ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਠੱਪ,ਸਿਰਫ ਸਰਕਾਰੀ ਡਾਕਾਂ ਦੀ ਬੱਲੇ ਬੱਲੇ - ਪੰਨੂ , ਲਾਹੌਰੀਆ
ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ l ਸਰਕਾਰ ਅਧਿਆਪਕ ਸਿਰਫ ਪੰਜਾਬ ਸਰਕਾਰ ਦੀਆਂ ਡਾਕਾ ਬਣਾਉਣ ਵਿੱਚ ਹੀ ਰੁੱਝੇ ਹੋਏ ਹਨ l ਇਹਨਾਂ ਡਾਕਾਂ ਵਿੱਚ ਬੀਐਲਓ,ਏਕ ਪੇਡ ਮਾਂ ਕੇ ਨਾਮ ਅਪਾਰ ਆਈਡੀ, ਸਕੂਲਾਂ ਦੀਆਂ ਖੇਡਾਂ, ਬੱਚਿਆਂ ਦੇ ਪੇਪਰ, ਰੋਜਾਨਾ ਐੱਚਟੀ ਤੇ ਸੀਐੱਚਟੀ ਦੀਆਂ ਮੀਟਿੰਗਾਂ, ਐਸਐਮਸੀ ਦੀਆਂ ਮੀਟਿੰਗਾਂ, ਵੋਟਰ ਸੂਚੀਆਂ ਦੀ ਸੁਧਾਈ ਆਦਿ ਕੰਮਾਂ ਵਿੱਚ ਸਰਕਾਰ ਨੇ ਅਧਿਆਪਕਾਂ ਨੂੰ ਉਲਝਾਇਆ ਹੋਇਆ ਹੈ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਪੜ੍ਹਾਇਆ ਹੀ ਨਹੀਂ ਜਾ ਰਿਹਾ l ਪੜ੍ਹਾਈ ਦਾ ਕੰਮ ਬਿਲਕੁਲ ਠੱਪ ਹੋਇਆ ਪਿਆ ਹੈ। ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਪੰਜਾਬ ਸਰਕਾਰ ਦੇ ਇਸ ਰਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੀ ਹੈ l ਕਈ ਸਕੂਲਾਂ ਵਿੱਚ ਤਾਂ ਪੰਜ ਅਧਿਆਪਕ ਹਨ, ਉਹਨਾਂ ਵਿੱਚੋਂ ਚਾਰ ਅਧਿਆਪਕ ਬੀਐਲਓ ਹੀ ਲੱਗੇ ਹੋਏ ਹਨ l ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜਾਉਣਾ ਹੈ ਨਾ ਕਿ ਸਰਕਾਰੀ ਡਾਕਾਂ ਦਾ ਕੰਮ ਕਰਨਾ l ਸਰਕਾਰ ਨੂੰ ਇਹਨਾਂ ਕੰਮਾਂ ਵਾਸਤੇ ਹੋਰ ਅਧਿਕਾਰੀ ਨਿਯੁਕਤ ਕਰਨੇ ਚਾਹੀਦੇ ਹਨ , ਤਾਂ ਜੋ ਅਧਿਆਪਕਾਂ ਨੂੰ ਰਾਹਤ ਮਿਲੇ ਤੇ ਉਹ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਪੜਾ ਸਕਣ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ ਜਲੰਧਰ , ਰਿਸ਼ੀ ਕੁਮਾਰ ਜਲੰਧਰ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।
