PUNJAB BOARD CLASS 8 MATHEMATICS GUESS PAPER 2025

ਗਣਿਤ ਪ੍ਰਸ਼ਨ ਪੱਤਰ

ਗਣਿਤ ਪ੍ਰਸ਼ਨ ਪੱਤਰ

1. ਹੇਠ ਲਿਖਿਆਂ ਵਿੱਚੋਂ ਕਿਹੜਾ, ਜੋੜ ਦਾ ਸਹਿਚਾਰਤਾ ਗੁਣ ਹੈ?

a) X x Y = Y x X

b) X + Y = Y + X

c) (X + Y) + Z = X + (Y + Z)

d) X - Y = Y - X

2. ਸੰਖਿਆ ਪਤਾ ਕਰੋ, ਜਿੰਨੀ ਉਹ 84 ਤੋਂ ਵੱਧ ਹੈ, ਉੰਨੀ ਹੀ 108 ਤੋਂ ਘੱਟ ਹੈ।

a) 98

b) 89

c) 21

d) 96

3. ਅਜਿਹੀ ਚਤੁਰਭੁਜ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਅਤੇ ਹਰੇਕ ਕੋਣ ਸਮਕੋਣ ਹੋਵੇ, ਹੇਠ ਲਿਖਿਆ ਵਿੱਚੋਂ ਕਿਹੜੀ ਹੋਵੇਗੀ।

a) ਆਇਤ (Rectangle)

b) ਸਮਚਤੁਰਭੁਜ (Rhombus)

c) ਸਮਲੰਬ ਚਤੁਰਭੁਜ (Trapezium)

d) ਵਰਗ (Square)

4. ਇੱਕ ਪਾਸੇ ਨੂੰ ਸੁੱਟਣ ਤੇ ਜਿਸਤ ਸੰਖਿਆ ਆਉਣ ਦੀ ਸੰਭਾਵਨਾ ਹੈ।

a) 1/3

b) 1/2

c) 2/5

d) 1/4

5. ਹੇਠ ਲਿਖਿਆਂ ਵਿੱਚੋਂ ਕਿਹੜਾ ਪੂਰਨ ਵਰਗ ਹੈ?

a) 4000

b) 40000

c) 40

d) 400000

6. 288 ਨੂੰ ਕਿਹੜੀ ਸੰਖਿਆ ਨਾਲ ਭਾਗ ਕਰੀਏ ਕਿ ਉਹ ਪੂਰਨ ਵਰਗ ਬਣ ਜਾਏ?

a) 5

b) 4

c) 3

d) 2

7. ਜੇਕਰ ਕਿਸੇ ਪੂਰਨ ਘਣ ਦਾ ਇਕਾਈ ਦਾ ਅੰਕ 2 ਹੋਵੇ ਤਾਂ ਉਸਦੇ ਘਣਮੂਲ ਦਾ ਇਕਾਈ ਦਾ ਅੰਕ ਕੀ ਹੋਵੇਗਾ?

a) 2

b) 4

c) 6

d) 8

8. ਸੰਵਿਧਾਨ ਦੀ ਕਿਹੜੀ ਸੋਧ GST ਨਾਲ ਸਬੰਧਤ ਹੈ?

a) 91st

b) 102nd

c) 101st

d) 100th

9. (y+5) (y-5) ਨੂੰ ਹੱਲ ਕਰਨ ਲਈ ਉਚਿਤ ਤਤਸਮਕ ਦੀ ਪਛਾਣ ਕਰੋ?

a) (a+b)² = a² + 2ab + b²

b) (a-b)² = a² - 2ab + b²

c) (a+b)(a-b) = a² - b²

d) a² + b² = ab

10. ਉਸ ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਵਿਕਰਨ d ਹੋਵੇ।

a) d²

b) d²/2

c) 2d²

d) 3d²

11. 3.03 x 10⁶ ਕਿਸਦੇ ਬਰਾਬਰ ਹੈ?

a) 303000

b) 30300000

c) 3030000

d) 300000

12. ਜੇਕਰ 5 ਪੈਂਸਿਲਾਂ ਦਾ ਮੁੱਲ 15 ਰੁਪਏ ਹੈ ਤਾਂ 12 ਪੈਂਸਿਲਾਂ ਦਾ ਮੁੱਲ ਪਤਾ ਕਰੋ?

a) 15

b) 18

c) 36

d) 24

13. (a+b)² =

a) a²+2ab+b²

b) x²+(a+b)x+ ab

c) a²-2ab+b²

d) a²-b²

14. ਹੇਠਾਂ ਲਿਖਿਆਂ ਵਿੱਚੋਂ ਕਿਹੜਾ ਬਿੰਦੂ y-ਧੁਰੇ 'ਤੇ ਸਥਿਤ ਹੈ?

a) (0, 3)

b) (1, 2)

c) (2, 3)

d) (4, 0)

True/False

1. X x Y = Y x X ਪਰਿਮੈਯ ਸੰਖਿਆਵਾਂ ਲਈ ਕ੍ਰਮ ਵਟਾਂਦਰਾ ਗੁਣ ਹੈ।

2. 3xyz ਇੱਕ ਚਲ ਵਿੱਚ ਰੇਖੀ ਸਮੀਕਰਨ ਹੈ।

3. ਸਮਚਤੁਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ 180 ਹੈ।

4. ਆਇਤ ਚਿੱਤਰ ਇੱਕ ਅਜਿਹਾ ਛੜ ਗ੍ਰਾਫ ਹੈ ਜਿਸ ਵਿੱਚ ਦੋ ਲਾਗਵੀਆਂ ਆਇਤਾਂ ਵਿੱਚ ਅੰਤਰ ਹੁੰਦਾ ਹੈ।

5. 14641 ਦੇ ਵਰਗਮੂਲ ਵਿੱਚ ਅੰਕਾਂ ਦੀ ਗਿਣਤੀ 4 ਹੈ।

6. ਵਿਕਰੀ ਕਰ ਦੀ ਗਣਨਾ ਖਰੀਦ ਮੁੱਲ 'ਤੇ ਕੀਤੀ ਜਾਂਦੀ ਹੈ।

7. ਜੇਕਰ ਇੱਕ ਦੇ ਵੱਧਣ ਨਾਲ ਦੂਜੀ ਘੱਟ ਰਹੀ ਹੋਵੇ ਤਾਂ ਉਹ ਉਲਟ ਅਨੁਪਾਤ ਵਿੱਚ ਹੋਣਗੇ।

8. ਬਿੰਦੂ (4, 3) ਅਤੇ (3, 4) ਇੱਕੋ ਬਿੰਦੂ ਹਨ।



Punjab Board Class 8th, 10th, and 12th Guess Paper 2025: Your Key to Exam Success!


 
PUNJAB BOARD CLASS 8 MATHEMATICS GUESS PAPER 2025

ਖਾਲੀ ਥਾਵਾਂ ਭਰੋ:

1. ਜੇਕਰ 3y ਅਤੇ 120 ਸਮ- ਚਤੁਰਭੁਜ ਦੇ ਸਨਮੁੱਖ ਕੋਣ ਹੋਣ ਤਾਂ y=

2. ਮਿਲਾਨ ਚਿੰਨ੍ਹ III ਦਾ ਮੁੱਲ ਹੁੰਦਾ ਹੈ।

3. 24.01 ਦੇ ਵਰਗਮੂਲ ਵਿੱਚ ਦਸ਼ਮਲਵ ਸਥਾਨਾਂ ਬਾਅਦ ਆਵੇਗਾ।

4. 500 ਨੂੰ ਨਾਲ ਗੁਣਾ ਕਰਨ ਤੇ ਇਹ ਪੂਰਨ ਘਣ ਬਣ ਜਾਵੇਗਾ।

5. ATM ਦਾ ਅਰਥ ਹੈ।

1. ਹੱਲ ਕਰੋ: ((-7)/8) + (15/16) - ((-11)/32) = ?

2. ਦੋ ਸੰਖਿਆਵਾਂ ਦਾ ਗੁਣਨਫਲ (-14)/27 ਹੈ। ਜੇ ਉਹਨਾਂ ਵਿੱਚੋਂ ਇੱਕ ਸੰਖਿਆ (-2)/9 ਹੈ ਤਾਂ ਦੂਸਰੀ ਸੰਖਿਆ ਪਤਾ ਕਰੋ?

3. ਕੁੱਝ ਵਿਦਿਆਰਥੀਆਂ ਨੇ ਇੱਕ ਅਨਾਥ ਆਸ਼ਰਮ ਲਈ ਫੰਡ ਇਕੱਠਾ ਕੀਤਾ। ਜੇ ਇਕੱਠੀ ਕੀਤੀ ਕੁੱਲ ਰਕਮ 3136 ਰੁਪਏ ਹੋਵੇ ਅਤੇ ਹਰੇਕ ਵਿਦਿਆਰਥੀ ਉਨ੍ਹੀ ਹੀ ਰਾਸ਼ੀ ਨੂੰ ਦਾਨ ਵਿੱਚ ਦਿੰਦਾ ਹੈ ਜਿੰਨੀ ਵਿਦਿਆਰਥੀਆਂ ਦੀ ਗਿਣਤੀ ਹੈ। ਹਰੇਕ ਵਿਦਿਆਰਥੀ ਦੁਆਰਾ ਦਿੱਤੀ ਰਾਸ਼ੀ ਪਤਾ ਕਰੋ?

4. ਜੀਆ ਦੀ ਉਮਰ ਕਾਵਿਆ ਦੀ ਉਮਰ ਦਾ ਦੁਗਣਾ ਹੈ। ਜੇ ਕਾਵਿਆ ਦੀ ਉਮਰ ਵਿੱਚੋਂ 6 ਸਾਲ ਘਟਾ ਦਿੱਤੇ ਜਾਣ ਅਤੇ ਜੀਆ ਦੀ ਉਮਰ ਵਿੱਚ 4 ਸਾਲ ਜੋੜ ਦਿੱਤੇ ਜਾਣ ਤਾਂ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ 4 ਗੁਣਾ ਹੋ ਜਾਵੇਗੀ। ਦੋਹਾਂ ਦੀ ਵਰਤਮਾਨ ਉਮਰ ਪਤਾ ਕਰੋ?

5. ਚਿੱਤਰ ਵਿੱਚ, RICE ਇੱਕ ਸਮਚਤੁਰਭੁਜ ਹੈ। x, y ਅਤੇ z ਦਾ ਮੁੱਲ ਪਤਾ ਕਰੋ?

6. ਸੂਤਰਾਂ ਦੀ ਵਰਤੋਂ ਕਰਕੇ ਹੱਲ ਕਰੋ:

(i) 99²

(ii) (4x+5) (4x + 1)

(iii) 54 x 46

7. ਇੱਕ ਹੋਸਟਲ ਵਿੱਚ 200 ਵਿਦਿਆਰਥੀਆਂ ਲਈ ਭੋਜਨ ਦਾ ਸਟਾਕ 10 ਦਿਨ ਦਾ ਹੈ। ਜੇਕਰ ਹੋਸਟਲ ਵਿੱਚ 50 ਵਿਦਿਆਰਥੀ ਹੋਰ ਆ ਜਾਣ ਤਾਂ ਭੋਜਨ ਦਾ ਸਟਾਕ ਕਿੰਨੇ ਦਿਨ ਚੱਲੇਗਾ?

8. ਲੰਬੀ ਵੰਡ ਵਿਧੀ ਦੀ ਵਰਤੋਂ ਕਰਕੇ: (p²+12p+35) + (p+7)

9. ਦਿੱਤੀ ਸਾਰਨੀ ਦਾ ਗਰਾਫ ਬਣਾਉ। ਗਰਾਫ ਤੋਂ 6 ਕਿ.ਗ੍ਰਾ. ਅਤੇ 8 ਕਿ.ਗਾ ਸੇਬਾਂ ਦਾ ਮੁੱਲ ਪਤਾ ਕਰੋ?

ਭਾਰ (ਕਿ.ਗ੍ਰਾ. ਵਿੱਚ): 1, 2, 5, 7, 10

ਮੁੱਲ (₹ ਵਿੱਚ): 60, 120, 300, 420, 600

10. ਇੱਕ ਦਿਨ ਵਿੱਚ ਕਿਸੇ ਬੇਕਰੀ ਵਿੱਚ ਵੱਖ-ਵੱਖ ਵਸਤਾਂ ਦੀ ਵਿਕਰੀ ਹੇਠ ਦਿੱਤੇ ਅਨੁਸਾਰ ਹੈ। ਪਾਈ ਚਾਰਟ ਬਣਾਓ।

ਵਸਤਾਂ: ਆਮ ਬਰੈਡ, ਫਰੂਟ ਬਰੈਡ, ਕੇਕ, ਬਿਸਕੁਟ, ਬਾਕੀ

ਵਿਕਰੀ (₹ ਵਿੱਚ): 260, 40, 100, 60, 20

11. ਕਿੰਨੇ ਸਮੇਂ ਵਿੱਚ ₹1600 ਦੀ ਰਾਸ਼ੀ 5% ਸਲਾਨਾ ਦਰ ਸਧਾਰਨ ਵਿਆਜ ਨਾਲ ₹1760 ਹੋ ਜਾਵੇਗੀ?

12. ਇੱਕ ਸੂਟਕੇਸ ਜਿਸ ਦਾ ਮਾਪ 80 ਸਮ x 48 ਸਮ x 24 ਸਮ ਹੈ, ਨੂੰ ਕੱਪੜੇ ਨਾਲ ਢਕਿਆ ਜਾਣਾ ਹੈ। ਸੂਟਕੇਸ ਨੂੰ ਢੱਕਣ ਲਈ 96 ਸਮ ਚੌੜਾਈ ਵਾਲੇ ਕਿੰਨੇ ਮੀਟਰ ਕੱਪੜੇ ਦੀ ਲੋੜ ਪਵੇਗੀ?

13. ਇੱਕ ਘਣਾਵ 60ਸਮ x 54ਸਮ x 30ਸਮ ਆਕਾਰ ਦਾ ਹੈ। 6ਸਮ ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ?

14. ਇੱਕ ਦੁੱਧ ਦਾ ਬਰਤਨ ਬੇਲਣਕਾਰ ਰੂਪ ਵਿੱਚ ਹੈ ਜਿਸਦਾ ਅਰਧ ਵਿਆਸ 1.5 ਮੀ ਅਤੇ ਲੰਬਾਈ 7 ਮੀ ਹੈ। ਬੇਲਨ ਦਾ ਆਇਤਨ ਪਤਾ ਕਰੋ?

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends