ਸੈਂਟਰ ਚੁਵਾੜਿਆਂ ਵਾਲੀ ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ੁਰੂਆਤ
ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ
ਸੀ.ਐੱਚ. ਟੀ. ਰੀਤੂ ਕਮਲ ਅਤੇ ਪ੍ਰਿੰਸੀਪਲ ਜੀ ਏ ਵੀ ਜੈਨ ਅਦਰਸ਼ ਵਿਦਿਆਲਯ ਨਰੇਸ਼ ਕੁਮਾਰ ਸੱਪੜਾ ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਸਿੰਘ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-1 ਸੁਨੀਲ ਕੁਮਾਰ ਦੀ ਅਗਵਾਈ ਵਿੱਚ ਸੈਂਟਰ ਚੁਵਾੜਿਆਂ ਵਾਲੀ ਦੀਆਂ ਖੇਡਾਂ ਜੀ ਏ ਵੀ ਜੈਨ ਅਦਰਸ਼ ਵਿਦਿਆਲਯ ਵਿਖੇ ਜੋਰਦਾਰ ਸ਼ੁਰੂਆਤ ਹੋਈ।
ਬੀਪੀਈਓ ਸੁਨੀਲ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ।
ਸੀ. ਐੱਚ. ਟੀ. ਰੀਤੂ ਕਮਲ ਅਤੇ ਪ੍ਰਿੰਸੀਪਲ ਨਰੇਸ਼ ਕੁਮਾਰ ਸੱਪੜਾ ਜੀ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ. ਟੀ. ਰੀਤੂ ਕਮਲ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।
ਇਹਨਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚੁਵਾੜਿਆਂ ਵਾਲੀ,ਅਭੁੰਨ ,ਢਾਣੀ ਅਰਜਨ ਰਾਮ ,ਢਾਣੀ ਗੁਲਾਬ ਰਾਮ ,ਢਾਣੀ ਰਾਏ ਸਿੱਖ ,ਜੋੜਕੀ ਕੰਕਰਵਾਲੀ , ਤੁਰਕਾਂ ਵਾਲੀ ,ਪੈੰਚਾਵਾਲੀ, ਬੰਨਵਾਲਾ ਹਨਵੰਤਾ, ਕੋੜਿਆਂ ਵਾਲੀ, ਲਾਲੋ ਵਾਲੀ, ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਦੀ ਸਫਲਤਾ ਲਈ ਐੱਚ ਟੀ ਸੰਜੀਵ ਕੁਮਾਰ ਛਾਬੜਾ , ਰਜਨੀ ,ਸੰਤੋਸ਼ ਰਾਣੀ , ਸਵਿਤਾ ਰਾਣੀ ,ਓਮ ਪ੍ਰਕਾਸ਼ , ਓਮ ਪ੍ਰਕਾਸ਼ ,ਮਨਦੀਪ ਗਰੋਵਰ ,ਗੁਰਮੀਤ ਕੌਰ , ਅਮ੍ਰਿਤਪਾਲ ਕੌਰ , ਅਸ਼ੋਕ ਕੁਮਾਰ, ਸਿਮਲਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਚੁਵਾੜਿਆਂ ਵਾਲੀ ਸੈਂਟਰ ਦੀ ਖੇਡ ਕਮੇਟੀ ਤਮੰਨਾ ਸਚਦੇਵਾ , ਸ਼ਿਲਪਾ, ਸ਼ੀਤਲ, ਬਿਮਲਾ ਦੇਵੀ, ਸਮਤਾ ਰਾਣੀ, ਰੇਸ਼ਮਾ ਰਾਣੀ, ਰੇਨੂੰ ਮੋਂਗਾ, ਨਵਦੀਪ ਕੌਰ, ਤੇਜੱਸਵੀ,ਸੁਮਿਤਾ ਸਾਗਰ, ਕਮਲੇਸ਼, ਅਜੇ ਸ਼ਰਮਾ, ਰਵਿੰਦਰ ਕੁਮਾਰ, ਦੀਪ ਕੰਬੋਜ, ਅਨਿਕ ਕੁਮਾਰ, ਜਸਕਰਨ, ਸੰਦੀਪ ਕੁਮਾਰ, ਰਾਜ ਕੁਮਾਰ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ। ਸੈਂਟਰ ਚੁਵਾੜਿਆਂ ਵਾਲੀ ਦੀਆਂ ਖੇਡਾਂ ਲਈ ਸਰਕਾਰੀ ਪ੍ਰਾਇਮਰੀ ਸਕੂਲ ਚੁਵਾੜਿਆਂ ਵਾਲੀ ਦੇ ਸਟਾਫ਼ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ।ਜਿਕਰਯੋਗ ਹੈ ਕਿ ਸੈਂਟਰ ਮੁੱਖ ਅਧਿਆਪਕ ਰਿਤੂ ਕਮਲ ਅਤੇ ਸਮੂਹ ਖੇਡ ਕਮੇਟੀ ਵੱਲੋਂ ਪ੍ਰਿੰਸੀਪਲ ਨਰੇਸ਼ ਸੱਪੜਾ ਜੀ ਏ ਵੀ ਜੈਨ ਅਦਰਸ਼ ਵਿਦਿਆਲਯ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡਾਂ ਨੂੰ ਸਫਲ ਬਣਾਉਣ ਲਈ ਸੰਜੀਵ ਛਾਬੜਾ, ਅਸ਼ੋਕ ਕੁਮਾਰ, ਓਮ ਪ੍ਰਕਾਸ਼ ਅਤੇ ਸਿਮਲਜੀਤ ਸਿੰਘ ਦੁਆਰਾ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ।
