ਪੰਚਾਇਤ ਦਾ ਵੱਡਾ ਫੈਸਲਾ: ਪ੍ਰਵਾਸੀ ਮਜ਼ਦੂਰਾਂ ਦੇ ਨਹੀਂ ਬਣਾਏ ਜਾਣਗੇ ਵੋਟਰ ਕਾਰਡ
ਬਟਾਲਾ, 4 ਜਨਵਰੀ (ਜਾਬਸ ਆਫ ਟੁਡੇ): ਬਟਾਲਾ ਨੇੜੇ ਪਿੰਡ ਘਸੀਟਪੁਰ ਕਲਾਂ ਦੀ ਪੰਚਾਇਤ ਨੇ ਇੱਕ ਅਹਿਮ ਫੈਸਲਾ ਲਿਆ ਹੈ। ਪੰਚਾਇਤ ਨੇ ਸਰਬਸੰਮਤੀ ਨਾਲ ਇੱਕ ਪ੍ਰਸਤਾਵ ਪਾਸ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਿੰਡ ਵਿੱਚ ਕਿਰਾਏ 'ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਪਿੰਡ ਦੇ ਪਤੇ 'ਤੇ ਆਧਾਰ ਕਾਰਡ ਬਣਾਇਆ ਜਾਵੇਗਾ।
ਸਰਪੰਚ ਲਵਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਗਿਣਤੀ ਅਤੇ ਕੁਝ ਸਮੱਸਿਆਵਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪੰਚਾਇਤ ਨੇ ਨਸ਼ੇ ਦੀ ਦੁਕਾਨਦਾਰੀ ਅਤੇ ਸੇਵਨ ਖ਼ਿਲਾਫ਼ ਵੀ ਪ੍ਰਸਤਾਵ ਪਾਸ ਕੀਤਾ ਹੈ।
ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਪੰਚਾਇਤ ਵਿੱਚ ਹੀ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਪੁਲਿਸ ਕੇਸ ਕਰਦਾ ਹੈ ਤਾਂ ਪੰਚਾਇਤ ਉਸਦਾ ਸਾਥ ਨਹੀਂ ਦੇਵੇਗੀ।
ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਪੰਚਾਇਤ ਵਿੱਚ ਹੀ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਪੁਲਿਸ ਕੇਸ ਕਰਦਾ ਹੈ ਤਾਂ ਪੰਚਾਇਤ ਉਸਦਾ ਸਾਥ ਨਹੀਂ ਦੇਵੇਗੀ।
ਇਸ ਤੋਂ ਇਲਾਵਾ, ਪੰਚਾਇਤ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਲੋੜਵੰਦ ਵਿਅਕਤੀ ਆਪਣੀ ਦਵਾਈ ਦਾ ਬਿੱਲ ਪੰਚਾਇਤ ਵਿੱਚ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਨੂੰ ਬਿੱਲ ਦੇ ਪੈਸੇ ਵਾਪਸ ਮਿਲਣਗੇ।