SINGAPORE TRAINING 2025 : ਸਿੰਗਾਪੁਰ ਜਾਣ ਲਈ ਮੁਢਲੀਆਂ ਸ਼ਰਤਾਂ ਨਿਰਧਾਰਤ


**ਸਿੰਗਾਪੁਰ ਦੀ ਯਾਤਰਾ ਲਈ ਪ੍ਰਿੰਸੀਪਲਾਂ ਲਈ ਸੁਨਹਿਰਾ ਮੌਕਾ**


ਪੰਜਾਬ ਸਰਕਾਰ ਵੱਲੋਂ ਸਾਲ 2024-25 ਵਿੱਚ 9 ਮਾਰਚ ਤੋਂ 15 ਮਾਰਚ ਤੱਕ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਟਰੇਨਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਟਰੇਨਿੰਗ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਮੁੱਢਲੀਆਂ ਸ਼ਰਤਾਂ

 ਉਮਰ: 31 ਜਨਵਰੀ 2025 ਤੱਕ 53 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ।

 ਸੇਵਾ: ਘੱਟੋ-ਘੱਟ 5 ਸਾਲ ਦੀ ਬਾਕੀ ਸੇਵਾ ਹੋਣੀ ਚਾਹੀਦੀ ਹੈ।

 ਪਾਸਪੋਰਟ: ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ।

*ਕੋਈ ਮਾਮਲਾ: ਉਮੀਦਵਾਰ ਦੇ ਵਿਰੁੱਧ ਕੋਈ ਚਾਰਜਸ਼ੀਟ/ਜਾਂਚ/ਕ੍ਰਿਮੀਨਲ ਕੇਸ ਆਦਿ ਪੈਂਡਿੰਗ ਨਹੀਂ ਹੋਣਾ ਚਾਹੀਦਾ।



ਅਰਜ਼ੀ ਦੇਣ ਦੀ ਪ੍ਰਕਿਰਿਆ

ਯੋਗ ਉਮੀਦਵਾਰ ਆਪਣੀ E-Punjab ਆਈਡੀ ਰਾਹੀਂ ਟਰੇਨਿੰਗ ਲਿੰਕ 'ਤੇ ਅਪਲਾਈ ਕਰ ਸਕਦੇ ਹਨ। ਜਿਸ ਦੀ ਵੈਰੀਫਿਕੇਸ਼ਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਵੱਲੋਂ 2 ਫਰਵਰੀ 2025 ਨੂੰ ਕੀਤੀ ਜਾਵੇਗੀ। ਜੋ ਉਮੀਦਵਾਰ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਹਨਾਂ ਨੂੰ ਅਗਲੇ (Secondary Criteria) ਰਾਊਂਡਜ਼ ਲਈ ਵਿਚਾਰਿਆ ਜਾਵੇਗਾ। ਜਿਸ ਵਿੱਚ ਅਧਿਆਪਕਾਂ ਦੀਆਂ ACRs, ਵਿੱਦਿਅਕ ਯੋਗਤਾਵਾਂ, ਤਜਰਬਾ, ਐਵਾਰਡ ਆਦਿ ਦੇ ਅਧਾਰ 'ਤੇ ਤਿਆਰ ਕੀਤੀ ਮੈਰਿਟ ਅਨੁਸਾਰ ਟਰੇਨਿੰਗ ਲਈ ਭੇਜਿਆ ਜਾਵੇਗਾ।


ਅਰਜ਼ੀ ਦੇਣ ਦੀ ਮਿਤੀ

ਅਪਲਾਈ ਕਰਨ ਲਈ ਲਿੰਕ E-Punjab ਪੋਰਟਲ 'ਤੇ 27 ਜਨਵਰੀ 2025 ਨੂੰ ਸ਼ੁਰੂ ਹੋਵੇਗਾ ਜੋ ਕਿ 1 ਫਰਵਰੀ 2025 ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। 

Featured post

Punjab Board Class 10th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 20 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends