ਅਫਰੀਕਨ ਸਵਾਈਨ ਫੀਵਰ ਕਾਰਨ ਨਵਾਂਸ਼ਹਿਰ ਜ਼ਿਲ੍ਹੇ 'ਚ 0-10 ਕਿਮੀ ਇਲਾਕਾ ਨਿਗਰਾਨੀ ਹੇਠ
ਸ਼ਹੀਦ ਭਗਤ ਸਿੰਘ ਨਗਰ (24 ਸਤੰਬਰ 2025) – ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅਫਰੀਕਨ ਸਵਾਈਨ ਫੀਵਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਦੇ ਕੁਝ ਹਿੱਸਿਆਂ ਨੂੰ ਸੰਕਰਮਿਤ ਅਤੇ ਨਿਗਰਾਨੀ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੇ ਹੁਕਮ ਅਨੁਸਾਰ:
-
0-1 ਕਿਮੀ ਦੇ ਘੇਰੇ ਨੂੰ “Infected Zone” ਘੋਸ਼ਿਤ ਕੀਤਾ ਗਿਆ ਹੈ।
-
0-10 ਕਿਮੀ ਦੇ ਘੇਰੇ ਨੂੰ “Surveillance Zone” ਘੋਸ਼ਿਤ ਕੀਤਾ ਗਿਆ ਹੈ।
ਮੁੱਖ ਪਾਬੰਦੀਆਂ
-
ਇਸ ਜ਼ੋਨ ਵਿੱਚੋਂ ਸੂਰ ਜਾਂ ਸੂਰ ਨਾਲ ਸੰਬੰਧਤ ਕਿਸੇ ਵੀ ਉਤਪਾਦ (ਮੀਟ, ਖਾਲ, ਚਰਬੀ ਆਦਿ) ਦੀ ਆਵਾਜਾਈ ਪੂਰੀ ਤਰ੍ਹਾਂ ਰੋਕੀ ਗਈ ਹੈ।
-
ਸੂਰਾਂ ਦੀਆਂ ਪ੍ਰਦਰਸ਼ਨੀਆਂ, ਮੇਲੇ ਜਾਂ ਖਰੀਦ-ਫ਼ਰੋਖ਼ਤ ਮਨ੍ਹਾ ਹੈ।
-
ਕੋਈ ਵੀ ਉਲੰਘਣਾ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-
ਕਿਸਾਨਾਂ ਅਤੇ ਪਿੱਗਰੀ ਫਾਰਮ ਮਾਲਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਜੇ ਕਿਸੇ ਸੂਰ ਵਿੱਚ ਬੀਮਾਰੀ ਦੇ ਲੱਛਣ ਪਾਏ ਜਾਣ ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।
ਇਹ ਹੁਕਮ 24 ਸਤੰਬਰ 2025 ਤੋਂ 23 ਨਵੰਬਰ 2025 ਤੱਕ ਲਾਗੂ ਰਹਿਣਗੇ।
