ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਹਦਾਇਤਾਂ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਵਿੱਚ ਵਿਸ਼ੇਸ਼ ਤੌਰ 'ਤੇ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਲਈ ਸਹੂਲਤਾਂ ਦਾ ਜ਼ਿਕਰ ਕੀਤਾ ਗਿਆ ਹੈ।
ਮੁੱਖ ਹਦਾਇਤਾਂ:
- ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉੱਤਰ-ਪੱਤਰੀ / OMR ਸ਼ੀਟ ਦੇ ਕਾਲਮ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
- ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਅਤੇ ਲੋੜ ਅਨੁਸਾਰ ਅਜਿਹੇ ਵਿਦਿਆਰਥੀਆਂ ਨੂੰ ਲਿਖਾਰੀ (scribe) ਦੀ ਸਹੂਲਤ ਵੀ ਉਪਲਬਧ ਹੈ
![]() |
Instructions for class 10 exams |
- ਜਨਰਲ ਸਟਰੀਮ ਦੇ ਡਰਾਇੰਗ ਐਂਡ ਪੇਂਟਿੰਗ, ਕਮਰਸ਼ੀਅਲ ਆਰਟ, ਮਾਡਲਿੰਗ ਐਂਡ ਸਕਲੱਪਚਰ ਵਿਸ਼ਿਆਂ ਦਾ ਕੋਈ ਲਿਖਤੀ ਪੇਪਰ ਨਹੀਂ ਹੋਵੇਗਾ।
- ਪਰੀਖਿਆਰਥੀ ਇਕਨਾਮਿਕਸ ਅਤੇ ਸਾਇੰਸ ਵਿਸ਼ਿਆਂ ਦੇ ਡਾਇਗਰਾਮਾਂ ਲਈ ਰੰਗਦਾਰ ਪੈਨਸਿਲ ਦੀ ਵਰਤੋਂ ਕਰ ਸਕਦੇ ਹਨ।
- ਜੋਗਰਫ਼ੀ ਮੈਪਵਰਕ ਦੀ ਕੋਈ ਬੋਰਡ ਵੱਲੋਂ ਲਿਖਤੀ ਪਰੀਖਿਆ ਨਹੀਂ ਹੋਵੇਗੀ। ਸੰਬੰਧਿਤ ਸਕੂਲ ਆਪਣੇ ਪੱਧਰ ਤੇ ਲੈ ਸਕਦੇ ਹਨ।
- ਐਨ.ਐੱਸ.ਕਿਊ.ਐਫ ਅਧੀਨ ਲਿਖਤੀ ਪ੍ਰੀਖਿਆ ਤੋਂ ਤੁਰੰਤ ਬਾਅਦ 7 ਦਿਨ ਦੀ ਆਨ ਦਾ ਜਾਬ ਟਰੇਨਿੰਗ ਹੋਵੇਗੀ, ਜਿਸ ਲਈ ਸਬੰਧਿਤ ਸਕੂਲ ਮੁੱਖੀ ਲੋੜੀਂਦੇ ਪ੍ਰਬੰਧ ਕਰਨਗੇ।
- ਵਾਤਾਵਰਨ ਸਿੱਖਿਆ (EVS) ਵਿਸ਼ੇ ਦੀ ਪਰੀਖਿਆ ਮਿਤੀ 28/01/2025 ਤੱਕ ਸਕੂਲ ਪੱਧਰ ਤੇ ਕਰਵਾ ਲਈ ਜਾਵੇਗੀ।
ਇਹ ਹਦਾਇਤਾਂ ਉਪ-ਸਕੱਤਰ (ਪਰੀਖਿਆਵਾਂ-ਕੰਡਕਟ), ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਹਨ।
![]() |
Instructions for class 12 exams |