ਸੀ.ਐਚ.ਟੀ. ਅਭਿਸ਼ੇਕ ਕਟਾਰਿਆ ਸਟੇਟ ਐਵਾਰਡ ਨਾਲ ਸਨਮਾਨਿਤ
ਪਿੰਡ ਝੂਰੜਖੇੜਾ ਪਹੁੰਚਣ ’ਤੇ ਪਿੰਡ ਦੀ ਪੰਚਾਇਤ ਅਤੇ ਕਲੱਸਟਰ ਦੇ ਸਮੂਹ ਅਧਿਆਪਕਾਂ ਵੱਲੋਂ ਕੀਤਾ ਗਿਆ ਭਰਵਾਂ ਸੁਆਗਤ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਪੰਜਾਬ ਰਾਜ ਦੇ ਅਧਿਆਪਕਾਂ ਨੂੰ ‘ਪੰਜਾਬ ਰਾਜ ਅਧਿਆਪਕ ਪੁਰਸਕਾਰ 2025’ ਨਾਲ ਨਵਾਜ਼ਿਆ ਗਿਆ। ਇਸ ਸੂਚੀ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਕੇਵਲ ਇੱਕੋ–ਇੱਕ ਅਧਿਆਪਕ ਸੀ. ਐਚ. ਟੀ. ਸ਼੍ਰੀ ਅਭਿਸ਼ੇਕ ਕਟਾਰਿਆ ਦਾ ਨਾਂ ਸ਼ਾਮਲ ਕੀਤਾ ਗਿਆ, ਜੋਕਿ ਪੂਰੇ ਫ਼ਾਜ਼ਿਲਕਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆ ਸਰਵਰ ਸਤੀਸ਼ ਮਿਗਲਾਨੀ ਨੇ ਦੱਸਿਆ ਕਿ
ਸ਼੍ਰੀ ਕਟਾਰਿਆ ਸਾਲ 2021 ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਖੂਈਆਂ ਸਰਵਰ ਅਧੀਨ ਆਉਂਦੇ ਕਲਸਟਰ ਝੂਰੜ ਖੇੜਾ ਵਿਖੇ ਬਤੌਰ ਸੀ. ਐਚ. ਟੀ. ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਵੱਲੋਂ ਕਲਸਟਰ ਦੇ ਸਕੂਲਾਂ ਵਿੱਚ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਅਤੇ ਨਿਵੇਕਲੇ ਤਜ਼ਰਬਿਆਂ ਨੂੰ ਜਦ ਸਿੱਖਿਆ ਵਿਭਾਗ ਪੰਜਾਬ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਸ ਮਿਹਨਤਕਸ਼ ਅਤੇ ਸਿਰੜੀ ਅਧਿਆਪਕ ਦੀ ਕਾਰਗੁਜ਼ਾਰੀ ਨੂੰ ‘ਰਾਜ ਪੁਰਸਕਾਰ’ ਦੇ ਕੇ ਇਸ ਗੱਲ ’ਤੇ ਮੁਹਰ ਲਗਾਈ ਗਈ। ਇਸ ਮੌਕੇ ਪੰਜਾਬ ਰਾਜ ਦੇ ਮੁੱਖਮੰਤਰੀ ਮਾਣਯੋਗ ਸ. ਭਗਵੰਤ ਮਾਨ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਸਨਮਾਨ ਦਿੱਤਾ ਗਿਆ।
ਫ਼ਾਜ਼ਿਲਕਾ ਵਿਖੇ ਆਪਣੇ ਸਕੂਲ ਪਹੁੰਚਣ ਤੇ ਸ਼੍ਰੀ ਕਟਾਰਿਆ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਸ਼੍ਰੀ ਅਜੇ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਸ਼੍ਰੀ ਸਤੀਸ਼ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਵੱਲੋਂ ਇਸ ਸ਼ਾਨਾਮੱਤੀ ਪ੍ਰਾਪਤੀ ਲਈ ਵਧਾਈਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਬਲਾਕ ਖੂਈਆਂ ਸਰਵਰ ਦੇ ਸਮੂਹ ਸੀ. ਐਚ. ਟੀ., ਐਚ. ਟੀ. ਅਤੇ ਅਧਿਆਪਕ ਸਾਹਿਬਾਨ, ਪਿੰਡ ਝੂਰੜ ਖੇੜਾ ਦੀ ਸਮੁੱਚੀ ਪੰਚਾਇਤ, ਸ. ਮੰਗਤ ਸਿੰਘ ਚੇਅਰਮੈਨ, ਸਿੱਖਿਆ ਮਾਹਿਰ ਸ. ਬਲਦੇਵ ਸਿੰਘ ਅਤੇ ਪਤਵੰਤੇ ਸੱਜਣਾਂ ਵੱਲੋਂ ਵਧਾਈ ਦਿੰਦਿਆਂ ਉਹਨਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ ਗਿਆ।
ਇਸ ਪ੍ਰੋਗਰਾਮ ਮੌਕੇ ਇਹਨਾਂ ਅਧਿਕਾਰੀਆਂ ਤੋਂ ਇਲਾਵਾ ਸ਼੍ਰੀ ਕਟਾਰਿਆ ਜੀ ਦੇ ਪਿਤਾ ਸ਼੍ਰੀ ਮੋਹਨ ਲਾਲ, ਉਹਨਾਂ ਦਾ ਪੂਰਾ ਪਰਿਵਾਰ, ਸਟੇਟ ਐਵਾਰਡੀ ਸ਼੍ਰੀ ਨਰੇਸ਼ ਕੰਬੋਜ, ਸ਼੍ਰੀ ਸੁਰਿੰਦਰ ਕੰਬੋਜ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਜਗਦੀਸ਼ ਚੰਦਰ, ਸ. ਦਪਿੰਦਰ ਸਿੰਘ, ਸੀ. ਐਚ. ਟੀ. ਸ਼੍ਰੀ ਮਹਾਂਵੀਰ ਟਾਂਕ, ਸ਼੍ਰੀ ਰਤਨ ਭੂਸ਼ਣ, ਸ਼੍ਰੀ ਅਭਿਜੀਤ ਵਧਵਾ, ਐਚ. ਟੀ. ਸ਼੍ਰੀ ਕੁਲਦੀਪ ਛਾਬੜਾ, ਅਧਿਆਪਕ ਸ਼੍ਰੀ ਰਾਜ ਕੁਮਾਰ ਵਧਵਾ, ਸ਼੍ਰੀ ਪ੍ਰਦੀਪ ਸ਼ਰਮਾ, ਸ਼੍ਰੀ ਰਾਕੇਸ਼ ਕੋਹਲੀ, ਦਫ਼ਤਰੀ ਸਟਾਫ਼ ਵਿੱਚੋਂ ਸ. ਮੁਖਤਿਆਰ ਸਿੰਘ, ਸ਼੍ਰੀ ਰਾਮ ਜੀ ਲਾਲ ਅਤੇ ਭਾਰਤੀ ਏਅਰਟੈਲ ਫਾਊਂਡੇਸ਼ਨ ਦੇ ਕੋਆਰਡੀਨੇਟਰ ਸ਼੍ਰੀ ਸਾਹਿਲ ਕੁਮਾਰ ਅਤੇ ਸ਼੍ਰੀ ਦਵਿੰਦਰ ਵੀ ਹਾਜ਼ਰ ਸਨ।
