PSEB CLASS 8 SST SAMPLE PAPER SET 3 LATEST BLUE PRINT

SYLLABUS FOR PSEB CLASS 8 SST SEPTEMBER EXAM
STRUCTURE OF QUESTION PAPER FOR CLASS 8 SST SEPTEMBER EXAM 2025
PSEB ਜਮਾਤ 8ਵੀਂ ਸਮਾਜਿਕ ਵਿਗਿਆਨ ਸਤੰਬਰ ਪ੍ਰੀਖਿਆ ਨਮੂਨਾ ਪੇਪਰ - ਸੈੱਟ 3

PSEB ਜਮਾਤ 8ਵੀਂ ਸਮਾਜਿਕ ਵਿਗਿਆਨ ਸਤੰਬਰ ਪ੍ਰੀਖਿਆ ਨਮੂਨਾ ਪੇਪਰ - ਸੈੱਟ 2

ਕੁੱਲ ਅੰਕ: 80

ਭਾਗ-ਓ ਬਹੁਵਿਕਲਪੀ ਪ੍ਰਸ਼ਨ: ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। 10 × 1 = 10 ਅੰਕ

ਭਾਗ-ਅ ਵਸਤੁਨਿਸ਼ਠ ਪ੍ਰਸ਼ਨ: ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। 10 × 1 = 10 ਅੰਕ

ਭਾਗ-ੲ: ਹਰ ਇੱਕ ਪ੍ਰਸ਼ਨ 3 ਅੰਕ ਦਾ — 6 × 3 = 18 ਅੰਕ

ਭਾਗ-ਸ: ਕੁੱਲ 4 ਪ੍ਰਸ਼ਨ ਹੋਣਗੇ (100% ਅੰਦਰੂਨੀ ਛੋਟ) — 5 × 4 = 20 ਅੰਕ

ਭਾਗ-ਹ: ਸਰੋਤ ਅਧਾਰਤ ਪ੍ਰਸ਼ਨ: 2 × 6 = 12 ਅੰਕ

ਭਾਗ-ਕ: ਨਕਸ਼ਾ ਕਾਰਜ — ਹਰੇਕ ਸਥਾਨ ਲਈ 1 ਅੰਕ। 10 × 1 = 10 ਅੰਕ


ਭਾਗ-ੳ: ਬਹੁਵਿਕਲਪੀ ਪ੍ਰਸ਼ਨ (Multiple Choice Questions)

ਇਸ ਭਾਗ ਵਿੱਚ ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਦੇ ਕ੍ਰਮਵਾਰ 3+4+3 ਕੁੱਲ 10 ਬਹੁਵਿਕਲਪੀ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। (10 × 1 = 10 ਅੰਕ)

ਭੂਗੋਲ

  1. ਕਿਹੜੇ ਸਾਧਨ ਜਾਨਦਾਰ ਵਸਤੂਆਂ ਤੋਂ ਉਤਪੰਨ ਹੁੰਦੇ ਹਨ?
    • (ੳ) ਨਿਰਜੀਵ ਸਾਧਨ
    • (ਅ) ਵਿਕਸਤ ਸਾਧਨ
    • (ੲ) ਜੀਵ ਸਾਧਨ
    • (ਸ) ਸੰਭਾਵਿਤ ਸਾਧਨ
  2. ਕਿਹੜੀ ਮਿੱਟੀ ਕਪਾਹ ਦੀ ਖੇਤੀ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ?
    • (ੳ) ਜਲੌਢੀ ਮਿੱਟੀ
    • (ਅ) ਲਾਲ ਮਿੱਟੀ
    • (ੲ) ਕਾਲੀ ਮਿੱਟੀ
    • (ਸ) ਮਾਰੂਥਲੀ ਮਿੱਟੀ
  3. ਸ਼ਕਤੀ ਦੇ ਨਵੇਂ ਸਾਧਨਾਂ ਵਿੱਚੋਂ ਕਿਹੜਾ ਇੱਕ ਉਦਾਹਰਣ ਹੈ?
    • (ੳ) ਕੋਲਾ
    • (ਅ) ਪੈਟਰੋਲੀਅਮ
    • (ੲ) ਸੂਰਜੀ ਸ਼ਕਤੀ
    • (ਸ) ਕੁਦਰਤੀ ਗੈਸ

ਇਤਿਹਾਸ

  1. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ?
    • (ੳ) 16ਵੀਂ ਸਦੀ ਵਿੱਚ
    • (ਅ) 17ਵੀਂ ਸਦੀ ਵਿੱਚ
    • (ੲ) 18ਵੀਂ ਸਦੀ ਵਿੱਚ
    • (ਸ) 19ਵੀਂ ਸਦੀ ਵਿੱਚ
  2. ਭਾਰਤ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕਪਤਾਨ ਵਾਸਕੋ-ਡੀ-ਗਾਮਾ ਕਿੱਥੇ ਪਹੁੰਚਿਆ ਸੀ?
    • (ੳ) ਬੰਬਈ
    • (ਅ) ਕਾਲੀਕਟ
    • (ੲ) ਗੋਆ
    • (ਸ) ਸੂਰਤ
  3. ਕਿਸ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਬੰਗਾਲ ਵਿੱਚ ਚੁੰਗੀ ਕਰ ਤੋਂ ਬਿਨਾਂ ਵਪਾਰ ਕਰਨ ਦੀ ਰਿਆਇਤ ਦਿੱਤੀ ਸੀ?
    • (ੳ) ਔਰੰਗਜ਼ੇਬ
    • (ਅ) ਸ਼ਾਹਜਹਾਂ
    • (ੲ) ਫਰੂਖਸੀਅਰ
    • (ਸ) ਬਹਾਦਰ ਸ਼ਾਹ ਜ਼ਫਰ
  4. ਭਾਰਤ ਵਿੱਚ ਪਹਿਲਾ ਸੂਤੀ ਕੱਪੜੇ ਦਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ?
    • (ੳ) 1854 ਈ. ਵਿੱਚ ਸੈਰਮਪੁਰ
    • (ਅ) 1853 ਈ. ਵਿੱਚ ਬੰਬਈ
    • (ੲ) 1840 ਈ. ਵਿੱਚ ਦੱਖਣੀ ਭਾਰਤ
    • (ਸ) 1852 ਈ. ਵਿੱਚ ਆਸਾਮ

ਨਾਗਰਿਕ ਸ਼ਾਸਤਰ

  1. ਭਾਰਤੀ ਸੰਵਿਧਾਨ ਕਿੰਨੇ ਸਾਲ, ਕਿੰਨੇ ਮਹੀਨੇ ਅਤੇ ਕਿੰਨੇ ਦਿਨਾਂ ਵਿੱਚ ਤਿਆਰ ਕੀਤਾ ਗਿਆ?
    • (ੳ) 2 ਸਾਲ 10 ਮਹੀਨੇ 15 ਦਿਨ
    • (ਅ) 2 ਸਾਲ 11 ਮਹੀਨੇ 18 ਦਿਨ
    • (ੲ) 3 ਸਾਲ 5 ਮਹੀਨੇ 20 ਦਿਨ
    • (ਸ) 1 ਸਾਲ 9 ਮਹੀਨੇ 11 ਦਿਨ
  2. ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸਨ?
    • (ੳ) ਡਾ. ਰਾਜਿੰਦਰ ਪ੍ਰਸਾਦ
    • (ਅ) ਡਾ. ਬੀ.ਆਰ. ਅੰਬੇਡਕਰ
    • (ੲ) ਮਹਾਤਮਾ ਗਾਂਧੀ
    • (ਸ) ਪੰਡਿਤ ਜਵਾਹਰ ਲਾਲ ਨਹਿਰੂ
  3. ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈ?
    • (ੳ) 250
    • (ਅ) 543
    • (ੲ) 552
    • (ਸ) 245

ਭਾਗ-ਅ: ਵਸਤੁਨਿਸ਼ਠ ਪ੍ਰਸ਼ਨ (Objective Questions)

ਇਸ ਭਾਗ ਵਿੱਚ ਖਾਲੀ ਸਥਾਨ ਭਰੋ, ਸਹੀ/ਗਲਤ ਅਤੇ ਇੱਕ ਸ਼ਬਦ ਤੋਂ ਇੱਕ ਵਾਕ ਦੇ ਉੱਤਰ ਵਾਲੇ ਕੁੱਲ 10 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। (10 × 1 = 10 ਅੰਕ)

  1. ਖਾਲੀ ਸਥਾਨ ਭਰੋ: ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜੋ ਮੂਲ ਚੱਟਾਨਾਂ ਦੇ ਟੁੱਟਣ, ਜਲਵਾਯੂ, ਜੀਵਾਂ ਅਤੇ ਰੁੱਖ-ਬੂਟਿਆਂ ਦੇ ਗਲਣ-ਸੜਨ ਆਦਿ ਕਾਰਨਾਂ ਨਾਲ ਬਣਦੀ ਹੈ।
  2. ਸਹੀ/ਗਲਤ: ਕੋਲਾ ਸ਼ਕਤੀ ਦੇ ਨਵੇਂ ਸਾਧਨਾਂ ਵਿੱਚੋਂ ਇੱਕ ਹੈ।
  3. ਇੱਕ ਸ਼ਬਦ/ਇੱਕ ਵਾਕ: ਸਮੁੰਦਰਾਂ ਤੋਂ ਸਾਨੂੰ ਕੀ-ਕੀ ਪ੍ਰਾਪਤ ਹੁੰਦਾ ਹੈ? ਕੋਈ ਦੋ ਚੀਜ਼ਾਂ ਦੱਸੋ।
  1. ਖਾਲੀ ਸਥਾਨ ਭਰੋ: ਪਲਾਸੀ ਦੀ ਲੜਾਈ 23 ਜੂਨ __________ ਈ. ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜ-ਉਦ-ਦੌਲਾ ਵਿਚਕਾਰ ਹੋਈ।
  2. ਸਹੀ/ਗਲਤ: ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਸਥਾਪਨਾ ਹੋ ਜਾਣ ਨਾਲ ਪਿੰਡਾਂ ਦੀ ਆਤਮ ਨਿਰਭਰ ਅਰਥ-ਵਿਵਸਥਾ ਨੂੰ ਬਹੁਤ ਲਾਭ ਹੋਇਆ।
  3. ਇੱਕ ਸ਼ਬਦ/ਇੱਕ ਵਾਕ: ਨੀਲ ਵਿਦਰੋਹ ਕਿਹੜੇ ਦੋ ਭਾਰਤੀ ਰਾਜਾਂ ਵਿੱਚ ਫੈਲਿਆ ਸੀ?
  4. ਇੱਕ ਸ਼ਬਦ/ਇੱਕ ਵਾਕ: ਲਾਰਡ ਕਾਰਨਵਾਲਿਸ ਨੇ ਸਥਾਈ ਬੰਦੋਬਸਤ ਕਿੱਥੇ ਸ਼ੁਰੂ ਕੀਤਾ ਸੀ?
  1. ਖਾਲੀ ਸਥਾਨ ਭਰੋ: ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ __________ ਤੱਕ ਮੌਲਿਕ ਅਧਿਕਾਰ ਦਰਜ ਹਨ।
  2. ਸਹੀ/ਗਲਤ: ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ।
  3. ਇੱਕ ਸ਼ਬਦ/ਇੱਕ ਵਾਕ: ਸੰਵਿਧਾਨ ਤੋਂ ਕੀ ਭਾਵ ਹੈ?

ਭਾਗ-ੲ: ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਇਸ ਭਾਗ ਵਿੱਚ ਕੁੱਲ 6 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 3 ਅੰਕ ਦਾ ਹੋਵੇਗਾ। (6 × 3 = 18 ਅੰਕ)

  1. ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ? ਕੁਦਰਤੀ ਸਾਧਨ ਕੀ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦੇ ਹਨ? 3 ਅੰਕ
  2. ਮਿੱਟੀ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਕੋਈ ਤਿੰਨ ਢੰਗ ਦੱਸੋ। 3 ਅੰਕ
<
  1. ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ? 3 ਅੰਕ
  2. 19ਵੀਂ ਸਦੀ ਵਿੱਚ ਲਘੂ ਉਦਯੋਗਾਂ ਦੇ ਪਤਨ ਦੇ ਕੋਈ ਤਿੰਨ ਕਾਰਨ ਲਿਖੋ। 3 ਅੰਕ
  1. ਸੰਵਿਧਾਨ ਦੀ ਪ੍ਰਸਤਾਵਨਾ ਕੀ ਹੈ? ਇਸ ਵਿੱਚ ਦਰਜ ਕੋਈ ਤਿੰਨ ਆਦਰਸ਼ਾਂ ਦੇ ਨਾਮ ਦੱਸੋ। 3 ਅੰਕ
  2. ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਕਿਉਂ ਲਾਗੂ ਕੀਤੀ ਗਈ ਸੀ? ਕੋਈ ਤਿੰਨ ਕਾਰਨ ਦਿਓ। 3 ਅੰਕ

ਭਾਗ-ਸ: ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਇਸ ਭਾਗ ਵਿੱਚ ਕੁੱਲ 4 ਪ੍ਰਸ਼ਨ ਹੋਣਗੇ (100% ਅੰਦਰੂਨੀ ਛੋਟ). (4 × 5 = 20 ਅੰਕ)

  1. ਸ਼ਕਤੀ ਸਾਧਨ ਕਿਹੜੇ-ਕਿਹੜੇ ਹਨ? ਦੇਸ਼ ਦੇ ਵਿਕਾਸ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ? ਕੋਈ ਦੋ ਸ਼ਕਤੀ ਸਾਧਨਾਂ (ਕੋਲਾ ਅਤੇ ਪੈਟਰੋਲੀਅਮ) ਬਾਰੇ ਵਿਸਥਾਰ ਪੂਰਵਕ ਲਿਖੋ। 5 ਅੰਕ
    ਜਾਂ
    ਮਿੱਟੀ ਦੀਆਂ ਕਿਸਮਾਂ ਦੱਸਦੇ ਹੋਏ ਦੇਸ਼ ਵਿੱਚ ਜਲੌਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ ਅਤੇ ਮਿੱਟੀ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? 5 ਅੰਕ
  1. 1857 ਈ. ਦੇ ਵਿਦਰੋਹ ਦੀ ਅਸਫਲਤਾ ਦੇ ਕੀ ਕਾਰਨ ਸਨ? ਵਿਸਥਾਰਪੂਰਵਕ ਵਰਣਨ ਕਰੋ। 5 ਅੰਕ
    ਜਾਂ
    ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਲਈ ਲਾਰਡ ਡਲਹੌਜ਼ੀ ਦੁਆਰਾ ਅਪਣਾਏ ਗਏ ਵੱਖ-ਵੱਖ ਢੰਗਾਂ ਦਾ ਵਰਣਨ ਕਰੋ। 5 ਅੰਕ
  2. ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਕੀ ਆਰਥਿਕ ਪ੍ਰਭਾਵ ਪਏ? 5 ਅੰਕ
    ਜਾਂ
    ਨੀਲ ਵਿਦਰੋਹ ਤੋਂ ਤੁਸੀਂ ਕੀ ਸਮਝਦੇ ਹੋ? ਇਹ ਕਦੋਂ ਅਤੇ ਕਿਹੜੇ ਰਾਜਾਂ ਵਿੱਚ ਫੈਲਿਆ ਸੀ? 5 ਅੰਕ
  1. ਸੰਵਿਧਾਨ ਦੀ ਭੂਮਿਕਾ ਅਤੇ ਕਾਨੂੰਨ ਦੀ ਲੋੜ ਬਾਰੇ ਵਿਸਥਾਰ ਵਿੱਚ ਚਰਚਾ ਕਰੋ। 5 ਅੰਕ
    ਜਾਂ
    ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ? ਵਿਸਥਾਰ ਸਹਿਤ ਵਿਆਖਿਆ ਕਰੋ। 5 ਅੰਕ

ਭਾਗ-ਹ: ਸਰੋਤ ਅਧਾਰਤ ਪ੍ਰਸ਼ਨ

ਇਸ ਭਾਗ ਵਿੱਚ 2 ਪ੍ਰਸ਼ਨ ਹੋਣਗੇ (ਇਤਿਹਾਸ ਅਤੇ ਨਾਗਰਿਕ ਸ਼ਾਸਤਰ). ਹਰੇਕ ਪ੍ਰਸ਼ਨ 6 ਅੰਕ (3 ਉਪ-ਪ੍ਰਸ਼ਨ × 2 ਅੰਕ). (2 × 6 = 12 ਅੰਕ)

ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਲਈ ਲਾਰਡ ਡਲਹੌਜ਼ੀ ਦੁਆਰਾ ਅਪਣਾਏ ਗਏ ਵੱਖ-ਵੱਖ ਢੰਗ ਲੜੀ ਨੰ. ਅਪਣਾਏ ਗਏ ਚਾਰ ਵੱਖ-ਵੱਖ ਢੰਗ ਸ਼ਾਮਲ ਕੀਤੇ ਗਏ ਰਾਜ 1. ਜਿੱਤਾਂ ਦੁਆਰਾ ਪੰਜਾਬ (1849), ਸਿੱਕਮ (1850), ਉਪਰੋਮ ਅਤੇ ਪੀਗ ਦੇ ਇਲਾਕੇ (1852) 2. ਲੈਪਸ ਦੀ ਨੀਤੀ ਦੁਆਰਾ ਸਤਾਰਾ, ਸੰਭਲਪੁਰ, ਬਘਾਟ, ਉਦੈਪੁਰ, ਝਾਂਸੀ 3. ਭੈੜੇ ਸ਼ਾਸਨ ਪ੍ਰਬੰਧ ਦੇ ਅਧਾਰ 'ਤੇ ਅਵਧ (1856) 4. ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ ਕਰਨਾਟਕ, ਪੇਸ਼ਵਾ, ਤੰਜੌਰ, ਸੂਰਤ
  1. ਸਰੋਤ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ।
    1. (a) ਲਾਰਡ ਡਲਹੌਜ਼ੀ ਦੁਆਰਾ ਅੰਗਰੇਜ਼ੀ ਸਾਮਰਾਜ ਦੇ ਵਿਸਥਾਰ ਲਈ ਅਪਣਾਏ ਗਏ ਕੋਈ ਦੋ ਮੁੱਖ ਢੰਗ ਦੱਸੋ। 2 ਅੰਕ
    2. (b) 'ਲੈਪਸ ਦੀ ਨੀਤੀ' ਅਧੀਨ ਸ਼ਾਮਲ ਕੀਤੇ ਗਏ ਕੋਈ ਦੋ ਰਾਜਾਂ ਦੇ ਨਾਮ ਦੱਸੋ। 2 ਅੰਕ
    3. (c) ਭੈੜੇ ਸ਼ਾਸਨ ਪ੍ਰਬੰਧ ਦੇ ਅਧਾਰ 'ਤੇ ਕਿਸ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਕਦੋਂ? 2 ਅੰਕ
ਸੰਵਿਧਾਨ- ਸੰਵਿਧਾਨ ਕਿਸੇ ਵੀ ਦੇਸ਼ ਦਾ ਕਾਨੂੰਨੀ ਦਸਤਾਵੇਜ਼ ਹੁੰਦਾ ਹੈ। ਜਿਸ ਅਨੁਸਾਰ ਕਿਸੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ ਦੀਆਂ ਮੁੱਖ ਭੂਮਿਕਾਵਾਂ ਇਹ ਹਨ: (1) ਲੋਕਤੰਤਰ ਦੀ ਰੱਖਿਆ ਕਰਨਾ- ਸੰਵਿਧਾਨ ਇਹ ਨਿਰਧਾਰਤ ਕਰਦਾ ਹੈ ਕਿ ਲੋਕਤੰਤਰਿਕ ਸੰਸਥਾਵਾਂ ਕਿਵੇਂ ਕੰਮ ਕਰਨ। (2) ਨਾਗਰਿਕਾਂ ਨੂੰ ਨਿਆਂ ਅਤੇ ਸਮਾਨਤਾ ਦਾ ਅਧਿਕਾਰ ਦੇਣਾ- ਸੰਵਿਧਾਨ ਹਰੇਕ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ। (3) ਨਾਗਰਿਕਾਂ ਦੇ ਅਧਿਕਾਰ ਦੀ ਰੱਖਿਆ- ਮੁਢਲੇ ਅਧਿਕਾਰ (Fundamental Rights) ਦੀ ਰਾਖੀ। (4) ਮਜ਼ਬੂਤ ਪ੍ਰਸ਼ਾਸਨਿਕ ਢਾਂਚਾ- ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਵਿਭਾਜਨ ਆਦਿ। ਕਾਨੂੰਨ ਦੀ ਲੋੜ- ਕਾਨੂੰਨ ਸਮਾਜ ਵਿੱਚ ਨਿਆਂ ਅਤੇ ਸੁਰੱਖਿਆ ਯਕੀਨੀ ਬਣਾਉਂਦੇ ਹਨ।
  1. ਸਰੋਤ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ।
    1. (a) ਸੰਵਿਧਾਨ ਦੀ ਪਰਿਭਾਸ਼ਾ ਦਿਓ ਅਤੇ ਇਸਦੀ ਇੱਕ ਮੁੱਖ ਭੂਮਿਕਾ ਦੱਸੋ। 2 ਅੰਕ
    2. (b) ਸੰਵਿਧਾਨ ਨਾਗਰਿਕਾਂ ਨੂੰ ਕਿਹੜੇ ਅਧਿਕਾਰ ਪ੍ਰਦਾਨ ਕਰਦਾ ਹੈ? ਕੋਈ ਦੋ ਦੱਸੋ। 2 ਅੰਕ
    3. (c) ਕਾਨੂੰਨ ਦੀ ਲੋੜ ਕਿਉਂ ਪੈਂਦੀ ਹੈ? ਕੋਈ ਦੋ ਕਾਰਨ ਲਿਖੋ। 2 ਅੰਕ

