ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਗਠਿਤ ਕੈਬਨਿਟ ਸਬ ਕਮੇਟੀ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ - ਪੰਨੂ , ਲਹੌਰੀਆ

 ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਗਠਿਤ ਕੈਬਨਿਟ ਸਬ ਕਮੇਟੀ  ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ  -  ਪੰਨੂ , ਲਹੌਰੀਆ


        ਅਧਿਆਪਕਾਂ ਤੇ ਮੁਲਾਜਮਾਂ ਦੇ ਵਿੱਤੀ ਅਤੇ ਵਿਭਾਗੀ ਮੰਗਾਂ ਤੇ ਵਿਸਥਾਰ ਚ ਹੋਈ ਗੱਲਬਾਤ । ਮੀਟਿੰਗ ਵਿੱਚ ਅਧਿਅਪਕਾਂ ਦੇ ਰੋਸ ਤੋਂ ਜਾਣੂ ਕਰਾਉਣ ਤੇ ਵਿੱਤ ਮੰਤਰੀ ਵੱਲੋ ਪੁਰਾਣੀ ਪੈਨਸ਼ਨ , ਪੇ ਕਮਿਸ਼ਨ ਤਰੁਟੀਆਂ 2.59 ਗੁਣਾਂਕ  ,ਪੇਂਡੂ /ਬਾਰਡਰ ਭੱਤੇ /ਏ ਸੀ ਪੀ, ਬਕਾਇਆ ਸਮੇਤ ਹੋਰ ਵਿੱਤੀ ਮੰਗਾਂ ਦੇ ਹੱਲ ਲਈ ਕੈਬਨਿਟ ਸਬ ਕਮੇਟੀ ਅਤੇ ਅਨਾਮਲੀ ਕਮੇਟੀ ਵੱਲੋ ਕੀਤੀ ਜਾ ਰਹੀ ਕਾਰਵਾਈ ਬਾਰੇ ਦੱਸਿਆ । ਅੱਜ ਸਕੱਤਰੇਤ ਚੰਡੀਗੜ ਵਿਖੇ ਕੈਬਨਿਟ ਸਬ ਕਮੇਟੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਕਈ ਉੱਚ ਅਧਿਕਾਰੀ ਮੌਜੂਦ ਸਨ । ਸੂਬਾ ਪ੍ਰਧਾਨ  ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ ਚ ਮਿਲੇ ਵਫਦ ਚ ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਸੂਬਾ ਪ੍ਰੈ ਸਕੱਤਰ ਦਲਜੀਤ ਸਿੰਘ ਲਹੌਰੀਆ ਸੂਬਾ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜਨਕ ਰਾਜ ਮੋਹਾਲੀ ਸ਼ਾਮਿਲ ਸਨ  । ਇਸ ਮੌਕੇ ਤੇ ਵਿੱਤ ਮੰਤਰੀ  ਨਾਲ ਮੀਟਿੰਗ ਚ ਵਿੱਤ ਅਧਿਕਾਰੀਆ ਦੇ ਨਾਲ ਸਿੱਖਿਆ ਵਿਭਾਗ ਤੋਂ ਉੱਪ ਸਿੱਖਿਆ ਸਕੱਤਰ ਹਰਪ੍ਰੀਤ ਸਿੰਘ ਢੋਲਣ , ਡੀ ਪੀ ਆਈ (ਸੈਕੰਡਰੀ ) ਗੁਰਿੰਦਰ ਸਿੰਘ ਸੋਢੀ ,ਏ. ਡੀ. ਜਤਿੰਦਰ ਕੁਮਾਰ ਬਾਂਸਲ, ਸੁਪਰਡੈਂਟ ਤਜਿੰਦਰ ਸਿੰਘ , ਸੰਜੀਵ ਕੁਮਾਰ ਤੇ ਹੋਰ ਕਈ ਅਧਿਕਾਰੀ ਸ਼ਾਮਿਲ ਸਨ ।  ਕੈਬਨਿਟ ਸਬ ਕਮੇਟੀ ਮੀਟਿੰਗ ਚ ਅਧਿਆਪਕਾਂ ਤੇ ਮੁਲਾਜਮਾਂ ਦੇ ਵਿੱਤੀ ਅਤੇ ਵਿਭਾਗੀ ਮੰਗਾਂ ਤੇ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਅਧਿਆਪਕ ਵਰਗ ਦੇ  ਰੋਸ ਤੋ  ਜਾਣੂ ਕਰਾਉਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਮੰਗਾਂ ਦੇ ਹੱਲ ਨਾ ਹੋਣ ਤੇ ਅਧਿਆਪਕ ਤੇ ਮੁਲਾਜਮਾਂ ਅੰਦਰ ਭਾਰੀ ਨਿਰਾਸ਼ਤਾ ਹੈ ।ਜਿਸਤੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਵੱਲੋ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ  ਕਰਨ ਦਾ ਨੋਟੀਫੀਕੇਸ਼ਨ ਪੂਰਨ ਰੂਪ ਚ ਲਾਗੂ ਕਰਨ  ਲਈ ਸਰਕਾਰ ਅਤੇ ਕਮੇਟੀ ਵੱਲੋ ਇਸਦਾ  ਵਿੱਤੀ ਪ੍ਰਬੰਧ ਕੀਤਾ ਜਾ ਰਿਹਾ । ਛੇਵੇਂ ਪੇ - ਕਮਿਸ਼ਨ ਵੱਲੋ ਈ ਟੀ ਟੀ ,ਹੈੱਡਟੀਚਰ , ਸੈਂਟਰ ਹੈੱਡਟੀਚਰ , ਬੀ ਪੀ ਈ ਓਜ  ਨੂੰ ਦਿੱਤੇ  ਗੁਣਾਂਕ 2.59 ਨੂੰ ਲਾਗੂ ਕਰਨ , ਬੰਦ ਕੀਤੇ ਪੇਂਡੂਭੱਤੇ ,ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਏ ਸੀ ਪੀ ਲਾਗੂ ਕਰਨਾਂ  ਅਨਾਮਲੀ ਕਮੇਟੀ ਕੋਲ ਹੈ , ਇਸਦੇ ਹਲ ਲਈ ਮੌਕੇ ਤੇ ਵਿੱਤ ਮੰਤਰੀ ਵੱਲੋ ਅਨਾਮਲੀ ਕਮੇਟੀ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਅਤੇ ਮੀਟਿੰਗ ਚ ਮੌਜੂਦ ਉੱਪ ਸਿੱਖਿਆ ਸਕੱਤਰ ਨੂੰ ਅਧਿਆਪਕਾਂ ਦੇ ਇਸ ਕੇਸ ਦੀ  ਪੂਰੀ ਪੈਰਵਾਈ ਦੇ ਆਦੇਸ਼ ਦਿੰਦਿਆਂ ਕਿਹਾ ਕਿ ਅਨਾਮਲੀ ਜਲਦ ਦੂਰ ਕੀਤੀ ਜਾਵੇਗੀ । ਬਾਰਡਰ ਏਰੀਏ ਚ ਕੰਮ ਕਰਨ ਵਾਲੇ  ਅਧਿਆਪਕਾਂ ਨੂੰ ਵਾਧੂ  ਇਨਕਰੀਮੈਂਟ ਦੇਣ ਲਈ ਸਰਕਾਰ ਵੱਲੋ ਬਣਾਈ ਜਾ ਰਹੀ ਯੋਜਨਾ ਬਾਰੇ ਦੱਸਿਆ   । ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਲਦ ਜਾਰੀ ਕਰਨ  ਬਾਰੇ ਭਰੋਸਾ ਦਿਤਾ । ਹੈਡ ਟੀਚਰਜ 1904 ਪੋਸਟਾਂ ਬਹਾਲ ਕਰਨ ਲਈ ਸਹਿਮਤੀ ਦੇਦਿਆਂ ਵਿੱਤ ਮੰਤਰੀ ਵੱਲੋਂ ਸਿੱਖਿਆ ਸਕੱਤਰ ਨੂੰ ਲੋੜੀਂਦੀ ਕਾਰਵਾਈ ਪੂਰੀ ਕਰਨ ਲਈ ਕਿਹਾ । ਹੈਡ ਟੀਚਰਜ ਨੂੰ ਪ੍ਰਬੰਧਕੀ ਪੋਸਟ ਕਰਨ ਅਤੇ ਬੀ ਪੀ ਈ ਓਜ ਨੂੰ ਪਹਿਲਾਂ ਵਾਂਗ ਗਜਟਿਡ ਅਧਿਕਾਰੀ ਐਲਾਨਣ ਲਈ ਨਿਯਮਾਂ ਦੀ ਰੀਸਟਰੱਕਚਰਿੰਗ ਲਈ ਸਿੱਖਿਆ ਸਕੱਤਰ ਨੂੰ ਯੋਗ ਕਾਰਵਾਈ ਲਈ ਕਿਹਾ। ਬੀ ਪੀ ਈ ਓ ਤੋਂ ਉੱਪਰਲੀ ਪ੍ਰਮੋਸ਼ਨ ਲਈ ਕੋਟਾ ਨਿਰਧਾਰਿਤ ਕਰਨ ਦੀ ਮੰਗ ਮੰਨੀ। 6635 ਈ ਟੀ ਟੀ ਰੀਕਾਸਟ ਕੈਟਾਗਿਰੀਜ ਅਧੀਨ ਭਰਤੀ ਅਧੀਨ 117 ਅਧਿਆਪਕਾਂ ਦੇ ਮਸਲੇ ਦਾ ਹੱਲ ਹੋ ਗਿਆ ਹੈ ਅਤੇ 180 ਟੈਟ ਪਾਸ ਈ ਟੀ ਟੀ ਅਧਿਆਪਕਾਂ ਦੇ ਹੱਲ ਲਈ ਯੋਗ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ । ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ ਪੋਸਟ ਦੇਣ ਦਾ ਜਲਦ ਹੋ ਰਿਹਾ ਪ੍ਰਬੰਧ । ਬੀ ਪੀ ਈ ਓਜ ਦਾ ਵਧੇ ਕੋਟੇ 90 % ਤਹਿਤ  ਪ੍ਮੋਸ਼ਨ ਕਰਨ ਲਈ ਸਹਿਮਤੀ ਦਿੰਦਿਆਂ ਕਿਹਾ ਕਿ ਜਲਦ ਖਾਲੀ ਪੋਸਟਾਂ ਭਰੀਆ ਜਾ ਰਹੀਆਾਂ ਹਨ ।ਮਾਸਟਰ ਕੇਡਰ ਪ੍ਰਮੋਸ਼ਨਾ ਹੋਣਗੀਆਂ ਜਲਦ। ਵਿਦੇਸ਼ ਛੁੱਟੀ ਸਬੰਧੀ 15 ਦਿਨ ਤੱਕ ਮਨਜੂਰ ਕਰਨ ਦੇ ਅਧਿਕਾਰ ਡੀ ਡੀ ਓਜ ਨੂੰ ਦੇਣ ਦਾ ਫੈਸਲਾ ਕੀਤਾ । ਅਸੋਸੀਏਟ ਅਤੇ ਅਸਿਸਟੈਂਟ ਅਸੋਸੀਏਟ ਅਧਿਆਪਕਾਂ ਲਈ ਸੇਵਾ ਨਿਯਮ ਬਣਾਏ ਜਾ ਰਹੇ ਹਨ। ਨਾਨ ਟੀਚਿੰਗ ਸਟਾਫ ਦੇ ਰੈਗੂਲਰ ਆਡਰ ਜਲਦ ਹੋਣਗੇ ਜਾਰੀ। ਕੇਂਦਰੀ ਤਨਖਾਹ ਸਕੇਲ ਬੰਦ ਕਰਕੇ ਪੰਜਾਬ ਸਕੇਲ ਦੇਣ ਦੀ ਮੰਗ ਕੀਤੀ ਗਈ। ਗੈਰਵਿਦਿਅਕ/ਆਨਲਾਈਨ  ਕੰਮ ਅਤੇ ਬੀ ਐਲ ਡਿਊਟੀਆਂ ਸਮੇਤ ਹੋਰ ਡਿਊਟੀਆ ਦੇ ਖਾਤਮੇ ਲਈ ਲਈ ਵਿਭਾਗ ਵੱਲੋ ਠੋਸ ਯੋਜਨਾ ਬਾਰੇ ਦੱਸਿਆ । ਇਸ ਤੋਂ ਇਲਾਵਾ ਵਿਭਾਗੀ ਮੰਗਾਂ ਲਈ ਸਿੱਖਿਆ ਸਕੱਤਰ ਨੂੰ ਆਦੇਸ਼ ਜਾਰੀ ਕੀਤੇ ਕਿ ਮੰਗਾਂ ਦੇ ਯੋਗ ਹੱਲ ਲਈ ਜਲਦ ਪੈਨਲ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇ , ਇਹਨਾਂ ਮੰਗਾਂ ਚ ਪ੍ਰਾਇਮਰੀ ਪੱਧਰ ਤੇ ਰਹਿੰਦੀਆਂ ਭਰਤੀਆਂ ਮੁਕੰਮਲ ਕਰਨ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਹੈਲਪਰ ਦੀ ਬਣਦੇ ਰੈਗੂਲਰ ਗ੍ਰੇਡ ਵਿੱਚ ਭਰਤੀ , ਮੈਡੀਕਲ ਪ੍ਰਤੀ ਪੂਰਤੀ ਜਗ੍ਹਾ ਹੈਲਥ ਕਾਰਡ ਜਾਰੀ ਕਰਨ , ਹੈੱਡਟੀਚਰ /ਸੈਂਟਰ ਹੈੱਡਟੀਚਰ  /ਬੀ ਪੀ ਈ ਓਜ ਪ੍ਰਮੋਸ਼ਨਾ ਅਤੇ ਮਾਸਟਰ ਕੇਡਰ ਪ੍ਰਮੋਸ਼ਨਾ ਸਮਾਂਬੱਧ ਹੋਣਗੀਆਂ , ਫਾਈਨ ਆਰਟਸ ਅਧਿਆਪਕਾਂ ਨੂੰ ਆਰਟ ਕਰਾਫਟ ਵਜੋਂ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕਾਂ ਨੂੰ ਵੀ ਮਾਸਟਰ ਕਾਡਰ ਚ ਪਰਮੋਟ ਕਰਨ ਲਈ ਰੂਲਾਂ ਚ ਸੋਧ ਕੀਤੀ ਜਾਵੇਗੀ , ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ ਅਤੇ ਵਿਦਿਆਰਥੀ ਅਨੁਪਾਤ 1:20 ਕਰਨ ਅਤੇ ਹਰੇਕ ਸਕੂਲ ਚ ਮੁੱਖ ਅਧਿਆਪਕ ਦੇਣ , ਅਧਿਆਪਕਾਂ ਦੇ ਕਈ ਜਿਲਿਆਂ ਵਿੱਚ ਜਿਲ੍ਹਾ ਪ੍ਰੀਸ਼ਦ ਸਮੇਂ ਦੇ ਰਹਿੰਦੇ ਬਕਾਏ ਅਤੇ ਹੋਰ ਬਕਾਏ ਦੇਣ, ਖੇਡਾਂ ਪ੍ਰਫੁਲਤ ਕਰਨ ਲਈ ਬਲਾਕ ਪੱਧਰ ਤੇ ਡੀ ਪੀ ਈ ਅਤੇ ਸੈਂਟਰ ਪੱਧਰ ਤੇ ਪੀ ਟੀ ਆਈ ਦੇਣ , ਸਕੂਲ ਚ ਸਫਾਈ ਸੇਵਿਕਾ/ਮਾਲੀ  ਦੇਣ , ਮਾਸਟਰ ਕੇਡਰ ਚ ਪ੍ਰਮੋਟ ਹੋਏ ਅਧਿਆਪਕਾਂ ਦੀ ਸੀਨੀਆਰਤਾ 75-25 ਰੇਸ਼ੋ ਕਰਨ , ਪ੍ਰਾਇਮਰੀ ਪੱਧਰ ਤੇ ਮਿਡ ਡੇ ਮੀਲ ਕੁਕਿੰਗ ਕਾਸਟ ਅਤੇ ਫਰੂਟ ਦੀ ਰਾਸ਼ੀ ਵਧਾਉਣ ਦੀ ਮੰਗਾਂ ਤੇ ਵਿਸਥਾਰਤ ਗੱਲਬਾਤ ਕਰਦਿਆ ਸਿੱਖਿਆ ਸਕੱਤਰ ਨੂੰ ਆਦੇਸ਼ ਜਾਰੀ ਕਰਦਿਆ ਕਿਹਾ ਕਿ ਇਸਦੇ ਜਲਦ ਯੋਗ ਹੱਲ ਲਈ ਸਿਖਿਆ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਜਲਦ ਤੈਅ ਕੀਤੀ ਜਾਵੇ ।

ਇਸ ਉਪਰੰਤ ਯੂਨੀਅਨ ਆਗੂਆਂ ਨੇ ਆਪਣੀ ਮੀਟਿੰਗ ਕਰਕੇ ਕਿਹਾ ਕਿ ਜੇਕਰ ਅਧਿਆਪਕ ਮਸਲਿਆਂ ਦਾ ਹੱਲ ਜਲਦ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends