ਗੈਸ ਪੇਪਰ (ਫਰਵਰੀ, 2025)
ਜਮਾਤ : ਅੱਠਵੀਂ
ਵਿਸ਼ਾ : ਪੰਜਾਬੀ
ਸਮਾਂ : 3 ਘੰਟੇ
ਕੁੱਲ ਅੰਕ : 90
ਭਾਗ-ੳ
- ਸੁੰਦਰ ਲਿਖਾਈ ਦੇ ਵੱਖਰੇ ਅੰਕ ਦਿੱਤੇ ਜਾਣਗੇ। (05)
- ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ : (5x2=10)
ਵੀਆਨਾ ਸ਼ਹਿਰ ਵਿਚ ਇੱਕ ਅਜਿਹਾ ਆਦਮ-ਕੱਦ ਬੁੱਤ ਬਣਿਆ ਹੋਇਆ ਹੈ ਜੋ ਵੇਖਣ ਵਾਲ਼ਿਆਂ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ
ਕਰਦਾ ਹੈ। ਅਜਿਹਾ ਇਸ ਲਈ ਕਿ ਇਸ ਬੁੱਤ ਦੇ ਦੋ ਨਹੀਂ, ਚਾਰ ਹੱਥ ਹਨ ਅਤੇ ਚੌਹਾਂ ਵਿਚ ਹਾਕੀ ਸਟਿੱਕਾਂ ਹਨ। ਇਹ ਬੁੱਤ ਹੈ: ਵਿਸ਼ਵ-
ਪ੍ਰਸਿੱਧ, ਹਾਕੀ ਖਿਡਾਰੀ ਧਿਆਨ ਚੰਦ ਦਾ ਜਿਸ ਨੂੰ ਇੱਕ ‘ਖੇਡ ਦੇਵਤਾ' ਬਣਾ ਕੇ ਉਸ ਦੀ ਖੇਡ-ਕਲਾ ਦਾ ਸਤਿਕਾਰ ਦਿੱਤਾ ਗਿਆ ਹੈ। ਧਿਆਨ
ਚੰਦ ਦੇ ਜਨਮ-ਦਿਨ 29 ਅਗਸਤ ਨੂੰ ਸਮੁੱਚੇ ਦੇਸ ਵਿੱਚ 'ਖੇਡ-ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਹ ਮਹਾਨ ਖਿਡਾਰੀ ਛੋਟੇ ਜਿਹੇ ਸ਼ਹਿਰ
ਝਾਂਸੀ ਦੀਆਂ ਤੰਗ ਗਲੀਆਂ ਵਿੱਚ ਆਪਣੇ ਸੰਗੀਆਂ-ਸਾਥੀਆਂ ਨਾਲ ਖੇਡਦਾ ਹੋਇਆ ਵੱਡਾ ਹੋਇਆ। ਉਸ ਦਾ ਪਿਤਾ ਫ਼ੌਜ ਵਿੱਚ ਹੌਲਦਾਰ ਸੀ।
ਸ਼ਾਇਦ ਇਸੇ ਕਰਕੇ ਧਿਆਨ ਚੰਦ ਵੀ 1921 ਵਿੱਚ ਜਦੋਂ ਉਹ ਸੋਲਾਂ ਕੁ ਵਰ੍ਹਿਆਂ ਦਾ ਸੀ, ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਹਾਕੀ ਖੇਡਣੀ ਸ਼ੁਰੂ
ਕਰ ਦਿੱਤੀ।
- ਵੀਆਨਾ ਸ਼ਹਿਰ ਵਿੱਚ ਕਿਸ ਦਾ ਆਦਮ-ਕੱਦ ਬੁੱਤ ਬਣਿਆ ਹੋਇਆ ਹੈ?
- ਇਹ ਆਦਮ-ਕੱਦ ਬੁੱਤ ਦੇਖਣ ਵਾਲ਼ਿਆਂ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ ਕਿਉਂਕਿ........ ।
- ਧਿਆਨ ਚੰਦ ਦਾ ਜਨਮ ਕਦੋਂ ਹੋਇਆ?
- ਧਿਆਨ ਚੰਦ ਦੇ ਪਿਤਾ ਜੀ ਕੀ ਕਾਰੋਬਾਰ ਕਰਦੇ ਸਨ?
- ਧਿਆਨ ਚੰਦ ਦਾ ਬਚਪਨ ਕਿੱਥੇ ਬੀਤਿਆ?
ਰਬਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ. ਨੂੰ ਕੋਲਕਾਤਾ ਵਿਖੇ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਅਮੀਰ ਸਨ। ਟੈਗੋਰ ਦੇ ਪਿਤਾ
ਦੇਵਿੰਦਰ ਨਾਥ ਇੱਕ ਵੱਡੇ ਵਪਾਰੀ ਸਨ। ਟੈਗੋਰ ਦਾ ਪਾਲਣ-ਪੋਸਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਨ੍ਹਾਂ ਦਾ ਘਰ ਰਾਜਮਹੱਲ ਵਰਗਾ ਸੀ ਜਿਸ
ਵਿਚ ਟੈਗੋਰ ਦਾ ਬਚਪਨ ਬੀਤਿਆ। ਟੈਗੋਰ ਦੇ ਤੇਰਾਂ ਭੈਣ ਭਰਾ ਉਨ੍ਹਾਂ ਤੋਂ ਵੱਡੇ ਸਨ। ਇਸ ਮਹਿਲ ਵਰਗੇ ਘਰ ਵਿੱਚ ਉਹ ਸਾਰੇ ਰਲ਼-ਮਿਲ਼ ਕੇ
ਖੇਡਦੇ। ਰਬਿੰਦਰ ਨਾਥ ਟੈਗੋਰ ਨੂੰ ਜਦੋਂ ਸਕੂਲ ਪੜ੍ਹਨ ਪਾਇਆ ਗਿਆ ਤਾਂ ਸਕੂਲ ਵਿੱਚ ਉਨ੍ਹਾਂ ਦਾ ਮਨ ਨਾ ਲੱਗਿਆ। ਉਹ ਸਕੂਲ ਨਾ ਜਾਣ ਲਈ
ਕੋਈ ਨਾ ਕੋਈ ਬਹਾਨਾ ਘੜ ਲੈਂਦੇ। ਇੱਕ ਦਿਨ ਉਨ੍ਹਾਂ ਨੇ ਸਕੂਲ ਨਾ ਜਾਣ ਦੀ ਵਿਓਂਤ ਬਣਾਈ। ਉਨ੍ਹਾਂ ਆਪਣੀ ਜੁੱਤੀ ਵਿੱਚ ਪਾਣੀ ਪਾ ਲਿਆ ਤੇ
ਉਹ ਜੁੱਤੀ ਪੈਰਾਂ ਵਿੱਚ ਪਾਈ ਰੱਖੀ। ਉਨ੍ਹਾਂ ਨੂੰ ਬੁਖ਼ਾਰ ਹੋ ਗਿਆ। ਅਗਲੇ ਦਿਨ ਉਹ ਸਕੂਲ ਨਾ ਗਏ। ਮਾਤਾ-ਪਿਤਾ ਨੇ ਉਨ੍ਹਾਂ ਦੀ ਪੜ੍ਹਾਈ ਦਾ
ਪ੍ਰਬੰਧ ਘਰ ਵਿੱਚ ਹੀ ਕਰ ਦਿੱਤਾ।
- ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਹੋਇਆ?
- ਟੈਗੋਰ ਦਾ ਪਾਲਣ-ਪੋਸਣ ਕਿਸ ਤਰ੍ਹਾਂ ਹੋਇਆ?
- ਟੈਗੋਰ ਦੇ ਕਿੰਨੇ ਭੈਣ ਭਰਾ ਉਨ੍ਹਾਂ ਤੋਂ ਵੱਡੇ ਸਨ?
- ਸਕੂਲ ਨਾ ਜਾਣ ਲਈ ਟੈਗੋਰ ਨੇ ਕਿਹੜੀ ਵਿਉਂਤ ਬਣਾਈ?
- ਟੈਗੋਰ ਦੇ ਪਿਤਾ ਇਕ ਬਹੁਤ ਵੱਡੇ... ਸਨ।
4. ਵਸਤੁਨਿਸ਼ਠ ਪ੍ਰਸ਼ਨ
- ‘ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ।' ਵਾਕ ਵਿੱਚੋਂ ਆਮ ਨਾਮ ਚੁਣੋ: (02)
- ‘ਖਿਡਾਰੀ' ਸ਼ਬਦ ਦਾ ਲਿੰਗ ਬਦਲੋ: (02)
- ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ? (02)
- ਵਿਸਮਕ ਕਿੰਨੇ ਪ੍ਰਕਾਰ ਦਾ ਹੁੰਦਾ ਹੈ? (02)
-ਬੋਰਡ ਪੇਪਰ
(ਫਰਵਰੀ, 2025)
ਜਮਾਤ : ਅੱਠਵੀਂ
ਵਿਸ਼ਾ : ਪੰਜਾਬੀ
ਸਮਾਂ : 3 ਘੰਟੇ
ਕੁੱਲ ਅੰਕ : 90
5. ਸਹੀ ਜਾਂ ਗਲਤ ਦੱਸੋ: (03)
6. ਖ਼ਾਲੀ ਥਾਂਵਾਂ ਭਰੋ: (06)
7. ਮਿਲ਼ਾਨ ਕਰੋ: (05)
ੳ | ਅ |
---|---|
ਸ਼ਾਬਾਸ਼ | ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ |
ਵਾਰ-ਵਾਰ | ਭਾਵ-ਵਾਚਕ ਨਾਂਵ |
ਪੰਜਾਹ ਰੁਪਏ | ਸੂਚਨਾ-ਵਾਚਕ ਵਿਸਮਕ |
ਖੁਸ਼ੀ | ਕਿਰਿਆ-ਵਾਚਕ ਵਿਸ਼ੇਸ਼ਣ |
ਮਹਿੰਗੀ | ਪ੍ਰਸੰਸਾ-ਵਾਚਕ ਵਿਸਮਕ |
8. ਹੇਠ ਦਿੱਤੀਆਂ ਕਾਵਿ ਸਤਰਾਂ ਵਿੱਚੋਂ ਕਿਸੇ ਇੱਕ ਦੇ ਭਾਵ-ਅਰਥ ਸਪਸ਼ਟ ਕਰੋ। (2x1=2)
9. ਹੇਠ ਦਿੱਤੇ ਗਏ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ: (4x2=8)
10. ਹੇਠ ਦਿੱਤੇ ਗਏ ਮੁਹਾਵਰਿਆਂ ਵਿਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋ: (5x2=10)
11. ਹੇਠ ਦਿੱਤੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲੇਖ ਲਿਖੋ। (07)
12. ਮਿਉਂਸਿਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਨਿਕਾਸ-ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ।
ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸੰਬੰਧੀ ਬਿਨੈ-ਪੱਤਰ ਲਿਖੋ। (06)
Punjab Board Class 8th, 10th, and 12th Guess Paper 2025: Your Key to Exam Success!
13. ਹੇਠ ਦਿੱਤੇ ਡੱਬੇ ਵਿਚੋਂ 8 ਸਾਰਥਕ ਸ਼ਬਦ ਚੁਣ ਕੇ ਲਿਖੋ। (08)
ਵ | ਮ | ਕ | ਸ | ਰ | ਟ | ਘ | ਲ | ਮ | ਨ |
ਕ | ਮ | ੀ | ਵ | ਣ | ਮ | ਚ | ਨ | ਕ | ਲ |