MOBILE ALLOWANCE FOR TEACHERS: ਅਧਿਆਪਕਾਂ ਨੂੰ ਛੁੱਟੀਆਂ ਦੌਰਾਨ ਮੋਬਾਈਲ ਭਤੇ ਸਬੰਧੀ ਸਪਸ਼ਟੀਕਰਨ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਕੂਲਾਂ ਵਿੱਚ 21 ਮਈ ਤੋਂ 31 ਮਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਕੀ ਹੁਣ ਅਧਿਆਪਕਾਂ ਨੂੰ ਮਈ ਮਹੀਨੇ ਦਾ ਮੋਬਾਈਲ ਅਲਾਉਂਸ ਮਿਲੇਗਾ ਜਾਂ ਨਹੀਂ? ਇਸ ਸਬੰਧੀ ਵਿਭਾਗ ਵੱਲੋਂ ਛੁੱਟੀਆਂ ਦੌਰਾਨ ਮੋਬਾਈਲ ਭੱਤਾ ਦੇਣ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ:-
Clarification regarding payment of Mobile Allowance to Teachers during Vacation period
ਅਧਿਆਪਕਾਂ ਨੂੰ ਛੁੱਟੀਆਂ ਦੌਰਾਨ ਮੋਬਾਈਲ ਭਤੇ ਸਬੰਧੀ ਵਿੱਤ ਵਿਭਾਗ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਹ ਸਪਸ਼ਟੀਕਰਨ ਖਜਾਨਾ ਅਫਸਰ, ਸੰਗਰੂਰ ਵੱਲੋਂ ਮੰਗੀ ਸੇਧ ਸਬੰਧੀ ਜਾਰੀ ਕੀਤਾ ਗਿਆ।
ਖਜਾਨਾ ਅਫਸਰ, ਸੰਗਰੂਰ ਵੱਲੋਂ ਸਰਕਾਰ ਦੀਆਂ ਮੋਬਾਈਲ ਭੱਤੇ ਸਬੰਧੀ ਮਿਤੀ 16.08.2013 ਦੀ ਹਦਾਇਤਾਂ ਅਧੀਨ ਅਧਿਆਪਕਾਂ ਨੂੰ ਦਸੰਬਰ, 2022 ਅਤੇ ਜਨਵਰੀ, 2023 ਮਹੀਨੇ ਵਿੱਚ ਹੋਈਆਂ ਸਰਦੀ ਦੀਆਂ ਛੁੱਟੀਆਂ ਦੌਰਾਨ ਵਿੱਤ ਵਿਭਾਗ ਵੱਲੋਂ ਮੋਬਾਈਲ ਭੱਤੇ ਦੀ ਅਦਾਇਗੀ ਸਬੰਧੀ ਸੇਧ ਮੰਗੀ ਗਈ ਸੀ, ਜਿਸ ਸਬੰਧੀ ਸਪੱਸ਼ਟੀਕਰਨ ਪ੍ਰਾਪਤ ਕਰਨ ਲਈ ਮਿਸਲ ਇਸ ਦਫਤਰ ਵੱਲੋਂ ਵਿੱਤ ਵਿਭਾਗ ਨੂੰ ਭੇਜੀ ਗਈ।
ਵਿੱਤ ਵਿਭਾਗ ਵੱਲੋਂ ਉਪਰੋਕਤ ਦੇ ਸਬੰਧ ਵਿੱਚ ਵਿੱਤ ਪ੍ਰਸੋਨਲ-2 ਸ਼ਾਖਾ, ਵਿੱਤ ਵਿਭਾਗ, ਪੰਜਾਬ ਦੁਆਰਾ ਜਾਰੀ ਪਤੱਰ ਨੰ. File No.FD-FP-2023 (MBAL)/1/2020-4FP21/622368/2023 ft 17.08.2023 et amit m ਨੂੰ ਭੇਜ ਕੇ ਪੱਤਰ ਵਿੱਚ ਦਰਜ ਹਦਾਇਤਾਂ ਦੀ ਇੰਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
Clarification regarding payment of Mobile Allowance to Teachers during Vacation period (Winter Break) by Finance Department
ਵਿੱਤ ਵਿਭਾਗ ਵਲੋਂ ਇਸ ਸਬੰਧੀ ਪੱਤਰ ਨੂੰਬਰ 1/622368/2023 17/08/2023 ( File No.FD-FP-2023(MBAL)/1/2020-4FP2) ਜਾਰੀ ਕਰ ਸਲਾਹ ਦਿੱਤੀ ਹੈ ਕਿ ਮੋਬਾਈਲ ਭੱਤੇ ਸਬੰਧੀ ਹਦਾਇਤਾ ਮਿਤੀ 16.8.2013 ਤਹਿਤ ਪ੍ਰਬੰਧਕੀ ਵਿਭਾਗ ਵਲੋਂ 10 ਦਿਨਾਂ ਦੀ ਗਣਨਾ ਆਪਣੇ ਪੱਧਰ ਤੇ ਕੀਤੀ ਜਾਵੇ ਕਿਉਂਕਿ ਕਈ ਵਾਰ ਟੀਚਿੰਗ ਸਟਾਫ ਵਲੋਂ ਛੁੱਟੀਆਂ ਦੌਰਾਨ ਕੰਮ ਕੀਤਾ ਜਾਂਦਾ ਹੈ। ਪਰ ਲੰਬੀ ਛੁੱਟੀਆਂ ਭਾਵ ਮੈਟਰਨਿਟੀ ਲੀਵ, ਮੈਡੀਕਲ ਲੀਵ ਆਦਿ ਦੌਰਾਨ ਮੋਬਾਇਲ ਭੱਤਾ ਦੇਣ ਯੋਗ ਨਹੀਂ ਹੈ।
MOBILE ALLOWANCE RATES , 6ਵੇਂ ਤਨਖਾਹ ਕਮਿਸ਼ਨ ਅਨੁਸਾਰ ਕਿਨਾਂ ਵਾਧਾ ਹੋਇਆ ਮੋਬਾਈਲ ਅਲਾਉੰਸ ਵਿੱਚ, ਪੜ੍ਹੋ ਇਥੇ