) ਬਾਬਾ ਗੁਰਦਿੱਤ ਸਿੰਘ
ਸਹੀ ਉੱਤਰ: (A) ਸੋਹਣ ਸਿੰਘ ਭਕਨਾ
81. ਬਾਬਾ ਫ਼ਰੀਦ ਦਾ ਮਜ਼ਾਰ ਕਿੱਥੇ ਸਥਿਤ ਹੈ ?
(A) ਪਾਕਪਟਨ (B) ਦੀਪਾਲਪੁਰ (C) ਬਹਾਵਲਪੁਰ (D) ਸ਼ੇਖੂਪੁਰਾ
ਸਹੀ ਉੱਤਰ: (A) ਪਾਕਪਟਨ
82. ਪੰਜਾਬ ਵਿੱਚ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਲਿਪੀਆਂ ਨੂੰ ਗੁਰਮੁਖੀ ਲਿਪੀ ਵਿੱਚ ਮਿਆਰੀ ਬਣਾਉਣ ਦਾ ਸਿਹਰਾ ਕਿਸ ਸਿੱਖ ਗੁਰੂ ਨੂੰ ਜਾਂਦਾ ਹੈ ?
(A) ਗੁਰੂ ਨਾਨਕ ਦੇਵ (B) ਗੁਰੂ ਅੰਗਦ ਦੇਵ (C) ਗੁਰੂ ਅਰਜਨ ਦੇਵ (D) ਗੁਰੂ ਅਮਰਦਾਸ
ਸਹੀ ਉੱਤਰ: (B) ਗੁਰੂ ਅੰਗਦ ਦੇਵ
83. ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੀਆਂ ਵਿੱਚੋਂ ਕਿਹੜੀ ਜਗ੍ਹਾ ਦੀ ਯਾਤਰਾ ਨਹੀਂ ਕੀਤੀ ?
(A) ਸੀਲੋਨ (ਸ੍ਰੀਲੰਕਾ) (B) ਤਿੱਬਤ (C) ਬਗਦਾਦ (D) ਰੋਮ
ਸਹੀ ਉੱਤਰ: (D) ਰੋਮ
84. ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਅਤੇ ਭੱਟਾਂ ਦੀ ਬਾਣੀ ਦਰਜ ਹੈ ?
(A) 11 ਭਗਤ ਅਤੇ 15 ਭੱਟ (B) 13 ਭਗਤ ਅਤੇ 14 ਭੱਟ (C) 15 ਭਗਤ ਅਤੇ 11 ਭੱਟ (D) 14 ਭਗਤ ਅਤੇ 13 ਭੱਟ
ਸਹੀ ਉੱਤਰ: (C) 15 ਭਗਤ ਅਤੇ 11 ਭੱਟ
85. ਹੜੱਪਾ ਵਾਸੀਆਂ ਨੂੰ ਹੇਠ ਲਿਖੀਆਂ ਵਿੱਚੋਂ ਕਿਹੜੀ ਧਾਤ ਬਾਰੇ ਪਤਾ ਨਹੀਂ ਸੀ ?
(A) ਤਾਂਬਾ (B) ਸੋਨਾ (C) ਲੋਹਾ (D) ਕਾਂਸੀ
ਸਹੀ ਉੱਤਰ: (C) ਲੋਹਾ
86. ਮਹਾਤਮਾ ਬੁੱਧ ਦਾ ਜਨਮ ਹੋਇਆ:
(A) ਬੋਧ ਗਯਾ (B) ਲੁੰਬਿਨੀ (C) ਕੁੰਡਗ੍ਰਾਮ (D) ਵੈਸ਼ਾਲੀ
ਸਹੀ ਉੱਤਰ: (B) ਲੁੰਬਿਨੀ
87. ਹੇਠ ਲਿਖਿਆਂ ਵਿੱਚੋਂ ਕੌਣ ਹੀਰ ਦੀ ਮਸ਼ਹੂਰ ਕਹਾਣੀ ਦਾ ਲੇਖਕ ਹੈ ?
(A) ਬੁੱਲ੍ਹੇ ਸ਼ਾਹ (B) ਸੁਲਤਾਨ ਬਾਹੂ (C) ਸ਼ਾਹ ਸ਼ਰਫ (D) ਵਾਰਿਸ ਸ਼ਾਹ
ਸਹੀ ਉੱਤਰ: (D) ਵਾਰਿਸ ਸ਼ਾਹ
88. ਹੇਠ ਲਿਖਿਆਂ ਵਿੱਚੋਂ ਕੌਣ 'ਜੰਗਨਾਮਾ' ਦਾ ਲੇਖਕ ਹੈ ?
(A) ਕਾਜ਼ੀ ਨੂਰ ਮੁਹੰਮਦ (B) ਗਣੇਸ਼ ਦਾਸ (C) ਸੋਹਨ ਲਾਲ ਸੂਰੀ (D) ਰਤਨ ਸਿੰਘ ਭੰਗੂ
ਸਹੀ ਉੱਤਰ: (A) ਕਾਜ਼ੀ ਨੂਰ ਮੁਹੰਮਦ
89. ਈਸਟ ਇੰਡੀਆ ਕੰਪਨੀ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ਦੀ ਸੰਧੀ 'ਤੇ ਕਦੋਂ ਦਸਤਖ਼ਤ ਕੀਤੇ ਗਏ ਸਨ ?
(A) 1801 (B) 1803 (C) 1809 (D) 1806
ਸਹੀ ਉੱਤਰ: (C) 1809
90. ਮਹਾਰਾਜਾ ਰਣਜੀਤ ਸਿੰਘ ਦੇ ਕਿਸ ਪੁੱਤਰ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਸਨ ?
(A) ਖੜਕ ਸਿੰਘ (B) ਦਲੀਪ ਸਿੰਘ (C) ਸ਼ੇਰ ਸਿੰਘ (D) ਨੌ ਨਿਹਾਲ ਸਿੰਘ
ਸਹੀ ਉੱਤਰ: (B) ਦਲੀਪ ਸਿੰਘ
91. ਗੁਰੂ ਤੇਗ ਬਹਾਦਰ ਜੀ ਦੀ 400ਵੀਂ ਜਨਮ ਸ਼ਤਾਬਦੀ ਕਦੋਂ ਮਨਾਈ ਗਈ ?
(A) 2023 (B) 2020 (C) 2019 (D) 2021
ਸਹੀ ਉੱਤਰ: (D) 2021
92. ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ ਹੈ। ਉਸਨੇ ______ ਦੀ ਮਾਲੀਆ ਨੀਤੀ ਦੇ ਵਿਰੁੱਧ ਬਗ਼ਾਵਤ ਕੀਤੀ।
(A) ਜਹਾਂਗੀਰ (B) ਅਕਬਰ (C) ਅਬਦਾਲੀ (D) ਸ਼ਾਹਜਹਾਂ
ਸਹੀ ਉੱਤਰ: (B) ਅਕਬਰ
ਭਾਗ - ਹ (Logical Reasoning & Mental Ability)
93. ਦੋ ਸੰਖਿਆਵਾਂ A ਅਤੇ B ਕ੍ਰਮਵਾਰ ਤੀਜੀ ਸੰਖਿਆ C ਤੋਂ 20% ਅਤੇ 28% ਘੱਟ ਹਨ। ਸੰਖਿਆ B ਸੰਖਿਆ A ਤੋਂ ਕਿੰਨੇ ਪ੍ਰਤੀਸ਼ਤ ਘੱਟ ਹੈ ?
