ਖ਼ਤਰੇ ਦੀ ਘੰਟੀ! ਪੰਜਾਬ ਸਣੇ 9 ਸੂਬਿਆਂ 'ਚ ਬਰਡ ਫਲੂ ਦਾ ਖ਼ਤਰਨਾਕ ਅਲਰਟ ਜਾਰੀ, ਚਿਕਨ ਖਾਣ ਵਾਲੇ ਹੋ ਜਾਣ ਸੁਚੇਤ
ਚੰਡੀਗੜ੍ਹ, 10 ਮਾਰਚ - ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ! ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਸਮੇਤ 9 ਸੂਬਿਆਂ 'ਚ ਬਰਡ ਫਲੂ ਦਾ ਖ਼ਤਰਨਾਕ ਅਲਰਟ ਜਾਰੀ ਕਰ ਦਿੱਤਾ ਹੈ। ਇਹ ਅਲਰਟ ਬਰਡ ਫਲੂ ਦੇ ਲਗਾਤਾਰ ਵੱਧ ਰਹੇ ਖ਼ਤਰੇ ਅਤੇ ਜਾਨਲੇਵਾ ਐੱਚ5ਐਨ1 ਵਾਇਰਸ ਦੇ ਫੈਲਣ ਦੇ ਡਰੋਂ ਜਾਰੀ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕੇਂਦਰ ਸਰਕਾਰ ਦੇ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬਿਮਾਰੀ ਵਾਲਾ ਚਿਕਨ ਖਾਣ ਨਾਲ ਕੋਈ ਵੀ ਵਿਅਕਤੀ ਇਸ ਘਾਤਕ ਵਾਇਰਸ ਦੀ ਲਪੇਟ ਵਿੱਚ ਆ ਸਕਦਾ ਹੈ। ਇਸ ਲਈ ਚਿਕਨ ਖਾਣ ਵਾਲਿਆਂ ਨੂੰ ਖਾਸ ਤੌਰ 'ਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਹਤ ਮਾਹਿਰਾਂ ਨੇ ਇਸ ਵਾਇਰਸ ਦੇ ਕੁਝ ਭਿਆਨਕ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਵਿੱਚ ਤੇਜ਼ ਖਾਂਸੀ, ਲਗਾਤਾਰ ਜ਼ੁਕਾਮ ਅਤੇ ਸਭ ਤੋਂ ਖਤਰਨਾਕ, ਨੱਕ 'ਚੋਂ ਖੂਨ ਆਉਣਾ ਸ਼ਾਮਿਲ ਹਨ। ਜੇਕਰ ਕਿਸੇ ਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲੈਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ।