8-Year-Old Scam Exposed: Former DEO, 3 Principals Among 7 Named in Grant Fraud Case
ਫਿਰੋਜ਼ਪੁਰ, 6 ਫਰਵਰੀ 2025 ( ਜਾਬਸ ਆਫ ਟੁਡੇ) ਸਿੱਖਿਆ ਵਿਭਾਗ ਵਿੱਚ ਗ੍ਰਾਂਟਾਂ ਦੀ ਦੁਰਵਰਤੋਂ ਅਤੇ ਰਿਕਾਰਡਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਪੁਲਿਸ ਨੇ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ, 3 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਇੱਕ ਸਕੂਲ ਮੁਖੀ ਸਮੇਤ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸਾਢੇ 8 ਸਾਲ ਪੁਰਾਣਾ ਹੈ, ਪਰ ਹੁਣ ਜਾ ਕੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।
ਇਹ ਬੇਨਿਯਮੀਆਂ ਸ਼ਿਕਾਇਤਕਰਤਾ ਨਾਲ ਸਥਾਨਕ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਲੈਣ-ਦੇਣ ਸਬੰਧੀ ਚੱਲ ਰਹੇ ਕੇਸ ਦੌਰਾਨ ਸਾਹਮਣੇ ਆਈਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਸਿੱਖਿਆ ਅਧਿਕਾਰੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਿੱਖਿਆ ਵਿਭਾਗ ਨੇ ਜਾਂਚ ਕੀਤੀ, ਤਾਂ ਘਪਲੇਬਾਜ਼ੀ ਦੇ ਸਬੂਤ ਮਿਲੇ, ਜਿਸ ਉਪਰੰਤ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਲਈ ਲਿੰਕ ਐਕਟਿਵ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਧੰਨਾ ਸਿੰਘ ਦਿਓਲ, ਸਿੱਖਿਆ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਦੇ ਸੀਨੀਅਰ ਅਫ਼ਸਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਂਵਾਲੀ ਦੇ ਪ੍ਰਿੰਸੀਪਲ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਦੇ ਪ੍ਰਿੰਸੀਪਲ , ਸਰਕਾਰੀ ਪ੍ਰਾਇਮਰੀ ਸਕੂਲ ਪਿਪਲੀ ਦੇ ਸਕੂਲ ਮੁਖੀ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਬੰਧਕ ਦੁਆਰਾ ਗ੍ਰਾਂਟਾਂ ਵਿੱਚ ਧੋਖਾਧੜੀ ਕੀਤੀ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਸਰਕਾਰੀ ਸਕੂਲਾਂ ਦੇ ਰਿਕਾਰਡ ਵਿੱਚ ਗਲਤ ਤਰੀਕੇ ਨਾਲ ਤਬਦੀਲੀਆਂ ਕੀਤੀਆਂ ਗਈਆਂ। ਇਸ ਵਿੱਚ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦੀ ਭੂਮਿਕਾ ਸਪਸ਼ਟ ਹੋਈ। ਇਨ੍ਹਾਂ ਵਿਚ 3 ਪ੍ਰਿੰਸੀਪਲ, ਇੱਕ ਸਕੂਲ ਪ੍ਰਧਾਨ ਅਤੇ ਸਾਬਕਾ ਡੀ.ਈ.ਓ. ਸ਼ਾਮਲ ਹਨ।
PSEB 8TH ,10TH AND 12TH LATEST FINAL EXAM DATESHEET 2025 TODAY
PSEB DATESHEET 2025 | LINK FOR DOWNLOADING |
---|---|
PSEB DATESHEET CLASS 8 MARCH 2025 | DOWNLOAD HERE |
PSEB DATESHEET CLASS 10 MARCH 2025 | DOWNLOAD HERE |
PSEB DATESHEET CLASS 12 MARCH 2025 | DOWNLOAD HERE |
SCERT 5TH CLASS DATESHEET 2025 | DOWNLOAD HERE |
ਪੁਲਿਸ ਵੱਲੋਂ ਕੀਤੀ ਗਈ ਕਾਰਵਾਈ
ਮਾਮਲੇ ਵਿੱਚ ਜ਼ਿਲਾ ਸਿੱਖਿਆ ਅਧਿਕਾਰੀ, ਸਕੂਲ ਪ੍ਰਿੰਸੀਪਲ ਅਤੇ ਹੋਰ ਸ਼ਾਮਲ ਲੋਕਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਦੇ ਅਨੁਸਾਰ, ਘਟਨਾ ਦੀ ਜਾਂਚ ਜਾਰੀ ਹੈ, ਅਤੇ ਜਲਦੀ ਹੀ ਹੋਰ ਖੁਲਾਸੇ ਹੋ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਸ਼ਿਕਾਇਤਕਰਤਾ ਰਾਜਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਕੇਸ ਦੇ ਮੁਲਜ਼ਮ ਨਛੱਤਰ ਸਿੰਘ ਨਾਲ ਕਿਸੇ ਆਰਥਿਕ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ’ਤੇ ਨਛੱਤਰ ਸਿੰਘ ਨੇ ਸਮਝੌਤੇ ’ਚ ਜਾਅਲੀ ਦਸਤਖਤ ਕਰਨ ਦਾ ਦੋਸ਼ ਲਾਇਆ। ਇੱਥੋਂ ਤੱਕ ਕਿ ਉੱਚ ਪੱਧਰੀ ਜਾਂਚ ਲਈ ਉਸ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ।