ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਲਈ ਇਕੱਤਰ ਕੇਂਦਰਾਂ ਦੀ ਸੂਚਨਾ ਜਾਰੀ
ਚੰਡੀਗੜ੍ਹ, 7 ਜਨਵਰੀ (ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਲਈ ਇਕੱਤਰ ਕੇਂਦਰਾਂ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਬੋਰਡ ਵੱਲੋਂ ਸਕੂਲਾਂ ਨੂੰ ਇੱਕ ਲਿੰਕ ਪ੍ਰਦਾਨ ਕੀਤਾ ਗਿਆ ਹੈ, ਜਿਸ ਰਾਹੀਂ ਉਹ ਆਪਣੇ ਇਕੱਤਰ ਕੇਂਦਰਾਂ ਦੀ ਸੂਚਨਾ ਪ੍ਰਾਪਤ ਕਰ ਸਕਦੇ ਹਨ। ਜੇਕਰ ਕਿਸੇ ਸਕੂਲ ਨੂੰ ਆਪਣਾ ਇਕੱਤਰ ਕੇਂਦਰ ਬਦਲਣਾ ਹੈ ਤਾਂ ਉਹ 10 ਜਨਵਰੀ ਤੱਕ ਬੋਰਡ ਨੂੰ ਸੂਚਿਤ ਕਰ ਸਕਦਾ ਹੈ। ਇਸ ਤੋਂ ਬਾਅਦ ਇਕੱਤਰ ਕੇਂਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਗੋਰਤਲਬ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਬੋਰਡ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਸਕੂਲ ਮੁਖੀ ਉੱਤਰ ਪੱਤਰੀਆਂ ਜਮਾਂ ਕਰਵਾਉਣ ਲਈ ਆਪਣਾ ਇੱਕਤਰ ਕੇਂਦਰ ਕਿਸੇ ਠੋਸ ਕਾਰਨ ਕਰਕੇ ਬਦਲਨਾ ਚਾਹੁੰਦੇ ਹੋ ਤਾਂ ਮਿਤੀ 10-01-2025 ਤੱਕ ਹਰ ਹਾਲਤ ਵਿੱਚ ਗੁਪਤ ਸ਼ਾਖਾ ਦੀ ਈ ਮੇਲ ਆਈ ਡੀ ਤੇ ਸੂਚਿਤ ਕੀਤਾ ਜਾਵੇ ਇਸ ਉਪਰੰਤ ਇੱਕਤਰ ਕੇਂਦਰ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ।