ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਨੇ ਪ੍ਰਬੰਧਕੀ ਆਧਾਰ 'ਤੇ ਕਈ ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ:
- ਸ੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ. (2008), ਜੋ ਕਿ ਮੈਨੇਜਿੰਗ ਡਾਇਰੈਕਟਰ, ਪੰਜਾਬ ਵਿੱਤ ਨਿਗਮ ਸਨ, ਨੂੰ ਹੁਣ ਸਕੱਤਰ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐਸ. ਨੂੰ ਵਾਧੂ ਚਾਰਜ ਤੋਂ ਰਲੀਵ ਕੀਤਾ ਹੈ।
- ਸ੍ਰੀ ਵਿਨੈ ਬੁਬਲਾਨੀ, ਆਈ.ਏ.ਐਸ. (2008), ਜੋ ਕਿ ਸਕੱਤਰ, ਸਕੂਲ ਸਿੱਖਿਆ ਵਿਭਾਗ ਅਤੇ ਵਾਧੂ ਚਾਰਜ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸਨ, ਨੂੰ ਹੁਣ ਕਮਿਸ਼ਨਰ, ਪਟਿਆਲਾ ਮੰਡਲ, ਪਟਿਆਲਾ ਲਗਾਇਆ ਗਿਆ ਹੈ। ਉਨ੍ਹਾਂ ਨੇ ਸ਼੍ਰੀ ਦਲਜੀਤ ਸਿੰਘ ਮਾਂਗਟ, ਆਈ.ਏ.ਐਸ. ਨੂੰ ਵਾਧੂ ਚਾਰਜ ਤੋਂ ਰਲੀਵ ਕੀਤਾ ਹੈ।
- ਸ਼੍ਰੀ ਮੋਹਿੰਦਰ ਪਾਲ, ਆਈ.ਏ.ਐਸ. (2008), ਜੋ ਕਿ ਡਾਇਰੈਕਟਰ, ਸੂਚਨਾ ਤਕਨੀਕ ਉਦਯੋਗ ਤਰੱਕੀ ਸਨ, ਨੂੰ ਹੁਣ ਸਕੱਤਰ, ਉਦਯੋਗ ਤੇ ਕਮਰਸ ਵਿਭਾਗ ਅਤੇ ਵਾਧੂ ਚਾਰਜ ਡਾਇਰੈਕਟਰ, ਸੂਚਨਾ ਤਕਨੀਕ ਉਦਯੋਗ ਤਰੱਕੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
- ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ, ਆਈ.ਏ.ਐਸ. (2009), ਜੋ ਕਿ ਸਕੱਤਰ, ਸੂਚਨਾ ਤਕਨੀਕ ਉਦਯੋਗ ਤਰੱਕੀ ਵਿਭਾਗ ਸਨ, ਨੂੰ ਕਾਰਜਕਾਰੀ ਡਾਇਰੈਕਟਰ, ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ (ਖਾਲੀ ਥਾਂ ਤੇ) ਤਾਇਨਾਤ ਕੀਤਾ ਗਿਆ ਹੈ।
- ਸ੍ਰੀ ਗਿਰੀਸ਼ ਦਿਆਲਨ, ਆਈ.ਏ.ਐਸ. (2011), ਜੋ ਕਿ ਤੈਨਾਤੀ ਲਈ ਉਪਲੱਬਧ ਸਨ, ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਵਾਧੂ ਚਾਰਜ ਡਾਇਰੈਕਟਰ, ਉੱਚੇਰੀ ਸਿੱਖਿਆ ਲਗਾਇਆ ਗਿਆ ਹੈ। ਉਨ੍ਹਾਂ ਨੇ ਸ੍ਰੀ ਵਿਨੈ ਬੁਬਲਾਨੀ ਆਈ.ਏ.ਐਸ. ਨੂੰ ਸਕੂਲ ਸਿੱਖਿਆ ਵਿਭਾਗ ਦੇ ਚਾਰਜਾਂ ਤੋਂ ਅਤੇ ਸ੍ਰੀ ਸੰਯਮ ਅਗਰਵਾਲ, ਆਈ.ਏ.ਐਸ. ਦੀ ਥਾਂ 'ਤੇ ਇਹ ਜ਼ਿੰਮੇਵਾਰੀ ਸੰਭਾਲੀ ਹੈ।
- ਸ੍ਰੀ ਜਤਿੰਦਰ ਜੋਰਵਾਲ, ਆਈ.ਏ.ਐਸ. (2014), ਜੋ ਕਿ ਤੈਨਾਤੀ ਲਈ ਉਪਲੱਬਧ ਸਨ, ਨੂੰ ਵਧੀਕ ਕਮਿਸ਼ਨਰ (ਆਬਕਾਰੀ), ਪਟਿਆਲਾ (ਖਾਲੀ ਥਾਂ ਤੇ) ਅਤੇ ਵਾਧੂ ਚਾਰਜ ਵਧੀਕ ਕਮਿਸ਼ਨਰ, ਕਰ-। ਪਟਿਆਲਾ ਅਤੇ ਵਾਧੂ ਚਾਰਜ ਆਬਕਾਰੀ ਕਮਿਸ਼ਨਰ, ਪੰਜਾਬ ਅਤੇ ਵਾਧੂ ਚਾਰਜ ਕਰ ਕਮਿਸ਼ਨਰ, ਪੰਜਾਬ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਸ੍ਰੀ ਮਨਜੀਤ ਸਿੰਘ ਚੀਮਾ, ਪੀ.ਸੀ.ਐਸ. ਅਤੇ ਸ੍ਰੀ ਵਰੁਣ ਰੂਜ਼ਮ, ਆਈ.ਏ.ਐਸ. ਨੂੰ ਉਨ੍ਹਾਂ ਦੇ ਵਾਧੂ ਚਾਰਜਾਂ ਤੋਂ ਰਲੀਵ ਕੀਤਾ ਹੈ।
- ਸ੍ਰੀ ਮਨਜੀਤ ਸਿੰਘ ਚੀਮਾ, ਪੀ.ਸੀ.ਐਸ. (2014), ਜੋ ਕਿ ਵਧੀਕ ਕਮਿਸ਼ਨਰ, ਕਰ-। ਪਟਿਆਲਾ ਸਨ, ਨੂੰ ਡਾਇਰੈਕਟਰ, ਆਬਾਦਕਾਰੀ (ਖਾਲੀ ਥਾਂ ਤੇ) ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸ੍ਰੀ ਸੰਯਮ ਅਗਰਵਾਲ, ਆਈ.ਏ.ਐਸ. (2012) ਵਿਸ਼ੇਸ਼ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਜੋਂ ਕੰਮ ਕਰਦੇ ਰਹਿਣਗੇ। ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤੈਨਾਤੀ ਤੇ ਤੁਰੰਤ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ। ਉਪਰੋਕਤ ਹੁਕਮਾਂ ਦੇ ਜਾਰੀ ਹੋਣ ਨਾਲ ਖਾਲੀ ਹੋਈਆਂ ਅਸਾਮੀਆਂ ਦੇ ਕੰਮ ਦਾ ਨਿਪਟਾਰਾ ਸਬੰਧਤ ਅਥਾਰਟੀ ਵੱਲੋਂ ਅੰਦਰੂਨੀ ਪ੍ਰਬੰਧ ਰਾਹੀਂ ਕੀਤਾ ਜਾਵੇਗਾ।

