PSEB ਜਮਾਤ 8ਵੀਂ ਸਮਾਜਿਕ ਵਿਗਿਆਨ ਸਤੰਬਰ ਪ੍ਰੀਖਿਆ ਨਮੂਨਾ ਪੇਪਰ
**ਕੁੱਲ ਅੰਕ: 80**
ਭਾਗ-ੳ: ਬਹੁਵਿਕਲਪੀ ਪ੍ਰਸ਼ਨ (Multiple Choice Questions)
ਇਸ ਭਾਗ ਵਿੱਚ ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਦੇ ਕ੍ਰਮਵਾਰ 3+4+3 ਕੁੱਲ 10 ਬਹੁਵਿਕਲਪੀ ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। **(10 × 1 = 10 ਅੰਕ)**
ਭੂਗੋਲ (Geography)
- ਸਾਧਨਾਂ ਦੀਆਂ ਮੁੱਖ ਕਿਸਮਾਂ ਵਿੱਚੋਂ ਕਿਹੜਾ ਇੱਕ ਜੋੜਾ ਨਹੀਂ ਹੈ?
- ਭਾਰਤ ਵਿੱਚ ਕਿਸ ਕਿਸਮ ਦੀ ਮਿੱਟੀ ਦੇਸ਼ ਦੇ ਲਗਭਗ 45% ਹਿੱਸੇ 'ਤੇ ਪਾਈ ਜਾਂਦੀ ਹੈ?
- ਕਿਹੜੇ ਖਣਿਜ ਪਦਾਰਥ ਨੂੰ 'ਤਰਲ ਸੋਨੇ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ?
ਇਤਿਹਾਸ (History)
- ਭਾਰਤ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕਪਤਾਨ ਕੌਣ ਸੀ?
- ਪਲਾਸੀ ਦੀ ਲੜਾਈ ਕਦੋਂ ਹੋਈ ਸੀ?
- ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ?
- ਲਾਰਡ ਡਲਹੌਜ਼ੀ ਦੁਆਰਾ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਲਈ ਕਿਹੜੀ ਨੀਤੀ ਅਪਣਾਈ ਗਈ ਸੀ, ਜਿੱਥੇ ਸ਼ਾਸਕਾਂ ਦੀ ਆਪਣੀ ਕੋਈ ਸੰਤਾਨ ਨਹੀਂ ਸੀ?
ਨਾਗਰਿਕ ਸ਼ਾਸਤਰ (Civics)
- ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ?
- ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਨਾਗਰਿਕਾਂ ਨੂੰ ਛੇ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ?
- ਰਾਜ ਸਭਾ ਲਈ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾ ਸਕਦੇ ਹਨ?
ਭਾਗ-ਅ: ਵਸਤੁਨਿਸ਼ਠ ਪ੍ਰਸ਼ਨ (Objective Questions)
ਇਸ ਭਾਗ ਵਿੱਚ ਖਾਲੀ ਸਥਾਨ ਭਰੋ, ਸਹੀ/ਗਲਤ ਅਤੇ ਇੱਕ ਸ਼ਬਦ ਤੋਂ ਇੱਕ ਵਾਕ ਦੇ ਉੱਤਰ ਵਾਲੇ ਕੁੱਲ 10 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 3 + 4 + 3 ਕੁੱਲ 10 ਪ੍ਰਸ਼ਨ ਪੁੱਛੇ ਜਾਣਗੇ। **(10 × 1 = 10 ਅੰਕ)**
ਭੂਗੋਲ (Geography)
- **ਖਾਲੀ ਸਥਾਨ ਭਰੋ:** ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਜਿਹੜੀ ਮੂਲ ਚੁੱਟਾਨਾਂ ਦੇ ਟੁੱਟਣ ਭੁੱਜਣ, ਜਲਵਾਯੂ, ਜੀਵਾਂ ਅਤੇ ਰੁੱਖ-ਬੂਟਿਆਂ ਦੇ ਗਲਣ-ਸੜਨ ਆਦਿ ਤੱਤਾਂ ਦੇ ਅਸਰ ਕਾਰਨ ਬਣਦੀ ਹੈ, ਉਸਨੂੰ __________ ਕਹਿੰਦੇ ਹਨ।
- **ਸਹੀ/ਗਲਤ:** ਕੋਲਾ ਸ਼ਕਤੀ ਦੇ ਨਵੇਂ ਸਾਧਨਾਂ ਵਿੱਚੋਂ ਇੱਕ ਹੈ।
- **ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ:** ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੀਆਂ ਕੋਈ ਦੋ ਚੀਜ਼ਾਂ ਦੇ ਨਾਮ ਲਿਖੋ।
ਇਤਿਹਾਸ (History)
- **ਖਾਲੀ ਸਥਾਨ ਭਰੋ:** ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ __________ ਸਦੀ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ ਹੋਇਆ।
- **ਸਹੀ/ਗਲਤ:** ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਰੈਗੂਲੇਟਿੰਗ ਐਕਟ 1773 ਈ. ਵਿੱਚ ਪਾਸ ਕੀਤਾ ਗਿਆ।
- **ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ:** ਨੀਲ ਵਿਦਰੋਹ ਕਿਹੜੇ ਦੋ ਭਾਰਤੀ ਰਾਜਾਂ ਵਿੱਚ ਫੈਲਿਆ ਸੀ?
- **ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ:** 1857 ਦੇ ਵਿਦਰੋਹ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਦੱਸੋ।
ਨਾਗਰਿਕ ਸ਼ਾਸਤਰ (Civics)
- **ਖਾਲੀ ਸਥਾਨ ਭਰੋ:** ਭਾਰਤੀ ਸੰਵਿਧਾਨ 2 ਸਾਲ __________ ਮਹੀਨੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ।
- **ਸਹੀ/ਗਲਤ:** ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ 'ਚ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦ ਦਰਜ ਕੀਤੇ ਗਏ।
- **ਇੱਕ ਸ਼ਬਦ/ਇੱਕ ਵਾਕ ਵਿੱਚ ਉੱਤਰ ਦਿਓ:** ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸਨ?
ਭਾਗ-ੲ: ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਇਸ ਭਾਗ ਵਿੱਚ ਕੁੱਲ 6 ਪ੍ਰਸ਼ਨ ਹੋਣਗੇ। ਹਰੇਕ ਪ੍ਰਸ਼ਨ 3 ਅੰਕ ਦਾ ਹੋਵੇਗਾ। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 2 + 2 + 2 ਕੁੱਲ 6 ਪ੍ਰਸ਼ਨ ਪੁੱਛੇ ਜਾਣਗੇ। **(6 × 3 = 18 ਅੰਕ)**
ਭੂਗੋਲ (Geography)
- ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ? ਸਾਧਨਾਂ ਦੀਆਂ ਕੋਈ ਤਿੰਨ ਕਿਸਮਾਂ ਦਾ ਵਰਣਨ ਕਰੋ। 3 ਅੰਕ
- ਮਿੱਟੀ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਕੋਈ ਤਿੰਨ ਢੰਗ ਦੱਸੋ। 3 ਅੰਕ
ਇਤਿਹਾਸ (History)
- 1857 ਈ. ਦੇ ਵਿਦਰੋਹ ਦੀ ਅਸਫਲਤਾ ਦੇ ਕੋਈ ਤਿੰਨ ਕਾਰਨ ਦੱਸੋ। 3 ਅੰਕ
- ਸਥਾਈ ਬੰਦੋਬਸਤ ਕੀ ਸੀ ਅਤੇ ਇਸ ਦੇ ਕੋਈ ਦੋ ਆਰਥਿਕ ਪ੍ਰਭਾਵ ਕੀ ਪਏ? 3 ਅੰਕ
ਨਾਗਰਿਕ ਸ਼ਾਸਤਰ (Civics)
- ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ 'ਨਿਆਂ' ਦੇ ਆਦਰਸ਼ ਤੋਂ ਕੀ ਭਾਵ ਹੈ? ਸਮਾਜਿਕ ਨਿਆਂ, ਆਰਥਿਕ ਨਿਆਂ ਅਤੇ ਰਾਜਨੀਤਿਕ ਨਿਆਂ ਦੀ ਵਿਆਖਿਆ ਕਰੋ। 3 ਅੰਕ
- ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਕਿਉਂ ਲਾਗੂ ਕੀਤੀ ਗਈ ਸੀ? ਕੋਈ ਤਿੰਨ ਕਾਰਨ ਦਿਓ। 3 ਅੰਕ
ਭਾਗ-ਸ: ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਇਸ ਭਾਗ ਵਿੱਚ ਕੁੱਲ 4 ਪ੍ਰਸ਼ਨ ਹੋਣਗੇ (100% ਅੰਦਰੂਨੀ ਛੋਟ ਦਿੱਤੀ ਜਾਵੇਗੀ)। ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ ਭਾਗ ਵਿੱਚੋਂ ਕ੍ਰਮਵਾਰ 1 + 2 + 1 ਕੁੱਲ 4 ਪ੍ਰਸ਼ਨ ਪੁੱਛੇ ਜਾਣਗੇ। **(4 × 5 = 20 ਅੰਕ)**
ਭੂਗੋਲ (Geography)
- ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ? ਇਹਨਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਣਨ ਕਰੋ। 5 ਅੰਕ
**ਜਾਂ**
ਮਿੱਟੀ ਦੀਆਂ ਕਿਸਮਾਂ ਦੱਸਦੇ ਹੋਏ ਦੇਸ਼ ਵਿੱਚ ਜਲੌਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ ਅਤੇ ਮਿੱਟੀ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? 5 ਅੰਕ
ਇਤਿਹਾਸ (History)
- 1857 ਈ. ਦੇ ਵਿਦਰੋਹ ਦੀ ਅਸਫਲਤਾ ਦੇ ਕੀ ਕਾਰਨ ਸਨ? ਵਿਸਥਾਰਪੂਰਵਕ ਵਰਣਨ ਕਰੋ। 5 ਅੰਕ
**ਜਾਂ**
19ਵੀਂ ਸਦੀ ਵਿੱਚ ਲਘੂ ਉਦਯੋਗਾਂ ਦੇ ਪਤਨ ਦੇ ਕੀ ਕਾਰਨ ਸਨ? 5 ਅੰਕ - ਸਥਾਈ ਬੰਦੋਬਸਤ ਕੀ ਸੀ ਅਤੇ ਉਸ ਦੇ ਕੀ ਆਰਥਿਕ ਪ੍ਰਭਾਵ ਪਏ? 5 ਅੰਕ
**ਜਾਂ**
ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ? 5 ਅੰਕ
ਨਾਗਰਿਕ ਸ਼ਾਸਤਰ (Civics)
- ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ 'ਨਿਆਂ' ਦੇ ਆਦਰਸ਼ ਤੋਂ ਕੀ ਭਾਵ ਹੈ? ਸਮਾਜਿਕ ਨਿਆਂ, ਆਰਥਿਕ ਨਿਆਂ ਅਤੇ ਰਾਜਨੀਤਿਕ ਨਿਆਂ ਦੀ ਵਿਆਖਿਆ ਕਰੋ। 5 ਅੰਕ
**ਜਾਂ**
ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਕਿਉਂ ਲਾਗੂ ਕੀਤੀ ਗਈ? ਵਿਸਥਾਰ ਵਿੱਚ ਲਿਖੋ। 5 ਅੰਕ
ਭਾਗ-ਹ: ਸਰੋਤ ਅਧਾਰਤ ਪ੍ਰਸ਼ਨ
ਇਸ ਭਾਗ ਵਿੱਚ ਕੁੱਲ 2 ਪ੍ਰਸ਼ਨ ਹੋਣਗੇ (ਇਤਿਹਾਸ ਅਤੇ ਨਾਗਰਿਕ ਸ਼ਾਸਤਰ ਤੋਂ 1+1)। ਹਰੇਕ ਪ੍ਰਸ਼ਨ 6 ਅੰਕ ਦਾ ਹੋਵੇਗਾ, ਜਿਸ ਨਾਲ ਕੁੱਲ 12 ਅੰਕ ਬਣਦੇ ਹਨ। (2 × 6 = 12 ਅੰਕ)
ਇਤਿਹਾਸ (History)
- ਸਰੋਤ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ।
- ਰਾਣੀ ਲਕਸ਼ਮੀ ਬਾਈ ਦਾ ਅਸਲੀ ਨਾਮ ਕੀ ਸੀ ਅਤੇ ਉਹ ਕਿੱਥੇ ਪੈਦਾ ਹੋਏ ਸਨ? 2 ਅੰਕ
- ਉਨ੍ਹਾਂ ਦਾ ਵਿਆਹ ਕਿਸ ਨਾਲ ਹੋਇਆ ਸੀ? ਵਿਆਹ ਤੋਂ ਬਾਅਦ ਉਨ੍ਹਾਂ ਦਾ ਨਾਮ ਕੀ ਰੱਖਿਆ ਗਿਆ ਅਤੇ ਅੰਗਰੇਜ਼ਾਂ ਵਿਰੁੱਧ ਉਨ੍ਹਾਂ ਦਾ ਪ੍ਰਮੁੱਖ ਐਲਾਨ ਕੀ ਸੀ? 2 ਅੰਕ
- ਰਾਣੀ ਲਕਸ਼ਮੀ ਬਾਈ ਨੇ ਅੰਗਰੇਜ਼ਾਂ ਵਿਰੁੱਧ ਕਿਹੜੇ ਵਿਦਰੋਹ ਵਿੱਚ ਬਹਾਦਰੀ ਨਾਲ ਹਿੱਸਾ ਲਿਆ ਅਤੇ ਉਹ ਕਦੋਂ ਸ਼ਹੀਦ ਹੋ ਗਏ ਸਨ? 2 ਅੰਕ
ਨਾਗਰਿਕ ਸ਼ਾਸਤਰ (Civics)
- ਸਰੋਤ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ।
- ਭਾਰਤੀ ਸਮਾਜ ਵਿੱਚ ਕਿਹੜੇ ਮੁੱਖ ਆਧਾਰਾਂ 'ਤੇ ਵਿਤਕਰੇ (ਭੇਦਭਾਵ) ਹੋ ਰਹੇ ਹਨ, ਭਾਵੇਂ ਕਾਨੂੰਨ ਬਰਾਬਰੀ ਦੀ ਗੱਲ ਕਰਦਾ ਹੈ? 2 ਅੰਕ
- ਧਰਮ ਅਧਾਰਿਤ ਵਿਤਕਰੇ ਦੀਆਂ ਕੋਈ ਦੋ ਉਦਾਹਰਣਾਂ ਦਿਓ। 2 ਅੰਕ
- ਸਮਾਜ ਵਿੱਚ ਵਿਤਕਰੇ ਨੂੰ ਦੂਰ ਕਰਨ ਲਈ ਮੀਡੀਆ ਕਿਵੇਂ ਯੋਗਦਾਨ ਪਾ ਸਕਦਾ ਹੈ? 2 ਅੰਕ
ਭਾਗ-ਕ: ਨਕਸ਼ਾ ਕਾਰਜ (Map Work)
ਇਸ ਪ੍ਰਸ਼ਨ ਵਿੱਚ ਭਾਰਤ ਦੇ ਨਕਸ਼ੇ ਵਿੱਚ 7 ਸਥਾਨ ਭੂਗੋਲ ਭਾਗ ਤੋਂ ਅਤੇ 3 ਸਥਾਨ ਇਤਿਹਾਸ ਭਾਗ ਵਿੱਚੋਂ ਅਤੇ ਕੁੱਲ 10 ਸਥਾਨ ਭਰਨੇ ਹੋਣਗੇ। ਹਰੇਕ ਸਥਾਨ ਲਈ 1 ਅੰਕ ਨਿਰਧਾਰਿਤ ਹੋਵੇਗਾ। **(10 × 1 = 10 ਅੰਕ)**
-
ਭੂਗੋਲ (Geography)
- ਭਾਰਤ ਦੇ ਨਕਸ਼ੇ ਵਿੱਚ **ਉੱਤਰੀ ਮੈਦਾਨ** ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਗੰਗਾ ਨਦੀ** ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਬ੍ਰਹਮਪੁੱਤਰ ਨਦੀ** ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਕਾਲੀ ਮਿੱਟੀ ਵਾਲਾ ਕੋਈ ਇੱਕ ਰਾਜ** ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਜਲੌਢੀ ਮਿੱਟੀ ਵਾਲਾ ਕੋਈ ਇੱਕ ਰਾਜ** ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਰਣਜੀਤ ਸਾਗਰ ਡੈਮ** ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਕੱਚਾ ਲੋਹਾ ਪੈਦਾ ਕਰਨ ਵਾਲਾ ਕੋਈ ਇੱਕ ਰਾਜ** ਦਰਸਾਓ।
ਇਤਿਹਾਸ (History)
- ਭਾਰਤ ਦੇ ਨਕਸ਼ੇ ਵਿੱਚ **ਕਾਲੀਕਟ** (ਵਾਸਕੋ-ਡੀ-ਗਾਮਾ ਦੇ ਪਹੁੰਚਣ ਦਾ ਸਥਾਨ) ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਸੈਰਮਪੁਰ** (ਪਹਿਲਾ ਪਟਸਨ ਉਦਯੋਗ) ਦਰਸਾਓ।
- ਭਾਰਤ ਦੇ ਨਕਸ਼ੇ ਵਿੱਚ **ਝਾਂਸੀ** (ਰਾਣੀ ਲਕਸ਼ਮੀ ਬਾਈ ਦਾ ਰਾਜ) ਦਰਸਾਓ।