TEACHERS WELFARE: ਬਾਹਰਲੇ ਬਲਾਕਾਂ / ਸੈਂਟਰਾਂ ਵਿੱਚ ਬਦਲ ਕੇ ਗਏ ਅਧਿਆਪਕਾਂ ਨੂੰ ਯਾਦਗਾਰੀ ਵਿਦਾਇਗੀ ਪਾਰਟੀ
*(ਨਵਾਂ ਸ਼ਹਿਰ - 06 ਅਕਤੂਬਰ) - ਜ਼ਿਲ੍ਹਾ ਨਵਾਂ ਸ਼ਹਿਰ ਦੇ ਬਲਾਕ ਬੰਗਾ , ਸੈਂਟਰ ਬੀਸਲਾ ਵਿੱਚੋਂ ਬਦਲੀਆਂ ਦੌਰਾਨ ਬਾਹਰਲੇ ਬਲਾਕਾਂ / ਸੈਂਟਰਾਂ ਵਿੱਚ ਬਦਲ ਕੇ ਗਏ ਅਧਿਆਪਕਾਂ ਨੂੰ ਅੱਜ ਸੈਂਟਰ ਬੀਸਲਾ ਦੇ ਸਮੂਹ ਅਧਿਆਪਕਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ CHT ਮੈਡਮ ਅਵਤਾਰ ਕੌਰ ਦੀ ਅਗਵਾਈ ਹੇਠ ਇੱਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਸਮੇਂ ਸ੍ਰੀ ਕਰਮਜੀਤ ਸਿੰਘ ਹੈੱਡ ਟੀਚਰ ਗੁਣਾਚੌਰ, ਮੈਡਮ ਜਸਵਿੰਦਰ ਕੌਰ ਗੋਬਿੰਦਪੁਰ ਅਤੇ ਸ਼ਮਾਂ ਮਜਾਰਾ ਨੌਂ ਅਬਾਦ ਨੂੰ ਸਿਰੋਪੇ ਅਤੇ ਗੁੱਟ-ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜਗਦੀਪ ਸਿੰਘ ਜੌਹਲ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਾਰੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਜ਼ਿੰਦਗੀ ਵਿੱਚ ਸਦਾ ਤਰੱਕੀ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਮਾਸਟਰ ਸ੍ਰੀ ਜੁਗਰਾਜ ਸਿੰਘ, ਅਸ਼ੋਕ ਕੁਮਾਰ, ਹਰਮੇਸ਼ ਲਾਲ, ਮੈਡਮ ਮਨਜੀਤ ਕੁਮਾਰੀ, ਰੁਪਿੰਦਰਜੀਤ ਕੌਰ, ਨਰਿੰਦਰ ਕੌਰ, ਗੁਰਪ੍ਰੀਤ ਕੌਰ, ਨੀਲਮ ਕੁਮਾਰੀ ਅਤੇ ਰੇਨੂੰ ਬਾਲਾ ਆਦਿ ਵੀ ਮੌਜੂਦ ਸਨ।*