ਭਾਗ-ਕ: ਨਕਸ਼ਾ ਕਾਰਜ (Map Work)

ਇਸ ਪ੍ਰਸ਼ਨ ਵਿੱਚ ਭਾਰਤ ਦੇ ਨਕਸ਼ੇ ਵਿੱਚ 7 ਸਥਾਨ ਭੂਗੋਲ ਭਾਗ ਤੋਂ ਅਤੇ 3 ਸਥਾਨ ਇਤਿਹਾਸ ਭਾਗ ਤੋਂ ਭਰਨੇ ਹੋਣਗੇ। ਹਰੇਕ ਸਥਾਨ ਲਈ 1 ਅੰਕ। (10 × 1 = 10 ਅੰਕ)

    1. ਭਾਰਤ ਦੇ ਨਕਸ਼ੇ ਵਿੱਚ ਨਰਮਦਾ ਨਦੀ ਦਰਸਾਓ।
    2. ਭਾਰਤ ਦੇ ਨਕਸ਼ੇ ਵਿੱਚ ਬੰਗਾਲ ਦੀ ਖਾੜੀ ਦਰਸਾਓ।
    3. ਭਾਰਤ ਦੇ ਨਕਸ਼ੇ ਵਿੱਚ ਥਾਰ ਮਾਰੂਥਲ ਦਰਸਾਓ।
    4. ਭਾਰਤ ਦੇ ਨਕਸ਼ੇ ਵਿੱਚ ਲਾਲ ਮਿੱਟੀ ਵਾਲਾ ਕੋਈ ਇੱਕ ਰਾਜ ਦਰਸਾਓ।
    5. ਭਾਰਤ ਦੇ ਨਕਸ਼ੇ ਵਿੱਚ ਬਾਕਸਾਈਟ ਪੈਦਾ ਕਰਨ ਵਾਲਾ ਕੋਈ ਇੱਕ ਰਾਜ ਦਰਸਾਓ।
    6. ਭਾਰਤ ਦੇ ਨਕਸ਼ੇ ਵਿੱਚ ਕੋਲਾਰ ਸੋਨੇ ਦੀ ਖਾਣ ਦਰਸਾਓ।
    7. ਭਾਰਤ ਦੇ ਨਕਸ਼ੇ ਵਿੱਚ ਰਣਜੀਤ ਸਾਗਰ ਡੈਮ ਦਰਸਾਓ।
    1. ਭਾਰਤ ਦੇ ਨਕਸ਼ੇ ਵਿੱਚ ਬੰਬਈ (ਪਹਿਲਾ ਸੂਤੀ ਕੱਪੜੇ ਦਾ ਉਦਯੋਗ) ਦਰਸਾਓ।
    2. ਭਾਰਤ ਦੇ ਨਕਸ਼ੇ ਵਿੱਚ ਅਵਧ (ਡਲਹੌਜ਼ੀ ਦੁਆਰਾ ਭੈੜੇ ਸ਼ਾਸਨ ਦੇ ਅਧਾਰ 'ਤੇ ਸ਼ਾਮਲ ਕੀਤਾ ਗਿਆ ਰਾਜ) ਦਰਸਾਓ।
    3. ਭਾਰਤ ਦੇ ਨਕਸ਼ੇ ਵਿੱਚ ਬਿਹਾਰ (ਨੀਲ ਵਿਦਰੋਹ ਦਾ ਇੱਕ ਪ੍ਰਮੁੱਖ ਖੇਤਰ) ਦਰਸਾਓ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends