ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਰੱਖੀ ਇੱਕ ਦਿਨ ਭੁੱਖ ਹੜਤਾਲ :- ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫਾਜ਼ਿਲਕਾ

 ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਰੱਖੀ ਇੱਕ ਦਿਨ ਭੁੱਖ ਹੜਤਾਲ :- ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫਾਜ਼ਿਲਕਾ



ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ : ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫਾਜ਼ਿਲਕਾ


25 ਅਕਤੂਬਰ ਨੂੰ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ 


25 ਨਵੰਬਰ ਨੂੰ ਦਿੱਲੀ ਵਿਖੇ ਹੋਵੇਗੀ ਕੌਮੀ ਪੱਧਰੀ ਰੈਲੀ ਵਿੱਚ ਕੀਤੀ ਜਾਏਗੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ:-ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫਾਜ਼ਿਲਕਾ


ਫਾਜ਼ਿਲਕਾ : ਨੈਸ਼ਨਲ ਮੂਵਮੈਂਟ ਸਕੀਮ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ ਤੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਬਹਾਲ ਕਮੇਟੀ ਦੇ ਸੱਦੇ ਉੱਤੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜਿਲਾ ਫਾਜਿਲਕਾ ਵੱਲੋਂ ਡੀ ਸੀ ਕੰਪਲੈਕਸ ਦੇ ਸਾਹਮਣੇ ਸਾਂਝੇ ਤੌਰ ਤੇ ਇੱਕ ਦਿਨ ਭੁੱਖ ਹੜਤਾਲ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਭਾਗ ਲਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 

 ਇਸ ਮੌਕੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਫਾਜਿਲਕਾ ਦੇ ਆਗੂਆਂ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਹੋਈ ਤਾਂ ਮਿਤੀ 25 ਨਵੰਬਰ 2025 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਕੌਮੀ ਪੱਧਰ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਵੱਖ ਵੱਖ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ ਜਾਵੇਗਾ। 

ਉਹਨਾਂ ਅੱਗੇ ਕਿਹਾ ਕਿ ਮਿਤੀ 25 ਅਕਤੂਬਰ 2025 ਨੂੰ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਮੀਡੀਆ ਰਾਹੀਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। 

ਇਸ ਮੌਕੇ ਤੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਆਗੂ ਦੁਪਿੰਦਰ ਢਿੱਲੋ,ਅਸ਼ੋਕ ਸਰਾਰੀ,ਦਲਜੀਤ ਸਿੰਘ ਸੱਭਰਵਾਲ, ਪਰਮਜੀਤ ਸ਼ੋਰੇਵਾਲਾ, ਸੁਖਦੇਵ ਚੰਦ ਕੰਬੋਜ, ਅਸ਼ੋਕ ਕੁਮਾਰ, ਅਮਰਜੀਤ ਚਾਵਲਾ,ਧਰਮਿੰਦਰ ਗੁਪਤਾ, ਬਲਵਿੰਦਰ ਸਿੰਘ,ਇਨਕਲਾਬ ਗਿੱਲ, ਸਵੀਕਾਰ ਗਾਂਧੀ,ਸੁਖਜਿੰਦਰ ਸਿੰਘ ਸਿੱਧੂ, ਸੁਰਿੰਦਰ ਕੰਬੋਜ, ਜਗਨੰਦਨ ਸਿੰਘ, ਭਾਰਤ ਭੂਸ਼ਣ, ਮੋਹਨ ਲਾਲ, ਮਹਿੰਦਰ ਕੁਮਾਰ, ਨਿਸ਼ਾਂਤ ਅਗਰਵਾਲ, ਰਜੀਵ ਚੱਕਤੀ ਵਿਸ਼ੇਸ਼ਰ ਸਿੰਘ, ਸੰਤੋਸ਼, ਰੋਕਸੀ ਫਟੇਲਾ ਅਤੇ ਇਸ ਦੇ ਨਾਲ ਸਾਡੀਆਂ ਭੈਣਾਂ ਅਤੇ ਆਦਿ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਸਾਥੀ ਹਾਜ਼ਰ ਸਨ।

💐🌿Follow us for latest updates 👇👇👇

Featured post

PSSSB SEWADAR AND CHOWKIDAR RECRUITMENT 2025: 371ਅਸਾਮੀਆਂ ਤੇ ਭਰਤੀ , 27 ਦਸੰਬਰ ਤੱਕ ਤੱਕ ਕਰੋ ਆਨਲਾਈਨ ਅਪਲਾਈ

PSSSB Group D Recruitment 2025: Apply Online for 371 Sewadar & Chowkidar Posts PSSSB Group D Recruitment 2025: Apply...

RECENT UPDATES

Trends