ਪੰਜਾਬ ਸਕੂਲ ਸਿੱਖਿਆ ਬੋਰਡ
(PSEB)
ਜਮਾਤ 10ਵੀਂ
ਵਿਗਿਆਨ
ਸਤੰਬਰ ਨਮੂਨਾ ਪ੍ਰਸ਼ਨ ਪੱਤਰ 2025
ਕੁੱਲ ਅੰਕ: 80
ਸਮਾਂ: 3 ਘੰਟੇ
ਜਨਰਲ ਹਦਾਇਤਾਂ:
- ਸਾਰੇ ਪ੍ਰਸ਼ਨ ਲਾਜ਼ਮੀ ਹਨ।
- ਪ੍ਰਸ਼ਨ ਪੱਤਰ ਚਾਰ ਭਾਗਾਂ A, B, C ਅਤੇ D ਵਿੱਚ ਵੰਡਿਆ ਗਿਆ ਹੈ।
- ਭਾਗ A ਵਿੱਚ ਪ੍ਰਸ਼ਨ 1 ਹੈ, ਜਿਸ ਵਿੱਚ 16 ਬਹੁ-ਵਿਕਲਪੀ ਪ੍ਰਸ਼ਨ (MCQs) ਹਨ। ਹਰੇਕ ਪ੍ਰਸ਼ਨ 1 ਅੰਕ ਦਾ ਹੈ।
- ਭਾਗ B ਵਿੱਚ ਪ੍ਰਸ਼ਨ 2 ਤੋਂ 18 ਤੱਕ ਹਨ, ਜੋ 2 ਅੰਕਾਂ ਦੇ ਹਨ। ਇਹਨਾਂ ਵਿੱਚੋਂ ਕੋਈ 14 ਪ੍ਰਸ਼ਨ ਕਰਨੇ ਹਨ।
- ਭਾਗ C ਵਿੱਚ ਪ੍ਰਸ਼ਨ 19 ਤੋਂ 27 ਤੱਕ ਹਨ, ਜੋ 3 ਅੰਕਾਂ ਦੇ ਹਨ। ਇਹਨਾਂ ਵਿੱਚੋਂ ਕੋਈ 7 ਪ੍ਰਸ਼ਨ ਕਰਨੇ ਹਨ।
- ਭਾਗ D ਵਿੱਚ ਪ੍ਰਸ਼ਨ 28 ਤੋਂ 30 ਤੱਕ ਹਨ, ਜੋ 5 ਅੰਕਾਂ ਦੇ ਹਨ। ਹਰੇਕ ਪ੍ਰਸ਼ਨ ਵਿੱਚ ਅੰਦਰੂਨੀ ਚੋਣ ਹੈ।
- ਕੈਲਕੁਲੇਟਰ ਦੀ ਵਰਤੋਂ ਦੀ ਆਗਿਆ ਨਹੀਂ ਹੈ।
ਭਾਗ A
ਪ੍ਰਸ਼ਨ 1. ਬਹੁ-ਵਿਕਲਪੀ ਪ੍ਰਸ਼ਨ (MCQs) – (i-xvi) ਹਰੇਕ ਪ੍ਰਸ਼ਨ 1 ਅੰਕ ਦਾ ਹੈ।
i. ਮਨੁੱਖਾਂ ਜਿਹੇ ਬਹੁਸੈੱਲੀ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਪ੍ਰਸਰਣ ਕਿਉਂ ਕਾਫ਼ੀ ਨਹੀਂ?
- ਪ੍ਰਸਰਣ ਇੱਕ ਤੇਜ਼ ਪ੍ਰਕਿਰਿਆ ਹੈ।
- ਪ੍ਰਸਰਣ ਬਹੁਤ ਜ਼ਿਆਦਾ ਊਰਜਾ ਦੀ ਖਪਤ ਕਰਦਾ ਹੈ।
- ਪ੍ਰਸਰਣ ਇੱਕ ਬਹੁਤ ਹੀ ਧੀਮੀ ਪ੍ਰਕਿਰਿਆ ਹੈ ਅਤੇ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਉਪਲਬਧ ਨਹੀਂ ਕਰ ਸਕਦਾ।
- ਮਨੁੱਖੀ ਸਰੀਰ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ।
ii. ਮਨੁੱਖ ਵਿੱਚ ਲਹੂ ਗੇੜ ਪ੍ਰਣਾਲੀ ਦੇ ਮੁੱਖ ਘਟਕ ਕਿਹੜੇ ਹਨ?
- ਦਿਲ, ਫੇਫੜੇ, ਗੁਰਦੇ
- ਦਿਲ, ਲਹੂ ਵਹਿਣੀਆਂ, ਲਹੂ
- ਫੇਫੜੇ, ਲਹੂ, ਦਿਮਾਗ
- ਗੁਰਦੇ, ਲਹੂ ਵਹਿਣੀਆਂ, ਦਿਲ
iii. ਪੌਦਿਆਂ ਵਿੱਚ ਜ਼ਾਈਲਮ ਦਾ ਕੰਮ ਕੀ ਹੈ?
- ਭੋਜਨ ਦਾ ਪਰਿਵਹਨ
- ਅਮੀਨੋ ਤੇਜ਼ਾਬਾਂ ਦਾ ਪਰਿਵਹਨ
- ਪਾਣੀ ਅਤੇ ਖਣਿਜ ਪਦਾਰਥਾਂ ਦਾ ਪਰਿਵਹਨ
- ਆਕਸੀਜਨ ਦਾ ਪਰਿਵਹਨ
iv. ਸਵੈ-ਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ:
- ਕਾਰਬਨ ਡਾਈਆਕਸਾਈਡ ਅਤੇ ਪਾਣੀ
- ਕਲੋਰੋਫਿਲ
- ਸੂਰਜ ਦਾ ਪ੍ਰਕਾਸ਼
- ਉਪਰੋਕਤ ਸਾਰੇ
v. ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕੀ ਕਹਿੰਦੇ ਹਨ?
- ਡੈਂਡਰਾਈਟ
- ਸਾਈਨੈਪਸ
- ਐਕਸਾਨ
- ਆਵੇਗ
vi. ਦਿਮਾਗ ਜ਼ਿੰਮੇਵਾਰ ਹੈ:
- ਸੋਚਣ ਲਈ
- ਦਿਲ ਦੀ ਧੜਕਣ ਨੂੰ ਕਾਇਮ ਰੱਖਣ ਲਈ
- ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
- ਉਪਰੋਕਤ ਸਾਰੇ
vii. ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ?
- ਇਨਸੂਲਿਨ
- ਥਾਇਰੋਕਸਿਨ
- ਈਸਟਰੋਜਨ
- ਸਾਈਟੋਕਾਈਨਿਨ
viii. ਅਲਿੰਗੀ ਜਣਨ ਬਡਿੰਗ ਦੁਆਰਾ ਕਿਸ ਵਿੱਚ ਹੁੰਦਾ ਹੈ?
- ਅਮੀਬਾ
- ਯੀਸਟ
- ਪਲਾਜ਼ਮੋਡੀਅਮ
- ਲੇਸ਼ਮਾਨੀਆ
ix. ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈਨਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ?
- ਪਾਣੀ
- ਕੱਚ
- ਪਲਾਸਟਿਕ
- ਮਿੱਟੀ
x. ਕਿਸੇ ਵਸਤੂ ਦਾ ਅਵਤਲ ਦਰਪਨ ਦੁਆਰਾ ਬਣਿਆ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ਸੀ। ਵਸਤੂ ਦੀ ਸਥਿਤੀ ਹੋਣੀ ਚਾਹੀਦੀ ਹੈ?
- ਮੁੱਖ ਫੋਕਸ ਅਤੇ ਵਕਰਤਾ ਕੇਂਦਰ ਦੇ ਵਿਚਕਾਰ
- ਵਕਰਤਾ ਕੇਂਦਰ ਉੱਤੇ
- ਵਕਰਤਾ ਕੇਂਦਰ ਤੋਂ ਪਰੇ
- ਦਰਪਨ ਦੇ ਧਰੁਵ ਅਤੇ ਮੁੱਖ ਫੋਕਸ ਵਿਚਕਾਰ
xi. ਕਿਸੇ ਗੋਲਾਕਾਰ ਦਰਪਨ ਅਤੇ ਕਿਸੇ ਪਤਲੇ ਗੋਲਾਕਾਰ ਲੈਨਜ਼ ਦੋਵਾਂ ਦੀਆਂ ਫੋਕਸ ਦੂਰੀਆਂ -15 cm ਹਨ। ਦਰਪਨ ਅਤੇ ਲੈਨਜ਼ ਸੰਭਾਵਤ ਹਨ:
- ਦੋਵੇਂ ਅਵਤਲ
- ਦੋਵੇਂ ਉੱਤਲ
- ਦਰਪਨ ਅਵਤਲ ਅਤੇ ਲੈਨਜ਼ ਉੱਤਲ
- ਦਰਪਨ ਉੱਤਲ ਅਤੇ ਲੈਨਜ਼ ਅਵਤਲ
xii. ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ, ਉਹ ਹੈ-
- ਕਾਰਨੀਆ
- ਆਇਰਿਸ
- ਪੁਤਲੀ
- ਰੈਟੀਨਾ
xiii. ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪੱਸ਼ਟ ਦਰਸ਼ਨ ਦੀ ਅਲਪਤਮ ਦੂਰੀ ਹੁੰਦੀ ਹੈ, ਲੱਗਭੱਗ –
- 25 m
- 2.5 cm
- 25 cm
- 2.5 m
xiv. ਹੇਠ ਲਿਖਿਆਂ ਵਿੱਚੋਂ ਕਿਹੜੇ ਸਮੂਹ ਵਿੱਚ ਕੇਵਲ ਜੈਵ-ਵਿਘਟਨਸ਼ੀਲ ਪਦਾਰਥ ਹਨ?
- ਘਾਹ, ਫੁੱਲ ਅਤੇ ਚਮੜਾ
- ਘਾਹ, ਲੱਕੜੀ ਅਤੇ ਪਲਾਸਟਿਕ
- ਰਸਾਇਣਕ ਖਾਦਾਂ, ਕੇਕ ਅਤੇ ਨਿੰਬੂ ਦਾ ਰਸ
- ਡੀ.ਡੀ.ਟੀ., ਲੱਕੜੀ ਅਤੇ ਘਾਹ
xv. ਹੇਠ ਦਿੱਤਿਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ:
- ਘਾਹ, ਕਣਕ ਅਤੇ ਅੰਬ
- ਘਾਹ, ਬੱਕਰੀ ਅਤੇ ਮਨੁੱਖ
- ਬੱਕਰੀ, ਗਾਂ ਅਤੇ ਹਾਥੀ
- ਘਾਹ, ਮੱਛੀ ਅਤੇ ਬੱਕਰੀ
xvi. ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਨ ਪੱਖੀ ਵਿਵਹਾਰ ਦਰਸਾਉਂਦਾ ਹੈ:
- ਬਾਜ਼ਾਰ ਜਾਂਦੇ ਸਮੇਂ ਸਮਾਨ ਲੈਣ ਲਈ ਕੱਪੜੇ ਦਾ ਥੈਲਾ ਲੈ ਜਾਣਾ।
- ਕਾਰਜ ਸਮਾਪਤ ਹੋਣ ਤੇ ਲਾਈਟ (ਬਲਬ) ਅਤੇ ਪੱਖੇ ਦਾ ਸਵਿੱਚ ਬੰਦ ਕਰਨਾ।
- ਮਾਂ ਦੁਆਰਾ ਸਕੂਟਰ ਤੇ ਸਕੂਲ ਛੱਡਣ ਦੀ ਬਜਾਏ ਤੁਹਾਡਾ ਸਕੂਲ ਨੂੰ ਪੈਦਲ ਜਾਣਾ।
- ਉਪਰੋਕਤ ਸਾਰੇ
ਭਾਗ B
ਪ੍ਰਸ਼ਨ 2 ਤੋਂ 18 ਤੱਕ (2 ਅੰਕਾਂ ਵਾਲੇ ਪ੍ਰਸ਼ਨ)। ਕੋਈ 14 ਪ੍ਰਸ਼ਨ ਕਰੋ।
2. ਮਨੁੱਖਾਂ ਜਿਹੇ ਬਹੁਸੈੱਲੀ ਜੀਵਾਂ ਨੂੰ ਆਕਸੀਜਨ ਦੀ ਲੋੜ ਪੂਰੀ ਕਰਨ ਵਿੱਚ ਪ੍ਰਸਰਣ ਕਿਉਂ ਕਾਫ਼ੀ ਨਹੀਂ?
3. ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ?
4. ਥਣਧਾਰੀਆ ਂ ਅਤੇ ਪੰਛੀਆ ਂ ਵਿੱਚ ਆਕਸੀਜਨ ਯੁਕਤ ਅਤੇ ਆਕਸੀਜਨ ਰਹਿਤ ਲਹੂ ਨੂੂੰ ਵੱਖ ਰੱਖਣਾ ਕਿਉਂ ਜ਼ਰੂਰੀ ਹੈ?
5. ਪੌਦਿਆਂ ਵਿੱਚ ਪਾਣੀ ਅਤੇ ਖਣਿਜੀ ਲੂਣਾਂ ਦਾ ਵਹਿਣ ਕਿਵੇਂ ਹੁੰਦਾ ਹੈ?
6. ਦੋ ਨਿਊਰਾਨਾਂ ਵਿਚਕਾਰ ਸਾਇਨੈਪਸ ਤੇ ਕੀ ਹੁੰਦਾ ਹੈ?
7. ਪ੍ਰਤਿਵਰਤੀ ਕਿਰਿਆ ਵਿੱਚ ਦਿਮਾਗ ਦੀ ਕੀ ਭੂਮਿਕਾ ਹੈ?
8. ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
9. ਡੀ.ਐਨ.ਏ. ਦੀ ਨਕਲ ਬਣਾਉਣ ਦੀ ਜਣਨ ਵਿੱਚ ਕੀ ਮਹੱਤਤਾ ਹੈ?
10. ਜੀਵਾਂ ਵਿੱਚ ਵੱਖ-ਵੱਖ ਭਿੰਨਤਾਵਾਂ ਪ੍ਰਜਾਤੀਆਂ ਦੇ ਲਈ ਲਾਭਦਾਇਕ ਹਨ ਪਰ ਵਿਅਕਤੀਆਂ ਲਈ ਜ਼ਰੂਰੀ ਨਹੀਂ। ਕਿਉਂ?
11. ਕੁਝ ਪੌਦਿਆਂ ਨੂੰ ਉਗਾਉਣ ਲਈ ਕਾਇਕ ਪ੍ਰਜਣਨ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ?
12. ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ।
13. ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ?
14. ਹੀਰੇ ਦਾ ਅਪਵਰਤਨ ਅੰਕ 2.42 ਹੈ। ਇਸ ਕਥਨ ਦਾ ਕੀ ਭਾਵ ਹੈ?
15. ਅੱਖ ਦੀ ਅਨੁਕੂਲਣ ਸਮਰੱਥਾ ਤੋਂ ਕੀ ਭਾਵ ਹੈ?
16. ਆਖਰੀ ਕਤਾਰ ਵਿੱਚ ਬੈਠੇ ਕਿਸੇ ਵਿਦਿਆਰਥੀ ਨੂੰ ਬਲੈਕ ਬੋਰਡ ਪੜ੍ਹਨ ਵਿੱਚ ਕਠਿਨਾਈ ਹੁੰਦੀ ਹੈ। ਇਹ ਵਿਦਿਆਰਥੀ ਕਿਸ ਦ੍ਰਿਸ਼ਟੀ ਰੋਗ ਤੋਂ ਪੀੜਤ ਹੈ? ਇਸ ਨੂੰ ਕਿਸ ਪ੍ਰਕਾਰ ਠੀਕ ਕੀਤਾ ਜਾ ਸਕਦਾ ਹੈ?
17. ਤਾਰੇ ਕਿਉਂ ਟਿਮਟਿਮਾਉਂਦੇ ਹਨ?
18. ਕੀ ਕਾਰਨ ਹੈ ਕਿ ਕੁਝ ਪਦਾਰਥ ਜੈਵ ਵਿਘਟਨਸ਼ੀਲ ਹੁੰਦੇ ਹਨ ਕੁਝ ਜੈਵ ਅਵਿਘਟਨਸ਼ੀਲ?
19. ਪਰਿਸਥਿਤਿਕ ਪ੍ਰਬੰਧ ਵਿੱਚ ਨਿਖੇੜਕਾਂ ਦੀ ਕੀ ਭੂਮਿਕਾ ਹੈ?
ਭਾਗ C
ਪ੍ਰਸ਼ਨ 19 ਤੋਂ 27 ਤੱਕ (3 ਅੰਕਾਂ ਵਾਲੇ ਪ੍ਰਸ਼ਨ)। ਕੋਈ 7 ਪ੍ਰਸ਼ਨ ਕਰੋ।
20. ਮਨੁੱਖਾਂ ਅੰਦਰ ਲਹੂ ਗੇੜ ਪ੍ਰਣਾਲੀ ਵਿੱਚ ਦੂਹਰੇ ਚੱਕਰ ਦੀ ਵਿਆਖਿਆ ਕਰੋ। ਇਹ ਕਿਉਂ ਜ਼ਰੂਰੀ ਹੈ?
21. ਸਾਡੇ ਮਿਹਦੇ ਵਿੱਚ ਤੇਜ਼ਾਬ ਦੀ ਕੀ ਮਹੱਤਤਾ ਹੈ? ਪਾਚਕ ਐਨਜ਼ਾਈਮਾਂ ਦਾ ਕੀ ਕਾਰਜ ਹੈ?
22. ਜ਼ਾਈਲਮ ਅਤੇ ਫਲੋਇਮ ਵਿੱਚ ਪਦਾਰਥਾਂ ਦੇ ਪਰਿਵਹਨ ਵਿੱਚ ਕੀ ਅੰਤਰ ਹੈ?
23. ਜਦੋਂ ਐਡਰੀਨਾਲੀਨ ਦਾ ਲਹੂ ਵਿੱਚ ਰਸਾਓ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਕੀ ਪ੍ਰਤੀਕਿਰਿਆ ਹੁੰਦੀ ਹੈ?
24. ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
25. ਇੱਕ ਨਿਊਰਾਨ ਦੀ ਰਚਨਾ ਦਰਸਾਓ ਅਤੇ ਉਸ ਦੇ ਕਾਰਜ ਦਾ ਵਰਣਨ ਕਰੋ।
26. ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ?
27. ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ?
28. ਕਿਸੇ ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ। ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ?
ਭਾਗ D
ਪ੍ਰਸ਼ਨ 28 ਤੋਂ 30 ਤੱਕ (5 ਅੰਕਾਂ ਵਾਲੇ ਪ੍ਰਸ਼ਨ)। ਹਰੇਕ ਪ੍ਰਸ਼ਨ ਵਿੱਚ ਅੰਦਰੂਨੀ ਚੋਣ ਹੈ।
28. (ੳ) ਲਿੰਗੀ ਜਣਨ ਦੇ ਟਾਕਰੇ ਵਿੱਚ ਅਲਿੰਗੀ ਜਣਨ ਦੇ ਕੀ ਲਾਭ ਹਨ? ਵਿਭਿੰਨਤਾਵਾਂ ਪ੍ਰਜਾਤੀਆਂ ਦੀ ਹੋਂਦ ਲਈ ਕਿਵੇਂ ਲਾਭਦਾਇਕ ਹਨ? ਵਿਸਤਾਰ ਵਿੱਚ ਸਮਝਾਓ।
ਜਾਂ
(ਅ) ਗਰਭ ਨਿਰੋਧਕ ਦੀਆਂ ਵੱਖ-ਵੱਖ ਵਿਧੀਆਂ ਕਿਹੜੀਆਂ ਹਨ? ਹਰੇਕ ਵਿਧੀ ਦਾ ਵਿਸਤਾਰ ਨਾਲ ਵਰਣਨ ਕਰੋ।
29. (ੳ) ਕਾਇਕ ਪ੍ਰਜਣਨ ਕੀ ਹੈ? ਕੁਝ ਪੌਦਿਆਂ ਨੂੰ ਉਗਾਉਣ ਲਈ ਕਾਇਕ ਪ੍ਰਜਣਨ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ? ਇਸਦੇ ਕੋਈ ਦੋ ਲਾਭ ਦੱਸੋ।
ਜਾਂ
(ਅ) ਮਾਹਵਾਰੀ ਕਿਉਂ ਹੁੰਦੀ ਹੈ? ਇਸ ਪ੍ਰਕਿਰਿਆ ਦਾ ਵਿਸਤਾਰ ਨਾਲ ਵਰਣਨ ਕਰੋ।
30. (ੳ) 15 cm ਫੋਕਸ ਦੂਰੀ ਦੇ ਇੱਕ ਅਵਤਲ ਦਰਪ੍ਣ ਦੀ ਵਰਤੋਂ ਕਰਕੇ ਅਸੀਂ ਕਿਸੇ ਵਸਤੂ ਦਾ ਸਿੱਧਾ ਪ੍ਰਤੀਬਿੰਬ ਬਣਾਉਣਾ ਚਾਹੁੰਦੇ ਹਾਂ। ਵਸਤੂ ਦੀ ਦਰਪਣ ਤੋਂ ਦੂਰੀ ਦਾ ਰੇਂਜ ਕੀ ਹੋਣਾ ਚਾਹੀਦਾ ਹੈ? ਪ੍ਰਤੀਬਿੰਬ ਦੀ ਪ੍ਰਕਿਰਤੀ ਕਿਹੋ ਜਹੀ ਹੈ? ਪ੍ਰਤੀਬਿੰਬ ਵਸਤੂ ਤੋਂ ਵੱਡਾ ਹੈ ਜਾਂ ਛੋਟਾ? ਇਸ ਸਥਿਤੀ ਵਿੱਚ ਪ੍ਰਤੀਬਿੰਬ ਬਣਨ ਦਾ ਕਿਰਨ ਰੇਖਾ ਚਿੱਤਰ ਬਣਾਓ।
ਜਾਂ
(ਅ) 5 cm ਲੰਬੀ ਵਸਤੂ ਨੂੰ 10 cm ਫੋਕਸ ਦੂਰੀ ਦੇ ਕਿਸੇ ਅਭਿਸਾਰੀ ਲੈਨਜ਼ ਤੋਂ 25 cm ਦੂਰੀ ਉੱਤੇ ਰੱਖਿਆ ਗਿਆ ਹੈ। ਪ੍ਰਕਾਸ਼ ਕਿਰਨ ਰੇਖਾ ਚਿੱਤਰ ਖਿੱਚ ਕੇ ਬਣਨ ਵਾਲੇ ਪ੍ਰਤੀਬਿੰਬ ਦੀ ਸਥਿਤੀ, ਆਕਾਰ ਅਤੇ ਪ੍ਰਕਿਰਤੀ ਪਤਾ ਕਰੋ।
```