ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਨ ਪੀ ਐਸ ਕਰਮਚਾਰੀਆਂ ਨੇ ਤਹਿਸੀਲ ਪੱਧਰੀ ਰੱਖੀ ਇੱਕ ਰੋਜ਼ਾ ਭੁੱਖ ਹੜਤਾਲ।
ਜੇਕਰ ਸਾਡੇ ਸੰਘਰਸ਼ ਨੂੰ ਅਣਗੋਲਿਆ ਤਾਂ 25 ਨਵੰਬਰ ਨੂੰ ਦਿੱਲੀ ਰਾਮ ਲੀਲਾ ਮੈਦਾਨ ਵਿੱਚ ਕੀਤੀ ਜਾਵੇਗੀ ਮਹਾਂਰੈਲੀ।
ਫਗਵਾੜਾ 1 ਅਕਤੂਬਰ( ……..) ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ (NMOPS) ਦੇ ਸੱਦੇ ਤੇ ਅੱਜ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਸਾਂਝੇ ਤੌਰ ਤੇ ਤਹਿਸੀਲ ਫਗਵਾੜਾ ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਭੁੱਖ ਹੜਤਾਲ ਤੇ ਰੱਖੀ ਗਈ . ਜਿਸ ਵਿੱਚ ਜਸਬੀਰ ਸੈਣੀ, ਜਸਬੀਰ ਭੰਗੂ, ਦਲਜੀਤ ਸੈਣੀ, ਪਰਮਿੰਦਰ ਪਾਲ ਸਿੰਘ, ਰਵਿੰਦਰ ਕੁਮਾਰ, ਰਛਪਾਲ ਸਿੰਘ, ਪਰਮਜੀਤ ਚੌਹਾਨ, ਰਤਨ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ, ਸ਼ਮਿੰਦਰ ਪਾਲ ਸਿੰਘ, ਮੀਨਾ ਪ੍ਰਭਾਕਰ, ਮਨਜਿੰਦਰ ਕੌਰ, ਖੁਸ਼ਦੀਪ ਕੌਰ, ਸੋਨੀਆ ਸੋਨੀ ਅਧਿਆਪਕ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਭੁੱਖ ਹੜਤਾਲ ਤੇ ਬੈਠੇ. ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਗਈ ਤਾਂ 25 ਨਵੰਬਰ ਨੂੰ ਕੀਤਾ ਜਾਵੇਗਾ ਦਿੱਲੀ ਕੂਚ।
ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਧਿਆਪਕ ਦਿਵਸ ਤੇ ਅਧਿਆਪਕਾਂ ਦੇ ਮਾਨ ਸਨਮਾਨ ਦੇ ਫੋਕੇ ਦਾਅਵੇ ਕਰਦੇ ਹਨ ਪਰ ਮੁਲਾਜਮਾਂ ਦਾ ਮਾਨ ਸਨਮਾਨ ਸਮਾਜਿਕ ਸੁਰੱਖਿਆ ਵਿੱਚ ਹੈ ਜੋਂ ਕਿ ਰਾਜ ਅਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ। ਜਿੱਥੇ ਰਾਜ ਸਰਕਾਰ ਆਪਣਾ ਤਿੰਨ ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਕੇ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਰੰਟੀ ਤੇ ਕੀਤੇ ਵਾਅਦੇ ਤੋਂ ਮੂੰਹ ਫੇਰ ਲਿਆ ਹੈ ਤੇ ਜਾਰੀ ਕੀਤਾ ਅਧੂਰਾ ਨੋਟੀਫਿਕੇਸ਼ਨ ਵੀ ਊਠ ਦਾ ਲਟਕਦਾ ਬੁੱਲ ਹੀ ਸਾਬਤ ਹੋਇਆ ਹੈ ਤੇ ਮੁਲਾਜਮਾ ਚੌਥੀ ਦੀਵਾਲੀ ਵੀ ਪੈਨਸ਼ਨ ਵਿਹੂਣੇ ਹੀ ਮਨਾਉਣ ਨੂੰ ਮਜ਼ਬੂਰ ਹੋਣਗੇ ਉੱਥੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਰਮਚਾਰੀਆਂ ਤੇ ਯੂਪੀਐਸ ਥੋਪ ਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿੱਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ
ਆਗੂਆਂ ਨੇ ਕਿਹਾ ਕਿ ਕਿ ਪਹਿਲਾਂ ਇਹ ਹੜਤਾਲ ਪੰਜ ਸਤੰਬਰ ਨੂੰ ਹੋਣੀ ਸੀ ਪਰ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਕਾਰਨ ਇਹ ਮੁਲਤਵੀ ਕਰ ਅੱਜ 1 ਅਕਤੂਬਰ ਨੂੰ ਤੈਅ ਕੀਤੀ ਗਈ ।ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਭੁੱਖ ਹੜਤਾਲ ਤੇ ਬੈਠ ਕੇ ਰਾਜ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ ਇਸ ਲਈ ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ। ਇਸ ਹੜਤਾਲ ਦੇ ਵਿੱਚ ਪੰਜਾਬ ਦੇ ਸਮੂਹ ਐਨਪੀਐਸ ਕਰਮਚਾਰੀਆਂ ਨੇ ਭਾਗ ਲੈ ਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਅੱਜ ਦੀ ਭੁੱਖ ਹੜਤਾਲ ਵਿੱਚ ਹੋਏ ਭਰਵੇਂ ਇਕੱਠ ਨੂੰ ਅਣਗੋਲਿਆ ਤਾਂ 25 ਨਵੰਬਰ ਨੂੰ ਮੁਲਾਜ਼ਮਾਂ ਵੱਲੋਂ ਰਾਮ ਲੀਲਾ ਮੈਦਾਨ ਦਿੱਲੀ ਵਿੱਚ ਮਹਾਂਰੈਲੀ ਕੀਤੀ ਕੀਤਾ ਜਾਵੇਗੀ
ਇਸ ਭੁੱਖ ਹੜਤਾਲ ਦਾ ਐਸ.ਸੀ ਬੀ.ਸੀ ਅਧਿਆਪਕ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ , ਗੌਰਮਿੰਟ ਪੈਂਨਸ਼ਨਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦੁਆਬਾ ਆਦਿ ਵੱਖ-ਵੱਖ ਕਰਮਚਾਰੀਆਂ ਯੂਨੀਅਨਾਂ ਦੀ ਵੀ ਸਮਰਥਨ ਰਿਹਾ।
ਇਸ ਮੌਕੇ ਕਰਨੈਲ ਫਿਲੌਰ , ਸਤਵੰਤ ਟੂਰਾ, ਕੁਲਦੀਪ ਸਿੰਘ ਕੌੜਾ, ਜਗਤਾਰ ਸਿੰਘ, ਹੰਸ ਰਾਜ ਬੰਗੜ, ਗੌਰਵ ਰਾਠੌਰ, ਜਸਵਿੰਦਰ ਸਿੰਘ ਫ਼ਗਵਾੜਾ, ਸੁਖਦੇਵ ਸਿੰਘ,ਕੁਲਵਿੰਦਰ ਰਾਏ, ਰਾਮਪਾਲ, ਪਰਮਜੀਤ, ਜਤਿੰਦਰ ਕੁਮਾਰ, ਵਿਕਾਸਦੀਪ, ਰਵਿੰਦਰ ਸਿੰਘ, ਤੀਰਥ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਗੁਰਪਾਲ ਸਿੰਘ, ਮੋਹਨ ਸਿੰਘ ਭੱਟੀ, ਸਤਪਾਲ ਸਿੰਘ ਖਟਕੜ, ਕੁਲਦੀਸ਼ ਕੁਮਾਰ, ਹਰਭਜਨ ਲਾਲ,ਸ਼ਮਿੰਦਰ ਪਾਲ ਸਿੰਘ, ਹਰਭਜਨ ਸਿੰਘ ਬਾਜਵਾ, ਪ੍ਰੇਮ ਖਲਵਾੜਾ, ਜਸਪ੍ਰੀਤ ਕੌਰ, ਸੀਮਾ ਸੈਣੀ, ਅਨੀਤਾ ਦੇਵੀ, ਰਾਮਪਾਲ, ਮਨਪ੍ਰੀਤ ਕੌਰ, ਅਰਜਨਜੀਤ ਸਿੰਘ, ਸਤਨਾਮ ਸਿੰਘ, ਗੁਰਮੁਖ ਲੋਕਪ੍ਰਮੀ, ਲਖਵੀਰ ਚੰਦ, ਗੁਰਪ੍ਰੀਤ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਰਜਨੀ, ਤਜਿੰਦਰ ਕੌਰ ਮਾਨ, ਮਨਿੰਦਰ ਕੌਰ, ਗੁਰਵਿੰਦਰ ਕੌਰ, ਪਰਵੀਨ ਚੋਪੜਾ, ਰੇਨੂ ਕਮਲਜੀਤ ਕੌਰ, ਊਸ਼ਾ, ਉਰਮਿਲਾ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ ਮੋਨੀਕਾ ਰਾਣੀ, ਨਵਜੀਤ ਜੱਗੀ, ਕਮਲਜੀਤ ਕੌਰ, ਕੁਲਦੀਪ ਕੌਰ, ਗੁਰਪਿੰਦਰ ਕੌਰ, ਕਿਰਨ ਨੇ ਸ਼ਰਮਾ, ਪੂਨਮ, ਜਸਦੀਪ, ਅਮਨਪ੍ਰੀਤ ਬਬੀਤਾ, ਪੂਸ਼ਾ, ਰਜਨੀ ਸ਼ਰਮਾ, ਵਨੀਤਾ, ਸਚਿਨ , ਨਰੇਸ਼ ਕੁਮਾਰ ਇੰਦਰਜੀਤ, ਜਸਵਿੰਦਰ ਸਿੰਘ, ਕਮਲ ਗੁਪਤਾ ਸੁਰਿੰਦਰ ਕੁਮਾਰ, ਅਕਬਰ ਖਾਨ, ਪ੍ਰਵੀਨ ਬਾਲਾ, ਰੇਨੂਕਾ ਆਦਿ ਅਧਿਆਪਕ ਹਾਜ਼ਰ ਸਨ।
