SCERT CLASS 6TH ADMISSION GUIDELINES: ਐਸੀਈਆਰਟੀ ਵੱਲੋਂ 6 ਵੀਂ ਜਮਾਤ ਵਿੱਚ ਦਾਖ਼ਲੇ ਲਈ ਗਾਈਡਲਾਈਨਜ਼ ਜਾਰੀ
ਐਸਸੀਈਆਰਟੀ ਵੱਲੋਂ ਛੇਵੇਂ ਜਮਾਤ ਵਿੱਚ ਦਾਖਲੇ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ । ਐਸਸੀਆਰਟੀ ਵੱਲੋਂ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ "
2. ਸੈਸ਼ਨ 2024-25 ਲਈ ਪੰਜਵੀਂ ਜਮਾਤ ਦੇ ਮਾਰਚ-2025 ਮੁਲਾਂਕਣ ਵਿੱਚ ਜੋ ਵਿਦਿਆਰਥੀ ਕਿਸੇ ਵਿਸ਼ੇ ਵਿੱਚ ਗੈਰ ਹਾਜ਼ਰ ਰਹੇ ਹਨ ਜਾਂ ਸਾਰੇ ਵਿਸ਼ਿਆਂ ਵਿੱਚ ਗੈਰ ਹਾਜ਼ਰ ਰਹੇ ਹਨ ਉਹਨਾਂ ਵਿਦਿਆਰਥੀਆਂ ਨੂੰ ਮਈ-2025 ਮੁੜਮੁਲਾਂਕਣ ਤੱਕ ਪੰਜਵੀਂ ਜਮਾਤ ਵਿੱਚ ਹੀ ਹੈੱਲਡ ਕੀਤਾ ਗਿਆ ਹੈ।
3. ਹੋਲਡ ਕੀਤੇ ਗਏ ਵਿਦਿਆਰਥੀ ਨੂੰ ਸੈਸ਼ਨ 2025-26 ਲਈ ਛੇਵੀਂ ਜਮਾਤ ਵਿੱਚ ਆਰਜ਼ੀ ਦਾਖਲਾ ਦੇਣਾ ਯਕੀਨੀ ਬਣਾਇਆ ਜਾਵੇ।
4. ਹੈੱਲਡ ਕੀਤਾ ਵਿਦਿਆਰਥੀ ਜੇਕਰ ਮਈ -2025 ਮੁੜ ਮੁਲਾਂਕਣ ਵਿੱਚ ਸਾਰੇ ਵਿਸ਼ਿਆਂ ਵਿੱਚ ਸੀ.ਸੀ.ਈ ਅਤੇ ਲਿਖਤੀ ਵਿੱਚ ਵੱਖਰੇ ਵੱਖਰੇ ਤੌਰ ਤੇ 33% ਅੰਕ ਲੈ ਲੈਂਦਾ ਹੈ ਤਾਂ ਉਸਨੂੰ ਛੇਵੀਂ ਜਮਾਤ ਵਿੱਚ ਪ੍ਰਮੋਟ ਕਰ ਦਿੱਤਾ ਜਾਵੇ।
5. ਸੈਸ਼ਨ 2024-25 ਲਈ ਪੰਜਵੀਂ ਜਮਾਤ ਦੇ ਮਾਰਚ-2025 ਮੁਲਾਂਕਣ ਦੌਰਾਨ ਜੇਕਰ ਕਿਸੇ ਵਿਦਿਆਰਥੀ ਦੇ ਈ ਨੰਬਰੀ ਕਾਰਡ/ਡੀ.ਐਮ.ਸੀ ਵਿੱਚ ਕਿਸੇ ਵੇਰਵੇ ਵਿੱਚ ਸੋਧ ਕਰਨੀ ਬਣਦੀ ਹੈ ਤਾਂ ਅਜਿਹੇ ਵਿਦਿਆਰਥੀ ਨੂੰ ਸੋਧ ਹੋਣ ਤੱਕ ਛੇਵੀਂ ਜਮਾਤ ਵਿੱਚ ਆਰਜ਼ੀ ਦਾਖਲਾ ਦੇਣਾ ਯਕੀਨੀ ਬਣਾਈਆ ਜਾਵੇ।
6. ਸੈਸ਼ਨ 2024-25 ਲਈ ਪੰਜਵੀਂ ਜਮਾਤ ਤੋਂ ਪ੍ਰਮੋਟ ਹੋਏ ਵਿਦਿਆਰਥੀਆਂ ਦਾ 100% ਦਾਖਲਾ ਛੇਵੀਂ ਜਮਾਤ ਵਿੱਚ ਕਰਨਾ ਯਕੀਨੀ ਬਣਾਈਆ ਜਾਵੇ।ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ"