ਸ਼੍ਰੇਣੀ - 12ਵੀਂ (10+2)
ਵਿਸ਼ਾ - ਪੰਜਾਬੀ (ਲਾਜ਼ਮੀ)
ਸਮਾਂ: 3 ਘੰਟੇ | ਕੁੱਲ ਅੰਕ: 80
1. ਵਸਤੂਨਿਸ਼ਠ ਪ੍ਰਸ਼ਨ (20x1=20)
ਭਾਗ (ੳ) - ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ:
- (1) 'ਸੱਭਿਆਚਾਰ' ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ?
- (2) ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ?
- (3) ‘ਸਾਂਝ’ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਦੱਸੋ।
- (4) ‘ਮੇਰਾ ਬਚਪਨ’ ਕਵਿਤਾ ਦੇ ਕਵੀ ਦਾ ਨਾਂ ਕੀ ਹੈ?
- (5) ‘ਹੱਥ ਨੂੰ ਹੱਥ ਧੋਂਦਾ ਹੈ’ ਅਖਾਣ ਦੀ ਵਰਤੋਂ ਕਿਸ ਸਥਿਤੀ ਵਿੱਚ ਕੀਤੀ ਜਾਂਦੀ ਹੈ?
ਭਾਗ (ਅ) - ਬਹੁ-ਚੋਣਵੇਂ ਪ੍ਰਸ਼ਨ:
- (1) ਮਹਾਂਭਾਰਤ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ?
(ੳ) ਕੈਕਯ ਦੇਸ਼ (ਅ) ਪੰਚ ਆਬ (ੲ) ਸਪਤ ਸਿੰਧੂ (ਸ) ਪੰਚ-ਨਦ - (2) ‘ਪੰਜਾਬ ਦੀਆਂ ਨਕਲਾਂ’ ਪਾਠ ਦਾ ਲੇਖਕ ਕੌਣ ਹੈ?
(ੳ) ਡਾ. ਜਗੀਰ ਸਿੰਘ ਨੂਰ (ਅ) ਵਰਿੰਦਰ ਕੌਰ (ੲ) ਪਿਆਰਾ ਸਿੰਘ ਭੋਗਲ (ਸ) ਗੁਲਜ਼ਾਰ ਸਿੰਘ ਸੰਧੂ - (3) ਜਣੇਪੇ ਤੋਂ ਕਿੰਨੇ ਦਿਨ ਬਾਅਦ 'ਬਾਹਰ ਵਧਾਉਣ' ਦੀ ਰਸਮ ਹੁੰਦੀ ਹੈ?
(ੳ) ਦਸਵੇਂ (ਅ) ਬਾਰ੍ਹਵੇਂ (ੲ) ਨੌਵੇਂ (ਸ) ਤੇਰ੍ਹਵੇਂ - (4) 'ਗਵਾਲਾ' ਕਿਸ ਕਹਾਣੀ ਦਾ ਪਾਤਰ ਹੈ?
(ੳ) ਨੀਲੀ (ਅ) ਸਾਂਝ (ੲ) ਆਪਣੇ ਦੇਸ਼ (ਸ) ਮਾੜਾ ਬੰਦਾ - (5) ‘ਇੱਕ ਦਰ ਬੰਦ ਸੌ ਦਰ ਖੁੱਲ੍ਹਾ’ ਅਖਾਣ ਦਾ ਸਹੀ ਅਰਥ ਹੈ:
(ੳ) ਆਤਮ-ਵਿਸ਼ਵਾਸ (ਅ) ਆਤਮ-ਗਿਲਾਨੀ (ੲ) ਨਫ਼ਰਤ (ਸ) ਪਿਆਰ
ਭਾਗ (ੲ) - ਸਹੀ / ਗਲਤ ਕਥਨ ਚੁਣੋ:
- (1) ਹਾਰੀ ਆਪਾ ਨੂੰ 'ਦੱਤ' ਵੀ ਕਹਿੰਦੇ ਹਨ।
- (2) ਸੀਤਲਾ ਮਾਤਾ ਨੂੰ ਗੁਲਗੁਲੇ ਭੇਟ ਕੀਤੇ ਜਾਂਦੇ ਹਨ।
- (3) 'ਗੁੜਤੀ' ਦੀ ਰਸਮ ਮੁੰਡੇ ਦੇ ਵਿਆਹ ਸਮੇਂ ਕੀਤੀ ਜਾਂਦੀ ਹੈ।
- (4) ‘ਸਤੀਆਂ ਸੇਈ’ ਕਹਾਣੀ ਕਰਤਾਰ ਸਿੰਘ ਦੁੱਗਲ ਨੇ ਲਿਖੀ ਹੈ।
- (5) ਚੀਜ਼ ਘੱਟ ਤੇ ਮੰਗਣ ਵਾਲੇ ਜ਼ਿਆਦਾ ਹੋਣ 'ਤੇ ‘ਇੱਕ ਅਨਾਰ ਸੌ ਬਿਮਾਰ’ ਅਖਾਣ ਵਰਤਿਆ ਜਾਂਦਾ ਹੈ।
ਭਾਗ (ਸ) - ਖਾਲੀ ਥਾਵਾਂ ਭਰੋ:
- (1) ਅੰਗਰੇਜ਼ੀ ਭਾਸ਼ਾ ਵਿੱਚ 'ਸੱਭਿਆਚਾਰ' ਲਈ ............ ਸ਼ਬਦ ਵਰਤਿਆ ਜਾਂਦਾ ਹੈ।
- (2) ਛਪਾਰ ਦਾ ਮੇਲਾ ............ ਦੀ ਪੂਜਾ ਨਾਲ ਸਬੰਧਤ ਹੈ।
- (3) ਅੱਜੇ ਬੋਲੇ ............ ਵਿਛੜੀਆਂ ............ ਦੀ ਭਰੀ ਚਨਾਬ।
- (4) ਉਹ ਹੁਣ ਪੁਰਾਣੇ ਵਿਆਹ ਦੇ ............ ਨਹੀਂ ਰਹੇ।
- (5) ਹਿੰਗ ਲੱਗੇ ਨਾ ਫਿਟਕੜੀ ............।
2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਉ (3x2=6)
ਨਕਲਾਂ ਪੰਜਾਬੀ ਸੱਭਿਆਚਾਰ ਵਿੱਚ ਲੋਕ-ਨਾਟ ਦੀ ਇੱਕ ਅਜਿਹੀ ਨਾਟਕੀ ਵਿਧਾ ਹੈ ਜਿਸ ਨੂੰ ਸਾਂਗ, ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਵੀ ਆਖ ਲਿਆ ਜਾਂਦਾ ਹੈ। ਕਈ ਲੋਕ ਇਸ ਨੂੰ ਭੰਡ-ਭੰਡੌਤੀ ਵੀ ਆਖਦੇ ਹਨ। ਇਸ ਵਿੱਚ ਕਿਸੇ ਪੇਸ਼ੇ, ਮਨੁੱਖ, ਪਸ਼ੂ, ਵਸਤੂ ਜਾਂ ਜਾਤ ਸਬੰਧੀ ਕਹਾਣੀ ਨੂੰ ਪੇਸ਼ੇਵਰ ਨਕਲੀਆਂ ਦੁਆਰਾ ਚੋਟਵੀਂ ਰੰਗ-ਸ਼ੈਲੀ ਵਿੱਚ ਕਿਸੇ ਪ੍ਰਕਾਰ ਦਾ ਪਹਿਰਾਵਾ ਧਾਰਨ ਕੀਤੇ ਬਗੈਰ ਵਿਅੰਗਮਈ ਵਾਰਤਾਲਾਪ ਰਾਹੀਂ ਪਿੜ ਵਿੱਚ ਪੇਸ਼ ਕੀਤਾ ਜਾਂਦਾ ਹੈ।
- (ੳ) ਉਪਰੋਕਤ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਅਤੇ ਇਸ ਦਾ ਲੇਖਕ ਕੌਣ ਹੈ?
- (ਅ) ਨਕਲਾਂ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ?
- (ੲ) ਨਕਲਾਂ ਨੂੰ ਪੇਸ਼ ਕਰਨ ਦਾ ਤਰੀਕਾ ਕੀ ਹੈ?
3. ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ (4x3=12)
- (ੳ) 'ਸੱਭਿਆਚਾਰ' ਦੀ ਪਰਿਭਾਸ਼ਾ ਦਿਉ।
- (ਅ) ਪੰਜਾਬ ਦੇ ਮੇਲਿਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ?
- (ੲ) ਵਿਆਹ ਤੋਂ ਬਾਅਦ ਮੁੰਡੇ ਦੇ ਘਰ ਪਹੁੰਚਣ 'ਤੇ ਕਿਹੜੀਆਂ ਰਸਮਾਂ ਹੁੰਦੀਆਂ ਹਨ?
- (ਸ) 'ਸ਼ੱਕਰ-ਭਿੱਜੀ' ਲੋਕ-ਖੇਡ ਬਾਰੇ ਜਾਣਕਾਰੀ ਦਿਉ।
- (ਹ) ਲੋਕ-ਕਲਾ ਅਤੇ ਸ਼ਾਸਤਰੀ-ਕਲਾ ਵਿੱਚ ਕੀ ਅੰਤਰ ਹੈ?
- (ਕ) ਵਰਤਮਾਨ ਸਮੇਂ ਵਿੱਚ 'ਬੋਗਲ਼ੇ' ਦੇ ਬਦਲਦੇ ਸਰੂਪ ਬਾਰੇ ਦੱਸੋ।
- (ਖ) ਸਾਨੂੰ ਆਪਣੇ ਰਵਾਇਤੀ ਖਾਣਿਆਂ ਨੂੰ ਤਰਜੀਹ ਕਿਉਂ ਦੇਣੀ ਚਾਹੀਦੀ ਹੈ?
4. ਪੱਤਰ ਲਿਖੋ (ਕੋਈ ਇੱਕ) (7 ਅੰਕ)
ਤੁਹਾਡੇ ਸਕੂਲ ਵਿੱਚ ਵਿਦਿਆਰਥੀਆਂ ਦੀ ਵਰਦੀ (ਯੂਨੀਫਾਰਮ) ਖ਼ਰੀਦਣ ਲਈ ਗ੍ਰਾਂਟ ਆਈ ਹੈ। ਵੇਰਵੇ ਦੱਸਦੇ ਹੋਏ ਕਿਸੇ ਫ਼ਰਮ ਤੋਂ ਕੋਟੇਸ਼ਨਾਂ ਦੀ ਮੰਗ ਕਰੋ।
ਜਾਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਏ ਜਾਣ ਵਾਲੇ ਕਿਸਾਨ-ਮੇਲੇ ਵਿੱਚ ਆਪਣੀ ਸਟਾਲ ਲਗਾਉਣ ਲਈ ਮੇਲਾ-ਪ੍ਰਬੰਧਕਾਂ ਨੂੰ ਪੱਤਰ ਲਿਖੋ।
5. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਸਿਰਲੇਖ ਲਿਖੋ (3+1=4)
ਕਿਰਤ ਕਰਨਾ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ। ਮਨੁੱਖ ਦੇ ਜੀਵਨ ਦਾ ਵੱਡਾ ਭਾਗ ਕੰਮ ਕਰਦਿਆਂ ਬੀਤਦਾ ਹੈ। ਕੰਮ ਕਰਨਾ ਸਿਰਫ਼ ਜੀਵਨ ਦਾ ਆਧਾਰ ਹੀ ਨਹੀਂ, ਸਗੋਂ ਮਨੁੱਖ ਦੀ ਮੁੱਖ ਲੋੜ ਵੀ ਹੈ। ਮਨੁੱਖੀ ਜੀਵਨ ਕੰਮ ਅਤੇ ਆਰਾਮ ਵਿੱਚ ਵੰਡਿਆ ਹੋਇਆ ਹੈ। ਅਸੀਂ ਅਕਸਰ ਆਰਾਮ ਜਾਂ ਵਿਹਲ ਦੇ ਸਮੇਂ ਵੀ ਕੁਝ ਨਾ ਕੁਝ ਕਰਦੇ ਰਹਿੰਦੇ ਹਾਂ। ਕੇਵਲ ਗੂੜ੍ਹੀ ਨੀਂਦ ਦੀ ਹਾਲਤ ਵਿੱਚ ਹੀ ਮਨੁੱਖ ਕੰਮ ਤੋਂ ਮੁਕਤ ਹੁੰਦਾ ਹੈ। ਅਸਲ ਵਿੱਚ ਕੰਮ ਕਰਨਾ ਹੀ ਜ਼ਿੰਦਗੀ ਹੈ ਅਤੇ ਜੀਵਨ ਦੀ ਗਤੀਸ਼ੀਲਤਾ ਕੰਮਾਂ-ਕਾਰਾਂ ਨਾਲ ਹੀ ਬਣੀ ਰਹਿੰਦੀ ਹੈ।
6. ਵਿਆਕਰਨ
(ੳ) ਸ਼ਬਦ-ਕੋਸ਼ ਤਰਤੀਬ ਅਨੁਸਾਰ ਲਿਖੋ (ਕੋਈ ਇੱਕ ਸਮੂਹ):
ਹੋਖਾ, ਪਕੌੜਾ, ਡੰਕਾ, ਨਰਗਿਸ, ਨਛੱਤਰ, ਖੁਸ਼ਕ
ਜਾਂ
ਤਾਨਾਸ਼ਾਹੀ, ਬਾਈਸਾਈਕਲ, ਪਾਚਨ, ਤਤਕਰਾ, ਮੁਕੱਰਰ, ਖਾਨਦਾਨ
(ਅ) ਨਿਰਦੇਸ਼ ਅਨੁਸਾਰ ਵਾਕ-ਵਟਾਂਦਰਾ ਕਰੋ (ਕੋਈ ਚਾਰ):
- (1) ਉਹ ਸੁੰਦਰ ਅਤੇ ਸੁਚੱਜੀ ਹੈ। (ਸੰਯੁਕਤ ਵਾਕ ਵਿੱਚ ਬਦਲੋ)
- (2) ਮਿਹਨਤੀ ਆਦਮੀ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ। (ਮਿਸ਼ਰਿਤ ਵਾਕ ਵਿੱਚ ਬਦਲੋ)
- (3) ਦਵਾਈ ਖਾਓ ਅਤੇ ਤੰਦਰੁਸਤ ਹੋ ਜਾਓ। (ਸਧਾਰਨ ਵਾਕ ਵਿੱਚ ਬਦਲੋ)
- (4) ਬੱਚੇ ਸ਼ਰਾਰਤਾਂ ਕਰਨ ਲੱਗਦੇ ਹਨ। (ਹਾਂ-ਵਾਚਕ ਤੋਂ ਨਾਂ-ਵਾਚਕ ਵਿੱਚ ਬਦਲੋ)
- (5) ਬਲਜੀਤ ਨੇ ਚਾਹ ਪੀਤੀ। (ਪ੍ਰਸ਼ਨਵਾਚਕ ਵਾਕ ਵਿੱਚ ਬਦਲੋ)
- (6) ਕਾਰ ਰਾਜੂ ਦੁਆਰਾ ਚਲਾਈ ਗਈ। (ਕਰਤਰੀ ਵਾਚਕ ਵਿੱਚ ਬਦਲੋ)
7. ਅਖੌਤਾਂ ਨੂੰ ਵਾਕਾਂ ਵਿੱਚ ਵਰਤੋ (ਕੋਈ ਪੰਜ): (5x2=10)
ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ, ਮਨ ਜੀਤੇ ਜਗੁ ਜੀਤਿ, ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ, ਆਪਣਾ ਮਾਰੇਗਾ ਤਾਂ ਛਾਂਵੇਂ ਸੁੱਟੇਗਾ, ਇੱਕ ਅਨਾਰ ਸੌ ਬਿਮਾਰ, ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ, ਤੂੰ ਮੇਰਾ ਮੁੰਡਾ ਖਿਡਾ ਮੈਂ ਤੇਰੀ ਖੀਰ ਖਾਨੀ ਆਂ, ਮਾਵਾਂ-ਧੀਆਂ ਵਿੱਚ ਕੋਈ ਪੜਦਾ ਨਹੀਂ ਹੁੰਦਾ।
8. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਉ:
“ਤੇ ਮੈਂ ਤੁਰਦਾ ਹੀ ਰਿਹਾ, ਤੁਰਿਆਂ ਵਧਦਾ ਹਾਂ, ਖਲੋਇਆ ਘਟਦਾ ਹਾਂ, ਕਿ ਹਾਂ ਮੈਂ ਤੁਰਦਾ ਰਿਹਾ।”
- (ੳ) ਕਵਿਤਾ ਅਤੇ ਕਵੀ ਦਾ ਨਾਂ ਲਿਖੋ।
- (ਅ) ਕਵੀ ਦੀ ਕੀ ਇੱਛਾ ਹੈ?
- (ੲ) 'ਖਲੋਣ' (ਰੁਕਣ) ਨਾਲ ਮਨੁੱਖ 'ਤੇ ਕੀ ਪ੍ਰਭਾਵ ਪੈਂਦਾ ਹੈ?
9. ਕੇਂਦਰੀ ਭਾਵ ਲਿਖੋ (ਕੋਈ ਇੱਕ): (4 ਅੰਕ)
- (ੳ) ਟੁਕੜੀ ਜੱਗ ਤੋਂ ਨਿਆਰੀ (ਭਾਈ ਵੀਰ ਸਿੰਘ)
- (ਅ) ਵਾਰਿਸ ਸ਼ਾਹ (ਅੰਮ੍ਰਿਤਾ ਪ੍ਰੀਤਮ)
- (ੲ) ਦੋਸਤਾ (ਪਿਆਰਾ ਸਿੰਘ ਸਹਿਰਾਈ)
10. ਕਹਾਣੀ ਦਾ ਸਾਰ ਲਿਖੋ (ਕੋਈ ਇੱਕ): (6 ਅੰਕ)
- (ੳ) ਨੀਲੀ (ਕਰਤਾਰ ਸਿੰਘ ਦੁੱਗਲ)
- (ਅ) ਸਾਂਝ (ਸੁਜਾਨ ਸਿੰਘ)
