ਗੈਰ ਵਿੱਦਿਅਕ ਕੰਮਾਂ ਅਤੇ ਪ੍ਰੋਜੈਕਟਾਂ ਤੋਂ ਅਧਿਆਪਕਾਂ ਨੂੰ ਕੀਤਾ ਜਾਵੇ ਫਾਰਗ -ਮਾਸਟਰ ਕੇਡਰ ਯੂਨੀਅਨ
ਸਿੱਖਿਆ ਮੰਤਰੀ ਦੇ ਅਧਿਆਪਕਾ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਨਾ ਲਗਾਉਣ ਦੇ ਬਿਆਨ ਦਾ ਸਵਾਗਤ
ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਫਾਜ਼ਿਲਕਾ,ਸੀਨੀਅਰ ਮੀਤ ਪ੍ਰਧਾਨ ਕਮ ਜਰਨਲ ਸਕੱਤਰ ਦਲਜੀਤ ਸਿੰਘ ਸੱਭਰਵਾਲ, ਸੁਰਿੰਦਰ ਕੁਮਾਰ ਸਟੇਟ ਕਮੇਟੀ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਅੱਜ ਕੀਤੀ ਗਈ ਜ਼ੂਮ ਮੀਟਿੰਗ ਵਿਚ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਬੈਂਸ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮ ਵਿੱਚ ਨਾ ਲਾਉਣ ਸਬੰਧੀ ਪੱਤਰ ਸਮੂਹ ਵਿਭਾਗਾਂ ਨੂੰ ਲਿਖਿਆ ਹੈ।ਇਸ ਦੇ ਨਾਲ਼ ਹੀ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਆਪਕਾਂ ਨੂੰ ਨਹੀਂ ਲਗਾਉਣ ਦੇ ਸਰਕਾਰੀ ਫੈਸਲੇ ਦਾ ਵੀ ਸਵਾਗਤ ਕੀਤਾ ਹੈ।.ਉਹਨਾਂ ਕਿਹਾ ਕਿ ਯੂਨੀਅਨ ਹਮੇਸ਼ਾ ਹੀ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮ ਦੇਣ ਦਾ ਵਿਰੋਧ ਕਰਦੀ ਰਹੀ ਹੈ ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਪੱਤਰ ਦੇ ਬਾਵਜੂਦ ਵੀ ਪਠਾਨਕੋਟ ਸਮੇਤ ਕਈ ਜਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਬੀ ਐਲ ਓ ਅਤੇ ਸੈਕਟਰ ਅਫਸਰ ਦੀ ਡਿਊਟੀ ਤੋਂ ਫਾਰਗ ਨਹੀਂ ਕੀਤਾ ਗਿਆ ਹੈ ।ਜਿਸ ਨਾਲ਼ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੱਡਾ ਵਿਦਿਅਕ ਨੁਕਸਾਨ ਹੋ ਰਿਹਾ ਹੈ। ਕਈ ਅਧਿਆਪਕਾਂ ਨੇ ਪੱਕੀਆਂ ਹੀ ਡਿਊਟੀਆਂ ਦਫਤਰਾਂ ਵਿੱਚ ਲਗਾਈਆਂ ਹੋਈਆਂ ਹਨ ਅਤੇ ਕਈ ਕਈ ਸਾਲ ਬੀਤ ਜਾਣ ਤੇ ਵੀ ਉਹਨਾਂ ਨੇ ਸਕੂਲ ਵਿੱਚ ਹਾਜ਼ਰ ਨਹੀਂ ਹੋਏ ।ਯੂਨੀਅਨ ਆਗੂਆਂ ਨੇ ਏਸ ਸਬੰਧ ਵਿੱਚ ਤੁਰੰਤ ਕਰਵਾਈ ਕਰਨ ਦੀ ਮੰਗ ਕੀਤੀ।ਇਸ ਦੇ ਨਾਲ਼ ਹੀ ਸਕੂਲ ਵਿਚ ਚੱਲ ਰਹੇ CEP ਅਤੇ ਮਿਸ਼ਨ ਸਮਰਥ ਨੂੰ ਵੀ ਬੰਦ ਕਰਕੇ ਅਧਿਆਪਕਾਂ ਨੂੰ ਸਿਲੇਬਸ ਪੂਰਾ ਕਰਨ ਲਈ ਸਮਾਂ ਦੇਣ ਦੀ ਮੰਗ ਕੀਤੀ ਕਿਉਂਕਿ ਹੜ੍ਹ ਕਾਰਨ ਹੋਈ ਛੁੱਟੀਆਂ ਨਾਲ਼ ਸਿਲੇਬਸ ਅੱਗੇ ਹੀ ਪਿਛੜਿਆ ਹੋਇਆ ਹੈ,ਇਸ ਦੇ ਨਾਲ਼ ਹੀ ਵਿਦਿਅਕ ਗਤੀਵਿਧੀਆਂ ਦਾ ਕਲੈਂਡਰ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ।ਇਸ ਜ਼ੂਮ ਮੀਟਿੰਗ ਵਿੱਚ. ਰਮਨ ਕੁਮਾਰ, ਜਗਜੀਤ ਸਿੰਘ,ਦਲਜੀਤ ਸਿੰਘ ਸੱਭਰਵਾਲ,ਰਾਕੇਸ਼ ਸ਼ਰਮਾ,ਰਾਕੇਸ਼ ਰਾਕੇਸ਼ ਮਹਾਜਨ,ਪਵਨ ਸ਼ਰਮਾ, ਇੰਦਰਪਾਲ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।
