PUNJAB BOARD CLASS 8 SST GUESS PAPER 2025
ਸਮਾਜਿਕ ਵਿਗਿਆਨ
ਸ਼੍ਰੇਣੀ: ਅੱਠਵੀਂ
ਸਮਾਂ : 3 ਘੰਟੇ
ਲਿਖਤੀ = 70 ਅੰਕ
1. ਸਾਰੇ ਪ੍ਰਸ਼ਨ ਲਾਜ਼ਮੀ ਹਨ।
2. ਪ੍ਰਸ਼ਨ ਪੱਤਰ ਦੇ ਚਾਰ ਭਾਗ ( ੳ, ਅ, ੲ ਅਤੇ ਸ ) ਹੋਣਗੇ।
ਭਾਗ - ੳ
ਪ੍ਰਸ਼ਨ ।. ਬਹੁਵਿਕਲਪੀ ਪ੍ਰਸ਼ਨ: 15X1=15
ਪ੍ਰਸ਼ਨ 1: ਧਰਤੀ ਦਾ ਕਿੰਨ੍ਹੇ ਪ੍ਰਤੀਸ਼ਤ ਭਾਗ ਪਾਣੀ ਹੈ ?
ਪ੍ਰਸ਼ਨ 2: ਭੂਮੀ ਨੂੰ ਮੁੱਖ ਤੌਰ 'ਤੇ ਕਿੰਨ੍ਹੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਪ੍ਰਸ਼ਨ 3: ਭਾਰਤ ਵਿੱਚ ਸਭ ਤੋਂ ਵੱਧ ਚਾਹ ਕਿਸ ਰਾਜ ਵਿੱਚ ਪੈਦਾ ਕੀਤੀ ਜਾਂਦੀ ਹੈ ?
ਪ੍ਰਸ਼ਨ 4: ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਹਨ ?
ਪ੍ਰਸ਼ਨ 5: ਹੇਠ ਲਿਖਿਆਂ ਵਿੱਚੋਂ ਕਿਹੜੀ ਫ਼ਸਲ ਸੋਕਾ ਗ੍ਰਸਤ ਇਲਾਕੇ ਵਿੱਚ ਬੀਜਣੀ ਚਾਹੀਦੀ ਹੈ ?
ਪ੍ਰਸ਼ਨ 6: ਭਾਰਤ ਵਿੱਚ ਚੱਕਰਵਾਤਾਂ ਨੂੰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ ?
ਪ੍ਰਸ਼ਨ 7: ਪਲਾਸੀ ਦੀ ਲੜਾਈ ਅੰਗਰੇਜਾਂ ਅਤੇ ਕਿਸ ਨਵਾਬ ਦਰਮਿਆਨ ਹੋਈ ?
ਪ੍ਰਸ਼ਨ 8: ਰਈਅਤਵਾੜੀ ਪ੍ਰਬੰਧ ਕਦੋਂ ਸ਼ੁਰੂ ਕੀਤਾ ਗਿਆ?
ਪ੍ਰਸ਼ਨ 9: ਰਾਣੀ ਲਕਸ਼ਮੀ ਬਾਈ ਕਿਸ ਰਿਆਸਤ ਦੀ ਰਾਣੀ ਸੀ ?
ਪ੍ਰਸ਼ਨ 10: ਆਂਧਰਾ ਪ੍ਰਦੇਸ਼ ਰਾਜ ਦੇ ਸਮਾਜ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ ?
ਪ੍ਰਸ਼ਨ 11: ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ?
ਪ੍ਰਸ਼ਨ 12: ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਕਦੋਂ ਦਿੱਤੀ ਗਈ?
ਪ੍ਰਸ਼ਨ 13: ਦਾਜ ਰੋਕੂ ਕਾਨੂੰਨ ਕਦੋਂ ਬਣਾਇਆ ਗਿਆ ?
ਭਾਗ - ਅ ਭੂਗੋਲ
ਪ੍ਰਸ਼ਨ : ਵਸਤੁਨਿਸ਼ਠ ਪ੍ਰਸ਼ਨ
ਖਾਲੀ ਥਾਵਾਂ ਭਰੋ : (4 x 1=4)
1. ਧਰਤੀ ਦੇ ਹਿੱਲਣ ਦੀ ਕਿਰਿਆ ਨੂੰ ________ ਕਹਿੰਦੇ ਹਨ। (ਭੂਚਾਲ)
2. ਸੰਘਣਾ ਲਾਵਾ ________ ਦੇ ਨੇੜੇ ਹੀ ਜੰਮਣਾ ਸ਼ੁਰੂ ਹੋ ਜਾਂਦਾ ਹੈ। (ਜਵਾਲਾਮੁਖੀ)
ਸਹੀ (✔) ਅਤੇ ਗਲਤ(X ) ਦਾ ਨਿਸ਼ਾਨ ਲਗਾਓ :
3. ਪੌਦੇ ਅਤੇ ਫਸਲਾਂ ਮਨੁੱਖ ਦੇ ਜੀਵਨ ਦਾ ਅਭਿੰਨ ਅੰਗ ਹਨ। (✔)
4. ਪਟਸਨ ਉਗਾਉਣ ਵਾਸਤੇ ਗਰਮ ਅਤੇ ਤਰ-ਜਲਵਾਯੂ ਕਾਫੀ ਢੁੱਕਵਾਂ ਹੁੰਦਾ ਹੈ। (✔)
ਪ੍ਰਸ਼ਨ-II ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾਂ ਵਿੱਚ ਦਿਉ :- (2X2=4)
ਪ੍ਰਸ਼ਨ. ਕਾਲੀ ਮਿੱਟੀ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ?
ਪ੍ਰਸ਼ਨ2. ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਹੋ ਸਕਦੀ ਹੈ?
ਪ੍ਰਸ਼ਨ-IV ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ ਵੱਧ ਸ਼ਬਦਾਂ ਵਿੱਚ ਦਿਓ (3X2=6)
ਪ੍ਰਸ਼ਨ : ਭੂਮੀ ਅਤੇ ਮਿੱਟੀ ਸਾਧਨ ਦੀ ਮਹੱਤਤਾ ਤੇ ਇੱਕ ਸੰਖੇਪ ਨੋਟ ਲਿਖੋ।
ਜਾਂ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
ਪ੍ਰਸ਼ਨ 2. ਖੇਤੀ ਦੀਆਂ ਕਿਸਮਾਂ ਦੇ ਨਾਂ ਦੱਸ ਕੇ ਸੰਘਣੀ ਅਤੇ ਵਿਸ਼ਾਲ ਖੇਤੀ ਵਿੱਚ ਅੰਤਰ ਲਿਖੋ।
ਜਾਂ ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਾਅ ਵਾਸਤੇ ਕੀ- ਕੀ ਪ੍ਰਬੰਧ ਕਰਨੇ ਚਾਹੀਦੇ ਹਨ?
ਪ੍ਰਸ਼ਨ V: ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ 10 ਸਥਾਨਾਂ ਵਿੱਚੋਂ ਕੋਈ 7 ਸਥਾਨ ਭਰੋ : (7X1 =7)
1. ਪਰਬਤੀ ਬਨਸਪਤੀ ਦਾ ਖੇਤਰ
2. ਭਾਰਤ ਦਾ ਉੱਤਰੀ ਮੈਦਾਨ
3. ਗੰਗਾ ਦਰਿਆ
4. ਚਾਹ ਦਾ ਇੱਕ ਖੇਤਰ
5. ਕਣਕ ਦਾ ਇੱਕ ਖੇਤਰ
6. ਚਾਵਲ ਦਾ ਇੱਕ ਖੇਤਰ
7. ਕਪਾਹ ਦਾ ਇੱਕ ਖੇਤਰ
8. ਪਟਸਨ ਦਾ ਇੱਕ ਖੇਤਰ
9. ਸਦਾ ਬਹਾਰ ਜੰਗਲਾਂ ਵਾਲਾ ਖੇਤਰ
10. ਜਲੌਢੀ ਮਿੱਟੀ ਦਾ ਇੱਕ ਖੇਤਰ
PUNJAB BOARD CLASS 8 SST GUESS PAPER 2025 ਸਮਾਜਿਕ ਵਿਗਿਆਨ
ਕੁੱਲ ਅੰਕ : 20
ਭਾਗ - ੲ (ਇਤਿਹਾਸ)
ਪ੍ਰਸ਼ਨ VI ਵਸਤੁਨਿਸ਼ਠ ਪ੍ਰਸ਼ਨ: (1X4=4)
ਖਾਲੀ ਥਾਵਾਂ ਭਰੋ:
1. ਭਾਰਤੀ ਅਤੇ ਯੂਰਪੀਅਨਾਂ ਸੈਨਿਕਾਂ ਦੀ ਗਿਣਤੀ ਵਿੱਚ 2:1 ਦਾ ਅਨੁਪਾਤ ________ ਈਸਵੀ ਦੇ ਵਿਦਰੋਹ ਪਿੱਛੋਂ ਕੀਤਾ ਗਿਆ। (1857)
2. ਭਾਰਤੀ ਸੈਨਿਕਾਂ ਨੇ ਮੁਗਲ ਬਾਦਸ਼ਾਹ ________ ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ। (ਬਹਾਦਰ ਸ਼ਾਹ ਜ਼ਫਰ)
ਸਹੀ (✔) ਅਤੇ ਗਲਤ (X) ਦਾ ਨਿਸ਼ਾਨ ਲਗਾਓ :
3. ਅੱਜਕਲ੍ਹ ਫੋਰਟ ਸੇਂਟ ਜਾਰਜ ਇਮਾਰਤ ਵਿੱਚ ਤਾਮਿਲਨਾਡੂ ਰਾਜ ਦੀ ਵਿਧਾਨ ਸਭਾ ਅਤੇ ਸਕੱਤਰੇਤ ਦੇ ਦਫ਼ਤਰ ਹਨ। (✔)
4. ਨਾ-ਮਿਲਵਰਤਨ ਅੰਦੋਲਨ ਅਧੀਨ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰ-ਏ-ਹਿੰਦ ਉਪਾਧੀ ਸਰਕਾਰ ਨੂੰ ਵਾਪਿਸ ਕਰ ਦਿੱਤੀ । (✔)
ਪ੍ਰਸ਼ਨ VII ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾਂ ਵਿੱਚ ਦਿਉ (2X2=4)
1. ਸਰਕਾਰੀ ਦਸਤਾਵੇਜ਼ਾਂ ਤੇ ਨੋਟ ਲਿਖੋ।
2. 1857 ਈ: ਦੇ ਵਿਦਰੋਹ ਦੇ ਕਿਹੜੇ ਦੋ ਰਾਜਨੀਤਿਕ ਕਾਰਨ ਸਨ?
ਪ੍ਰਸ਼ਨ VIII ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ ਵੱਧ ਸ਼ਬਦਾਂ ਵਿੱਚ ਦਿਉ :- (4X3=12)
1. ਲੈਪਸ ਦੀ ਨੀਤੀ ਕੀ ਸੀ? ਜਾਂ ਨੀਲ ਵਿਦਰੋਹ ਤੋਂ ਤੁਸੀਂ ਕੀ ਸਮਝਦੇ ਹੋ?
2. ਬਿਰਸਾ ਮੁੰਡਾ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ
3. ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ ? ਜਾਂ 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਸਾਹਿਤ ਦਾ ਕੀ ਵਿਕਾਸ ਹੋਇਆ ?
4. ਕ੍ਰਾਂਤੀਕਾਰੀ ਅੰਦੋਲਨ ਤੇ ਨੋਟ ਲਿਖੋ। ਜਾਂ ਭਾਰਤ ਛੱਡੋ ਅੰਦੋਲਨ ਕੀ ਹੈ ?
ਕੁੱਲ = 14 ਅੰਕ
ਪ੍ਰਸ਼ਨ IX: ਵਸਤੂਨਿਸ਼ਠ ਪ੍ਰਸ਼ਨ
ਖਾਲੀ ਥਾਵਾਂ ਭਰੋ : (4 x 1= 4)
- ਭਰੂਣ ਹੱਤਿਆ ਦਾ ਮੂਲ ਕਾਰਨ __________ ਦੇਣ ਦੀ ਰੀਤ ਹੈ।
- ਸੰਵਿਧਾਨ ਦੀ 42 ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿਚ __________ ਸ਼ਬਦ ਦਰਜ ਕੀਤੇ ਗਏ।
ਸਹੀ ( ) ਅਤੇ ਗਲਤ(X ) ਦਾ ਨਿਸ਼ਾਨ ਲਗਾਓ :
- ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਹੈ। ( )
- ਰਾਜ ਸਭਾ ਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਹਨ। ( )
ਪ੍ਰਸ਼ਨ- X ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾਂ ਵਿੱਚ ਦਿਉ :- (2X2=4)
- ਅਧਿਕਾਰਾਂ ਤੋਂ ਕੀ ਭਾਵ ਹੈ ?
- ਕਾਨੂੰਨ ਦੇ ਸ਼ਬਦੀ ਅਰਥ ਲਿਖੋ।
ਪ੍ਰਸ਼ਨ-XI ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ ਵੱਧ ਸ਼ਬਦਾਂ ਵਿੱਚ ਦਿਉ :- (3X2=6)
- ਭਾਰਤ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ?
ਜਾਂ
ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ? - ਸੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ।
ਜਾਂ
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ।