ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਮੀਂਹ ਤੇ ਧੁੰਦ ਦੀ ਭਵਿੱਖਬਾਣੀ
RAIN IN PUNJAB: 8 ਦਸੰਬਰ ਤੋਂ ਸੂਬੇ ਵਿੱਚ ਮੀਂਹ ਦੀ ਸ਼ੁਰੂਆਤ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼
ਚੰਡੀਗੜ੍ਹ (07 ਦਸੰਬਰ, 2024): ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਨੇ 08 ਅਤੇ 09 ਦਸੰਬਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਕੁਝ ਇਲਾਕਿਆਂ 'ਚ ਗੜੇਮਾਰੀ ਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।
ਮੌਸਮ ਸਿਸਟਮ: ਇੱਕ ਨਵਾਂ ਪੱਛਮੀ ਵਿਕਾਰ 08 ਦਸੰਬਰ ਤੋਂ ਪੱਛਮੀ ਹਿਮਾਲਿਆਈ ਖੇਤਰ ਅਤੇ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ।
ਮੌਸਮ ਪੂਰਵ ਅਨੁਮਾਨ ਅਤੇ ਚੇਤਾਵਨੀ:
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 08 ਅਤੇ 09 ਦਸੰਬਰ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗੜੇਮਾਰੀ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।
ਪੰਜਾਬ ਅਤੇ ਹਰਿਆਣਾ ਵਿੱਚ 08 ਅਤੇ 09 ਦਸੰਬਰ ਦੀ ਰਾਤ ਅਤੇ ਸਵੇਰ ਨੂੰ ਕੁਝ ਥਾਵਾਂ 'ਤੇ ਅਤੇ ਚੰਡੀਗੜ੍ਹ ਵਿੱਚ 09 ਦਸੰਬਰ ਨੂੰ ਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਤਪਮਾਨ:
ਅਗਲੇ 48 ਘੰਟਿਆਂ ਦੌਰਾਨ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ ਅਤੇ ਫਿਰ ਅਗਲੇ 48 ਘੰਟਿਆਂ ਦੌਰਾਨ 2-3 ਡਿਗਰੀ ਸੈਲਸੀਅਸ ਦੀ ਕਮੀਂ ਆਵੇਗੀ।