(A) 8% (B) 9% (C) 10% (D) 12%
ਸਹੀ ਉੱਤਰ: (C) 10%
94. ਦੋ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ (HCF) ਅਤੇ ਲਘੂਤਮ ਸਮਾਪਵਰਤਕ (LCM) ਕ੍ਰਮਵਾਰ 16 ਅਤੇ 240 ਹਨ। ਜੇਕਰ ਦੋ ਸੰਖਿਆਵਾਂ ਵਿੱਚੋਂ ਇੱਕ 48 ਹੈ, ਤਾਂ ਦੂਜੀ ਸੰਖਿਆ ਲੱਭੋ।
(A) 78 (B) 80 (C) 90 (D) 82
ਸਹੀ ਉੱਤਰ: (B) 80
95. ਹੇਠ ਦਿੱਤੇ ਅੰਸ਼ਾਂ ਵਿੱਚੋਂ ਕਿਹੜਾ 1/3 ਤੋਂ ਘੱਟ ਹੈ ?
(A) 22/63 (B) 4/11 (C) 15/46 (D) 33/98
ਸਹੀ ਉੱਤਰ: (C) 15/46
96. ਅੰਕ ਲੜੀ ਨੂੰ ਪੂਰਾ ਕਰੋ: 5, 11, 21, 35, 53, ?
(A) 73 (B) 75 (C) 79 (D) 81
ਸਹੀ ਉੱਤਰ: (B) 75
97. ਦੋ ਰੇਲਗੱਡੀਆਂ ਇੱਕੋ ਸਮੇਂ ਮੁੰਬਈ ਸਟੇਸ਼ਨ ਤੋਂ ਰਵਾਨਾ ਹੁੰਦੀਆਂ ਹਨ। ਇੱਕ 60 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਉੱਤਰ ਵੱਲ ਯਾਤਰਾ ਕਰਦੀ ਹੈ ਅਤੇ ਦੂਜੀ 40 ਕਿਲੋਮੀਟਰ/ਘੰਟਾ ਦੀ ਰਫਤਾਰ ਨਾਲ ਦੱਖਣ ਵੱਲ ਯਾਤਰਾ ਕਰਦੀ ਹੈ। ਕਿੰਨੇ ਘੰਟਿਆਂ ਬਾਅਦ ਦੋਵੇਂ ਰੇਲਗੱਡੀਆਂ 150 ਕਿਲੋਮੀਟਰ ਦੀ ਦੂਰੀ 'ਤੇ ਹੋਣਗੀਆਂ?
(A) 3/2 (B) 4/3 (C) 3/4 (D) 15/2
ਸਹੀ ਉੱਤਰ: (A) 3/2
ਪ੍ਰਸ਼ਨ 98-101 ਲਈ ਡਾਟਾ (ਸਕੂਲਾਂ ਦੀ ਆਮਦਨ ਦਾ ਟੇਬਲ)
98. ਕਿੰਨੇ ਸਕੂਲਾਂ ਦੇ ਮਾਮਲੇ ਵਿੱਚ, ਟਿਊਸ਼ਨ ਫੀਸ ਦੀ ਆਮਦਨ ਮਿਆਦੀ ਫੀਸ (Term Fee) ਦੇ 4 ਗੁਣਾ ਤੋਂ ਘੱਟ ਹੈ ?
(A) ਕੋਈ ਨਹੀਂ (B) ਇੱਕ (C) ਦੋ (D) ਤਿੰਨ
ਸਹੀ ਉੱਤਰ: (D) ਤਿੰਨ (E, G, H)
99. ਕਿਹੜਾ ਸਕੂਲ ਆਪਣੀ ਕੁੱਲ ਆਮਦਨ ਦੇ ਮੁਕਾਬਲੇ ਸਭ ਤੋਂ ਘੱਟ ਮਿਆਦੀ ਫੀਸ ਕਮਾਉਂਦਾ ਹੈ ?
(A) A (B) B (C) C (D) D
ਸਹੀ ਉੱਤਰ: (D) D
100. ਪਤਾ ਕਰੋ ਕਿ ਸਕੂਲ H ਦੀ ਦਾਨ (Donation) ਆਮਦਨ ਇਸ ਦੀ ਫੁਟਕਲ (Miscellaneous) ਆਮਦਨ ਦਾ ਕਿੰਨਾ ਪ੍ਰਤੀਸ਼ਤ ਹੈ ?
(A) 25 (B) 40 (C) 4 (D) 2000
ਸਹੀ ਉੱਤਰ: (D) 2000 (ਨੋਟ: ਡਾਟਾ ਅਨੁਸਾਰ 60/3 * 100 = 2000)
101. ਕਿਸ ਸਕੂਲ ਦੀ ਕੁੱਲ ਆਮਦਨ ਦਾ ਟਿਊਸ਼ਨ ਫੀਸ ਪ੍ਰਤੀਸ਼ਤ ਸਭ ਤੋਂ ਵੱਧ ਹੈ ?
(A) A (B) B (C) C (D) D
ਸਹੀ ਉੱਤਰ: (B) B (ਨੋਟ: 60/150 = 40%, ਬਾਕੀ ਸਭ ਘੱਟ ਹਨ)
102. ਜੇ ਜ਼ੇਹਾਨ ਕਹਿੰਦਾ ਹੈ ਕਿ ਉਸਦੀ ਮਾਂ ਰੂਹਾਨ ਦੀ ਮਾਂ ਦੀ ਇਕਲੌਤੀ ਧੀ ਹੈ। ਰੂਹਾਨ ਦਾ ਜ਼ੇਹਾਨ ਨਾਲ ਕੀ ਸੰਬੰਧ ਹੈ ?
(A) ਆਂਟੀ (B) ਪਿਤਾ (C) ਭਰਾ (D) ਅੰਕਲ (ਮਾਮਾ)
ਸਹੀ ਉੱਤਰ: (D) ਅੰਕਲ (ਮਾਮਾ)
103. ਰੋਹਿਤ ਦਾ ਉੱਤਰ ਦਿਸ਼ਾ ਵੱਲ ਮੂੰਹ ਹੈ। ਉਹ ਘੜੀ ਦੀ ਦਿਸ਼ਾ ਵਿੱਚ 90° ਮੁੜਦਾ ਹੈ ਅਤੇ ਫਿਰ ਉਸੇ ਦਿਸ਼ਾ ਵਿੱਚ 135° ਮੁੜਦਾ ਹੈ ਅਤੇ ਫਿਰ ਘੜੀ ਦੀ ਉਲਟ ਦਿਸ਼ਾ ਵਿੱਚ 270° ਮੁੜਦਾ ਹੈ। ਰੋਹਿਤ ਦਾ ਮੂੰਹ ਹੁਣ ਕਿਸ ਦਿਸ਼ਾ ਵੱਲ ਹੈ ?
(A) ਦੱਖਣ-ਪੱਛਮ (B) ਦੱਖਣ (C) ਪੱਛਮ (D) ਉੱਤਰ-ਪੱਛਮ
ਸਹੀ ਉੱਤਰ: (D) ਉੱਤਰ-ਪੱਛਮ
104. ਇੱਕ ਫੋਟੋ ਵੱਲ ਇਸ਼ਾਰਾ ਕਰਦੇ ਹੋਏ, ਸ਼ੀਤਲ ਕਹਿੰਦੀ ਹੈ, “ਫੋਟੋ ਵਿਚਲੀ ਔਰਤ ਮੇਰੀ ਮਾਂ ਦੇ ਪਤੀ ਦੀ ਵੱਡੀ ਧੀ ਹੈ।" ਫੋਟੋ ਵਿਚਲੀ ਔਰਤ ਸ਼ੀਤਲ ਨਾਲ ਕਿਵੇਂ ਸੰਬੰਧਿਤ ਹੈ ?
(A) ਭੈਣ (B) ਮਾਂ (C) ਭਾਬੀ/ਨਣਾਨ (D) ਉਪਰੋਕਤ ਵਿੱਚੋਂ ਕੋਈ ਨਹੀਂ
ਸਹੀ ਉੱਤਰ: (A) ਭੈਣ
ਪ੍ਰਸ਼ਨ 105-107 ਲਈ ਨਿਰਦੇਸ਼ (ਛੇ-ਭੁਜ ਮੇਜ਼ 'ਤੇ ਬੈਠਣਾ)
105. C ਦੇ ਬਾਅਦ (ਨਾਲ) ਕੌਣ ਬੈਠੇ ਹਨ ?
(A) F & G (B) F & H (C) E & G (D) D & F
ਸਹੀ ਉੱਤਰ: (A) F & G
106. D ਦੇ ਉਲਟ ਕੌਣ ਬੈਠਾ ਹੈ ?
(A) E (B) H (C) C (D) G
ਸਹੀ ਉੱਤਰ: (D) G
107. ਸਾਥੀ ਆਪਣੀ ਬੈਠਣ ਦੀ ਸਥਿਤੀ ਦੇ ਆਧਾਰ 'ਤੇ ਇੱਕ ਖਾਸ ਪੈਟਰਨ ਬਣਾਉਂਦੇ ਹਨ। ਇਸ ਪੈਟਰਨ ਦੇ ਆਧਾਰ 'ਤੇ ਪਛਾਣ ਕਰੋ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇਸ ਸਮੂਹ ਨਾਲ ਸੰਬੰਧਿਤ ਨਹੀਂ ਹੈ:
(A) D, E (B) C, F (C) D, H (D) G, C
ਸਹੀ ਉੱਤਰ: (A) D, E (ਬਾਕੀ ਸਾਰੇ ਗੁਆਂਢੀ ਹਨ, D ਅਤੇ E ਉਲਟ ਹਨ)
ਪ੍ਰਸ਼ਨ 108-111 ਲਈ ਨਿਰਦੇਸ਼ (ਸ਼ਹਿਰਾਂ ਦੀ ਬਾਰਿਸ਼)
108. ਮਾਰੂਥਲ (Desert) ਵਾਲਾ ਸ਼ਹਿਰ ਕਿਹੜਾ ਹੈ ?
(A) ਔਰੰਗਾਬਾਦ (B) ਅਹਿਮਦਨਗਰ (C) ਪੁਣੇ (D) ਨਾਗਪੁਰ
ਸਹੀ ਉੱਤਰ: (D) ਨਾਗਪੁਰ
109. ਮੁੰਬਈ ਕਿਸ ਖੇਤਰ ਵਿੱਚ ਸਥਿਤ ਹੈ ?
(A) ਪਹਾੜ (B) ਤੱਟ (C) ਘਾਟੀ (D) ਮਾਰੂਥਲ
ਸਹੀ ਉੱਤਰ: (C) ਘਾਟੀ
110. ਕਿਸ ਸ਼ਹਿਰ ਵਿੱਚ ਸਭ ਤੋਂ ਵੱਧ ਬਾਰਿਸ਼ ਹੋਈ ?
(A) ਔਰੰਗਾਬਾਦ (B) ਅਹਿਮਦਨਗਰ (C) ਪੁਣੇ (D) ਮੁੰਬਈ
ਸਹੀ ਉੱਤਰ: (A) ਔਰੰਗਾਬਾਦ
111. ਅਹਿਮਦਨਗਰ ਵਿੱਚ ਕਿੰਨੀ ਬਾਰਿਸ਼ ਹੋਈ ?
(A) 24 ਇੰਚ (B) 54 ਇੰਚ (C) 64 ਇੰਚ (D) 88 ਇੰਚ
ਸਹੀ ਉੱਤਰ: (B) 54 ਇੰਚ
112. ਜੇਕਰ ਹੇਠਾਂ ਦਿੱਤੇ ਸ਼ਬਦਾਂ ਨੂੰ ਵਰਣਮਾਲਾ ਅਨੁਸਾਰ (A-Z) ਵਿਵਸਥਿਤ ਕੀਤਾ ਗਿਆ ਹੈ, ਤਾਂ ਸੂਚੀ ਦੇ ਵਿਚਕਾਰ ਕਿਹੜਾ ਸ਼ਬਦ ਆਵੇਗਾ?
(i) Principal (ii) Principle (iii) Principia (iv) Principled (v) Priceless
(A) Principal (B) Principle (C) Principia (D) Priceless
ਸਹੀ ਉੱਤਰ: (A) Principal
113. ਛੇ ਚਿੱਠੀਆਂ ਅਤੇ ਛੇ ਮੇਲ ਖਾਂਦੇ ਲਿਫ਼ਾਫ਼ੇ ਹਨ। ਜੇਕਰ ਚਿੱਠੀਆਂ ਨੂੰ ਬੇਤਰਤੀਬ ਢੰਗ ਨਾਲ ਲਿਫ਼ਾਫ਼ਿਆਂ ਵਿੱਚ ਪਾਇਆ ਜਾਂਦਾ ਹੈ, ਤਾਂ ਇਸ ਗੱਲ ਦੀ ਸੰਭਾਵਨਾ ਕੀ ਹੈ ਕਿ ਬਿਲਕੁਲ ਪੰਜ ਚਿੱਠੀਆਂ ਉਨ੍ਹਾਂ ਦੇ ਸਹੀ ਲਿਫ਼ਾਫ਼ਿਆਂ ਵਿੱਚ ਰੱਖੀਆਂ ਗਈਆਂ ਹਨ ?
(A) ਜ਼ੀਰੋ (B) 1/6 (C) 1/2 (D) 5/6
ਸਹੀ ਉੱਤਰ: (A) ਜ਼ੀਰੋ
114. 'ARISTOCRAT' ਸ਼ਬਦ ਵਿੱਚ ਅੱਖਰਾਂ ਦੇ ਕਿੰਨੇ ਸਮੂਹ ਵਰਣਮਾਲਾ ਦੇ ਕ੍ਰਮ ਵਿੱਚ ਦਿਖਾਈ ਦਿੰਦੇ ਹਨ ?
(A) 1 (B) 2 (C) 3 (D) 4
ਸਹੀ ਉੱਤਰ: (A) 1 (ST)
115. ਦਿੱਤੇ ਗਏ ਸੰਬੰਧ ਕ੍ਰਮ ਦੇ ਆਧਾਰ 'ਤੇ ਸ਼ਬਦ (?) ਦੀ ਪਛਾਣ ਕਰੋ: ਸਕੂਲ : ਬਲੈਕਬੋਰਡ :: ਹਸਪਤਾਲ : ?
(A) ਨਰਸ (B) ਡਾਕਟਰ (C) ਵਾਰਡ (D) ਸਟੈਥੋਸਕੋਪ
ਸਹੀ ਉੱਤਰ: (D) ਸਟੈਥੋਸਕੋਪ
116. ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਦਿੱਤੇ ਗਏ ਕਥਨ ਨਾਲ ਸਹੀ ਢੰਗ ਨਾਲ ਸੰਬੰਧਿਤ ਹੈ। ਕਥਨ : ਔਰੇਂਜ, ਲਾਲ, ਨੀਲੇ ਅਤੇ ਹਰੇ ਰੰਗ ਤੋਂ ਵੱਖਰਾ ਹੈ ਕਿਉਂਕਿ:
ਕਾਰਨ 1: ਇਹ ਬੁਨਿਆਦੀ ਰੰਗ ਨਹੀਂ ਹੈ। ਕਾਰਨ 2: ਇਹ ਫਲ ਦਾ ਨਾਮ ਵੀ ਹੈ।
(A) 1 (B) 2 (C) ਦੋਵੇਂ (D) ਉਪਰੋਕਤ ਵਿੱਚੋਂ ਕੋਈ ਨਹੀਂ
ਸਹੀ ਉੱਤਰ: (C) ਦੋਵੇਂ
117. ਹੇਠ ਦਿੱਤੇ ਚਿੱਤਰ ਵਿੱਚ ਕਿੰਨੇ ਵਰਗ (Squares) ਹਨ ?
ਸਹੀ ਉੱਤਰ: (C) 14

