Teachers Terminated: ਸਿੱਖਿਆ ਵਿਭਾਗ ਵੱਲੋਂ ਵੱਡੀ ਕਾਰਵਾਈ "8 ਅਧਿਆਪਕਾਂ ਨੂੰ ਕੀਤਾ ਬਰਖਾਸਤ
ਸਰਕਾਰ ਵੱਲੋਂ ਵੱਡੀ ਕਾਰਵਾਈ
ਚੰਡੀਗੜ੍ਹ, 6 ਸਤੰਬਰ ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਨੇ ਬਹਰੀਆਂ ਯੂਨੀਵਰਸਿਟੀਆਂ ਤੋਂ ਫਰਜ਼ੀ ਡਿਗਰੀਆਂ ਲੈ ਕੇ ਸਰਕਾਰੀ ਨੌਕਰੀ ਕਰ ਰਹੇ ਅਧਿਆਪਕਾਂ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਹੈ। ਇਸ ਕਾਰਵਾਈ ਅਧੀਨ 8 ਅਧਿਆਪਕਾਂ ਦੀ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹੈ।
ਫਰਜ਼ੀ ਡਿਗਰੀਆਂ ਨਾਲ ਨੌਕਰੀ
ਇਹ ਅਧਿਆਪਕ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਨੇ 2012-13 ਵਿੱਚ ਰਾਜਸਥਾਨ ਸਮੇਤ ਕੁਝ ਬਹਰੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ ਸਨ, ਜੋ ਬਾਅਦ ਵਿੱਚ ਜਾਲਸਾਜ਼ੀ ਵਾਲੀਆਂ ਪਾਈਆਂ ਗਈਆਂ।
- SCHOOL REOPENING: ਸੋਮਵਾਰ ਤੋਂ ਸਕੂਲਾਂ ਨੂੰ ਖੋਲ੍ਹਣ ਲਈ ਨਿਰਦੇਸ਼ ਜਾਰ
ਸਿੱਖਿਆ ਵਿਭਾਗ ਦਾ ਸਪਸ਼ਟੀਕਰਨ
ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਸਹੀ ਤਰੀਕੇ ਨਾਲ ਪੜ੍ਹਾਈ ਕਰਨ ਵਾਲਿਆਂ ਨਾਲ ਕੋਈ ਨਾਇਂਸਾਫ਼ੀ ਨਹੀਂ ਹੋਵੇਗੀ। ਪਰ ਫ਼ਰਜ਼ੀ ਸਰਟੀਫਿਕੇਟਾਂ ਦੇ ਆਧਾਰ ‘ਤੇ ਨੌਕਰੀ ਹਾਸਲ ਕਰਨ ਵਾਲਿਆਂ ਨੂੰ ਕਿਸੇ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਮਾਪਿਆਂ ਨੂੰ ਭਰੋਸਾ
ਵਿਭਾਗ ਵੱਲੋਂ ਮਾਪਿਆਂ ਨੂੰ ਇਹ ਭਰੋਸਾ ਵੀ ਦਿਵਾਇਆ ਗਿਆ ਹੈ ਕਿ ਸਕੂਲਾਂ ਵਿੱਚ ਸਿਰਫ਼ ਯੋਗ ਅਤੇ ਕਾਬਲ ਅਧਿਆਪਕ ਹੀ ਪੜ੍ਹਾਉਣਗੇ, ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਕੋਈ ਖੇਡ ਨਾ ਹੋਵੇ।
