ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਖ਼ਤਮ
ਚੰਡੀਗੜ੍ਹ, 21 ਫਰਵਰੀ ( ਜਾਬਸ ਆਫ ਟੁਡੇ) - ਪੰਜਾਬ ਸਰਕਾਰ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਿਭਾਗਾਂ 'ਚ ਬਦਲਾਅ ਕਰਦਿਆਂ ਉਹਨਾਂ ਨੂੰ ਹੁਣ ਸਿਰਫ ਪ੍ਰਐਨ.ਆਰ.ਆਈ. ਮਾਮਲੇ ਵਿਭਾਗ ਦਿਤਾ ਗਿਆ ਹੈ। ਇਹ ਬਦਲਾਅ 7 ਫਰਵਰੀ, 2025 ਤੋਂ ਲਾਗੂ ਹੋ ਗਿਆ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਪ੍ਰਸ਼ਾਸਕੀ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ, ਇਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ । ਇਸ ਲਈ ਮੁੱਖ ਮੰਤਰੀ ਪੰਜਾਬ ਦੀ ਸਲਾਹ 'ਤੇ, ਪੰਜਾਬ ਦੇ ਰਾਜਪਾਲ ਨੇ ਇਹ ਸੋਧ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ, ਮੰਤਰੀ ਧਾਲੀਵਾਲ ਕੋਲ ਐਨ.ਆਰ.ਆਈ. ਮਾਮਲੇ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਸਨ। ਹੁਣ ਉਹ ਸਿਰਫ਼ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਰਹਿਣਗੇ।
ਇਹ ਨੋਟੀਫਿਕੇਸ਼ਨ 21 ਫਰਵਰੀ, 2025 ਨੂੰ ਜਾਰੀ ਕੀਤਾ ਗਿਆ ਹੈ, ਜਿਸਦਾ ਨੰਬਰ 2/1/2022-2Cabinet/825 ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਜਨਰਲ ਐਡਮਿਨਿਸਟ੍ਰੇਸ਼ਨ ਵਿਭਾਗ (ਕੈਬਨਿਟ ਮਾਮਲੇ ਸ਼ਾਖਾ) ਦੁਆਰਾ ਜਾਰੀ ਕੀਤੀ ਗਈ ਹੈ।