ਜਮਾਤ 12 ਵੀਂ
ਸਮਾਂ: 3 ਘੰਟੇ ਪ੍ਰੀ-ਬੋਰਡ ਪ੍ਰੀਖਿਆ ਕੁੱਲ ਅੰਕ: 80
ਪੰਜਾਬੀ (ਲਾਜ਼ਮੀ)
ਨੋਟ:
ਪ੍ਰਸ਼ਨ-ਪੱਤਰ ਦੇ ਕੁੱਲ 10 ਪ੍ਰਸ਼ਨ ਹਨ।
ਸਾਰੇ ਪ੍ਰਸ਼ਨ ਜ਼ਰੂਰੀ ਹਨ।
ਵਸਤੂਨਿਸ਼ਠ ਪ੍ਰਸ਼ਨਾਂ ਦੇ ਚਾਰ ਭਾਗ (ਅ), (ਆ), (ਇ) ਅਤੇ (ਸ) ਹਨ। ਹਰ ਇਕ ਭਾਗ ਵਿੱਚ ਪੰਜ ਪ੍ਰਸ਼ਨ ਹਨ।
ਹਰ ਇਕ ਪ੍ਰਸ਼ਨ ਇੱਕ ਅੰਕ ਦਾ ਹੈ।
1. ਵਸਤੂਨਿਸ਼ਠ ਪ੍ਰਸ਼ਨ: 20 × 1 = 20
ਭਾਗ (ਅ): ਇਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਲਿਖੋ: 5 × 1 = 5
ਝੁੰਮਰ ਲੋਕ-ਨਾਚ ਕਿੰਨੀਆਂ ਤਾਲਾਂ ਤਹਿਤ ਨੱਚਿਆ ਜਾਂਦਾ ਹੈ?
‘ਲੂਣ-ਤੇਲ-ਲੱਠੇ’ ਲੋਕ-ਖੇਡ ਹੁਣ ਕਿਸ ਖੇਡ ਵਿੱਚ ਜਾ ਸਮਾਈ ਹੈ?
‘ਸਾਂਝ’ ਕਹਾਣੀ ਦੀ ਪਾਤਰ ਬੁੱਢੀ ਮਾਈ ਕਿਹੜੇ ਦਿਨ ਗੁਰਦੁਆਰੇ ਤੋਂ ਮੁੜ ਰਹੀ ਸੀ?
‘ਆਪਣੇ ਬਰਾਬਰ ਦੇ ਲੋਕਾਂ ਨਾਲ ਹੀ ਸਾਂਝ ਜਾਂ ਭਾਈਵਾਲੀ ਕਰਨ’ ਦੀ ਨਸੀਹਤ ਦੇਣ ਲਈ ਕਿਹੜੀ ਅਖੌਤ ਫੁਕਵੀਂ ਹੈ?
‘ਐਵੇਂ ਨਾ ਬੁੱਤਾਂ ’ਤੇ ਢੋਲ੍ਹੀ ਜਾ ਪਾਣੀ’ ਕਵਿਤਾ ਦੇ ਕਵੀ ਦਾ ਨਾਮ ਦੱਸੋ।
ਭਾਗ (ਆ): ਬਹੁ-ਚੋਣਵੇਂ ਉੱਤਰਾਂ ਵਾਲੇ ਪ੍ਰਸ਼ਨ: 5 × 1 = 5
ਲੰਮੀਆਂ ਨਕਲਾਂ ਦਾ ਨਿਰਦੇਸ਼ਕ ਕੌਣ ਹੁੰਦਾ ਹੈ?
(ਅ) ਰੰਗਾ (ਆ) ਬਿਗਲਾ (ਇ) ਦਰਸ਼ਕ (ਸ) ਸ਼ਾਹੂਕਾਰਪੰਜਾਬ ਦੇ ਲੋਕ-ਨਾਚਾਂ ਨੂੰ ਕਿੰਨੇ ਪੱਧਰਾਂ ਉੱਪਰ ਵੰਡਿਆ ਗਿਆ ਹੈ?
(ਅ) ਦੋ (ਆ) ਤਿੰਨ (ਇ) ਚਾਰ (ਸ) ਪੰਜਅਖੌਤ ਪੂਰੀ ਕਰੋ: ਭੱਜਦਿਆਂ ਨੂੰ …………………
(ਅ) ਵਾਹਨ ਬਰਾਬਰ
(ਆ) ਮੈਦਾਨ ਬਰਾਬਰ
(ਇ) ਵਾਹਨ ਇਕੋ-ਜਿਹੇ
(ਸ) ਰਾਹ ਇਕੋ-ਜਿਹੇ‘ਆਪਣਾ ਮਨੋਰਥ ਪੂਰਾ ਹੋਣ ਪਿੱਛੋਂ ਕਿਸੇ ਨੂੰ ਨਾ ਪੁੱਛਣਾ’ ਲਈ ਕਿਹੜੀ ਅਖੌਤ ਫੁਕਵੀਂ ਹੈ?
(ਅ) ਮਨ ਜੀਤੇ ਜਗੁ ਜੀਤੁ
(ਆ) ਢਿੱਡ ਭਰਿਆ ਕੰਮ ਸਿਰਿਆ
(ਇ) ਇਕ ਦਰ ਬੰਦ ਸੌ ਦਰ ਖੁੱਲ੍ਹਾ
(ਸ) ਜਾਂਦੇ ਚੋਰ ਦੀ ਲੰਗੋਟੀ ਸਹੀਹਰਿੰਦਰ ਅਤੇ ਗੁਰਿੰਦਰ ਨੂੰ ਕੈਨੇਡਾ ਵਿੱਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ?
(ਅ) ਹਿੰਦੀ, ਗਿੰਦੀ
(ਆ) ਹਿੰਦਰ, ਗਿੰਦਰ
(ਇ) ਹੈਰੀ, ਗੈਰੀ
(ਸ) ਹਰੀ, ਗਿਰੀ
ਭਾਗ (ਇ): ਹੇਠ ਲਿਖੇ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗਲਤ: 5 × 1 = 5
ਜਰਗ ਦਾ ਮੇਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਜਰਗ ਵਿੱਚ ਲੱਗਦਾ ਹੈ।
‘ਮੱਕੀ’ ਵਿੰਨੀ ’ਤੇ ਪਹਿਨਿਆ ਜਾਣ ਵਾਲਾ ਗਹਿਣਾ ਹੈ।
‘ਸਮੇਂ ਸਿਰ ਕੰਮ ਕਰਨ ਦੀ ਨਸੀਹਤ’ ਦੇਣ ਲਈ ‘ਇਕ ਅਨਾਰ ਸੌ ਬਿਮਾਰ’ ਅਖੌਤ ਬਿਲਕੁਲ ਫੁਕਵੀਂ ਹੈ।
ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਨੀਲੀ’ ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਹੈ।
‘ਥੋੜ੍ਹੇ ਨੁਕਸਾਨ ਤੋਂ ਬਾਅਦ ਕੁਝ ਚੰਗਾ ਹੋ ਜਾਣ’ ਲਈ ‘ਟੁੱਟਾ ਫੁੱਟ ਕੇ ਛੰਨਾ ਮਿਲਿਆ’ ਅਖੌਤ ਬਿਲਕੁਲ ਫੁਕਵੀਂ ਹੈ।
ਭਾਗ (ਸ): ਖਾਲੀ ਥਾਵਾਂ ਭਰੋ: 5 × 1 = 5
ਵਾਹ ਪਿਆ ਜਾਣੀਏ ਜਾਂ ………………… ਪਿਆ ਜਾਣੀਏ।
ਅੱਖਾਂ ਦੇ ਵਿੱਚ ………………… ਅੱਥਰੂ, ਹਿੱਕਾਂ ਦੇ ਵਿੱਚ ਆਹਾਂ।
ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ………………… ਨੀ।
ਨਵੀਂ ਪੀੜ੍ਹੀ ਨਵੇਂ ………………… ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ।
1 ਨਵੰਬਰ 1966 ਨੂੰ ………………… ’ਤੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ।
2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: 3 × 2 = 6
‘ਲੱਲੀਆਂ’ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲੀ ਜਿਹੀ ਥਾਂ ’ਤੇ ਖੇਡੀ ਜਾਂਦੀ ਸੀ। ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਸੀ ਹੁੰਦੀ। ਇਹ ਬੜੀ ਫੁਰਤੀ ਨਾਲ ਅਤੇ ਚੁਸਤੀਆਂ ਹੋ ਕੇ ਖੇਡੀ ਜਾਂਦੀ ਸੀ। ਸਾਰੇ ਖਿਡਾਰੀ ਤਿੰਨ-ਤਿੰਨ ਚਾਰ-ਚਾਰ ਮੀਟਰ ਦੇ ਫਾਸਲੇ ’ਤੇ ਤਿੰਨ-ਚਾਰ ਇੰਚ ਲੰਮੇ, ਚੌੜੇ ਅਤੇ ਡੂੰਘੇ ਟੋਏ ਪੁੱਟਦੇ, ਜਿਨ੍ਹਾਂ ਨੂੰ ਲੱਲੇ ਆਖਦੇ ਹਨ। ਇਨ੍ਹਾਂ ਲੱਲੀਆਂ ਵਿੱਚ ਉਹ ਆਪਣੇ ਖੂੰਡਿਆਂ ਦੇ ਬਲ ਖੜੋ ਜਾਂਦੇ। ਲੀਰਾਂ ਦੀ ਬਣੀ ਗੇਂਦ ਨੂੰ ਇੱਕ ਜਣਾ ਜੋਰ ਨਾਲ ਟੱਲਾ ਮਾਰਦਾ ਅਤੇ ਦੂਜੇ ਵਾਲਾ ਗੇਂਦ ਨੂੰ ਨੱਥ ਕੇ ਫੜਦਾ ਅਤੇ ਨੇੜੇ ਦੇ ਖਿਡਾਰੀ ਦੇ ਜੋਰ ਨਾਲ ਮਾਰਦਾ। ਜੇਕਰ ਕਿਸੇ ਖਿਡਾਰੀ ਨੂੰ ਗੇਂਦ ਛੂਹ ਜਾਂਦੀ ਤਾਂ ਉਸ ਦੇ ਸਿਰ ਦੂਜੀ ਆ ਜਾਂਦੀ ਅਤੇ ਉਹ ਆਪਣਾ ਖੂੰਡਾ ਅਤੇ ਲੱਲਾ ਦੂਜੇ ਵਾਲੇ ਨੂੰ ਫੜਾ ਕੇ ਦੂਜੀ ਦਿੰਦਾ। ਇਸ ਖੇਡ ਨੂੰ ਮਹਿੰਗੀ ਰੱਖਣ ਲਈ ਖਿਡਾਰੀ ਆਪਣੇ ਲੱਲੇ ਛੱਡ ਕੇ ਗੇਂਦ ਮਗਰ ਦੌੜਦੇ। ਜੇਕਰ ਦੂਜਾ ਵਾਲਾ ਕਿਸੇ ਖਾਲੀ ਲੱਲੇ ਵਿੱਚ ਪੈਰ ਪਾ ਦੇਂਦਾ ਤਾਂ ਲੱਲੇ ਵਾਲੇ ਦੇ ਸਿਰ ਦੂਜੀ ਆ ਜਾਂਦੀ ਅਤੇ ਉਹ ਉਸ ਦਾ ਖੂੰਡਾ ਫੜ ਕੇ ਖੇਡਣ ਲੱਗ ਜਾਂਦਾ। ਇਹ ਖੇਡ ਵੀ ਹੁਣ ਕਿੱਥੇ ਨਹੀਂ ਖੇਡੀ ਜਾਂਦੀ।
ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?
ਲੱਲੀਆਂ ਦੀ ਖੇਡ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਸੀ?
ਦੂਜੇ ਵਾਲੇ ਦਾ ਛੁਟਕਾਰਾ ਕਿਵੇਂ ਹੁੰਦਾ ਹੈ?
3. ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ: 4 × 3 = 12
(ਅ) ਪੰਜਾਬੀ ਸੰਸਕ੍ਰਿਤੀ ਦੇ ਮੁੱਖ ਲੱਛਣ ਕੀ ਹਨ?
(ਆ) ‘ਪੰਜਾਬ ਦੀਆਂ ਲੋਕ-ਖੇਡਾਂ’ ਦੇ ਆਧਾਰ ’ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।
(ਇ) ਪੁਰਾਤਨ ਸਮੇਂ ਵਿੱਚ ਪਿੰਡਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ?
(ਸ) ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?
(ਹ) ਪੇਸ਼ਕਾਰੀ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?
(ਕ) ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
4.
ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ, ਕਿਸੇ ਨਜ਼ਦੀਕੀ ਬੈਂਕ ਤੋਂ ਸਵੈ-ਰੋਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਸ਼ਾਖਾ-ਪ੍ਰਬੰਧਕ ਨੂੰ ਪੱਤਰ ਲਿਖੋ। 2 + 4 + 1 = 7
ਜਾਂ
ਤੁਹਾਡਾ ਕਾਰੋਬਾਰ ਸ਼ੇਅਰ-ਬਜ਼ਾਰ ਨਾਲ ਜੁੜਿਆ ਹੋਇਆ ਹੈ ਅਤੇ ਕਾਰੋਬਾਰ ਲਈ ਤੁਹਾਨੂੰ ਰੋਜ਼ਾਨਾ ਮੋਬਾਈਲ ਦੀ ਵਰਤੋਂ ਕਰਨੀ ਪੈ ਰਹੀ ਹੈ ਪਰ ਤੁਸੀਂ ਭਾਰਤ ਸੰਚਾਰ ਨਿਗਮ ਲਿਮਿਟਡ ਦੀ ਨੈੱਟਵਰਕ ਸੇਵਾ ਕਰਕੇ ਦਿੱਕਤ ਮਹਿਸੂਸ ਕਰ ਰਹੇ ਹੋ। ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ ਪੱਤਰ ਲਿਖ ਕੇ ਇਸ ਪਾਸੇ ਸੁਧਾਰ ਕਰਨ ਲਈ ਆਖੋ।
PSEB Guess Papers 2026 – Class 8, 10 & 12 Question Papers |
PB.JOBSOFTODAY.IN
PSEB Bimonthly Syllabus 2025-26 for Classes 6th to 12th - Download PDF Links
5. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਫੁਕਵਾਂ ਸਿਰਲੇਖ ਵੀ ਲਿਖੋ: 4 + 1 = 5
ਆਮ ਜ਼ਿੰਦਗੀ ਵਿੱਚ ਵੀ ਵੇਖਿਆ ਜਾਵੇ ਤਾਂ ਕਈ ਆਦਮੀ ਬੜੇ ਸਾਊ ਕਿਸਮ ਦੇ ਹੁੰਦੇ ਹਨ, ਇਹ ਚੰਗੀ ਪਰਵਰਿਸ਼ ਦਾ ਨਤੀਜਾ ਹੈ।
ਪਰ ਕਈਆਂ ਦੀ ਤਬੀਅਤ ਪੂਰੀ ਚੰਗਿਆਈਆਂ ਵਰਗੀ ਹੁੰਦੀ ਹੈ, ਉਹਨਾਂ ਦਾ ਬਚਪਨ ਜ਼ਰੂਰ ਕੁਝ ਤਰੁੱਟੀਆਂ ਜਾਂ ਹੀਣ-ਭਾਵਨਾਵਾਂ ਦਾ ਸ਼ਿਕਾਰ ਹੋਵੇਗਾ।
ਸਿਆਣਿਆਂ ਦਾ ਕਥਨ ਹੈ,
“ਜਿਸ ਨੇ ਬਚਪਨ ਵਿੱਚ ਭੁੱਖ ਵੇਖੀ ਹੋਵੇ ਉਸ ਦੀ ਨੀਅਤ ਸਾਰੀ ਉਮਰ ਹੀ ਨਹੀਂ ਰੱਜਦੀ।”
ਇਸੇ ਤਰ੍ਹਾਂ ਜੋ ਬਚਪਨ ਪਿਆਰ-ਵਿਹੂਣਾ ਹੁੰਦਾ ਹੈ ਉਹ ਸਾਰੀ ਉਮਰ ਸਮਾਜ ਨੂੰ ਗੁੱਸੇ ਅਤੇ ਨਿਰਾਸ਼ਾ ਬਿਨਾਂ ਹੋਰ ਕੁਝ ਨਹੀਂ ਦੇ ਸਕਦਾ।
ਇਸੇ ਕਰਕੇ ਸਿਆਣਿਆਂ ਨੇ ਸਮਾਜ ਦੀ ਰਚਨਾ ਕੀਤੀ ਸਮਾਜ ਨੇ ਪਰਿਵਾਰ ਦੀ, ਘਰ ਦੀ ਜੋ ਸਕੂਨ ਦਾ ਦੂਸਰਾ ਨਾਮ ਹੈ।
ਖ਼ਾਸ ਕਰ ਪਰਿਵਾਰ ਅਤੇ ਮਾਂ-ਬਾਪ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੁੰਦੀ ਹੈ।
ਉਹਨਾਂ ਦੀ ਸਿਆਣਪ ਅਤੇ ਜੀਵਨ-ਸ਼ੈਲੀ ਬੱਚੇ ਨੂੰ ਸਰਬ-ਕਲਾ ਸੰਪੂਰਨ ਬਣਾਉਂਦੀ ਹੈ।
ਥੋੜ੍ਹੀ ਜਿਹੀ ਲਾਪਰਵਾਹੀ ਬੱਚੇ ’ਚ ਸਾਰੀ ਉਮਰ ਲਈ ਹੀਣ-ਭਾਵਨਾ ਭਰ ਦੇਂਦੀ ਹੈ, ਇਹੀ ਲਾਪਰਵਾਹੀ ਬੱਚੇ ਨੂੰ ਬੁਰੀ ਸੰਗਤ ਵੱਲ ਵੀ ਧੱਕ ਦਿੰਦੀ ਹੈ।
ਇਸ ਵਿੱਚ ਮਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਹਾਲਾਂਕਿ ਬਾਕੀ ਪਰਿਵਾਰ ਦਾ ਕੋਈ ਮੈਂਬਰ ਵੀ ਮਾਫ਼ੀ ਦਾ ਹੱਕਦਾਰ ਨਹੀਂ ਹੁੰਦਾ।
ਦੁਨੀਆ ਦੇ ਇਤਿਹਾਸ ਵਿੱਚ ਜਿੰਨੇ ਵੀ ਮਹਾਨ ਪੁਰਸ਼ ਹੋਏ ਹਨ ਜਾਂ ਜਿੰਨੇ ਵੀ ਮਾੜੇ (ਖਲਨਾਇਕ) ਕਿਸਮ ਦੇ ਆਦਮੀ ਹੋਏ ਹਨ,
ਉਹਨਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਹ ਤੱਥ ਪ੍ਰਮੁੱਖ ਤੌਰ ’ਤੇ ਸਾਹਮਣੇ ਆਉਂਦੇ ਹਨ ਕਿ ਉਹਨਾਂ ਦੇ ਚੰਗੇ ਜਾਂ ਮਾੜੇ ਬਣਨ ਵਿੱਚ ਉਹਨਾਂ ਦੇ ਮਾਂ-ਬਾਪ, ਪਰਿਵਾਰ ਅਤੇ ਸੰਗਤ ਦਾ ਹੀ ਹੱਥ ਹੁੰਦਾ ਹੈ।
6. ਹੇਠ ਲਿਖੇ ਸ਼ਬਦ-ਸਮੂਹਾਂ ਵਿੱਚੋਂ ਕਿਸੇ ਇਕ ਸ਼ਬਦ-ਸਮੂਹ ਨੂੰ ਸ਼ਬਦ-ਕੋਸ਼ ਕ੍ਰਮ ਅਨੁਸਾਰ ਲਿਖੋ: 6 × ½ = 3
ਵਹੁਟੀ , ਰੜਕਣਾ
ਵੀਰਾਨ, ਲਸ਼ਕਰ
ਵਰਜ਼ਿਸ਼, ਯੋਗਤਾ
ਵੈਦਗੀ, ਰਗੜ
ਵਕਾਲਤ, ਯਮਰਾਜ
ਵਕਤਾ, ਖੈਰਖਾਹ
7. ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਪੰਜ ਵਾਕਾਂ ਦਾ ਬ੍ਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ-ਵਟਾਂਦਰਾ ਕਰੋ: 5 × 1 = 5
(ਅ) ਅੱਗੇ ਵਧ ਕੇ ਵੈਰੀ ਦੇ ਦੰਦ ਖੱਟੇ ਕਰੋ। (ਸੰਯੁਕਤ ਵਾਕ)
(ਆ) ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾਂ ਸਫਲਤਾ ਮਿਲਦੀ ਹੈ। (ਮਿਸ਼੍ਰਿਤ ਵਾਕ)
(ਇ) ਭਲੇ ਲੋਕ ਸਭ ਦਾ ਭਲਾ ਸੋਚਦੇ ਹਨ। (ਨਾਹ-ਵਾਚਕ ਵਾਕ)
(ਸ) ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ। (ਵਿਸਮੈ-ਵਾਚਕ ਵਾਕ)
(ਹ) ਬੱਚੇ ਸਭ ਨੂੰ ਪਿਆਰੇ ਲੱਗਦੇ ਹਨ। (ਪ੍ਰਸ਼ਨ-ਵਾਚਕ ਵਾਕ)
(ਕ) ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ। (ਕਰਤਰੀ-ਵਾਚਕ ਵਾਕ)
(ਖ) ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ। (ਸਧਾਰਣ ਵਾਕ)
(ਗ) ਬਲਜੀਤ ਨੇ ਚਾਹ ਪੀਤੀ। (ਕਰਮਣੀ-ਵਾਚਕ ਵਾਕ)
8. ਹੇਠ ਲਿਖੀਆਂ ਅਖੌਤਾਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋਂ ਜਾਂ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ: 5 × 2 = 10
(ਅ) ਇਕ ਚੁੱਪ ਤੇ ਸੌ ਸੁੱਖ
(ਆ) ਕੋਹ ਨਾ ਚੱਲੀ ਬਾਬਾ ਤਿਹਾਈ
(ਇ) ਤੋੜੀ ਉੱਬਲੇਗੀ ਤਾਂ ਆਪਣੇ ਹੀ ਕੰਧੇ ਸਾੜੇਗੀ
(ਸ) ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
(ਹ) ਭੱਜਦਿਆਂ ਨੂੰ ਵਾਹਨ ਇਕੋ-ਜਿਹੇ
(ਕ) ਢਿੱਡ ਭਰਿਆ ਕੰਮ ਸਿਰਿਆ
(ਖ) ਵਾਦੜੀਆਂ-ਸਜਾਵੜੀਆਂ ਨਿਭਣ ਸਿਰਾਂ ਦੇ ਨਾਲ
(ਗ) ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
9. ਕਿਸੇ ਇਕ ਕਵਿਤਾ ਦਾ ਕੇਂਦਰੀ ਭਾਵ ਲਿਖੋ: 5 ਅੰਕ
(ਅ) ਪੁਰਾਣੇ ਪੰਜਾਬ ਨੂੰ ਆਵਾਜ਼ਾਂ (ਪ੍ਰੋ. ਪੂਰਨ ਸਿੰਘ)
(ਆ) ਵਾਰਸ ਸ਼ਾਹ (ਅੰਮ੍ਰਿਤਾ ਪ੍ਰੀਤਮ)
(ਇ) ਮੇਰਾ ਬਚਪਨ (ਹਰਭਜਨ ਸਿੰਘ)
10. ਕਿਸੇ ਇਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ: 7 ਅੰਕ
(ਅ) ਨੀਲੀ (ਕਰਤਾਰ ਸਿੰਘ ਦੁੱਗਲ)
(ਆ) ਮਾੜਾ ਬੰਦਾ (ਪ੍ਰੇਮ ਪ੍ਰਕਾਸ਼)
